ਨਿਊ ਯਾਰਕ: ਹਾਲ ਹੀ ਵਿੱਚ ਮਾਂ ਬਣੀਆਂ ਕੋਰੋਨਾ ਵਾਇਰਸ ਤੋਂ ਸੰਕਰਮ੍ਰਿਤ ਔਰਤਾਂ ਦੇ ਲਈ ਇੱਕ ਰਾਹਤ ਦੀ ਖ਼ਬਰ ਹੈ ਕਿ ਜੇਕਰ ਉਹ ਮਾਵਾਂ ਲਾਗ ਨੂੰ ਫੈਲਣ ਤੋਂ ਰੋਕਣ ਲਈ ਮੁੱਢਲੀਆਂ ਸਾਵਧਾਨੀਆਂ ਅਪਣਾਉਂਦੀਆਂ ਹਨ, ਤਾਂ ਉਨ੍ਹਾਂ ਦੇ ਬੱਚਿਆਂ ਨੂੰ ਲਾਗ ਲੱਗਣ ਦਾ ਖ਼ਤਰਾ ਬਹੁਤ ਘੱਟ ਹੁੰਦਾ ਹੈ।
ਇੱਕ ਖੋਜ ਵਿੱਚ ਇਹ ਦਾਅਵਾ ਕੀਤਾ ਗਿਆ ਹੈ। ਇਸ ਵਿੱਚ ਇਹ ਕਿਹਾ ਗਿਆ ਹੈ ਕਿ ਜ਼ਰੂਰੀ ਸਾਵਧਾਨੀਆਂ ਵਰਤ ਕੇ, ਲਾਗ ਵਾਲੀਆਂ ਔਰਤਾਂ ਬਿਨਾਂ ਕਿਸੇ ਡਰ ਦੇ ਆਪਣੇ ਬੱਚਿਆਂ ਨੂੰ ਦੁੱਧ ਚੁੰਘਾ ਸਕਦੀਆਂ ਹਨ। ਜੇਈਈਐਮਈ ਪੀਡੀਆਐਟ੍ਰਿਕਸ ਰਸਾਲੇ ਵਿੱਚ ਪ੍ਰਕਾਸ਼ਿਤ ਇਸ ਅਧਿਐਨ ਵਿੱਚ 13 ਮਾਰਚ, 2020 ਤੋਂ 24 ਅਪ੍ਰੈਲ, 2020 ਤੱਕ ਯੂਐਸ ਦੇ ਨਿਊ ਯਾਰਕ ਦੇ ਪ੍ਰੈਸਬੈਟਰਿਅਨ ਹਸਪਤਾਲ ਵਿੱਚ ਪੀੜਤ ਔਰਤਾਂ ਦੇ 101 ਨਵਜੰਮੇ ਬੱਚੇ ਸ਼ਾਮਿਲ ਕੀਤੇ ਗਏ।
ਅਮਰੀਕਾ ਦੇ ਕੋਲੰਬੀਆ ਯੂਨੀਵਰਸਿਟੀ ਇਰਵਿੰਗ ਮੈਡੀਕਲ ਸੈਂਟਰ ਦੀ ਅਧਿਐਨ ਦੀ ਡਾਕਟਰ ਅਤੇ ਸਹਿ ਲੇਖਿਕਾ ਸਿੰਥੀਆ ਗੈਂਫੀ-ਬੈਨਰਰਮੈਨ ਨੇ ਕਿਹਾ ਕਿ ਸਾਡੇ ਅਧਿਐਨ ਦੀਆਂ ਖੋਜਾਂ ਉਨ੍ਹਾਂ ਔਰਤਾਂ ਨੂੰ ਭਰੋਸਾ ਦਿਵਾਉਂਦੀਆਂ ਹਨ ਜੋ ਕੋਵਿਡ -19 ਤੋਂ ਸੰਕਰਮਿਤ ਹਨ ਅਤੇ ਮਾਵਾਂ ਬਣਨ ਵਾਲੀਆਂ ਹਨ। ਅਧਿਐਨ ਵਿੱਚ ਪਾਇਆ ਗਿਆ ਹੈ ਕਿ ਜੇਕਰ ਬੱਚੇ ਦੇ ਜਨਮ ਸਮੇਂ ਅਤੇ ਬਾਅਦ ਵਿੱਚ ਲਾਗ ਨੂੰ ਰੋਕਣ ਲਈ ਮੁੱਢਲੇ ਕਦਮ ਚੁੱਕੇ ਗਏ ਹਨ, ਜਿਸ ਵਿੱਚ ਮਾਸਕ ਪਹਿਨਣਾ ਅਤੇ ਛਾਤੀ ਦਾ ਦੁੱਧ ਚੁੰਘਾਉਣ ਜਾਂ ਬੱਚੇ ਨੂੰ ਪਾਲਣ-ਪੋਸ਼ਣ ਕਰਨ ਵੇਲੇ ਛਾਤੀ ਅਤੇ ਹੱਥਾਂ ਦੀ ਸਫ਼ਾਈ ਨੂੰ ਯਕੀਨੀ ਕਰਨਾ ਸ਼ਾਮਿਲ ਹੈ, ਤਾਂ ਨਵਜਾਤ ਨੂੰ ਲਾਗ ਤੋਂ ਬਚਾਇਆ ਜਾ ਸਕਦਾ ਹੈ।
ਇਸ ਵਿੱਚ ਕਿਹਾ ਗਿਆ ਹੈ ਕਿ ਹਸਪਤਾਲ ਦੇ ਕਰਮਚਾਰੀ ਨੇ ਬੱਚਿਆਂ ਨੂੰ ਸੰਕਰਮਣ ਤੋਂ ਬਚਾਉਣ ਲਈ ਸਮਾਜਿਕ ਦੂਰੀਆਂ ਦੀ ਪਾਲਣ, ਮਾਸਕ ਪਹਿਨਣ, ਲਾਗ ਵਾਲੀਆਂ ਮਾਵਾਂ ਨੂੰ ਨਿੱਜੀ ਕਮਰਿਆਂ ਵਿੱਚ ਰੱਖਣ, ਅਤੇ ਔਰਤਾਂ ਨੂੰ ਜਨਮ ਦੇਣ ਤੋਂ ਤੁਰੰਤ ਬਾਅਦ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ, ਜਿਸ ਵਿੱਚ ਬੱਚੇ ਦੇ ਜਨਮ ਤੋਂ ਬਾਅਦ ਸਿਹਤ ਨਾਲ ਸਬੰਧਿਤ ਕੋਈ ਪ੍ਰੇਸ਼ਾਨੀ ਨਹੀਂ ਸੀ।
ਅਧਿਐਨ ਦੇ ਅਨੁਸਾਰ, ਸਿਰਫ਼ ਦੋ ਬੱਚੇ ਕੋਰੋਨਾ ਵਾਇਰਸ ਤੋਂ ਸੰਕਰਮਿਤ ਪਾਏ ਗਏ, ਪਰ ਉਨ੍ਹਾਂ ਵਿੱਚ ਵੀ ਇਸ ਬਿਮਾਰੀ ਦੇ ਕੋਈ ਲੱਛਣ ਨਹੀਂ ਸਨ।