ਸੇਬ ਦੁਨੀਆਂ ਭਰ ਵਿੱਚ ਸਭ ਤੋਂ ਜਿਆਦਾ ਖਾਇਆ ਜਾਣ ਵਾਲਾ ਫ਼ਲ ਹੈ। ਆਪਣੇ ਚੰਗੇ ਗੁਣਾਂ ਕਰਕੇ ਹੀ ਸੇਬ ਨੂੰ ਜਾਦੂਈ ਫ਼ਲ ਕਿਹਾ ਜਾਂਦਾ ਹੈ। ਸੇਬ ਵਿੱਚ ਬਿਮਾਰੀਆਂ ਨਾਲ ਲੜਣ ਦੇ ਸਾਰੇ ਗੁਣ ਹੁੰਦੇ ਹਨ। ਸੇਬ ਵਿੱਚ ਕੁੱਝ ਅਜਿਹੇ ਪੋਸ਼ਿਕ ਤੱਤ ਹੁੰਦੇ ਹਨ ਜਿਹੜੇ ਕਿ ਸਰੀਰ ਵਿੱਚ ਨਵੀਆਂ ਕੋਸ਼ਿਕਾਵਾਂ ਦਾ ਨਿਰਮਾਣ ਕਰਨ ਵਿੱਚ ਸਹਾਇਤਾ ਕਰਦੇ ਹਨ। ਹਰ ਰੋਜ਼ ਇੱਕ ਸੇਬ ਖਾਣ ਨਾਲ ਕੈਂਸਰ, ਹਾਈਪਰਟੇਂਸ਼ਨ, ਸ਼ੂਗਰ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਹੋਣ ਦੇ ਖ਼ਤਰੇ ਨੂੰ ਘੱਟ ਕਰਦੇ ਹਨ।
ਆਉ ਜਾਣਦੇ ਹਾਂ ਸੇਬ ਦੇ ਕੁੱਝ ਮਹੱਤਵਪੂਰਨ ਫਾਇਦੇ...
- ਵੱਧਦੀ ਉਮਰ ਨਾਲ ਕਮਜ਼ੋਰ ਦਿਮਾਗ਼ ਸ਼ਕਤੀ ਲਈ ਲਾਭਦਾਇਕ ਹੈ ਸੇਬ।
- ਸੇਬ ਵਿੱਚ ਕਈ ਅਜਿਹੇ ਤੱਤ ਹਨ ਜਿਸ ਨਾਲ ਪਾਚਨ ਪ੍ਰਣਾਲੀ ਨਾਲ ਸੰਬੰਧਿਤ ਬਿਮਾਰੀਆਂ ਨੂੰ ਘੱਟ ਕਰਨ ਵਿੱਚ ਮਦਦ ਮਿਲੀ ਦੀ ਹੈ।
- ਸੇਬ ਦਾ ਨਿਯਮਿਤ ਤੌਰ 'ਤੇ ਵਰਤੋਂ ਕਰਨ ਨਾਲ ਕੈਂਸਰ ਹੋਣ ਦਾ ਖ਼ਤਰਾ ਘੱਟ ਹੋ ਜਾਂਦਾ ਹੈ।
- ਸੇਬ ਦੀ ਰੋਜ਼ਾਨਾ ਵਰਤੋਂ ਕਰਨ ਨਾਲ ਸ਼ੂਗਰ ਵਿੱਚ ਰਾਹਤ ਮਿਲਦੀ ਹੈ।
- ਸਰੀਰ ਦੇ ਵਜ਼ਨ ਨੂੰ ਠੀਕ ਕਰਨ ਦੇ ਲਈ ਵੀ ਸੇਬ ਦੀ ਵਰਤੋਂ ਕੀਤੀ ਜਾ ਸਕਦੀ ਹੈ।
- ਸੇਬ ਵਿੱਚ ਵਿਟਾਮਿਨ C ਕਾਫੀ ਮਾਤਰਾ ਵਿੱਚ ਹੁੰਦਾ ਹੈ, ਇਸ ਤੋਂ ਇਲਾਵਾ ਸੇਬ ਵਿੱਚ ਆਇਰਨ, ਬਾਰੋਨ ਵੀ ਪਾਇਆ ਜਾਂਦਾ ਹੈ, ਇਹਨਾਂ ਸਭ ਦੇ ਮਿਸ਼ਰਣ ਨਾਲ ਹੱਡੀਆਂ ਨੂੰ ਮਜ਼ਬੂਤ ਕਰਨ ਵਿੱਚ ਮਦਦ ਮਿਲਦੀ ਹੈ।
ਸੇਬ ਖਾਣ ਦਾ ਸਹੀ ਸਮਾਂ
ਕਈ ਡਾਇਟ ਤਜ਼ਰਬੇਕਾਰ ਡਾਕਟਰਾਂ ਦਾ ਕਹਿਣਾ ਹੈ ਕਿ ਸੇਬ ਦੀ ਵਰਤੋਂ ਖਾਲੀ ਪੇਟ ਯਾਨੀ ਜਦੋਂ ਤੁਸੀਂ ਸਵੇਰੇ ਉੱਠ ਕੇ ਕੁਝ ਨਾ ਖਾਧਾ ਹੋਵੇ ਅਤੇ ਸਭ ਤੋਂ ਪਹਿਲਾਂ ਸੇਬ ਖਾਓ। ਅਜਿਹਾ ਕਰਨ ਨਾਲ ਪੇਟ ਵਿਚ ਜਲਣ, ਗੈਸ ਜਾਂ ਤਕਲੀਫ਼ ਹੋ ਸਕਦੀ ਹੈ। ਇਸ ਲਈ ਸਵੇਰੇ ਨਾਸ਼ਤੇ ਤੋਂ 1 ਘੰਟੇ ਬਾਅਦ ਜਾਂ ਦੁਪਹਿਰ ਦੇ ਖਾਣੇ ਤੋਂ 1 ਤੋਂ 2 ਘੰਟੇ ਬਾਅਦ ਸੇਬ ਦਾ ਸੇਵਨ ਕਰਨਾ ਸਭ ਤੋਂ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਤੁਸੀਂ ਇਸ ਸਮੇਂ ਨਿਯਮਿਤ ਤੌਰ 'ਤੇ 1 ਸੇਬ ਖਾ ਸਕਦੇ ਹੋ।
ਭਾਰਤ ਵਿੱਚ ਜ਼ਿਆਦਾ ਸੇਬ ਦੇ ਦਰੱਖ਼ਤ ਹਿਮਾਚਲ ਪ੍ਰਦੇਸ਼ ਅਤੇ ਜੰਮੂ ਕਸ਼ਮੀਰ ਵਿੱਚ ਪਾਏ ਜਾਂਦੇ ਹਨ।
ਇਹ ਵੀ ਪੜ੍ਹੋ:ਬਦਾਮ ਅਤੇ ਦੁੱਧ ਦਾ ਮਿਸ਼ਰਣ ਤੁਹਾਡੀ ਸਿਹਤ ਲਈ ਕਿੰਨਾ ਚੰਗਾ ਹੈ? ਆਓ ਜਾਣੀਏ...