ਹੈਦਰਾਬਾਦ: ਹਰੇਕ ਸਬਜ਼ੀ 'ਚ ਜ਼ਿਆਦਾਤਰ ਲੋਕ ਆਲੂ ਖਾਣਾ ਪਸੰਦ ਕਰਦੇ ਹਨ। ਪਰ ਜ਼ਿਆਦਾ ਆਲੂ ਖਾਣ ਨਾਲ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸਦੇ ਨਾਲ ਹੀ ਆਲੂ ਖਾਣ ਨਾਲ ਭਾਰ ਵੀ ਵਧਦਾ ਹੈ। ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਆਲੂ ਤੋਂ ਪਰਹੇਜ਼ ਕਰ ਲਓ। ਸ਼ੂਗਰ ਦੇ ਮਰੀਜ਼ਾਂ ਨੂੰ ਆਲੂ ਤੋਂ ਜ਼ਰੂਰ ਦੂਰੀ ਬਣਾਉਣੀ ਚਾਹੀਦੀ ਹੈ। ਇਸਦੇ ਨਾਲ ਹੀ ਆਲੂ ਹੋਰ ਵੀ ਕਈ ਸਿਹਤ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਆਲੂ ਖਾਣ ਦੇ ਨੁਕਸਾਨ:
ਆਲੂ ਖਾਣ ਨਾਲ ਗੈਸ ਦੀ ਬਿਮਾਰੀ: ਆਲੂ ਖਾਣ ਨਾਲ ਗੈਸ ਦੀ ਬਿਮਾਰੀ ਹੁੰਦੀ ਹੈ। ਗੈਸ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਆਲੂ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ। ਰੋਜ਼ਾਨਾ ਆਲੂ ਖਾਣ ਨਾਲ ਫੈਟ ਵਧਦਾ ਹੈ ਅਤੇ ਗੈਸ ਦੀ ਸਮੱਸਿਆਂ ਵੀ ਹੋ ਜਾਂਦੀ ਹੈ। ਇਸ ਲਈ ਆਲੂ ਖਾਣ ਤੋਂ ਪਰਹੇਜ਼ ਕਰੋ।
ਆਲੂ ਖਾਣ ਨਾਲ ਮੋਟਾਪਾ ਵਧਦਾ: ਆਲੂ ਖਾਣ ਨਾਲ ਮੋਟਾਪਾ ਵਧਦਾ ਹੈ। ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਆਲੂ ਤੋਂ ਦੂਰੀ ਬਣਾ ਲਓ। ਆਲੂ ਖਾਣ ਨਾਲ ਕੈਲੋਰੀ ਵੀ ਵਧਦੀ ਹੈ ਅਤੇ ਤੁਸੀਂ ਮੋਟਾਪੇ ਦਾ ਸ਼ਿਕਾਰ ਹੋ ਸਕਦੇ ਹੋ।
ਸ਼ੂਗਰ ਦੇ ਮਰੀਜ਼ਾਂ ਲਈ ਆਲੂ ਨੁਕਸਾਨਦੇਹ: ਸ਼ੂਗਰ ਦੇ ਮਰੀਜ਼ਾਂ ਲਈ ਆਲੂ ਨੁਕਸਾਨਦੇਹ ਹੋ ਸਕਦਾ ਹੈ। ਆਲੂ 'ਚ ਗਲਾਈਸੈਮਿਕ ਇੰਡੈਕਸ ਹੁੰਦਾ ਹੈ। ਜਿਸ ਕਰਕੇ ਸਰੀਰ 'ਚ ਗਲੂਕੋਜ਼ ਦਾ ਪੱਧਰ ਵਧਦਾ ਹੈ ਅਤੇ ਤੁਹਾਡੀ ਸ਼ੂਗਰ ਵੀ ਵਧ ਸਕਦੀ ਹੈ। ਇਸ ਲਈ ਸ਼ੂਗਰ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਆਲੂ ਖਾਣ ਤੋਂ ਪਰਹੇਜ਼ ਕਰੋ।
ਬਲੱਡ ਪ੍ਰੈਸ਼ਰ ਕੰਟਰੋਲ ਕਰਨ 'ਚ ਆਲੂ ਮਦਦਗਾਰ: ਆਲੂ ਖਾਣ ਨਾਲ ਬੀਪੀ ਵਧਦਾ ਹੈ। ਇੱਕ ਖੋਜ ਅਨੁਸਾਰ, ਹਫ਼ਤੇ 'ਚ ਚਾਰ ਜਾਂ ਇਸ ਤੋਂ ਜ਼ਿਆਦਾ ਵਾਰ ਉਬਲੇ ਆਲੂ ਨਹੀਂ ਖਾਣੇ ਚਾਹੀਦੇ। ਇਸ ਨਾਲ ਬਲੱਡ ਪ੍ਰੈਸ਼ਰ ਵਧਣ ਦਾ ਖਤਰਾ ਰਹਿੰਦਾ ਹੈ। ਬਲੱਡ ਪ੍ਰੈਸ਼ਰ ਦੀ ਸਮੱਸਿਆਂ ਨੂੰ ਕੰਟਰੋਲ ਕਰਨ ਲਈ ਸੀਮਿਤ ਮਾਤਰਾ 'ਚ ਹੀ ਆਲੂ ਖਾਓ।