ਮਿਰਚ ਸਿਹਤ ਲਈ ਬਹੁਤ ਫਾਇਦੇਮੰਦ ਹੈ, ਇਸ ਲਈ ਲੋਕ ਇਸ ਨੂੰ ਖਾਣਾ ਪਸੰਦ ਕਰ ਹਨ। ਅਸੀਂ ਆਪਣੇ ਰੋਜ਼ਾਨਾ ਦੇ ਭੋਜਣ ਵਿੱਚ ਹਰੀ ਮਿਰਚ, ਲਾਲ ਮਿਰਚ ਅਤੇ ਸੁੱਕੀਆਂ ਮਿਰਚਾਂ ਦੀ ਵਰਤੋਂ ਕਰਦੇ ਹਾਂ।ਦੱਸ ਦਈਏ ਕਿ ਭਾਰਤ ਵਿੱਚ ਮਿਰਚ ਜੀ ਪੇਸ਼ਕਸ਼ ਪੁਰਤਗਾਲੀਆਂ ਨੇ ਕੀਤੀ ਸੀ, ਜੋ ਹੁਣ ਸਾਰੀ ਖੁਰਾਕ ਦਾ ਹਿੱਸਾ ਬਣ ਗਈਆਂ ਹਨ।
ਹਾਲਾਂਕਿ ਵਰਤਮਾਨ ਵਿੱਚ ਸਾਡਾ ਦੇਸ਼ ਮਿਰਚਾਂ ਨੂੰ ਉਗਾਉਣ ਅਤੇ ਵਰਤਣ ਵਿੱਚ ਸਭ ਤੋਂ ਅੱਗੇ ਹੈ। ਮਿਰਚ ਕੈਪਸਿਕਮ ਸ਼੍ਰੇਣੀ ਨਾਲ ਸਬੰਧਤ ਪੌਦਿਆਂ ਦੀ ਇੱਕ ਫਲੀ ਹੈ। ਮਿਰਚ ਦੇ ਪੌਦਿਆਂ ਦੀਆਂ ਕਈ ਕਿਸਮਾਂ ਹਨ। ਸਵਾਦ, ਬਣਤਰ, ਰੰਗ ਅਤੇ ਤਿੱਖੇਪਨ 'ਤੇ ਨਿਰਭਰ ਕਰਦਿਆਂ ਇਸਦੀਆਂ ਕਿਸਮਾਂ ਦਾ ਪਤਾ ਲੱਗਦਾ ਹੈ। ਸਾਡੇ ਥੁੱਕ ਵਿੱਚ ਇੱਕ ਪੈਨਕ੍ਰੀਅਸ ਹੁੰਦਾ ਹੈ ਜੋ ਕਾਰਬੋਹਾਈਡਰੇਟ ਨੂੰ ਸ਼ੂਗਰ ਵਿੱਚ ਬਦਲਦਾ ਹੈ, ਜਿਸ ਕਾਰਨ ਸਾਨੂੰ ਇਸ ਦੇ ਸੁਆਦ ਦਾ ਪਤਾ ਲੱਗਦਾ ਹੈ। ਮਿਰਚ ਨੂੰ ਤਾਜ਼ੇ ਅਤੇ ਸੁੱਕੇ ਦੋਨਾਂ ਰੂਪਾਂ ਵਿੱਚ ਵਰਤਿਆ ਜਾਂਦਾ ਹੈ। ਮਿਰਚਾਂ ਨੂੰ ਸੁਕਾ ਕੇ ਪੀਸਿਆ ਜਾਂਦਾ ਹੈ ਅਤੇ ਲੰਬੇ ਸਮੇਂ ਲਈ ਸੁੱਕੇ ਰੂਪ ਵਿੱਚ ਸਟੋਰ ਕੀਤਾ ਜਾਂਦਾ ਹੈ।
ਖਾਣਾ ਪਕਾਉਣ ਵਿੱਚ ਇਨ੍ਹਾਂ ਦੀ ਵਰਤੋਂ ਕਰਨ ਤੋਂ ਇਲਾਵਾ ਕੁੱਝ ਲੋਕ ਇਨ੍ਹਾਂ ਨੂੰ ਵੈਸੇ ਹੀ ਖਾਣ ਦੇ ਸ਼ੌਕੀਨ ਹੁੰਦੇ ਹਨ, ਨਾਲ ਹੀ ਤਾਜ਼ੀਆਂ ਮਿਰਚਾਂ ਨੂੰ ਅਚਾਰ ਦੇ ਰੂਪ ਵਿੱਚ ਵੀ ਸਟੋਰ ਕੀਤਾ ਜਾਂਦਾ ਹੈ ਅਤੇ ਕਈ ਵਾਰ ਤੇਲ ਵਿੱਚ ਵੀ ਭੁੰਨ੍ਹੀਆਂ ਜਾਂਦੀਆਂ ਹਨ। ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਚਾਹੇ ਸੁੱਕੀ ਮਿਰਚ ਹੋਵੇ ਜਾਂ ਹਰੀ ਮਿਰਚ, ਇਨ੍ਹਾਂ ਦੇ ਫਾਇਦਿਆਂ ਨਾਲ ਉਮਰ ਵੀ ਵੱਧ ਜਾਂਦੀ ਹੈ। ਆਓ ਜਾਣਦੇ ਹਾਂ ਮਿਰਚ ਖਾਣ ਦੇ ਫਾਇਦੇ...
- ਮਿਰਚਾਂ ਵਿੱਚ ਮੌਜੂਦ ਵਿਟਾਮਿਨ ਏ ਅਤੇ ਸੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਮਿਰਚ ਸਰੀਰ ਵਿੱਚ ਜਮ੍ਹਾਂ ਹੋਏ ਜ਼ਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਦੀ ਹੈ। ਇਸ ਦੇ ਨਾਲ ਹੀ ਮਿਰਚ ਵੱਡੀ ਅੰਤੜੀ ਵਿੱਚ ਮੌਜੂਦ ਹਾਨੀਕਾਰਕ ਜ਼ਹਿਰੀਲੇ ਰਸਾਇਣਾਂ ਨੂੰ ਵੀ ਸਾਫ਼ ਕਰਦੀ ਹੈ।
- ਹਰੀ ਮਿਰਚ ਕੈਂਸਰ ਵਿਰੋਧੀ ਗੁਣਾਂ ਨਾਲ ਭਰਪੂਰ ਹੁੰਦੀ ਹੈ ਤੇ ਇਸ ਭਿਆਨਕ ਬਿਮਾਰੀ ਨੂੰ ਕੰਟਰੋਲ ਕਰਨ ਵਿੱਚ ਵੀ ਮਦਦ ਕਰਦੀ ਹੈ। ਇਸ ਦੇ ਨਾਲ ਹੀ ਮਿਰਚ ਮੋਟੇ ਲੋਕਾਂ ਵਿੱਚ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ। ਮਿਰਚ ਸਾਨੂੰ ਸਾਈਨਸ ਦੀ ਸਮੱਸਿਆ ਤੋਂ ਬਚਾਉਂਦੀ ਹੈ।
- ਮਿਰਚ ਵਿੱਚ ਸਰੀਰ ਨੂੰ ਊਰਜਾ ਪ੍ਰਦਾਨ ਕਰਨ ਵਾਲੇ ਕਾਰਬੋਹਾਈਡ੍ਰੇਟਸ ਅਤੇ ਪ੍ਰੋਟੀਨ ਵੀ ਹੁੰਦੇ ਹਨ। ਇਨ੍ਹਾਂ 'ਚ ਭਰਪੂਰ ਮਾਤਰਾ 'ਚ ਮੌਜੂਦ ਵਿਟਾਮਿਨ ਏ ਅੱਖਾਂ ਦੀ ਰੌਸ਼ਨੀ ਨੂੰ ਵਧਾਉਂਦੇ ਹਨ ਅਤੇ ਵਿਟਾਮਿਨ ਸੀ ਹੱਡੀਆਂ ਅਤੇ ਦੰਦਾਂ ਦੀ ਮਜ਼ਬੂਤੀ 'ਚ ਵੀ ਮਦਦ ਕਰਦੇ ਹਨ।
- ਮਿਰਚ ਵਿੱਚ ਆਇਰਨ ਵਰਗੇ ਪੋਸ਼ਕ ਤੱਤ ਹੁੰਦੇ ਹਨ, ਜੋ ਅਨੀਮੀਆ ਨੂੰ ਰੋਕਦੇ ਹਨ ਅਤੇ ਪੋਟਾਸ਼ੀਅਮ ਜੋ ਦਿਲ ਦੀਆਂ ਬਿਮਾਰੀਆਂ ਨੂੰ ਰੋਕਦਾ ਹੈ। ਹਰੀ ਮਿਰਚ ਵੱਖ-ਵੱਖ ਵਾਇਰਸਾਂ ਅਤੇ ਬੈਕਟੀਰੀਆ ਲਈ ਦਵਾਈ ਦਾ ਕੰਮ ਕਰਦੀ ਹੈ।
- ਯਕੀਨ ਮੰਨਿਓ ਕਿ ਹਰੀ ਮਿਰਚ, ਕਾਲੀ ਮਿਰਚ ਜਾਂ ਲਾਲ ਮਿਰਚ ਤੁਹਾਡੀ ਖੁਰਾਕ ਵਿੱਚ ਜ਼ਰੂਰ ਹੋਣੀ ਚਾਹੀਦੀ ਹੈ, ਕਿਉਂਕਿ ਇਹ ਬਿਮਾਰੀਆਂ ਨਾਲ ਲੜਣ ਦੀ ਸ਼ਕਤੀ ਨੂੰ ਵਧਾਉਂਦੀ ਹੈ। ਜੇਕਰ ਤੁਸੀਂ ਰੋਜ਼ਾਨਾ ਘੱਟੋ-ਘੱਟ ਇੱਕ ਹਰੀ ਮਿਰਚ ਖਾਂਦੇ ਹੋ ਤਾਂ ਤੁਸੀਂ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹੋ।
ਇਹ ਵੀ ਪੜ੍ਹੋ: World Health Day 2023: ਪੰਜਾਬ 'ਚ ਕੈਂਸਰ ਦੀ ਸਥਿਤੀ ਹੋ ਰਹੀ ਬੇਕਾਬੂ, ਹਰ ਸਾਲ ਆ ਰਹੇ 6 ਤੋਂ 7 ਲੱਖ ਕੇਸ, ਵੇਖੋ ਖਾਸ ਰਿਪੋਰਟ