ਹੈਦਰਾਬਾਦ: ਗਰਮੀਆਂ ਵਿੱਚ ਹੀਟਸਟ੍ਰੋਕ ਅਤੇ ਡੀਹਾਈਡਰੇਸ਼ਨ ਆਮ ਸਮੱਸਿਆਵਾਂ ਹਨ। ਇਸ ਤੋਂ ਬਚਣ ਲਈ ਹਾਈਡਰੇਟਿਡ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਮੌਸਮ 'ਚ ਸਰੀਰ ਨੂੰ ਠੰਡਾ ਰੱਖਣ ਲਈ ਕਈ ਤਰ੍ਹਾਂ ਦੇ ਫੂਡਸ ਹਨ ਜਿਨ੍ਹਾਂ ਨੂੰ ਤੁਸੀਂ ਆਪਣੀ ਡਾਈਟ 'ਚ ਸ਼ਾਮਲ ਕਰ ਸਕਦੇ ਹੋ। ਜਿਸ ਨੂੰ ਖਾਣ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ। ਤੁਸੀਂ ਆਪਣੀ ਖੁਰਾਕ ਵਿੱਚ ਹੇਠਾਂ ਦਿੱਤੇ ਕੁਝ ਭੋਜਣ ਸ਼ਾਮਲ ਕਰਕੇ ਗਰਮੀਆਂ ਦੌਰਾਨ ਹੋਣ ਵਾਲੀਆਂ ਕਈ ਗੰਭੀਰ ਸਮੱਸਿਆਵਾਂ ਤੋਂ ਆਪਣਾ ਬਚਾਅ ਕਰ ਸਕਦੇ ਹੋ।
ਬੇਲ: ਇਹ ਗਰਮੀਆਂ ਦੇ ਮੌਸਮ ਦਾ ਸਭ ਤੋਂ ਵਧੀਆ ਫਲ ਹੈ। ਬੇਲ ਵਿਟਾਮਿਨ-ਸੀ, ਪ੍ਰੋਟੀਨ, ਬੀਟਾ-ਕੈਰੋਟੀਨ ਸਮੇਤ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਇਸ ਨਾਲ ਕਈ ਬੀਮਾਰੀਆਂ ਤੋਂ ਬਚਾਅ ਕੀਤਾ ਜਾ ਸਕਦਾ ਹੈ। ਇਸ ਤੋਂ ਇਲਾਵਾ ਇਸ ਫ਼ਲ ਨੂੰ ਖਾਣ ਨਾਲ ਸਰੀਰ ਠੰਡਾ ਰਹਿੰਦਾ ਹੈ। ਇਸ ਲਈ ਤੁਹਾਨੂੰ ਆਪਣੀ ਡਾਈਟ 'ਚ ਇਸ ਫ਼ਲ ਨੂੰ ਸ਼ਾਮਲ ਕਰਨਾ ਚਾਹੀਦਾ ਹੈ।
ਤੁਲਸੀ ਦੇ ਬੀਜ: ਤੁਲਸੀ ਦੇ ਬੀਜ ਸਿਹਤ ਲਈ ਵਰਦਾਨ ਤੋਂ ਘੱਟ ਨਹੀਂ ਹਨ। ਗਰਮੀਆਂ ਵਿੱਚ ਇਨ੍ਹਾਂ ਬੀਜਾਂ ਦਾ ਸੇਵਨ ਕਰਨ ਨਾਲ ਸਰੀਰ ਨੂੰ ਠੰਡਕ ਮਿਲਦੀ ਹੈ। ਤੁਸੀਂ ਤੁਲਸੀ ਦੇ ਬੀਜਾਂ ਨੂੰ ਨਿੰਬੂ ਪਾਣੀ ਜਾਂ ਜੂਸ ਵਿੱਚ ਇਸਤੇਮਾਲ ਕਰ ਸਕਦੇ ਹੋ।
ਲੱਸੀ: ਕਾਲੇ ਨਮਕ, ਹਿੰਗ ਅਤੇ ਜੀਰੇ ਦੇ ਪਾਊਡਰ ਨਾਲ ਬਣੀ ਲੱਸੀ ਬਹੁਤ ਹੀ ਸਵਾਦਿਸ਼ਟ ਹੁੰਦੀ ਹੈ। ਜੇਕਰ ਤੁਸੀਂ ਗਰਮੀਆਂ 'ਚ ਆਪਣੀ ਪਾਚਨ ਕਿਰਿਆ ਨੂੰ ਸੁਚਾਰੂ ਰੱਖਣਾ ਚਾਹੁੰਦੇ ਹੋ ਤਾਂ ਤੁਹਾਨੂੰ ਖਾਣੇ ਤੋਂ ਬਾਅਦ ਲੱਸੀ ਜ਼ਰੂਰ ਪੀਣੀ ਚਾਹੀਦੀ ਹੈ। ਸਰੀਰ ਨੂੰ ਠੰਡਾ ਰੱਖਣ ਦੇ ਨਾਲ-ਨਾਲ ਇਹ ਪਾਚਨ ਕਿਰਿਆ ਲਈ ਵੀ ਬਹੁਤ ਫਾਇਦੇਮੰਦ ਹੁੰਦੀ ਹੈ।
ਨਾਰੀਅਲ ਪਾਣੀ: ਹੀਟ ਸਟ੍ਰੋਕ ਤੋਂ ਬਚਣ ਲਈ ਨਾਰੀਅਲ ਪਾਣੀ ਨੂੰ ਨਿਯਮਿਤ ਰੂਪ ਨਾਲ ਪੀਓ। ਇਸ ਨਾਲ ਸਰੀਰ ਹਾਈਡ੍ਰੇਟ ਰਹਿੰਦਾ ਹੈ ਅਤੇ ਗਰਮੀ ਤੋਂ ਰਾਹਤ ਮਿਲਦੀ ਹੈ।
ਖੀਰਾ: ਖੀਰਾ ਪਾਣੀ ਨਾਲ ਭਰਪੂਰ ਹੁੰਦਾ ਹੈ। ਗਰਮੀਆਂ 'ਚ ਤੁਸੀਂ ਇਸ ਨੂੰ ਕਈ ਤਰੀਕਿਆਂ ਨਾਲ ਇਸਤੇਮਾਲ ਕਰ ਸਕਦੇ ਹੋ। ਤੁਸੀਂ ਆਪਣੀ ਖੁਰਾਕ ਵਿੱਚ ਖੀਰੇ ਦਾ ਰਸ, ਰਾਇਤਾ ਅਤੇ ਠੰਡੇ ਸੂਪ ਨੂੰ ਸ਼ਾਮਲ ਕਰ ਸਕਦੇ ਹੋ।
ਸੌਂਫ ਦੇ ਬੀਜ: ਸਰੀਰ ਨੂੰ ਠੰਡਾ ਰੱਖਣ ਵਿਚ ਸੌਂਫ਼ ਦੇ ਬੀਜ ਫਾਇਦੇਮੰਦ ਹੁੰਦੇ ਹਨ। ਤੁਸੀਂ ਇਸ ਦੀ ਵਰਤੋਂ ਕੋਲਡ ਡਰਿੰਕ ਬਣਾਉਣ ਲਈ ਕਰ ਸਕਦੇ ਹੋ। ਤੁਸੀਂ ਸੌਂਫ਼ ਦੇ ਬੀਜਾਂ ਤੋਂ ਸ਼ਰਬਤ ਬਣਾ ਸਕਦੇ ਹੋ, ਜਿਸ ਨੂੰ ਪੀਣ ਨਾਲ ਗਰਮੀ ਤੋਂ ਰਾਹਤ ਮਿਲੇਗੀ।
ਅੰਗੂਰ: ਇਹ ਗਰਮੀਆਂ ਦਾ ਰਸੀਲਾ ਅਤੇ ਸੁਆਦੀ ਫਲ ਹੈ। ਜੋ ਐਂਟੀਆਕਸੀਡੈਂਟਸ ਅਤੇ ਜ਼ਰੂਰੀ ਪੋਸ਼ਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਅੰਗੂਰ ਚਮੜੀ ਨੂੰ ਸੂਰਜ ਤੋਂ ਬਚਾਉਣ ਵਿੱਚ ਵੀ ਮਦਦ ਕਰਦੇ ਹਨ।
- Reduce Cholesterol: ਕੋਲੇਸਟ੍ਰੋਲ ਨੂੰ ਕੰਟਰੋਲ ਕਰਨ ਲਈ ਜਾਣੋ ਕਿਹੜੀਆ ਚੀਜ਼ਾਂ ਤੋਂ ਪਰਹੇਜ਼ ਕਰਨਾ ਚੰਗਾ ਤੇ ਕੀ ਹੋਵੇਗਾ ਫ਼ਾਇਦੇਮੰਦ
- Protein Deficiency: ਪ੍ਰੋਟੀਨ ਦੀ ਕਮੀ ਕਾਰਨ ਇਨ੍ਹਾਂ ਸਮੱਸਿਆਵਾਂ ਦਾ ਕਰਨਾ ਪੈ ਸਕਦੈ ਸਾਹਮਣਾ, ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਭੋਜਣ
- Asafoetida Benefits: ਸਿਰ ਦਰਦ ਤੋਂ ਲੈ ਕੇ ਦੰਦਾ ਦੇ ਦਰਦ ਤੱਕ ਕਈ ਸਮੱਸਿਆਵਾਂ ਲਈ ਅਸਰਦਾਰ ਹੈ ਹਿੰਗ, ਜਾਣੋ ਇਸਦੇ ਹੋਰ ਫ਼ਾਇਦੇ
ਲੀਚੀ: ਗਰਮੀਆਂ ਵਿੱਚ ਲੋਕ ਲੀਚੀ ਖਾਣਾ ਬਹੁਤ ਪਸੰਦ ਕਰਦੇ ਹਨ। ਇਸ 'ਚ ਐਂਟੀਆਕਸੀਡੈਂਟ, ਪੋਟਾਸ਼ੀਅਮ, ਮੈਗਨੀਸ਼ੀਅਮ ਅਤੇ ਵਿਟਾਮਿਨ-ਸੀ ਵਰਗੇ ਤੱਤ ਮੌਜੂਦ ਹੁੰਦੇ ਹਨ। ਜੋ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ।
ਅੰਬ: ਅੰਬ ਸਿਹਤ ਦਾ ਖਜ਼ਾਨਾ ਹੈ। ਇਸ ਵਿੱਚ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤ ਹੁੰਦੇ ਹਨ। ਇਹ ਇਮਿਊਨਿਟੀ ਨੂੰ ਸੁਧਾਰਦਾ ਹੈ। ਜਿਸ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ। ਇਸ ਤੋਂ ਇਲਾਵਾ ਇਹ ਹੀਟ ਸਟ੍ਰੋਕ ਤੋਂ ਬਚਾਅ ਲਈ ਵੀ ਫਾਇਦੇਮੰਦ ਹੈ।
ਪੁਦੀਨੇ ਦੀਆਂ ਪੱਤੀਆਂ: ਇਹ ਪੱਤੇ ਗਰਮੀਆਂ ਵਿਚ ਸਰੀਰ ਨੂੰ ਠੰਡਾ ਰੱਖਦੇ ਹਨ। ਤੁਸੀਂ ਇਸਦੀ ਵਰਤੋਂ ਡ੍ਰਿੰਕ ਬਣਾਉਣ ਲਈ ਜਾਂ ਪੁਦੀਨੇ ਦੀ ਚਟਨੀ ਦਾ ਆਨੰਦ ਲੈਣ ਲਈ ਕਰ ਸਕਦੇ ਹੋ।