ਹੈਦਰਾਬਾਦ: ਸਾਡੇ ਆਲੇ-ਦੁਆਲੇ ਕੁਝ ਲੋਕ ਅਜਿਹੇ ਹੁੰਦੇ ਹਨ, ਜਿਨ੍ਹਾਂ ਨੂੰ ਹਰ ਗੱਲ ਬੁਰੀ ਲੱਗ ਜਾਂਦੀ ਹੈ। ਜਿਸ ਕਰਕੇ ਉਹ ਲੋਕ ਸਾਰਾ ਦਿਨ ਉਸੇ ਗੱਲ ਨੂੰ ਸੋਚ ਕੇ ਪਰੇਸ਼ਾਨ ਰਹਿੰਦੇ ਹਨ। ਜੇਕਰ ਤੁਸੀਂ ਵੀ ਉਨ੍ਹਾਂ ਲੋਕਾਂ 'ਚ ਹੋ, ਤਾਂ ਤੁਸੀਂ ਕੁਝ ਗੱਲਾਂ ਦੀ ਪਾਲਣਾ ਕਰਕੇ ਆਪਣੇ ਆਪ ਨੂੰ ਇਮੋਸ਼ਨਲ ਹੋਣ ਤੋਂ ਰੋਕ ਸਕਦੇ ਹੋ।
ਖੁਦ ਨੂੰ ਇਮੋਸ਼ਨਲ ਹੋਣ ਤੋਂ ਰੋਕਣ ਲਈ ਇਨ੍ਹਾਂ ਗੱਲਾਂ ਦੀ ਕਰੋ ਪਾਲਣਾ:
ਹਰ ਕਿਸੇ ਤੋਂ ਉਮੀਦ ਨਾ ਲਗਾਓ: ਜਦੋ ਤੁਸੀਂ ਕਿਸੇ ਤੋਂ ਬਹੁਤ ਜ਼ਿਆਦਾ ਉਮੀਦ ਲਗਾਉਦੇ ਹੋ ਅਤੇ ਉਹ ਵਿਅਕਤੀ ਤੁਹਾਡੀਆਂ ਉਮੀਦਾਂ 'ਤੇ ਖਰਾ ਨਹੀਂ ਉਤਰਦਾ, ਤਾਂ ਤਹਾਨੂੰ ਜ਼ਿਆਦਾ ਦੁੱਖ ਹੁੰਦਾ ਹੈ। ਇਸ ਲਈ ਹਰ ਕਿਸੇ ਤੋਂ ਉਮੀਦ ਲਗਾਉਣਾ ਛੱਡ ਦਿਓ। ਉਮੀਦ ਉਸ ਵਿਅਕਤੀ ਤੋਂ ਰੱਖੋ, ਜਿਸ 'ਤੇ ਤੁਹਾਨੂੰ ਪੂਰਾ ਭਰੋਸਾ ਹੈ।
ਚੰਗੇ ਲੋਕਾਂ ਨਾਲ ਰਹੋ: ਚੰਗੇ ਲੋਕਾਂ ਨਾਲ ਹੀ ਰਹੋ, ਕਿਉਕਿ ਇਹ ਲੋਕ ਤੁਹਾਡੀਆਂ ਭਾਵਨਾਵਾਂ ਨੂੰ ਚੰਗੀ ਤਰ੍ਹਾਂ ਸਮਝਣਗੇ ਅਤੇ ਤੁਹਾਨੂੰ ਕਦੇ ਦੁੱਖ ਨਹੀਂ ਦੇਣਗੇ। ਦੂਸਰਿਆਂ ਦੀ ਕਮੀ ਕੱਢਣਾ, ਬੁਰਾਈ ਕਰਨ ਵਾਲੇ ਲੋਕਾਂ ਤੋਂ ਦੂਰ ਰਹੋ। ਅਜਿਹੇ ਲੋਕ ਤੁਹਾਨੂੰ ਦੁੱਖ ਪਹੁੰਚਾ ਸਕਦੇ ਹਨ।
ਖੁਦ ਦੀ ਕਮੀਆਂ ਨੂੰ ਪਹਿਚਾਣੋ: ਜੇਕਰ ਤੁਹਾਨੂੰ ਕਿਸੇ ਨੇ ਅਜਿਹੀ ਗੱਲ ਕਹੀ ਹੈ, ਜਿਸ ਕਾਰਨ ਤੁਸੀਂ ਪਰੇਸ਼ਾਨ ਹੋ, ਤਾਂ ਉਸ ਗੱਲ ਨੂੰ ਲੈ ਕੇ ਚਿੰਤਾ ਨਾ ਕਰੋ, ਸਗੋਂ ਉਸ ਗੱਲ 'ਤੇ ਵਿਚਾਰ ਕਰੋ। ਜੇਕਰ ਕਿਸੇ ਨੇ ਤੁਹਾਡੇ ਵਿਵਹਾਰ ਬਾਰੇ ਕੁਝ ਕਿਹਾ ਹੈ, ਤਾਂ ਗੁੱਸਾ ਹੋਣ ਦੀ ਜਗ੍ਹਾਂ ਉਸ ਕਮੀ ਨੂੰ ਦੂਰ ਕਰਨ ਦੀ ਕੋਸ਼ਿਸ਼ ਕਰੋ।
ਜਵਾਬ ਦਿਓ: ਜੇਕਰ ਸਾਨੂੰ ਬਿਨ੍ਹਾਂ ਗੱਲ ਤੋਂ ਕੋਈ ਕੁਝ ਵੀ ਬੋਲ ਕੇ ਜਾ ਰਿਹਾ ਹੈ, ਤਾਂ ਅਸੀ ਇਮੋਸ਼ਨਲ ਹੋ ਜਾਂਦੇ ਹਾਂ ਅਤੇ ਜਵਾਬ ਨਹੀਂ ਦੇ ਪਾਉਦੇ। ਜਿਸ ਕਰਕੇ ਸਾਡੇ ਦਿਮਾਗ 'ਚ ਉਹ ਗੱਲ ਰਹਿ ਜਾਂਦੀ ਹੈ ਅਤੇ ਅਸੀ ਪਰੇਸ਼ਾਨ ਹੋ ਜਾਂਦੇ ਹਾਂ। ਇਸ ਲਈ ਕਿਸੇ ਵੀ ਵਿਅਕਤੀ ਦੀ ਬਿਨ੍ਹਾਂ ਕਿਸੇ ਗਲਤੀ ਤੋਂ ਨਾ ਸੁਣੋ, ਸਗੋ ਉਸਨੂੰ ਜਵਾਬ ਦਿਓ। ਅਜਿਹਾ ਕਰਨ ਨਾਲ ਤੁਹਾਨੂੰ ਦੁੱਖ ਨਹੀਂ ਪਹੁੰਚੇਗਾ।