ਹੈਦਰਾਬਾਦ: ਸਿਹਤਮੰਦ ਰਹਿਣ ਲਈ ਮੂੰਹ ਦੀ ਸਫ਼ਾਈ ਬਹੁਤ ਜ਼ਰੂਰੀ ਹੈ। ਮੂੰਹ ਦੀ ਗੰਦਗੀ ਨਾ ਸਿਰਫ਼ ਸਾਡੀ ਸਿਹਤ ਨੂੰ ਪ੍ਰਭਾਵਿਤ ਕਰਦੀ ਹੈ, ਸਗੋ ਕਈ ਵਾਰ ਇਹ ਸਾਡੀ ਸ਼ਰਮਿੰਦਗੀ ਦਾ ਕਾਰਨ ਵੀ ਬਣਦੀ ਹੈ। ਸਾਡੇ ਮੂੰਹ 'ਚ ਕਈ ਤਰ੍ਹਾਂ ਦੇ ਬੈਕਟੀਰੀਆਂ ਹੁੰਦੇ ਹਨ, ਜੋ ਸਿਹਤਮੰਦ ਅਤੇ ਗੈਰ-ਸਿਹਤਮੰਦ ਦੋਨੋ ਹੀ ਹੁੰਦੇ ਹਨ। ਮੂੰਹ ਵਿੱਚ ਮੌਜ਼ੂਦ ਖਰਾਬ ਬੈਕਟੀਰੀਆਂ ਕਈ ਵਾਰ ਦੰਦਾਂ ਦੀ ਪਰਲੀ ਨੂੰ ਖਰਾਬ ਕਰਨ ਲੱਗਦੇ ਹਨ। ਇਸ ਨਾਲ ਦੰਦਾਂ 'ਚ ਛੋਟੀ-ਛੋਟੀ ਮੋਰੀ ਹੋਣ ਲੱਗਦੀ ਹੈ। ਜਿਸਨੂੰ ਕੈਵਿਟੀ ਕਿਹਾ ਜਾਂਦਾ ਹੈ। ਕੈਵਿਟੀ ਲੱਗਣ ਨਾਲ ਦੰਦਾਂ 'ਚ ਕਾਫ਼ੀ ਦਰਦ ਹੁੰਦਾ ਹੈ। ਇਸ ਦਰਦ ਕਾਰਨ ਭੋਜਨ ਖਾਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਗੱਲ ਕਰਨਾ ਵੀ ਮੁਸ਼ਕਲ ਹੋ ਜਾਂਦਾ ਹੈ। ਇਸ ਲਈ ਕੈਵਿਟੀ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਤੁਸੀਂ ਕੁਝ ਘਰੇਲੂ ਨੁਸਖੇ ਅਜ਼ਮਾ ਸਕਦੇ ਹੋ।
ਕੈਵਿਟੀ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਘਰੇਲੂ ਨੁਸਖੇ:
ਨਾਰੀਅਲ ਦਾ ਤੇਲ: ਜੇਕਰ ਤੁਹਾਡੇ ਦੰਦਾਂ 'ਚ ਕੈਵਿਟੀ ਹੋ ਗਈ ਹੈ, ਤਾਂ ਤੁਸੀਂ ਨਾਰੀਅਲ ਦੇ ਤੇਲ ਦਾ ਇਸਤੇਮਾਲ ਕਰ ਸਕਦੇ ਹੋ। ਇਸ ਲਈ ਮੂੰਹ ਵਿੱਚ ਇੱਕ ਚਮਚ ਨਾਰੀਅਲ ਤੇਲ ਪਾਓ ਅਤੇ 5-7 ਮਿੰਟ ਇਸਨੂੰ ਚੰਗੀ ਤਰ੍ਹਾਂ ਮੂੰਹ ਵਿੱਚ ਘੁੰਮਾਓ। ਇਸ ਤੋਂ ਬਾਅਦ ਤੇਲ ਨੂੰ ਥੁੱਕ ਦਿਓ। ਕੁਝ ਸਮੇਂ ਬਾਅਦ ਬੁਰਸ਼ ਕਰ ਲਓ। ਤੁਸੀਂ ਇਸ ਉਪਾਅ ਨੂੰ ਦਿਨ ਵਿੱਚ ਇੱਕ ਵਾਰ ਜ਼ਰੂਰ ਕਰੋ। ਇਸ ਨਾਲ ਕੈਵਿਟੀ ਦੀ ਸਮੱਸਿਆਂ ਤੋਂ ਰਾਹਤ ਮਿਲ ਜਾਵੇਗੀ।
ਹਲਦੀ ਪਾਊਡਰ: ਹਲਦੀ ਦੀ ਵਰਤੋਂ ਹਮੇਸ਼ਾ ਦਵਾਈ ਦੇ ਤੌਰ 'ਤੇ ਕੀਤੀ ਜਾਂਦੀ ਰਹੀ ਹੈ। ਹਲਦੀ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੁੰਦੀ ਹੈ। ਹਲਦੀ ਸਿਰਫ਼ ਸਿਹਤ ਲਈ ਹੀ ਨਹੀਂ ਸਗੋ ਦੰਦਾਂ ਦੀਆਂ ਸਮੱਸਿਆਵਾਂ ਲਈ ਵੀ ਫਾਇਦੇਮੰਦ ਹੁੰਦੀ ਹੈ। ਇਸ ਲਈ ਉਂਗਲੀਆਂ ਦੀ ਮਦਦ ਨਾਲ ਆਪਣੇ ਦੰਦਾਂ ਅਤੇ ਮਸੂੜਿਆਂ 'ਤੇ ਹਲਦੀ ਪਾਊਡਰ ਲਗਾਓ ਅਤੇ ਰਗੜੋ। ਇਸਨੂੰ 10-15 ਮਿੰਟ ਤੱਕ ਲੱਗਾ ਰਹਿਣ ਦਿਓ। ਬਾਅਦ ਵਿੱਚ ਸਾਦੇ ਪਾਣੀ ਨਾਲ ਕੁਰਲੀ ਕਰ ਲਓ। ਰੋਜ਼ਾਨਾ ਇਸ ਨੁਸਖੇ ਨੂੰ ਅਪਣਾਉਣ ਨਾਲ ਤੁਹਾਨੂੰ ਰਾਹਤ ਮਿਲੇਗੀ।
ਨਿੰਮ ਦੀ ਲੱਕੜੀ: ਪੁਰਾਣੇ ਸਮੇਂ ਤੋਂ ਹੀ ਲੋਕ ਨਿੰਮ ਦੀ ਦਾਤੁਨ ਦਾ ਇਸਤੇਮਾਲ ਕਰਦੇ ਆਏ ਹਨ। ਇਹ ਦੰਦਾਂ ਲਈ ਬਹੁਤ ਫਾਇਦੇਮੰਦ ਮੰਨੀ ਜਾਂਦੀ ਹੈ। ਜੇਕਰ ਤੁਹਾਨੂੰ ਦੰਦਾਂ 'ਚ ਕੈਵਿਟੀ ਹੋ ਗਈ ਹੈ, ਤਾਂ ਨਿੰਮ ਦੀ ਲੱਕੜੀ ਦੇ ਉਪਰਲੇ ਹਿੱਸੇ ਨੂੰ ਚਬਾਓ ਅਤੇ ਇਸਨੂੰ ਨਰਮ ਕਰ ਲਓ। ਫਿਰ ਇਸਨੂੰ ਦੰਦਾਂ 'ਤੇ 10 ਮਿੰਟ ਤੱਕ ਚੰਗੀ ਤਰ੍ਹਾਂ ਰਗੜੋ। ਇਸ ਤੋਂ ਬਾਅਦ ਪਾਣੀ ਨਾਲ ਕੁਰਲੀ ਕਰ ਲਓ। ਅਜਿਹਾ ਕਰਨ ਨਾਲ ਦੰਦਾਂ ਦੀ ਗੰਦਗੀ ਸਾਫ਼ ਹੋ ਜਾਵੇਗੀ।
- Health Tips: ਸਾਵਧਾਨ! ਜ਼ਰੂਰਤ ਤੋਂ ਜ਼ਿਆਦਾ ਪਾਣੀ ਪੀਣਾ ਤੁਹਾਨੂੰ ਬਣਾ ਸਕਦੈ ਇਸ ਸਮੱਸਿਆਂ ਦਾ ਸ਼ਿਕਾਰ, ਜਾਣੋ ਇਸਦੇ ਲੱਛਣ
- Ginger Tea Benefits: ਕਈ ਸਮੱਸਿਆਵਾਂ ਤੋਂ ਛੁਟਕਾਰਾ ਪਾਉਣ 'ਚ ਮਦਦਗਾਰ ਹੋ ਸਕਦੀ ਅਦਰਕ ਵਾਲੀ ਚਾਹ, ਜਾਣੋ ਇਸਦੇ ਫਾਇਦੇ
- Juice For Diabetics: ਸ਼ੂਗਰ ਦੇ ਮਰੀਜ਼ਾਂ ਲਈ ਫਾਇਦੇਮੰਦ ਹੈ ਇਹ 4 ਡ੍ਰਿੰਕਸ, ਖਾਲੀ ਪੇਟ ਪੀਣ ਨਾਲ ਮਿਲਣਗੇ ਕਮਾਲ ਦੇ ਫਾਇਦੇ
ਲੌਂਗ ਦਾ ਤੇਲ: ਕੈਵਿਟੀ ਦੀ ਸਮੱਸਿਆਂ ਤੋਂ ਰਾਹਤ ਪਾਉਣ ਲਈ ਲੌਂਗ ਦਾ ਤੇਲ ਵੀ ਫਾਇਦੇਮੰਦ ਹੁੰਦਾ ਹੈ। ਇਸ ਲਈ ਰੁਈ ਦੇ ਇੱਕ ਟੁੱਕੜੇ 'ਤੇ ਦੋ-ਤਿੰਨ ਬੂੰਦਾਂ ਲੌਂਗ ਦੇ ਤੇਲ ਦੀਆਂ ਪਾਓ ਅਤੇ ਇਸਨੂੰ ਕੈਵਿਟੀ ਵਾਲੀ ਜਗ੍ਹਾਂ 'ਤੇ ਲਗਾਓ। ਰਾਤ ਦੇ ਸਮੇਂ ਇਸ ਉਪਾਅ ਨੂੰ ਕਰਨਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ।
ਲਸਣ: ਕੈਵਿਟੀ ਦੀ ਸਮੱਸਿਆਂ ਨੂੰ ਦੂਰ ਕਰਨ ਲਈ ਲਸਣ ਦੀ ਵਰਤੋਂ ਵੀ ਕੀਤੀ ਜਾ ਸਕਦੀ ਹੈ। ਇਸ ਲਈ ਤੁਸੀਂ ਲਸਣ ਚਬਾ ਸਕਦੇ ਹੋ। ਇਸ ਤੋਂ ਇਲਾਵਾ ਇਸਦਾ ਪੇਸਟ ਬਣਾ ਕੇ ਦੰਦਾਂ 'ਤੇ ਲਗਾਤਾਰ 10 ਮਿੰਟ ਲਈ ਲੱਗਾ ਰਹਿਣ ਦਿਓ ਅਤੇ ਫਿਰ ਬੁਰਸ਼ ਕਰ ਲਓ। ਇਸ ਨਾਲ ਕੈਵਿਟੀ ਦੀ ਸਮੱਸਿਆਂ ਤੋਂ ਰਾਹਤ ਮਿਲੇਗੀ।