ਹੈਦਰਾਬਾਦ: ਸਰੀਰ ਨੂੰ ਸਿਹਤਮੰਦ ਰੱਖਣ ਲਈ ਭਰਪੂਰ ਮਾਤਰਾ 'ਚ ਵਿਟਾਮਿਨਸ ਅਤੇ ਪ੍ਰੋਟੀਨ ਸਮੇਤ ਕਈ ਮਿਨਰਲਸ ਜ਼ਰੂਰੀ ਹੁੰਦੇ ਹਨ। ਸਰਦੀਆਂ ਦੇ ਮੌਸਮ 'ਚ ਧੁੱਪ ਘਟ ਹੋਣ ਕਰਕੇ ਸਰੀਰ ਨੂੰ ਜ਼ਰੂਰੀ ਵਿਟਾਮਿਨਸ ਨਹੀਂ ਮਿਲ ਪਾਉਦੇ। ਇਨ੍ਹਾਂ ਵਿਟਾਮਿਨਸ 'ਚੋ ਇੱਕ ਹੈ ਵਿਟਾਮਿਨ-ਡੀ। ਵਿਟਾਮਿਨ-ਡੀ ਸਰੀਰ ਲਈ ਜ਼ਰੂਰੀ ਹੁੰਦਾ ਹੈ। ਇਹ ਵਿਟਾਮਿਨ ਸੂਰਜ ਤੋਂ ਮਿਲਦਾ ਹੈ। ਪਰ ਸਰਦੀਆਂ ਦੇ ਮੌਸਮ 'ਚ ਧੁੱਪ ਘਟ ਹੋਣ ਕਰਕੇ ਸਰੀਰ 'ਚ ਇਸ ਵਿਟਾਮਿਨ ਦੀ ਕਮੀ ਹੋ ਜਾਂਦੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਬਦਲਾਅ ਕਰਕੇ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰ ਸਕਦੇ ਹੋ।
ਵਿਟਾਮਿਨ-ਡੀ ਸਰੀਰ ਲਈ ਜ਼ਰੂਰੀ: ਸਰੀਰ ਲਈ ਵਿਟਾਮਿਨ-ਡੀ ਬਹੁਤ ਜਰੂਰੀ ਹੈ। ਵਿਟਾਮਿਨ-ਡੀ ਸੂਰਜ਼ ਤੋਂ ਜ਼ਿਆਦਾ ਮਿਲਦਾ ਹੈ। ਕਈ ਖੋਜਾਂ 'ਚ ਪਾਇਆ ਗਿਆ ਹੈ ਕਿ 8 ਤੋਂ 10 ਮਿੰਟ ਤੱਕ ਹੀ ਜੇਕਰ ਸਰੀਰ ਦੇ 25 ਫੀਸਦੀ ਹਿੱਸੇ ਨੂੰ ਧੁੱਪ ਲੱਗ ਜਾਵੇ, ਤਾਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਗਰਮੀ ਦੇ ਮੌਸਮ 'ਚ ਵਿਟਾਮਿਨ-ਡੀ ਆਸਾਨੀ ਨਾਲ ਮਿਲ ਜਾਂਦਾ ਹੈ, ਪਰ ਸਰਦੀਆਂ ਦੇ ਮੌਸਮ 'ਚ ਧੁੱਪ ਨਾ ਨਿਕਲਣ ਕਰਕੇ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਹੋ ਜਾਂਦੀ ਹੈ। ਇਸ ਕਰਕੇ ਤੁਸੀਂ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਆਪਣੀ ਖੁਰਾਕ 'ਚ ਬਦਲਾਅ ਕਰ ਸਕਦੇ ਹੋ।
ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ ਲਈ ਖੁਰਾਕ:
ਮੱਛੀ ਅਤੇ ਅੰਡੇ: ਮੱਛੀ ਵਿਟਾਮਿਨ-ਡੀ ਨਾਲ ਭਰਪੂਰ ਹੁੰਦੀ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਮੱਛੀ ਨੂੰ ਸ਼ਾਮਲ ਕਰ ਸਕਦੇ ਹੋ। ਮੱਛੀ ਤੋਂ ਇਲਾਵਾ, ਅੰਡੇ ਵੀ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦੇ ਹਨ। ਅੰਡੇ 'ਚ ਪ੍ਰੋਟੀਨ ਅਤੇ ਵਿਟਮਿਨ ਵਰਗੇ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ, ਜੋ ਕਿ ਸਿਹਤ ਲਈ ਵਧੀਆਂ ਹੁੰਦੇ ਹਨ। ਇਸ ਲਈ ਸਰਦੀਆਂ ਦੇ ਮੌਸਮ 'ਚ ਮੱਛੀ ਅਤੇ ਅੰਡੇ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ।
ਮਸ਼ਰੂਮ: ਮਸ਼ਰੂਮ ਵੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਸ ਨਲ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕੀਤਾ ਜਾ ਸਕਦਾ ਹੈ। ਮਸ਼ਰੂਮ ਤੋਂ ਸਰੀਰ ਨੂੰ ਵਿਟਾਮਿਨ-ਸੀ, ਫੋਲੇਟ ਅਤੇ ਸੇਲੇਨੀਅਮ ਭਰਪੂਰ ਮਾਤਰਾ 'ਚ ਮਿਲ ਸਕਦਾ ਹੈ। 100 ਗ੍ਰਾਮ ਮਸ਼ਰੂਮ 'ਚ 7IU ਵਿਟਾਮਿਨ-ਡੀ ਪਾਇਆ ਜਾਂਦਾ ਹੈ। ਇਸਦਾ ਰੋਜ਼ਾਨਾ ਸੇਵਨ ਕਰਨ ਨਾਲ ਸਰੀਰ ਨੂੰ ਕਈ ਲਾਭ ਮਿਲ ਸਕਦੇ ਹਨ।
ਫ਼ਲ-ਸਬਜ਼ੀਆਂ: ਫ਼ਲ ਅਤੇ ਸਬਜ਼ੀਆਂ ਖਾਣਾ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਸੰਤਰੇ ਅਤੇ ਕੇਲੇ 'ਚ ਵਿਟਾਮਿਨ-ਡੀ ਪਾਇਆ ਜਾਂਦਾ ਹੈ। ਇਸ ਤੋਂ ਇਲਾਵਾ, ਪਾਲਕ, ਗੋਭੀ, ਸੋਈਆਬੀਨ, ਸੇਬ ਅਤੇ ਸੁੱਕੇ ਮੇਵੇ ਵੀ ਵਿਟਾਮਿਨ-ਡੀ ਨਾਲ ਭਰਪੂਰ ਹੁੰਦੇ ਹਨ, ਜੋ ਕਿ ਸਰੀਰ 'ਚ ਵਿਟਾਮਿਨ-ਡੀ ਦੀ ਕਮੀ ਨੂੰ ਪੂਰਾ ਕਰਨ 'ਚ ਮਦਦ ਕਰਦੇ ਹਨ।