ਹੈਦਰਾਬਾਦ: ਸਰਦੀਆਂ ਦੇ ਮੌਸਮ 'ਚ ਕਈ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ ਫਟੇ ਹੋਏ ਬੁਲ੍ਹਾਂ ਦੀ ਸਮੱਸਿਆ। ਇਹ ਇੱਕ ਆਮ ਸਮੱਸਿਆ ਹੈ। ਦਰਅਸਲ, ਸਰਦੀਆਂ ਦੇ ਮੌਸਮ 'ਚ ਹਵਾਂ 'ਚ ਨਮੀ ਦੀ ਕਮੀ ਹੋ ਜਾਂਦੀ ਹੈ, ਜਿਸ ਕਰਕੇ ਕੁਝ ਲੋਕਾਂ ਨੂੰ ਫਟੇ ਹੋਏ ਬੁਲ੍ਹਾਂ 'ਚੋ ਖੂਨ ਨਿਕਲਣ ਵਰਗੀ ਸਮੱਸਿਆ ਜਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਮੱਸਿਆਂ ਤੋਂ ਤੁਸੀਂ ਆਸਾਨੀ ਨਾਲ ਛੁਟਕਾਰਾ ਪਾ ਸਕਦੇ ਹੋ। ਇਸ ਲਈ ਕੁਝ ਘਰੇਲੂ ਨੁਸਖੇ ਅਜ਼ਮਾ ਕੇ ਇਸ ਸਮੱਸਿਆ ਤੋਂ ਰਾਹਤ ਪਾਉਣ 'ਚ ਤੁਹਾਨੂੰ ਮਦਦ ਮਿਲ ਸਕਦੀ ਹੈ।
ਫਟੇ ਹੋਏ ਬੁਲ੍ਹਾਂ ਦੀ ਸਮੱਸਿਆਂ ਤੋਂ ਬਚਣ ਦੇ ਤਰੀਕੇ:
ਜ਼ਿਆਦਾ ਪਾਣੀ ਪੀਓ: ਫਟੇ ਹੋਏ ਬੁੱਲ੍ਹਾਂ ਦੀ ਸਮੱਸਿਆਂ ਤੋਂ ਬਚਣ ਲਈ ਜ਼ਿਆਦਾ ਪਾਣੀ ਪੀਓ। ਸਰਦੀਆਂ ਦੇ ਦਿਨਾਂ 'ਚ ਪਿਆਸ ਘਟ ਲੱਗਦੀ ਹੈ, ਪਰ ਖੁਦ ਨੂੰ ਹਾਈਡ੍ਰੇਟ ਰੱਖਣ ਲਈ ਅਤੇ ਇਸ ਸਮੱਸਿਆਂ ਤੋਂ ਬਚਣ ਲਈ ਜ਼ਿਆਦਾ ਪਾਣੀ ਪੀਣ ਦੀ ਲੋੜ ਹੁੰਦੀ ਹੈ। ਜੇਕਰ ਤੁਸੀਂ ਪਾਣੀ ਨਹੀਂ ਪੀ ਪਾ ਰਹੇ ਹੋ, ਤਾਂ ਜੂਸ, ਨਾਰੀਅਲ ਪਾਣੀ ਆਦਿ ਨੂੰ ਪੀ ਸਕਦੇ ਹੋ।
ਮਲਾਈ: ਫਟੇ ਹੋਏ ਬੁੱਲ੍ਹਾਂ ਤੋਂ ਛੁਟਕਾਰਾ ਪਾਉਣ ਲਈ ਤੁਸੀਂ ਆਪਣੇ ਬੁੱਲ੍ਹਾਂ 'ਤੇ ਮਲਾਈ ਲਗਾ ਸਕਦੇ ਹੋ। ਮਲਾਈ ਚਮੜੀ ਲਈ ਕਾਫ਼ੀ ਫਾਇਦੇਮੰਦ ਹੁੰਦੀ ਹੈ। ਇਸਨੂੰ ਲਗਾਉਣ ਨਾਲ ਬੁੱਲ੍ਹ ਚਮਕਦਾਰ ਅਤੇ ਨਰਮ ਹੋਣਗੇ। ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਬੁੱਲ੍ਹਾਂ 'ਤੇ ਮਲਾਈ ਲਗਾ ਸਕਦੇ ਹੋ। ਇਸ ਨਾਲ ਕਾਫ਼ੀ ਫਰਕ ਨਜ਼ਰ ਆਵੇਗਾ।
ਬਦਾਮ ਦਾ ਤੇਲ: ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਬੁੱਲ੍ਹਾਂ 'ਤੇ ਬਦਾਮ ਦਾ ਤੇਲ ਲਗਾ ਸਕਦੇ ਹੋ। ਬਦਾਮ ਦੇ ਤੇਲ 'ਚ ਕਈ ਤਰ੍ਹਾਂ ਦੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਬੁੱਲ੍ਹਾਂ ਨੂੰ ਨਰਮ ਰੱਖਣ 'ਚ ਮਦਦ ਕਰਦੇ ਹਨ। ਇਸ ਲਈ ਰੋਜ਼ਾਨਾ ਰਾਤ ਨੂੰ ਸੌਣ ਤੋਂ ਪਹਿਲਾ ਆਪਣੇ ਬੁੱਲ੍ਹਾਂ 'ਤੇ ਬਦਾਮ ਦਾ ਤੇਲ ਲਗਾ ਲਓ। ਇਸ ਨਾਲ ਤੁਹਾਨੂੰ ਕਾਫੀ ਰਾਹਤ ਮਿਲੇਗੀ।
ਘਿਓ ਲਗਾਓ: ਫਟੇ ਹੋਏ ਬੁੱਲ੍ਹਾਂ 'ਤੇ ਘਿਓ ਲਗਾਓ। ਇਸ ਨਾਲ ਬੁੱਲ੍ਹਾਂ ਨੂੰ ਨਰਮ ਰੱਖਣ 'ਚ ਮਦਦ ਮਿਲੇਗੀ। ਇਸਨੂੰ ਲਗਾਉਣਾ ਵੀ ਕਾਫ਼ੀ ਆਸਾਨ ਹੈ। ਘਿਓ ਨੂੰ ਲਗਾਉਣ ਲਈ ਸਭ ਤੋਂ ਪਹਿਲਾ ਆਪਣੀ ਉਂਗਲੀ 'ਤੇ ਘਿਓ ਨੂੰ ਲਗਾਓ ਅਤੇ ਫਿਰ ਲਿਪ ਬਾਮ ਦੀ ਤਰ੍ਹਾਂ ਇਸਨੂੰ ਬੁੱਲ੍ਹਾਂ 'ਤੇ ਲਗਾ ਲਓ।