ਹੈਦਰਾਬਾਦ: ਅੱਜ ਦੇ ਸਮੇਂ 'ਚ ਲੋਕਾਂ ਨੂੰ ਮਿੱਠਾ ਖਾਣਾ ਬਹੁਤ ਪਸੰਦ ਹੈ। ਇਸ ਤੋਂ ਇਲਾਵਾ ਲੋਕ ਘਰ ਦਾ ਭੋਜਨ ਛੱਡ ਕੇ ਜੰਕ ਫੂਡਸ ਖਾਣਾ ਵੀ ਜ਼ਿਆਦਾ ਪਸੰਦ ਕਰਦੇ ਹਨ। ਬੱਚਿਆਂ ਤੋਂ ਲੈ ਕੇ ਬਜ਼ੁਰਗਾਂ ਤੱਕ ਹਰ ਕੋਈ ਮਿੱਠਾ ਖਾਣਾ ਪਸੰਦ ਕਰਦਾ ਹੈ। ਪਰ ਲੋਕਾਂ ਨੂੰ ਇਹ ਨਹੀਂ ਪਤਾ ਕਿ ਜ਼ਿਆਦਾ ਮਿੱਠਾ ਖਾਣਾ ਸਿਹਤ ਲਈ ਖਤਰਨਾਕ ਹੋ ਸਕਦਾ ਹੈ। ਜੇਕਰ ਤੁਸੀਂ ਕਦੇ-ਕਦੇ ਮਿੱਠਾ ਖਾਂਦੇ ਹੋ, ਤਾਂ ਇਹ ਮਾਮੂਲੀ ਗੱਲ ਹੈ। ਪਰ ਜੇਕਰ ਤੁਸੀਂ ਹਰ ਦਿਨ ਮਿੱਠਾ ਖਾਂਦੇ ਹੋ, ਤਾਂ ਇਹ ਤੁਹਾਡੇ ਲਈ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਤੁਹਾਨੂੰ ਕਈ ਸਿਹਤ ਸਮੱਸਿਆਵਾਂ ਹੋ ਸਕਦੀਆਂ ਹਨ।
ਮਿੱਠਾ ਖਾਣ ਦਾ ਮਨ ਕਿਉ ਕਰਦਾ ਹੈ? :
ਸਰੀਰ ਵਿੱਚ ਪੋਸ਼ਣ ਦੀ ਕਮੀ: ਕੁਝ ਪੋਸ਼ਣ ਤੱਤਾਂ ਦੀ ਕਮੀ ਕਾਰਨ ਵਾਰ-ਵਾਰ ਮਿੱਠਾ ਖਾਣ ਦਾ ਮਨ ਕਰਦਾ ਹੈ। ਜਿਵੇਂ ਮੈਗਨੀਸ਼ੀਅਮ, ਕ੍ਰੋਮੀਅਮ ਅਤੇ ਜ਼ਿੰਕ। ਇਹ ਸਾਰੇ ਬਲੱਡ ਵਿੱਚ ਸ਼ੂਗਰ ਦੇ ਪੱਧਰ ਨੂੰ ਸੰਤੁਲਿਤ ਕਰਨ 'ਚ ਮਦਦ ਕਰਦੇ ਹਨ। ਆਇਰਨ ਦੀ ਕਮੀ ਕਾਰਨ ਵੀ ਵਾਰ-ਵਾਰ ਮਿੱਠਾ ਖਾਣ ਦਾ ਮਨ ਕਰਦਾ ਹੈ।
ਬਲੱਡ ਸ਼ੂਗਰ ਦੇ ਪੱਧਰ 'ਚ ਕਮੀ: ਬਲੱਡ ਸ਼ੂਗਰ ਦੇ ਪੱਧਰ 'ਚ ਉਤਰਾਅ-ਚੜਾਅ ਹੋਣ ਲੱਗਦਾ ਹੈ। ਇਸ ਲਈ ਵਾਰ-ਵਾਰ ਮਿੱਠਾ ਖਾਣ ਦਾ ਮਨ ਕਰਦਾ ਹੈ। ਜ਼ਿਆਦਾ ਮਿੱਠਾ ਖਾਣ ਨਾਲ ਸ਼ੂਗਰ ਦਾ ਪੱਧਰ ਉੱਚਾ-ਨੀਵਾਂ ਹੋਣ ਲੱਗਦਾ ਹੈ। ਜਿਸ ਕਾਰਨ ਵਾਰ-ਵਾਰ ਮਿੱਠਾ ਖਾਣ ਦਾ ਮਨ ਹੋ ਸਕਦਾ ਹੈ।
ਹਾਰਮੋਨ ਅਸੰਤੁਲਤ: ਹਾਰਮੋਨ ਅਸੰਤੁਲਤ ਹੋਣ ਕਾਰਨ ਪੂਰੇ ਸਰੀਰ 'ਤੇ ਖਰਾਬ ਅਸਰ ਪੈਂਦਾ ਹੈ। ਪੀਰੀਅਡਸ ਦੌਰਾਨ ਕਈ ਤਰ੍ਹਾਂ ਦੇ ਬਦਲਾਅ ਹੁੰਦੇ ਹਨ। ਅਜਿਹੇ ਵਿੱਚ ਮਿੱਠਾ ਖਾਣ ਦਾ ਮਨ ਕਰ ਸਕਦਾ ਹੈ।
- Mental Health Care: ਜੇਕਰ ਤੁਹਾਡਾ ਵੀ ਕਿਸੇ ਕੰਮ 'ਚ ਨਹੀਂ ਲੱਗ ਰਿਹਾ ਹੈ ਮਨ, ਤਾਂ ਅੱਜ ਤੋਂ ਹੀ ਬਦਲ ਲਓ ਆਪਣੀਆ ਇਹ 4 ਆਦਤਾਂ
- Work From Home Tips: ਜੇਕਰ ਤੁਸੀਂ ਵੀ ਘਰ ਤੋਂ ਹੀ ਕਰ ਰਹੇ ਹੋ ਆਫ਼ਿਸ ਦਾ ਕੰਮ, ਤਾਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ, ਮਿਲਣਗੇ ਕਈ ਫਾਇਦੇ
- Health Tips: ਜੇਕਰ ਤੁਸੀਂ ਸਹੀਂ ਸਮੇਂ 'ਤੇ ਭੋਜਨ ਨਹੀਂ ਖਾਂਦੇ ਹੋ, ਤਾਂ ਵਧ ਸਕਦੀ ਹੈ ਸਰੀਰ ਦੀ ਚਰਬੀ, ਜਾਣੋ ਭੋਜਨ ਖਾਣ ਦਾ ਸਹੀ ਸਮਾਂ
ਆਦਤ ਬਣ ਜਾਣਾ: ਕਈ ਲੋਕਾਂ ਨੂੰ ਮਿੱਠਾ ਖਾਣ ਦੀ ਆਦਤ ਲੱਗ ਜਾਂਦੀ ਹੈ। ਜਿਸਦੇ ਚਲਦਿਆਂ ਲੋਕ ਮਿੱਠਾ ਖਾਂਦੇ ਬਿਨ੍ਹਾਂ ਰਹਿ ਨਹੀਂ ਸਕਦੇ। ਇਸ ਲਈ ਲੋਕਾਂ ਦਾ ਵਾਰ-ਵਾਰ ਮਿੱਠਾ ਖਾਣ ਦਾ ਮਨ ਕਰਦਾ ਹੈ। ਜ਼ਿਆਦਾ ਮਿੱਠਾ ਖਾਣ ਕਾਰਨ ਦਿਮਾਗ 'ਤੇ ਵੀ ਅਸਰ ਪੈਂਦਾ ਹੈ।
ਮਾਈਕ੍ਰੋਬਾਇਓਮ ਅਸੰਤੁਲਨ: ਅੰਤੜੀਆਂ ਵਿੱਚ ਪਾਏ ਜਾਣ ਵਾਲੇ ਬੈਕਟੀਰੀਆ ਨੂੰ ਮਾਈਕ੍ਰੋਬਾਇਓਮ ਕਿਹਾ ਜਾਂਦਾ ਹੈ। ਜਦੋ ਇਸ ਦੀ ਮਾਤਰਾ ਢਿੱਡ ਵਿੱਚ ਵਧਣ ਲੱਗਦੀ ਹੈ, ਤਾਂ ਮਾਈਕ੍ਰੋਬਾਇਓਮ ਵਧਣ ਲੱਗਦਾ ਹੈ ਅਤੇ ਇਸ ਨਾਲ ਮਿੱਠਾ ਖਾਣ ਦਾ ਮਨ ਕਰਨ ਲੱਗਦਾ ਹੈ।