ਕੋਟਾਯਮ (ਕੇਰਲ) : ਕੋਟਾਯਮ ਦੇ ਵਾਈਕੋਮ 'ਚ ਇਕ ਹੈਰਾਨ ਕਰਨ ਵਾਲੀ ਘਟਨਾ ਸਾਹਮਣੇ ਆਈ ਹੈ, ਜਿੱਥੇ ਇਕ 11 ਸਾਲਾ ਲੜਕੇ ਦੇ ਸਿਰ 'ਤੇ ਸੱਟ ਲੱਗ ਗਈ। ਉਹ ਆਪਣੇ ਸਿਰ ਵਿੱਚ ਟਾਂਕੇ ਲਗਵਾਉਣ ਲਈ ਸਰਕਾਰੀ ਹਸਪਤਾਲ ਗਿਆ। ਜਿਸ ਹਸਪਾਤਲ ਵਿੱਚ ਉਹ ਗਿਆ ਉਸ ਹਸਪਤਾਲ ਵਿੱਚ ਲਾਇਟ ਹੀ ਨਹੀਂ ਸੀ ਜਿਸ ਕਰਕੇ ਡਾਕਟਰਾਂ ਨੇ ਮੋਬਾਇਲ ਫੋਨ ਦੀ ਰੋਸ਼ਨੀ 'ਚ ਉਸ ਨੂੰ ਟਾਂਕੇ ਲਗਾ ਦਿੱਤੇ ਗਏ। ਇਹ ਘਟਨਾ ਸ਼ਨੀਵਾਰ ਸ਼ਾਮ 4.30 ਵਜੇ ਵੈਕੋਮ ਤਾਲੁਕ ਹਸਪਤਾਲ 'ਚ ਵਾਪਰੀ।
ਚੇਂਪ ਮਾੜੀ ਦੇ ਰਹਿਣ ਵਾਲਾ ਲੜਕਾ ਆਪਣੇ ਘਰ ਵਿੱਚ ਤਿਲਕ ਕੇ ਡਿੱਗ ਪਿਆ ਸੀ। ਉਸ ਦੇ ਸਿਰ ਦੇ ਸੱਜੇ ਪਾਸੇ ਸੱਟ ਲੱਗ ਗਈ। ਜ਼ਿਆਦਾ ਖੂਨ ਵਹਿਣ ਕਾਰਨ ਉਸ ਦੇ ਮਾਪੇ ਉਸ ਨੂੰ ਵਾਈਕੋਮ ਤਾਲੁਕ ਹਸਪਤਾਲ ਲੈ ਗਏ। ਜ਼ਖ਼ਮ 'ਤੇ ਪੱਟੀ ਕਰਨ ਲਈ ਬੱਚੇ ਨੂੰ ਤੁਰੰਤ ਐਮਰਜੈਂਸੀ ਰੂਮ ਵਿੱਚ ਲਿਜਾਇਆ ਗਿਆ।
ਕੁਝ ਸਮੇਂ ਬਾਅਦ ਇਕ ਸੇਵਾਦਾਰ ਨੇ ਆ ਕੇ ਬਾਹਰ ਉਡੀਕ ਰਹੇ ਮਾਪਿਆਂ ਨੂੰ ਦੱਸਿਆ ਕਿ ਬਿਜਲੀ ਨਹੀਂ ਹੈ ਅਤੇ ਕਮਰੇ ਅੰਦਰ ਹਨੇਰਾ ਹੈ। ਸੇਵਾਦਾਰ ਨੇ ਮਾਪਿਆਂ ਨੂੰ ਆਪਰੇਸ਼ਨ ਕਾਊਂਟਰ ਦੇ ਬਾਹਰ ਉਡੀਕ ਕਰਨ ਲਈ ਕਿਹਾ। ਬੱਚੇ ਨੂੰ ਵਾਪਸ ਡਰੈਸਿੰਗ ਰੂਮ ਵਿੱਚ ਲਿਜਾਇਆ ਗਿਆ। ਜਦੋਂ ਮਾਪਿਆਂ ਨੇ ਪੁਛਿਆ ਕਿ ਬਿਜਲੀ ਕਿਉਂ ਨਹੀਂ ਹੈ ਤਾਂ ਸੇਵਾਦਾਰ ਨੇ ਦੱਸਿਆ ਕਿ ਬਿਜਲੀ ਬੰਦ ਹੋਣ ਸਮੇਂ ਡੀਜ਼ਲ ਦੀ ਜ਼ਿਆਦਾ ਖਪਤ ਹੋਣ ਕਾਰਨ ਹਸਪਤਾਲ ਹਮੇਸ਼ਾ ਜਨਰੇਟਰ ਚਾਲੂ ਨਹੀਂ ਰੱਖਦਾ।
ਇਸ ਤੋਂ ਬਾਅਦ ਬੱਚੇ ਨੂੰ ਕੱਪੜੇ ਪਹਿਨਾ ਕੇ ਐਮਰਜੈਂਸੀ ਵਿਭਾਗ ਵਿੱਚ ਟਾਂਕੇ ਲਈ ਲਿਜਾਇਆ ਗਿਆ। ਹਾਲਾਂਕਿ ਉਥੇ ਵੀ ਬਿਜਲੀ ਨਾ ਹੋਣ ਕਾਰਨ ਮਾਤਾ-ਪਿਤਾ ਅਨੁਸਾਰ ਡਾਕਟਰ ਨੇ ਮੋਬਾਇਲ ਫੋਨ ਦੀ ਲਾਈਟ ਨਾਲ ਜ਼ਖਮ 'ਤੇ ਟਾਂਕੇ ਲਾਏ, ਜਦੋਂ ਬੱਚਾ ਖਿੜਕੀ ਕੋਲ ਬੈਠਾ ਸੀ। ਬੱਚੇ ਦੇ ਸਿਰ 'ਤੇ ਦੋ ਟਾਂਕੇ ਲੱਗੇ ਹਨ।
ਹਸਪਤਾਲ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਉਹ ਘਟਨਾ ਦੀ ਜਾਂਚ ਕਰਨਗੇ। ਇਹ ਘਟਨਾ ਇੱਕ ਹੋਰ ਘਟਨਾ ਤੋਂ ਬਾਅਦ ਵਾਪਰੀ ਹੈ ਜਿਸ ਵਿੱਚ ਹਸਪਤਾਲ ਦੇ ਸਟਾਫ਼ ਸਮੇਤ ਛੇ ਲੋਕ ਹਸਪਤਾਲ ਦੀ ਲਿਫਟ ਵਿੱਚ ਅੱਧੇ ਘੰਟੇ ਤੱਕ ਫਸੇ ਰਹੇ, ਜੋ ਹਫ਼ਤੇ ਪਹਿਲਾਂ ਖ਼ਰਾਬ ਹੋ ਗਈ ਸੀ।
- ਹੁਣ ਰੇਲਵੇ ਟਿਕਟਾਂ ਦੀ ਬੁਕਿੰਗ ਹੋਵੇਗੀ ਆਸਾਨ, ਰੇਲਵੇ ਨੇ ਲਾਂਚ ਕੀਤੀ ਨਵੀਂ ਮੋਬਾਈਲ ਐਪ, ਜਾਣੋ ਕਿਹੜੀਆਂ ਹੋਰ ਸਹੂਲਤਾਂ ਮਿਲਣਗੀਆਂ
- ਸ਼ਸ਼ੀ ਥਰੂਰ ਨੇ ਕਿਹਾ- ਜੈ ਸ਼੍ਰੀ ਰਾਮ ਕਹਿਣ ਵਾਲੇ ਹਿੰਦੂ, ਜੋ ਨਹੀਂ ਕਹਿੰਦੇ, ਉਨ੍ਹਾਂ ਨੂੰ ਮਾਰੋ, ਇਹ ਹਿੰਦੂ ਧਰਮ ਨਹੀਂ
- ਅਯੁੱਧਿਆ 'ਚ ਨਿਰਭਯਾ ਕਾਂਡ ਵਰਗੀ ਬੇਰਹਿਮੀ; ਬਲਾਤਕਾਰ ਤੋਂ ਬਾਅਦ ਤੋੜੇ ਹੱਥ-ਪੈਰ, ਕੱਢੀਆਂ ਗਈਆਂ ਅੱਖਾਂ ! ਨਾਲੇ ’ਚੋਂ ਮਿਲੀ ਬਿਨ੍ਹਾਂ ਕੱਪੜਿਆਂ ਤੋਂ ਲਾਸ਼