ਹੈਦਰਾਬਾਦ: ਚਾਹੇ ਤੁਸੀਂ ਬੱਚੇ ਹੋ ਜਾਂ ਬਜ਼ੁਰਗ, ਹਰ ਕਿਸੇ ਨੂੰ ਤੇਜ਼ ਦਿਮਾਗ ਦੀ ਲੋੜ ਹੁੰਦੀ ਹੈ। ਸਾਡੀ ਖੁਰਾਕ ਸਰੀਰਕ ਅਤੇ ਮਾਨਸਿਕ ਵਿਕਾਸ 'ਤੇ ਅਸਰ ਪਾਉਂਦੀ ਹੈ, ਅਜਿਹੇ ਹਾਲਾਤਾਂ ਵਿੱਚ ਅਸੀਂ ਆਪਣੇ ਦਿਮਾਗ ਨੂੰ ਤੇਜ਼ ਕਰਨ ਲਈ ਆਪਣੀਆਂ ਖਾਣ ਵਾਲੀਆਂ ਚੀਜ਼ਾਂ ਨੂੰ ਬਦਲ ਸਕਦੇ ਹਾਂ। ਲੋਕ ਹਰ ਰੋਜ਼ ਗੂਗਲ 'ਤੇ ਸਵਾਲ ਪੁੱਛਦੇ ਹਨ ਕਿ ਦਿਮਾਗ ਨੂੰ ਤੇਜ਼ ਕਿਵੇਂ ਕਰੀਏ, ਯਾਦਦਾਸ਼ਤ ਨੂੰ ਕਿਵੇਂ ਸੁਧਾਰਿਆ ਜਾਵੇ, ਦਿਮਾਗ ਨੂੰ ਤੇਜ਼ ਕਰਨ ਦੇ ਤਰੀਕੇ ਆਦਿ। ਆਓ ਜਾਣਦੇ ਹਾਂ ਕਿ ਤੁਹਾਡੇ ਦਿਮਾਗ ਨੂੰ ਤੇਜ਼ ਕਰਨ ਲਈ ਤੁਹਾਡੀ ਖੁਰਾਕ ਵਿੱਚ ਕਿਹੜੇ-ਕਿਹੜੇ ਭੋਜਨ ਸ਼ਾਮਲ ਕੀਤੇ ਜਾ ਸਕਦੇ ਹਨ:
ਕੱਦੂ ਦੇ ਬੀਜ: ਇਸ ਵਿੱਚ ਜ਼ਿੰਕ ਹੁੰਦਾ ਹੈ ਜੋ ਮਾਨਸਿਕ ਸਿਹਤ ਨੂੰ ਸੁਧਾਰਦਾ ਹੈ ਅਤੇ ਯਾਦਦਾਸ਼ਤ ਨੂੰ ਮਜ਼ਬੂਤ ਕਰਦਾ ਹੈ।
ਕਿਸ਼ਮਿਸ਼: ਇਸ ਵਿਚ ਮੌਜੂਦ ਵਿਟਾਮਿਨ-ਸੀ ਦਿਮਾਗ ਨੂੰ ਤਰੋਤਾਜ਼ਾ ਰੱਖਦਾ ਹੈ। ਰੋਜ਼ਾਨਾ ਸਵੇਰੇ 15-20 ਕਿਸ਼ਮਿਸ਼ ਖਾਣ ਨਾਲ ਅਨੀਮੀਆ ਠੀਕ ਹੁੰਦਾ ਹੈ ਅਤੇ ਦਿਲ ਮਜ਼ਬੂਤ ਹੁੰਦਾ ਹੈ।
ਬੇਰੀਆਂ: ਬੇਰੀਆਂ ਖਾਣ ਨਾਲ ਵੀ ਦਿਮਾਗ ਤੇਜ਼ ਹੁੰਦਾ ਹੈ। ਯਾਦਦਾਸ਼ਤ ਨੂੰ ਮਜ਼ਬੂਤ ਕਰਨ ਲਈ ਅੱਜ ਹੀ ਆਪਣੀ ਡਾਈਟ 'ਚ ਬਲੂਬੇਰੀ, ਬਲੈਕਬੇਰੀ ਅਤੇ ਸਟ੍ਰਾਬੇਰੀ ਸ਼ਾਮਲ ਕਰੋ।
ਸੁੱਕੇ ਮੇਵੇ: ਚਾਹੇ ਬੱਚੇ ਹੋਣ ਜਾਂ ਬਜ਼ੁਰਗ, ਦਿਮਾਗੀ ਸ਼ਕਤੀ ਵਧਾਉਣ ਲਈ ਸੁੱਕੇ ਮੇਵੇ ਦੀ ਲੋੜ ਹੁੰਦੀ ਹੈ। ਅਖਰੋਟ ਓਮੇਗਾ-3 ਫੈਟੀ ਐਸਿਡ ਨਾਲ ਭਰਪੂਰ ਹੁੰਦੇ ਹਨ, ਜੋ ਦਿਮਾਗ ਦੇ ਵਿਕਾਸ ਨੂੰ ਵਧਾਉਂਦੇ ਹਨ। ਆਪਣੀ ਖੁਰਾਕ ਵਿੱਚ ਸੁੱਕੇ ਮੇਵੇ ਜ਼ਰੂਰ ਸ਼ਾਮਲ ਕਰੋ। ਸੁੱਕੇ ਮੇਵੇ ਜਿਵੇਂ ਕਿ ਬਦਾਮ, ਅਖਰੋਟ, ਕਾਜੂ ਵਿੱਚ ਵਿਟਾਮਿਨ ਈ ਪਾਇਆ ਜਾਂਦਾ ਹੈ। ਇਸਦੇ ਨਾਲ ਹੀ ਵਿਟਾਮਿਨ ਈ ਸਾਬਤ ਅਨਾਜ ਅਤੇ ਬੀਜਾਂ ਵਿੱਚ ਵੀ ਪਾਇਆ ਜਾਂਦਾ ਹੈ, ਜੋ ਦਿਮਾਗ ਦੇ ਕਾਰਜ ਲਈ ਜ਼ਰੂਰੀ ਮੰਨਿਆ ਜਾਂਦਾ ਹੈ। ਇਨ੍ਹਾਂ ਚੀਜ਼ਾਂ ਨੂੰ ਆਪਣੀ ਰੋਜ਼ਾਨਾ ਦੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਹਰੀਆਂ ਸਬਜ਼ੀਆਂ: ਹਰੀਆਂ ਸਬਜ਼ੀਆਂ ਖਾਣ ਨਾਲ ਨਾ ਸਿਰਫ਼ ਅੱਖਾਂ ਦੀ ਰੋਸ਼ਨੀ ਤੇਜ਼ ਹੁੰਦੀ ਹੈ, ਸਗੋਂ ਦਿਮਾਗ਼ ਵੀ ਤੇਜ਼ ਹੁੰਦਾ ਹੈ। ਬੈਂਗਣ, ਮੇਥੀ, ਹਰੀਆਂ ਪੱਤੇਦਾਰ ਸਬਜ਼ੀਆਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।
- Weekly Routine: ਭਾਰ ਨੂੰ ਕੰਟਰੋਲ 'ਚ ਰੱਖਣ ਲਈ ਦਿਨ ਦੀ ਸ਼ੁਰੂਆਤ ਤੋਂ ਲੈ ਕੇ ਰਾਤ ਤੱਕ ਇਸ ਤਰ੍ਹਾਂ ਰੱਖੋ ਆਪਣੇ ਖਾਣ-ਪੀਣ ਦਾ ਹਫ਼ਤੇ ਭਰ ਦਾ ਰੁਟੀਨ
- Kiwi For Glowing Skin: ਕੀਵੀ ਫ਼ਲ ਖਾਣ ਦੇ ਨਾਲ-ਨਾਲ ਚਿਹਰੇ ਲਈ ਵੀ ਹੈ ਫਾਇਦੇਮੰਦ, ਇੱਥੇ ਸਿੱਖੋ ਫੇਸ ਪੈਕ ਬਣਾਉਣ ਦੇ ਤਰੀਕੇ
- Weight Loss: ਜੇਕਰ ਬਿਨ੍ਹਾਂ ਕਾਰਨ ਤੁਹਾਡਾ ਵੀ ਘਟ ਰਿਹਾ ਹੈ ਭਾਰ, ਤਾਂ ਇੱਕ ਵਾਰ ਜ਼ਰੂਰ ਕਰਵਾਓ ਸ਼ੂਗਰ ਟੈਸਟ, ਨਹੀ ਤਾਂ ਹੋ ਸਕਦੈ ਮੌਤ ਦਾ ਖਤਰਾ
ਜੈਤੂਨ ਦਾ ਤੇਲ: ਇਸ ਦੀ ਵਰਤੋਂ ਖਾਣਾ ਬਣਾਉਣ ਵਿਚ ਕੀਤੀ ਜਾ ਸਕਦੀ ਹੈ। ਇਸ ਤੋਂ ਇਲਾਵਾ ਦੇਸੀ ਘਿਓ ਦੀ ਬਜਾਏ ਇਸ ਨੂੰ ਰੋਟੀ 'ਤੇ ਲਗਾ ਕੇ ਵੀ ਖਾਧਾ ਜਾ ਸਕਦਾ ਹੈ। ਇਹ ਮਨ ਨੂੰ ਤਾਕਤ ਦਿੰਦਾ ਹੈ।
ਦੁੱਧ ਅਤੇ ਦਹੀ: ਦੁੱਧ, ਦਹੀਂ, ਚਰਬੀ ਵਾਲੀਆਂ ਮੱਛੀਆਂ, ਫਲੀਆਂ, ਕਣਕ, ਜੌਂ ਅਤੇ ਜਵੀ ਵਰਗੇ ਅਨਾਜ ਵਿੱਚ ਮੈਗਨੀਸ਼ੀਅਮ ਹੁੰਦਾ ਹੈ, ਜੋ ਯਾਦਦਾਸ਼ਤ ਵਧਾਉਣ ਵਿੱਚ ਮਦਦਗਾਰ ਹੁੰਦੇ ਹਨ।
ਅੰਡੇ: ਅੰਡੇ ਦੀ ਜ਼ਰਦੀ, ਸਾਬਤ ਅਨਾਜ, ਸੋਇਆਬੀਨ ਅਤੇ ਤਿਲ ਦੇ ਬੀਜਾਂ ਵਿੱਚ ਲੇਸੀਥਿਨ ਹੁੰਦਾ ਹੈ। ਇਹ ਤੱਤ ਤੁਹਾਡੇ ਸਰੀਰ ਵਿੱਚ ਯਾਦਦਾਸ਼ਤ ਵਧਾਉਣ ਅਤੇ ਦਿਮਾਗ ਦੇ ਕੰਮ ਨੂੰ ਸੁਚਾਰੂ ਰੱਖਣ ਵਿੱਚ ਮਦਦ ਕਰਦੇ ਹਨ। ਅੰਡੇ, ਚਿਕਨ, ਮੱਛੀ ਅਤੇ ਦੁੱਧ ਵਿੱਚ ਵਿਟਾਮਿਨ ਬੀ12 ਪਾਇਆ ਜਾਂਦਾ ਹੈ। ਇਹ ਵਿਟਾਮਿਨ ਨਾ ਸਿਰਫ ਸਾਡੀ ਇਮਿਊਨਿਟੀ ਲਈ ਜ਼ਰੂਰੀ ਹੈ, ਇਹ ਸਾਡੀ ਯਾਦਦਾਸ਼ਤ ਨੂੰ ਵਧਾਉਣ ਦਾ ਵੀ ਕੰਮ ਕਰਦਾ ਹੈ।