ਹੈਦਰਾਬਾਦ: ਛੋਟੇ ਬੱਚਿਆ ਦਾ ਧਿਆਨ ਰੱਖਣਾ ਜ਼ਿਆਦਾ ਜ਼ਰੂਰੀ ਹੁੰਦਾ ਹੈ। ਕਿਉਕਿ ਬੱਚਿਆਂ ਦੇ ਜਲਦੀ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਬੱਚੇ ਜਲਦੀ ਬਿਮਾਰ ਕਿਉ ਹੋ ਰਹੇ ਹਨ। ਦਰਅਸਲ, ਇਮਿਊਨਟੀ ਕੰਮਜ਼ੋਰ ਹੋਣ ਅਤੇ ਗਲਤ ਆਦਤਾਂ ਕਾਰਨ ਬੱਚੇ ਜਲਦੀ ਬਿਮਾਰ ਹੋ ਰਹੇ ਹਨ। ਇਸ ਲਈ ਮਾਤਾ-ਪਿਤਾ ਨੂੰ ਆਪਣੇ ਬੱਚਿਆਂ ਦਾ ਜ਼ਿਆਦਾ ਧਿਆਨ ਰੱਖਣ ਦੀ ਲੋੜ ਹੈ।
ਬੱਚਿਆਂ ਦੇ ਜਲਦੀ ਬਿਮਾਰੀ ਹੋਣ ਦੇ ਪਿੱਛੇ ਕਾਰਨ:
ਸਾਫ਼ ਸਫ਼ਾਈ ਨਾ ਰੱਖਣਾ: ਬੱਚੇ ਆਪਣਾ ਜ਼ਿਆਦਾਤਰ ਸਮਾਂ ਸਕੂਲ ਅਤੇ ਪਲੇ ਗਰਾਊਡ 'ਚ ਬਿਤਾਉਦੇ ਹਨ। ਜਿਸ ਕਰਕੇ ਕਈ ਕਿਟਾਣੂਆਂ ਦੇ ਫੈਲਣ ਦਾ ਖਤਰਾ ਰਹਿੰਦਾ ਹੈ। ਇਸ ਕਰਕੇ ਵੀ ਬੱਚਿਆਂ ਦੇ ਜਲਦੀ ਬਿਮਾਰ ਹੋਣ ਦਾ ਖਤਰਾ ਰਹਿੰਦਾ ਹੈ। ਬਿਮਾਰੀ ਤੋਂ ਬਚਣ ਲਈ ਬੱਚਿਆਂ ਨੂੰ ਆਪਣੀ ਸਾਫ਼ ਸਫ਼ਾਈ ਰੱਖਣੀ ਚਾਹੀਦੀ ਹੈ। ਜਦੋ ਵੀ ਤੁਹਾਡੇ ਬੱਚੇ ਬਾਹਰੋ ਆਉਣ, ਤਾਂ ਉਨ੍ਹਾਂ ਦੇ ਹੱਥ ਧੋਣਾ, ਬੁਰਸ਼ ਕਰਵਾਉਣਾ ਅਤੇ ਸਮੇਂ-ਸਮੇਂ 'ਤੇ ਨੁੰਹਾਂ ਨੂੰ ਕੱਟਦੇ ਰਹਿਣਾ ਜ਼ਰੂਰੀ ਹੈ।
ਗੈਰ ਸਿਹਤਮੰਦ ਭੋਜਨ ਖਾਣਾ: ਬੱਚਿਆਂ ਨੂੰ ਪਿਜ਼ਾ ਅਤੇ ਬਰਗਰ ਵਰਗੀਆਂ ਚੀਜ਼ਾਂ ਬਹੁਤ ਪਸੰਦ ਹੁੰਦੀਆਂ ਹਨ। ਪਰ ਉਨ੍ਹਾਂ ਲਈ ਇਹ ਚੀਜ਼ਾਂ ਖਤਰਨਾਕ ਹੋ ਸਕਦੀਆਂ ਹਨ। ਗੈਰ ਸਿਹਤਮੰਦ ਚੀਜ਼ਾਂ ਖਾਣ ਨਾਲ ਬੱਚਿਆਂ ਦਾ ਪਾਚਨ ਖਰਾਬ ਹੋ ਸਕਦਾ ਹੈ ਅਤੇ ਇਮਿਊਨਟੀ ਵੀ ਕੰਮਜ਼ੋਰ ਹੋ ਸਕਦੀ ਹੈ। ਇਸ ਕਰਕੇ ਆਪਣੇ ਬੱਚੇ ਨੂੰ ਸਿਹਤਮੰਦ ਰੱਖਣ ਲਈ ਸਿਹਤਮੰਦ ਅਤੇ ਤਾਜ਼ਾ ਭੋਜਨ ਖਾਣ ਨੂੰ ਦਿਓ।
ਨੀਦ ਦੀ ਕਮੀ: ਅੱਜ ਦੇ ਸਮੇਂ 'ਚ ਹਰ ਬੱਚੇ ਨੂੰ ਫੋਨ ਚਲਾਉਣ ਦੀ ਆਦਤ ਹੈ। ਜਿਸ ਕਰਕੇ ਬੱਚੇ ਰਾਤ ਨੂੰ ਵੀ ਜ਼ਿਆਦਾ ਸਮਾਂ ਫੋਨ 'ਤੇ ਹੀ ਬਿਤਾਉਦੇ ਹਨ ਅਤੇ ਆਪਣੀ ਨੀਦ ਪੂਰੀ ਨਹੀਂ ਕਰ ਪਾਉਦੇ। ਬੱਚਿਆਂ ਨੂੰ ਘੱਟੋ-ਘੱਟ 10 ਤੋਂ 14 ਘੰਟਿਆਂ ਦੀ ਨੀਦ ਪੂਰੀ ਕਰਨੀ ਚਾਹੀਦੀ ਹੈ। ਜੇਕਰ ਬੱਚਿਆਂ ਦੀ ਨੀਦ ਪੂਰੀ ਨਹੀਂ ਹੁੰਦੀ, ਤਾਂ ਉਹ ਤਣਾਅ ਦਾ ਸ਼ਿਕਾਰ ਵੀ ਹੋ ਸਕਦੇ ਹਨ ਅਤੇ ਉਨ੍ਹਾਂ ਦੀ ਇਮਿਊਨਟੀ ਵੀ ਕੰਮਜ਼ੋਰ ਹੋ ਸਕਦੀ ਹੈ।
- World Arthritis Day 2023: ਜਾਣੋ ਵਿਸ਼ਵ ਗਠੀਆ ਦਿਵਸ ਦਾ ਇਤਿਹਾਸ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼
- World Sight Day 2023: ਜਾਣੋ ਵਿਸ਼ਵ ਦ੍ਰਿਸ਼ਟੀ ਦਿਵਸ ਦਾ ਇਤਿਹਾਸ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
- Arthritis: ਗਠੀਆ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਅੱਜ ਤੋਂ ਹੀ ਬਣਾ ਲਓ ਇਨ੍ਹਾਂ ਭੋਜਨਾਂ ਤੋਂ ਦੂਰੀ
ਘਰ ਤੋਂ ਬਾਹਰ ਨਾ ਜਾਣਾ: ਅੱਜ ਦੇ ਸਮੇਂ ਬੱਚੇ ਜ਼ਿਆਦਾ ਘਰ 'ਚ ਹੀ ਰਹਿਣਾ ਪਸੰਦ ਕਰਦੇ ਹਨ। ਘਰ ਰਹਿ ਕੇ ਬੱਚੇ ਮੋਬਾਈਲ ਅਤੇ ਟੀਵੀ ਚਲਾਉਦੇ ਹਨ, ਜਿਸ ਕਰਕੇ ਬਾਹਰੀ ਦੁਨੀਆਂ ਅਤੇ ਮਹੌਲ ਤੋਂ ਦੂਰ ਹੋ ਰਹੇ ਹਨ। ਇਸ ਕਰਕੇ ਬੱਚਿਆਂ ਨੂੰ ਬਾਹਰ ਕਿਸੇ ਪਾਰਕ 'ਚ ਖੇਡਣ ਲਈ ਲੈ ਕੇ ਜਾਓ, ਤਾਂਕਿ ਬੱਚੇ ਐਕਟਿਵ ਹੋ ਸਕਣ ਅਤੇ ਉਨ੍ਹਾਂ ਦੀ ਇਮਿਊਨਟੀ ਮਜ਼ਬੂਤ ਹੋਵੇ।