ETV Bharat / sukhibhava

Yawning: ਜਾਣੋ ਕਿਸੇ ਨੂੰ ਉਬਾਸੀ ਲੈਂਦੇ ਦੇਖ ਸਾਨੂੰ ਵੀ ਕਿਉ ਆ ਜਾਂਦੀ ਹੈ ਉਬਾਸੀ, ਇਸਦੇ ਸਿਹਤ 'ਤੇ ਪੈ ਸਕਦੇ ਮਾੜੇ ਪ੍ਰਭਾਵ - Prolonged yawning can also have side effects

ਇੱਕ ਅਧਿਐਨ ਦੇ ਅਨੁਸਾਰ, ਜਦੋਂ ਕੋਈ ਵਿਅਕਤੀ ਉਬਾਸੀ ਲੈਂਦਾ ਹੈ ਤਾਂ ਇਸ ਦਾ ਸਿੱਧਾ ਸਬੰਧ ਉਸ ਦੇ ਦਿਮਾਗ ਨਾਲ ਹੁੰਦਾ ਹੈ। ਉਬਾਸੀ ਲੈਣ ਤੋਂ ਬਾਅਦ ਮਨ ਠੰਢਾ ਹੋ ਜਾਂਦਾ ਹੈ ਅਤੇ ਅਸੀਂ ਲੰਬੇ ਸਮੇਂ ਤੱਕ ਕੰਮ ਕਰ ਪਾਉਦੇ ਹਾਂ। ਪਰ ਜਿੱਥੇ ਉਬਾਸੀ ਲੈਣ ਨਾਲ ਫ਼ਾਇਦਾ ਹੁੰਦਾ ਹੈ, ਉੱਥੇ ਹੀ ਇਸਦੇ ਸਿਹਤ 'ਤੇ ਮਾੜੇ ਪ੍ਰਭਾਵ ਵੀ ਪੈ ਸਕਦੇ ਹਨ।

Yawning
Yawning
author img

By

Published : May 10, 2023, 5:39 PM IST

ਤੁਸੀਂ ਅਕਸਰ ਇੱਕ ਗੱਲ ਨੋਟ ਕੀਤੀ ਹੋਵੇਗੀ ਕਿ ਜਦੋਂ ਵੀ ਕੋਈ ਵਿਅਕਤੀ ਉਬਾਸੀ ਲੈਂਦਾ ਹੈ ਤਾਂ ਉਸ ਦੇ ਸਾਹਮਣੇ ਬੈਠਾ ਵਿਅਕਤੀ ਵੀ ਆਪਣੇ-ਆਪ ਹੀ ਉਬਾਸੀ ਲੈਣ ਲੱਗ ਜਾਂਦਾ ਹੈ। ਕੀ ਤੁਸੀਂ ਕਦੇ ਸੋਚਿਆ ਹੈ ਕਿ ਅਜਿਹਾ ਕਿਉਂ ਹੁੰਦਾ ਹੈ? ਜਦੋਂ ਤੁਸੀਂ ਕਿਸੇ ਨੂੰ ਉਬਾਸੀ ਲੈਂਦਾ ਦੇਖਦੇ ਹੋ ਤਾਂ ਤੁਸੀਂ ਵੀ ਉਬਾਸੀ ਲੈਣਾ ਕਿਉਂ ਕਰਨਾ ਸ਼ੁਰੂ ਕਰ ਦਿੰਦੇ ਹੋ? ਤਾਂ ਅੱਜ ਅਸੀਂ ਤੁਹਾਨੂੰ ਇਸ ਦੇ ਪਿੱਛੇ ਦਾ ਕਾਰਨ ਦੱਸਣ ਜਾ ਰਹੇ ਹਾਂ।

ਕਿਉ ਆਉਦੀ ਹੈ ਉਬਾਸੀ?: ਤੁਹਾਨੂੰ ਦੱਸ ਦਈਏ ਕਿ ਉਬਾਸੀ ਆਉਣ ਦਾ ਕਾਰਨ ਸਿਰਫ ਨੀਂਦ ਨਹੀਂ ਹੈ, ਸਗੋਂ ਇਸ ਦਾ ਸਿੱਧਾ ਸਬੰਧ ਤੁਹਾਡੇ ਦਿਮਾਗ ਨਾਲ ਹੈ। ਅਮਰੀਕਾ ਦੀ ਪ੍ਰਿੰਸਟਨ ਯੂਨੀਵਰਸਿਟੀ ਵਿੱਚ ਕੀਤੇ ਗਏ ਇੱਕ ਅਧਿਐਨ ਦੇ ਅਨੁਸਾਰ, ਵਿਅਕਤੀ ਨੂੰ ਆਪਣੇ ਦਿਮਾਗ ਤੋਂ ਉਬਾਸੀ ਲੈਣ ਦਾ ਆਦੇਸ਼ ਮਿਲਦਾ ਹੈ। ਅਧਿਐਨ 'ਚ ਕਿਹਾ ਗਿਆ ਹੈ ਕਿ ਜਦੋਂ ਕੋਈ ਵਿਅਕਤੀ ਕਿਸੇ ਕੰਮ 'ਚ ਲਗਾਤਾਰ ਰੁੱਝਿਆ ਰਹਿੰਦਾ ਹੈ ਤਾਂ ਕੁਝ ਸਮੇਂ ਬਾਅਦ ਉਸ ਦਾ ਦਿਮਾਗ ਗਰਮ ਹੋਣ ਲੱਗਦਾ ਹੈ, ਫਿਰ ਇਸ ਨੂੰ ਠੰਡਾ ਕਰਨ ਲਈ ਵਿਅਕਤੀ ਦਾ ਮੂੰਹ ਆਪਣੇ-ਆਪ ਖੁੱਲ੍ਹ ਜਾਂਦਾ ਹੈ, ਜਿਸ ਨੂੰ ਉਬਾਸੀ ਕਿਹਾ ਜਾਂਦਾ ਹੈ।

ਕਿਸੇ ਨੂੰ ਦੇਖ ਕੇ ਸਾਨੂੰ ਕਿਉ ਆਉਦੀ ਹੈ ਉਬਾਸੀ: ਵਿਗਿਆਨੀਆਂ ਮੁਤਾਬਕ ਕਿਸੇ ਨੂੰ ਉਬਾਸੀ ਲੈਂਦੇ ਦੇਖਣ ਨਾਲ ਸਾਹਮਣੇ ਬੈਠੇ ਵਿਅਕਤੀ ਦਾ ਮਿਰਰ ਨਿਊਰੋਨ ਸਿਸਟਮ ਸਰਗਰਮ ਹੋ ਜਾਂਦਾ ਹੈ, ਇਹ ਸਿਸਟਮ ਉਸ ਵਿਅਕਤੀ ਨੂੰ ਨਕਲ ਕਰਨ ਲਈ ਪ੍ਰੇਰਿਤ ਕਰਦਾ ਹੈ। ਫਿਰ ਵਿਅਕਤੀ ਆਪਣੇ ਆਪ ਨੂੰ ਨਕਲ ਕਰਨ ਤੋਂ ਨਹੀਂ ਰੋਕ ਪਾਉਦਾ। ਰਿਸਰਚ 'ਚ ਇਹ ਗੱਲ ਵੀ ਸਾਹਮਣੇ ਆਈ ਕਿ ਜਿਨ੍ਹਾਂ ਲੋਕਾਂ ਦਾ ਦਿਮਾਗ ਜ਼ਿਆਦਾ ਕੰਮ ਕਰਦਾ ਹੈ, ਉਹ ਲੰਬੇ ਸਮੇਂ ਤੱਕ ਉਬਾਸੀ ਲੈਂਦੇ ਹਨ। ਯਾਨੀ ਜਿਸ ਵਿਅਕਤੀ ਦਾ ਦਿਮਾਗ ਜ਼ਿਆਦਾ ਕੰਮ ਕਰੇਗਾ, ਉਸ ਦਾ ਦਿਮਾਗ ਜ਼ਿਆਦਾ ਗਰਮ ਹੋਵੇਗਾ, ਨਤੀਜੇ ਵਜੋਂ ਉਹ ਲੰਬੇ ਸਮੇਂ ਤੱਕ ਉਬਾਸੀ ਲਵੇਗਾ।

ਕੀ ਉਬਾਸੀ ਲੈਣ ਨਾਲ ਦਿਮਾਗ ਠੰਢਾ ਹੁੰਦਾ ਹੈ?: ਅਮਰੀਕਾ 'ਚ ਕੀਤੇ ਗਏ ਅਧਿਐਨ ਮੁਤਾਬਕ ਜਦੋਂ ਕੋਈ ਵਿਅਕਤੀ ਉਬਾਸੀ ਲੈਂਦਾ ਹੈ ਤਾਂ ਇਸ ਦਾ ਸਿੱਧਾ ਸਬੰਧ ਉਸ ਦੇ ਦਿਮਾਗ ਨਾਲ ਹੁੰਦਾ ਹੈ। ਜਦੋਂ ਵੀ ਕੋਈ ਵਿਅਕਤੀ ਉਬਾਸੀ ਲੈਂਦਾ ਹੈ ਤਾਂ ਸਾਡਾ ਮਨ ਠੰਡਾ ਹੋ ਜਾਂਦਾ ਹੈ। ਅਸਲ ਗੱਲ ਇਹ ਹੈ ਕਿ ਲਗਾਤਾਰ ਕੰਮ ਕਰਨ ਨਾਲ ਸਾਡਾ ਦਿਮਾਗ ਗਰਮ ਹੋ ਜਾਂਦਾ ਹੈ। ਪਰ ਉਬਾਸੀ ਲੈਣ ਨਾਲ ਮਨ ਹੌਲੀ-ਹੌਲੀ ਠੰਢਾ ਹੋ ਜਾਂਦਾ ਹੈ। ਮੂੰਹ ਆਪਣੇ ਆਪ ਖੁੱਲ੍ਹ ਜਾਂਦਾ ਹੈ ਅਤੇ ਅਸੀਂ ਉਬਾਸੀ ਲੈਣ ਲੱਗਦੇ ਹਾਂ। ਉਬਾਸੀ ਲੈਣ ਤੋਂ ਬਾਅਦ ਤੁਸੀਂ ਦੇਖੋਗੇ ਕਿ ਸਾਡੇ ਸਰੀਰ ਦਾ ਤਾਪਮਾਨ ਥੋੜ੍ਹਾ ਘੱਟ ਜਾਂਦਾ ਹੈ। ਉਸ ਤੋਂ ਬਾਅਦ ਅਸੀਂ ਲੰਬੇ ਸਮੇਂ ਤੱਕ ਕੰਮ ਕਰ ਸਕਦੇ ਹਾਂ।

ਲੰਬੇ ਸਮੇਂ ਤੱਕ ਉਬਾਸੀ ਲੈਣ ਦੇ ਮਾੜੇ ਪ੍ਰਭਾਵ ਵੀ ਪੈ ਸਕਦੇ: ਐਨੀਮਲ ਬਿਹੇਵੀਅਰ ਨਾਮਕ ਇੱਕ ਜਰਨਲ ਵਿੱਚ ਪ੍ਰਕਾਸ਼ਿਤ ਰਿਪੋਰਟ ਦੇ ਅਨੁਸਾਰ, ਜੇਕਰ ਤੁਸੀਂ ਲੰਬੇ ਸਮੇਂ ਤੱਕ ਉਬਾਸੀ ਲੈਂਦੇ ਹੋ, ਤਾਂ ਇਸਦੇ ਮਾੜੇ ਪ੍ਰਭਾਵ ਵੀ ਹੁੰਦੇ ਹਨ। ਯਾਨੀ ਕਿ ਉਬਾਸੀ ਲੈਣ ਨਾਲ ਇਨਫੈਕਸ਼ਨ ਦਾ ਖ਼ਤਰਾ ਵੀ ਵੱਧ ਜਾਂਦਾ ਹੈ। ਮਿਊਨਿਖ ਯੂਨੀਵਰਸਿਟੀ ਹਸਪਤਾਲ 'ਚ 300 ਲੋਕਾਂ 'ਤੇ ਕੀਤੀ ਗਈ ਖੋਜ 'ਚ ਪਾਇਆ ਗਿਆ ਹੈ ਕਿ 150 ਲੋਕਾਂ ਨੇ ਦੂਜਿਆਂ ਨੂੰ ਉਬਾਸੀ ਲੈਂਦੇ ਦੇਖ ਕੇ ਆਪਣੇ ਆਪ ਹੀ ਉਬਾਸੀ ਲੈਣੀ ਸ਼ੁਰੂ ਕਰ ਦਿੱਤੀ। ਇਹ ਸਥਿਤੀ ਕਿਸੇ ਵੀ ਬਿਮਾਰੀ ਨੂੰ ਫੈਲਾਉਣ ਵਿੱਚ ਮਦਦਗਾਰ ਹੋ ਸਕਦੀ ਹੈ।

  1. Aloe Vera Gel: ਵਾਲਾਂ ਦੀ ਸਮੱਸਿਆ ਤੋਂ ਪਾਉਣਾ ਹੈ ਛੁਟਕਾਰਾ ਤਾਂ ਲਗਾਓ ਐਲੋਵੇਰਾ ਜੈੱਲ, ਸਿਖੋ ਇਸ ਨੂੰ ਘਰ 'ਚ ਬਣਾਉਣ ਦਾ ਤਰੀਕਾ
  2. Knee And Hip Problems: ਮੋਢਿਆ ਅਤੇ ਕਮਰ ਦੀ ਸਮੱਸਿਆ ਤੋਂ ਹੋ ਪੀੜਿਤ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਖ਼ਾਸ ਧਿਆਨ
  3. Banana For Piles treatment: ਬਵਾਸੀਰ ਦੀ ਸਮੱਸਿਆ ਤੋਂ ਪੀੜਿਤ ਲੋਕਾਂ ਲਈ ਕੇਲਾ ਹੋ ਸਕਦਾ ਫ਼ਾਇਦੇਮੰਦ

ਡਰਾਈਵਰ ਦੀ ਸੀਟ ਦੇ ਕੋਲ ਬੈਠੇ ਵਿਅਕਤੀ ਨੂੰ ਉਬਾਸੀ ਲੈਣ ਤੋਂ ਇਸ ਲਈ ਕੀਤਾ ਜਾਂਦਾ ਮਨ੍ਹਾਂ: ਵਿਗਿਆਨੀਆਂ ਦੇ ਅਨੁਸਾਰ ਡਰਾਈਵਰ ਦੀ ਸੀਟ ਦੇ ਕੋਲ ਬੈਠੇ ਵਿਅਕਤੀ ਨੂੰ ਹਮੇਸ਼ਾ ਉਬਾਸੀ ਜਾਂ ਨੀਂਦ ਕਿਉਂ ਮਨ੍ਹਾ ਕੀਤੀ ਜਾਂਦੀ ਹੈ? ਕਿਉਂਕਿ ਇਸ ਗੱਲ ਦੀ ਪੂਰੀ ਸੰਭਾਵਨਾ ਹੈ ਕਿ ਜੇਕਰ ਉਹ ਉਬਾਸੀ ਲੈਂਦਾ ਹੈ ਜਾਂ ਸੌਂਦਾ ਹੈ ਤਾਂ ਡਰਾਈਵਰ ਨੂੰ ਵੀ ਨੀਂਦ ਆਉਣੀ ਸ਼ੁਰੂ ਹੋ ਜਾਵੇਗੀ। ਜਦੋਂ ਡਰਾਈਵਰ ਦੇ ਨਾਲ ਵਾਲੀ ਸੀਟ 'ਤੇ ਬੈਠਾ ਵਿਅਕਤੀ ਉਬਾਸੀ ਲੈਂਦਾ ਹੈ ਜਾਂ ਸੌਂ ਜਾਂਦਾ ਹੈ, ਤਾਂ ਡਰਾਈਵਰ ਦਾ ਮਿਰਰ ਨਿਊਰੋਨ ਸਿਸਟਮ ਕਿਰਿਆਸ਼ੀਲ ਹੋ ਜਾਂਦਾ ਹੈ। ਜਿਸ ਕਾਰਨ ਡਰਾਇਵਰ ਨੂੰ ਵੀ ਉਬਾਸੀ ਆਉਣ ਲੱਗ ਜਾਂਦੀ ਹੈ। ਅਜਿਹੇ 'ਚ ਜੇ ਡਰਾਇਵਰ ਨੂੰ ਨੀਂਦ ਆਉਣ ਲੱਗ ਜਾਵੇ ਤਾਂ ਦੁਰਘਟਨਾ ਦਾ ਖਤਰਾ ਵੱਧ ਸਕਦਾ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.