ਹੈਦਰਾਬਾਦ: ਸਾਡੇ ਸਰੀਰ ਨੂੰ ਦਿਮਾਗ ਕੰਟਰੋਲ ਕਰਦਾ ਹੈ। ਅਸੀ ਆਪਣੇ ਦਿਮਾਗ ਨਾਲ ਮੁਸ਼ਕਲ ਤੋਂ ਵੀ ਮੁਸ਼ਕਲ ਕੰਮ ਪੂਰਾ ਕਰ ਲੈਂਦੇ ਹਾਂ। ਪਰ ਕਈ ਵਾਰ ਸਾਡਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ ਅਤੇ ਅਸੀਂ ਕੁਝ ਸੋਚ-ਸਮਝ ਨਹੀਂ ਪਾ ਰਹੇ ਹੁੰਦੇ। ਕੀ ਤੁਸੀਂ ਜਾਣਦੇ ਹੋ ਕਿ ਅਜਿਹਾ ਕਿਉ ਹੁੰਦਾ ਹੈ? ਦਰਅਸਲ ਜ਼ਿੰਦਗੀ ਵਿੱਚ ਕਈ ਪਰੇਸ਼ਾਨੀਆਂ ਆਉਣ ਤੋਂ ਬਾਅਦ ਸਾਡਾ ਦਿਮਾਗ ਠੀਕ ਤਰ੍ਹਾਂ ਨਾਲ ਕੰਮ ਕਰਨਾ ਬੰਦ ਕਰ ਦਿੰਦਾ ਹੈ। ਹਾਲਾਂਕਿ ਇਸਦੇ ਪਿੱਛੇ ਸਿਰਫ ਇੱਕ ਹੀ ਕਾਰਨ ਜਿੰਮੇਵਾਰ ਨਹੀਂ ਹੈ ਸਗੋਂ ਖਾਣ-ਪੀਣ ਨਾਲ ਜੁੜੀਆਂ ਕੁਝ ਖਰਾਬ ਆਦਤਾਂ ਵੀ ਇਸਦਾ ਕਾਰਨ ਹੋ ਸਕਦੀਆਂ ਹਨ। ਇਨ੍ਹਾਂ ਖਰਾਬ ਆਦਤਾਂ ਦਾ ਤੁਹਾਡੇ ਦਿਮਾਗ 'ਤੇ ਵੀ ਬੂਰਾ ਅਸਰ ਪੈਂਦਾ ਹੈ।
ਕਿਸੇ ਕੰਮ 'ਚ ਮਨ ਨਹੀਂ ਲੱਗ ਰਿਹਾ, ਤਾਂ ਇਨ੍ਹਾਂ ਆਦਤਾਂ ਨੂੰ ਛੱਡੋ:
ਸਵੇਰ ਦਾ ਭੋਜਨ ਛੱਡਣਾ: ਕੁਝ ਲੋਕਾਂ ਨੇ ਸਵੇਰ ਨੂੰ ਕੰਮ 'ਤੇ ਜਾਣਾ ਹੁੰਦਾ ਹੈ। ਇਸ ਲਈ ਲੋਕ ਹਮੇਸ਼ਾ ਜਲਦਬਾਜ਼ੀ ਵਿੱਚ ਰਹਿੰਦੇ ਹਨ। ਇਸ ਜਲਦੀ ਦੇ ਕਾਰਨ ਲੋਕ ਸਵੇਰ ਦਾ ਭੋਜਨ ਨਹੀਂ ਖਾਂਦੇ। ਸਵੇਰ ਦੇ ਭੋਜਨ ਨੂੰ ਦਿਨ ਦਾ ਸਭ ਤੋਂ ਜਰੂਰੀ ਹਿੱਸਾ ਮੰਨਿਆ ਜਾਂਦਾ ਹੈ। ਪਰ ਇਹ ਜਾਣਦੇ ਹੋਏ ਵੀ ਕੁਝ ਲੋਕ ਸਵੇਰ ਦਾ ਭੋਜਨ ਨਹੀਂ ਖਾਂਦੇ। ਜਿਸ ਕਾਰਨ ਦਿਮਾਗ ਕੰਮਜ਼ੋਰ ਮਹਿਸੂਸ ਕਰਨ ਲੱਗਦਾ ਹੈ ਅਤੇ ਤੁਸੀਂ ਕੁਝ ਸੋਚ ਨਹੀਂ ਪਾਉਦੇ।
ਗੁੱਸਾ ਕਰਨਾ: ਗੁੱਸਾ ਕਰਨ ਨਾਲ ਵੀ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਜੇਕਰ ਤੁਸੀਂ ਜ਼ਿਆਦਾ ਗੁੱਸਾ ਕਰਦੇ ਹੋ, ਤਾਂ ਅਜਿਹਾ ਕਰਨ ਨਾਲ ਤੁਹਾਡੀ ਮੈਟਲ ਹੈਲਥ 'ਤੇ ਅਸਰ ਪੈ ਸਕਦਾ ਹੈ। ਕਿਉਕਿ ਗੁੱਸਾ ਕਰਨ ਨਾਲ ਦਿਮਾਗ ਦੀਆਂ ਨਸਾਂ 'ਤੇ ਬੂਰਾ ਪ੍ਰਭਾਵ ਪੈਂਦਾ ਹੈ।
ਨੀਂਦ ਦੀ ਕਮੀ: ਜੋ ਲੋਕ ਪੂਰੀ ਨੀਂਦ ਨਹੀਂ ਲੈਂਦੇ, ਉਨ੍ਹਾਂ ਦਾ ਦਿਮਾਗ ਅਕਸਰ ਥਕਿਆ ਹੋਇਆ ਹੁੰਦਾ ਹੈ ਅਤੇ ਉਹ ਕੰਮਜ਼ੋਰ ਮਹਿਸੂਸ ਕਰਦੇ ਹਨ। ਇਸ ਕਾਰਨ ਕਿਸੇ ਕੰਮ ਵਿੱਚ ਮਨ ਨਹੀਂ ਲੱਗਦਾ। ਇਸ ਲਈ 7-8 ਘੰਟੇ ਦੀ ਨੀਂਦ ਜ਼ਰੂਰ ਪੂਰੀ ਕਰੋ।
- Work From Home Tips: ਜੇਕਰ ਤੁਸੀਂ ਵੀ ਘਰ ਤੋਂ ਹੀ ਕਰ ਰਹੇ ਹੋ ਆਫ਼ਿਸ ਦਾ ਕੰਮ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਮਿਲਣਗੇ ਕਈ ਫਾਇਦੇ
- Health Tips: ਜੇਕਰ ਤੁਸੀਂ ਸਹੀਂ ਸਮੇਂ 'ਤੇ ਭੋਜਨ ਨਹੀਂ ਖਾਂਦੇ ਹੋ, ਤਾਂ ਵਧ ਸਕਦੀ ਹੈ ਸਰੀਰ ਦੀ ਚਰਬੀ, ਜਾਣੋ ਭੋਜਨ ਖਾਣ ਦਾ ਸਹੀ ਸਮਾਂ
- Drinking Water After Tea: ਜਾਣੋ ਕਿਉ ਚਾਹ ਪੀਣ ਤੋਂ ਬਾਅਦ ਪਾਣੀ ਪੀਣਾ ਹੈ ਖਤਰਨਾਕ, ਇਨ੍ਹਾਂ ਗੰਭੀਰ ਬਿਮਾਰੀਆਂ ਦਾ ਹੋ ਸਕਦੇ ਹੋ ਸ਼ਿਕਾਰ
ਜ਼ਿਆਦਾ ਮਿੱਠਾ ਖਾਣਾ: ਮਿੱਠੇ ਭੋਜਨ ਖਾਣ ਦੀ ਲਾਲਸਾ ਹੋਣਾ ਆਮ ਗੱਲ ਹੈ। ਪਰ ਜੇਕਰ ਤੁਸੀਂ ਮਿੱਠੀਆਂ ਚੀਜ਼ਾਂ ਦਾ ਜ਼ਿਆਦਾ ਸੇਵਨ ਕਰਦੇ ਹੋ, ਤਾਂ ਇਹ ਖਤਰਨਾਕ ਹੋ ਸਕਦਾ ਹੈ। ਜ਼ਿਆਦਾ ਮਿੱਠੀਆਂ ਚੀਜ਼ਾਂ ਖਾਣ ਨਾਲ ਸਰੀਰ ਨੂੰ ਕਈ ਬਿਮਾਰੀਆਂ ਲੱਗ ਸਕਦੀਆਂ ਹਨ ਅਤੇ ਤੁਹਾਡੀ ਮੈਂਟਲ ਹੈਲਥ 'ਤੇ ਵੀ ਬੂਰਾ ਅਸਰ ਪੈ ਸਕਦਾ ਹੈ।