ਹੈਦਰਾਬਾਦ: ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਕਾਗਜ਼ ਦੇ ਕੱਪ 'ਚ ਚਾਹ ਪੀਣਾ ਪਸੰਦ ਕਰਦੇ ਹਨ। ਜੇਕਰ ਤੁਸੀਂ ਵੀ ਅਜਿਹੀ ਗਲਤੀ ਕਰ ਰਹੇ ਹੋ, ਤਾਂ ਸਿਹਤ ਨੂੰ ਨੁਕਸਾਨ ਹੋ ਸਕਦਾ ਹੈ। ਘਟ ਲੋਕ ਹੀ ਜਾਣਦੇ ਹਨ ਕਿ ਇਸਦਾ ਇਸਤੇਮਾਲ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ। ਜ਼ਿਆਦਾਤਰ ਲੋਕ ਪਲਾਸਟਿਕ ਦੇ ਨੁਕਸਾਨ ਤੋਂ ਬਚਣ ਲਈ ਕਾਗਜ਼ ਦੇ ਕੱਪ 'ਚ ਚਾਹ ਪੀਂਦੇ ਹਨ, ਜੋ ਕਿ ਖਤਰਨਾਕ ਹੋ ਸਕਦਾ ਹੈ। ਜਦੋ ਤੁਸੀਂ ਕਾਗਜ਼ ਦੇ ਕੱਪ 'ਚ ਚਾਹ ਪਾਉਦੇ ਹੋ, ਤਾਂ ਇਸ 'ਚ ਮੌਜ਼ੂਦ ਕੈਮੀਕਲ ਪਦਾਰਥ ਚਾਹ 'ਚ ਮਿਲ ਜਾਂਦੇ ਹਨ। ਫਿਰ ਇਸ ਚਾਹ ਨੂੰ ਪੀਣ ਨਾਲ ਜ਼ਹਿਰੀਲੇ ਪਦਾਰਥ ਸਾਡੇ ਸਰੀਰ 'ਚ ਜਾ ਸਕਦੇ ਹਨ।
ਕਾਗਜ਼ ਦੇ ਕੱਪ 'ਚ ਚਾਹ ਪੀਣ ਦੇ ਨੁਕਸਾਨ:
ਐਸਿਡੀਟੀ ਦੀ ਸਮੱਸਿਆ: ਕਾਗਜ਼ ਦੇ ਕੱਪ 'ਚ ਚਾਹ ਪੀਣ ਨਾਲ ਐਸਿਡੀਟੀ ਦੀ ਸਮੱਸਿਆ ਵਧ ਸਕਦੀ ਹੈ। ਕਾਗਜ਼ ਦੇ ਕੱਪ 'ਚ ਗਰਮ ਚਾਹ ਪੀਣ ਨਾਲ ਕੱਪ 'ਚ ਮੌਜ਼ੂਦ ਕਾਗਜ਼ ਟੁੱਟ ਕੇ ਛੋਟੇ-ਛੋਟੇ ਟੁੱਕੜਿਆ 'ਚ ਬਦਲ ਜਾਂਦਾ ਹੈ ਅਤੇ ਇਹ ਟੁੱਕੜੇ ਚਾਹ 'ਚ ਚਲੇ ਜਾਂਦੇ ਹਨ, ਜਿਸ ਕਾਰਨ ਐਸਿਡਿਟੀ ਦੀ ਸਮੱਸਿਆ ਪੈਂਦਾ ਹੋਣ ਲੱਗਦੀ ਹੈ।
ਪਾਚਨ ਤੰਤਰ ਲਈ ਨੁਕਸਾਨਦੇਹ: ਕਾਗਜ਼ ਦੇ ਕੱਪ 'ਚ ਗਰਮ ਚਾਹ ਪੀਣ ਨਾਲ ਪਾਚਨ ਤੰਤਰ ਅਤੇ ਕਿਡਨੀ 'ਤੇ ਬੂਰਾ ਅਸਰ ਪੈ ਸਕਦਾ ਹੈ। ਇਸ ਨਾਲ ਸਰੀਰ ਨੂੰ ਗੰਭੀਰ ਨੁਕਸਾਨ ਪਹੁੰਚ ਸਕਦਾ ਹੈ।
ਦਸਤ ਦੀ ਸਮੱਸਿਆ: ਕਾਗਜ਼ ਦੇ ਕੱਪ 'ਚ ਗਰਮ ਚਾਹ ਪੀਣ ਨਾਲ ਕੱਪ 'ਚ ਮੌਜ਼ੂਦ ਕੈਮੀਕਲ ਪਿਘਲ ਕੇ ਸਾਡੇ ਪੇਟ ਦੇ ਅੰਦਰ ਜਾ ਸਕਦੇ ਹਨ। ਇਸ ਨਾਲ ਭੋਜਨ ਨਾ ਪਚਨ ਅਤੇ ਦਸਤ ਵਰਗੀ ਸਮੱਸਿਆ ਦਾ ਤੁਸੀਂ ਸ਼ਿਕਾਰ ਹੋ ਸਕਦੇ ਹੋ।
ਸਰੀਰ 'ਚ ਜ਼ਹਿਰੀਲੇ ਪਦਾਰਥਾਂ ਦਾ ਇਕੱਠਾ ਹੋਣਾ: ਕਾਗਜ਼ ਦੇ ਕੱਪ 'ਚ ਮੌਜ਼ੂਦ ਕੈਮੀਕਲ ਸਰੀਰ 'ਚ ਜ਼ਹਿਰੀਲੇ ਪਦਾਰਥਾਂ ਦੇ ਇਕੱਠੇ ਹੋਣ ਦਾ ਕਾਰਨ ਬਣ ਸਕਦਾ ਹੈ, ਜਿਸ ਕਾਰਨ ਸਰੀਰ 'ਚ ਜ਼ਹਿਰ ਬਣਨ ਲੱਗਦਾ ਹੈ ਅਤੇ ਤੁਸੀਂ ਕਈ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਮਾਨਸਿਕ ਸਿਹਤ ਲਈ ਖਤਰਨਾਕ: ਕਾਗਜ਼ ਦੇ ਕੱਪ 'ਚ ਚਾਹ ਪੀਣ ਨਾਲ ਮਾਨਸਿਕ ਸਿਹਤ 'ਤੇ ਗਲਤ ਅਸਰ ਪੈ ਸਕਦਾ ਹੈ। ਇਸ ਲਈ ਕਾਗਜ਼ ਦੇ ਕੱਪ 'ਚ ਚਾਹ ਪੀਣ ਤੋਂ ਬਚੋ।
- Healthy Heart Habits: ਦਿਲ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਸਵੇਰ ਦੇ ਸਮੇਂ ਅਪਣਾਓ ਇਹ 5 ਆਦਤਾਂ
- Weight Loss Tips: ਸਰਦੀਆਂ ਦੇ ਮੌਸਮ 'ਚ ਘਟਾਉਣਾ ਚਾਹੁੰਦੇ ਹੋ ਭਾਰ, ਤਾਂ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ 5 ਤਰ੍ਹਾਂ ਦੇ ਸੂਪ
- Basil Decoction Benefits: ਸਰਦੀਆਂ ਦੇ ਮੌਸਮ 'ਚ ਤੁਲਸੀ ਦਾ ਕਾੜ੍ਹਾ ਬਣਾ ਕੇ ਪੀਣਾ ਸਿਹਤ ਲਈ ਹੋ ਸਕਦੈ ਫਾਇਦੇਮੰਦ, ਇੱਥੇ ਸਿੱਖੋ ਬਣਾਉਣ ਦਾ ਤਰੀਕਾ
ਇਸ ਤਰ੍ਹਾਂ ਪੀ ਸਕਦੇ ਹੋ ਚਾਹ: ਤੁਸੀਂ ਗਰਮ ਚਾਹ ਨੂੰ ਕਾਗਜ਼ ਦੇ ਕੱਪ 'ਚ ਪੀਣ ਦੀ ਜਗ੍ਹਾਂ ਪਲਾਸਟਿਕ ਜਾਂ ਸਟੀਲ ਦੇ ਗਲਾਸ 'ਚ ਪੀ ਸਕਦੇ ਹੋ। ਕਾਗਜ਼ ਦੇ ਕੱਪ 'ਚ ਗਰਮ ਚਾਹ ਪੀਣ ਤੋਂ ਬਚੋ। ਇਸ ਨਾਲ ਸਿਹਤ 'ਤੇ ਗੰਭੀਰ ਅਸਰ ਪੈ ਸਕਦਾ ਹੈ।