ਹੈਦਰਾਬਾਦ: ਪੋਹਾ ਨਾਸ਼ਤੇ ਲਈ ਬਿਹਤਰ ਵਿਕਲਪ ਹੈ। ਇਹ ਸੁਆਦ ਅਤੇ ਸਿਹਤ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਨਾਲ ਕਾਫੀ ਊਰਜਾ ਮਿਲਦੀ ਹੈ। ਸਵੇਰੇ ਜਾਂ ਸ਼ਾਮ ਦੇ ਨਾਸ਼ਤੇ ਵਿੱਚ ਪੋਹਾ ਖਾਣਾ ਬਿਹਤਰ ਮੰਨਿਆ ਜਾਂਦਾ ਹੈ। ਪੋਹਾ ਇੱਕ ਸੁਆਦੀ ਪ੍ਰਸਿੱਧ ਪਕਵਾਨ ਹੈ। ਇਹ ਭਾਰਤ ਵਿੱਚ ਬਹੁਤ ਮਸ਼ਹੂਰ ਹੈ। ਪੋਹਾ ਬਹੁਤ ਸਾਰੇ ਪੌਸ਼ਟਿਕ ਤੱਤ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਤੋਂ ਇਲਾਵਾ ਇਹ ਪ੍ਰੋਟੀਨ, ਫਾਈਬਰ ਅਤੇ ਕਈ ਜ਼ਰੂਰੀ ਮੈਕ੍ਰੋਨਿਊਟ੍ਰੀਐਂਟਸ ਵੀ ਪ੍ਰਦਾਨ ਕਰਦਾ ਹੈ। ਜੇਕਰ ਤੁਸੀਂ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹੋ, ਤਾਂ ਪੋਹਾ ਤੁਹਾਡੇ ਲਈ ਸਭ ਤੋਂ ਵਧੀਆ ਨਾਸ਼ਤਾ ਹੈ। ਇਸ ਤੋਂ ਇਲਾਵਾ ਪੋਹਾ ਸਾਨੂੰ ਹੋਰ ਵੀ ਕਈ ਸਮੱਸਿਆਵਾਂ ਤੋਂ ਬਚਾਉਂਦਾ ਹੈ।
ਪੋਹਾ ਖਾਣ ਦੇ ਫਾਇਦੇ:
ਆਸਾਨੀ ਨਾਲ ਹਜ਼ਮ ਹੋ ਜਾਂਦਾ: ਪੋਹਾ ਇੱਕ ਹਲਕਾ ਭੋਜਣ ਹੈ, ਜੋ ਆਸਾਨੀ ਨਾਲ ਹਜ਼ਮ ਹੋ ਜਾਂਦਾ ਹੈ। ਪੋਹਾ ਖਾਣ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ। ਜੇਕਰ ਤੁਸੀਂ ਪਾਚਨ ਤੰਤਰ ਤੋਂ ਪਰੇਸ਼ਾਨ ਹੋ ਤਾਂ ਤੁਸੀਂ ਭੋਜਣ 'ਚ ਪੋਹਾ ਸ਼ਾਮਲ ਕਰ ਸਕਦੇ ਹੋ।
ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ: ਪੋਹੇ 'ਚ ਫਾਈਬਰ ਅਤੇ ਆਇਰਨ ਜ਼ਿਆਦਾ ਮਾਤਰਾ 'ਚ ਪਾਇਆ ਜਾਂਦਾ ਹੈ। ਜੋ ਕਿ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਸ਼ੂਗਰ ਦੀ ਸਮੱਸਿਆ ਹੈ, ਉਹ ਭੋਜਣ 'ਚ ਪੋਹਾ ਖਾ ਸਕਦੇ ਹਨ।
ਇਮਿਊਨ ਸਿਸਟਮ ਨੂੰ ਸੁਧਾਰਦਾ: ਪੋਹੇ ਨੂੰ ਪੌਸ਼ਟਿਕ ਬਣਾਉਣ ਲਈ ਕਈ ਤਰ੍ਹਾਂ ਦੀਆਂ ਸਬਜ਼ੀਆਂ ਦੀ ਵਰਤੋਂ ਕੀਤੀ ਜਾਂਦੀ ਹੈ। ਜੋ ਇਮਿਊਨ ਸਿਸਟਮ ਨੂੰ ਬਿਹਤਰ ਬਣਾਉਣ 'ਚ ਮਦਦ ਕਰਦੇ ਹਨ। ਪੋਹਾ ਖਾਣ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੁੰਦੀ ਹੈ। ਕਿਉਂਕਿ ਪੋਹਾ ਹਰੀਆਂ ਸਬਜ਼ੀਆਂ ਦੀ ਵਰਤੋਂ ਕਰਕੇ ਹੀ ਬਣਾਇਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਪ੍ਰੋਟੀਨ ਆਇਰਨ ਅਤੇ ਹੋਰ ਜ਼ਰੂਰੀ ਪੋਸ਼ਕ ਤੱਤ ਮਿਲ ਸਕਦੇ ਹਨ। ਇਸ ਨਾਲ ਤੁਹਾਡੀ ਇਮਿਊਨਿਟੀ ਮਜ਼ਬੂਤ ਹੋ ਸਕਦੀ ਹੈ।
ਅਨੀਮੀਆ ਤੋਂ ਛੁਟਕਾਰਾ: ਪੋਹੇ ਵਿੱਚ ਮੌਜੂਦ ਗੁਣ ਸਰੀਰ ਵਿੱਚ ਆਇਰਨ ਦੀ ਕਮੀ ਨੂੰ ਦੂਰ ਕਰਨ ਵਿੱਚ ਮਦਦਗਾਰ ਹੁੰਦੇ ਹਨ। ਨਾਸ਼ਤੇ ਵਿੱਚ ਪੋਹੇ ਨੂੰ ਮਿਲਾ ਕੇ ਅਨੀਮੀਆ ਨੂੰ ਦੂਰ ਕੀਤਾ ਜਾ ਸਕਦਾ ਹੈ।
ਐਨਰਜੀ ਮਿਲਦੀ: ਜੇਕਰ ਤੁਸੀਂ ਸਵੇਰ ਦੇ ਨਾਸ਼ਤੇ ਵਿੱਚ ਪੋਹਾ ਖਾਂਦੇ ਹੋ ਤਾਂ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰ ਸਕਦੇ ਹੋ। ਪੋਹੇ ਵਿੱਚ ਕਾਰਬੋਹਾਈਡ੍ਰੇਟਸ ਪਾਏ ਜਾਂਦੇ ਹਨ ਜੋ ਸਰੀਰ ਨੂੰ ਐਨਰਜੀ ਦੇਣ ਵਿੱਚ ਮਦਦ ਕਰਦੇ ਹਨ। ਨਾਸ਼ਤੇ ਵਿੱਚ ਇੱਕ ਪਲੇਟ ਪੋਹਾ ਖਾਣ ਨਾਲ ਤੁਸੀਂ ਦਿਨ ਭਰ ਊਰਜਾਵਾਨ ਮਹਿਸੂਸ ਕਰ ਸਕਦੇ ਹੋ।
- Milk-Honey For Health: ਦੁੱਧ 'ਚ ਸ਼ਹਿਦ ਮਿਲਾ ਕੇ ਪੀਣ ਨਾਲ ਸਿਹਤ ਨੂੰ ਮਿਲਣਗੇ ਇਹ ਅਣਗਿਣਤ ਫਾਇਦੇ
- Skin Care Tips: ਇਨ੍ਹਾਂ ਚੀਜ਼ਾਂ ਨੂੰ ਖਾਣ ਨਾਲ ਵਧ ਜਾਵੇਗਾ ਚਿਹਰੇ ਦਾ ਨਿਖਾਰ, ਅੱਜ ਤੋਂ ਹੀ ਆਪਣੀ ਡਾਇਟ 'ਚ ਕਰੋ ਸ਼ਾਮਲ
- ਸੌਣ ਸਮੇਂ ਕਿਸੇ ਨਾਲ ਵੀ ਆਪਣਾ ਬਿਸਤਰਾ ਸ਼ੇਅਰ ਕਰਨ ਦੀ ਨਾ ਕਰੋ ਗਲਤੀ, ਜਾਣੋ ਕਿਉਂ
ਬੀਪੀ ਕੰਟਰੋਲ: ਬੀਪੀ ਦੇ ਮਰੀਜ਼ਾਂ ਲਈ ਪੋਹਾ ਖਾਣਾ ਫਾਇਦੇਮੰਦ ਹੋ ਸਕਦਾ ਹੈ। ਪੋਹਾ ਫਾਈਬਰ ਨਾਲ ਭਰਪੂਰ ਹੁੰਦਾ ਹੈ ਅਤੇ ਇਹ ਬਲੱਡ ਸ਼ੂਗਰ ਲੈਵਲ ਨੂੰ ਕੰਟਰੋਲ ਕਰਦਾ ਹੈ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਅਚਾਨਕ ਵਧਣ ਤੋਂ ਰੋਕਦਾ ਹੈ। ਇਸ ਕਾਰਨ ਇਹ ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ।
ਪਾਚਨ ਕਿਰਿਆ ਲਈ ਚੰਗਾ: ਪੋਹਾ ਬਹੁਤ ਵਧੀਆ ਪ੍ਰੋਬਾਇਓਟਿਕ ਭੋਜਨ ਹੈ। ਇਹ ਤੁਹਾਡੇ ਪੇਟ ਦੀ ਸਿਹਤ ਲਈ ਬਹੁਤ ਵਧੀਆ ਹੈ। ਇਸ 'ਚ ਮੌਜੂਦ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਅਤੇ ਫਾਈਬਰ ਤੁਹਾਡੀ ਪਾਚਨ ਸ਼ਕਤੀ ਨੂੰ ਮਜ਼ਬੂਤ ਕਰਦੇ ਹਨ। ਇਸ ਦੇ ਨਾਲ ਹੀ ਇਹ ਬਹੁਤ ਹੀ ਹਲਕਾ ਭੋਜਣ ਹੈ, ਜਿਸ ਨੂੰ ਖਾਣ ਨਾਲ ਤੁਹਾਨੂੰ ਬਦਹਜ਼ਮੀ ਜਾਂ ਪੇਟ ਫੁੱਲਣ ਦੀ ਸਮੱਸਿਆ ਨਹੀਂ ਹੁੰਦੀ। ਇਸ ਨੂੰ ਸਵੇਰੇ ਜਾਂ ਸ਼ਾਮ ਨੂੰ ਹਲਕੇ ਨਾਸ਼ਤੇ ਵਜੋਂ ਖਾਧਾ ਜਾ ਸਕਦਾ ਹੈ।
ਭਾਰ ਘਟਾਉਣ 'ਚ ਮਦਦਗਾਰ: ਜੇਕਰ ਤੁਸੀਂ ਭਾਰ ਘਟਾ ਰਹੇ ਹੋ ਤਾਂ ਅਜਿਹੇ 'ਚ ਪੋਹਾ ਵੀ ਤੁਹਾਡੇ ਭਾਰ ਘਟਾਉਣ ਦੇ ਮਿਸ਼ਨ ਨੂੰ ਪੂਰਾ ਕਰਨ 'ਚ ਮਦਦ ਕਰ ਸਕਦਾ ਹੈ। ਇਹ ਜ਼ਰੂਰੀ ਹੈ ਕਿ ਤੁਸੀਂ ਪੋਹਾ ਸਹੀ ਮਾਤਰਾ 'ਚ ਖਾਓ। ਪੋਹੇ ਦੀ ਇੱਕ ਪਲੇਟ ਹੀ ਕਾਫੀ ਹੈ।