ਹੈਦਰਾਬਾਦ : ਜ਼ਿਆਦਾਤਰ ਭਾਰਤੀ ਆਪਣੀ ਸਵੇਰ ਦੀ ਸ਼ੁਰੂਆਤ ਚਾਹ ਨਾਲ ਕਰਦੇ ਹਨ, ਪਰ ਮਾਹਰਾਂ ਦਾ ਮੰਨਣਾ ਹੈ ਕਿ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਪੀਣਾ ਸਿਹਤ ਲਈ ਲਾਭਦਾਇਕ ਨਹੀਂ ਹੈ। ਸਿਰਫ ਚਾਹ ਹੀ ਨਹੀਂ, ਇੱਥੇ ਬਹੁਤ ਸਾਰੇ ਭੋਜਨ ਤੇ ਪੀਣ ਵਾਲੇ ਪਦਾਰਥ ਅਜਿਹੇ ਹਨ ਜਿਨ੍ਹਾਂ ਦਾ ਖਾਲੀ ਪੇਟ ਸੇਵਨ ਕੀਤਾ ਜਾ ਸਕਦਾ ਹੈ, ਪਰ ਆਮ ਤੌਰ 'ਤੇ ਲੋਕ ਇਸ ਬਾਰੇ ਜ਼ਿਆਦਾ ਨਹੀਂ ਜਾਣਦੇ। ਇਸ ਬਾਰੇ ਹੋਰ ਜਾਣਨ ਲਈ ਕਿ ਸਵੇਰ ਵੇਲੇ ਕਿਹੜੀ ਚੀਜ਼ ਖਾਣਾ ਲਾਭਦਾਇਕ ਹੈ ਤੇ ਕਿਹੜੇ ਭੋਜਨ ਹਾਨੀਕਾਰਕ ਹਨ, ਈਟੀਵੀ ਭਾਰਤ ਦੀ ਸੁਖੀਭਾਵਾ ਨੇ ਉੱਤਰਾਖੰਡ ਦੇ ਇੱਕ ਪੋਸ਼ਣ ਵਿਗਿਆਨੀ ਡਾ.ਮਿਤਾਲੀ ਚੰਦ ਸਾਹੂ ਨਾਲ ਖ਼ਾਸ ਗੱਲਬਾਤ ਕੀਤੀ
ਸਵੇਰੇ ਉੱਠਦੇ ਹੀ ਚਾਹ/ ਕੌਫ਼ੀ ਤੋਂ ਕਰੋਂ ਪਰਹੇਜ਼
ਡਾ.ਮਿਤਾਲੀ ਦਾ ਕਹਿਣਾ ਹੈ ਕਿ ਸਵੇਰੇ ਖਾਲੀ ਪੇਟ ਚਾਹ ਜਾਂ ਕੌਫੀ ਦਾ ਸੇਵਨ ਕਰਨ ਨਾਲ ਪੇਟ ਵਿੱਚ ਜਲਨ ਤੇ ਐਸਿਡ ਦੀ ਸਮੱਸਿਆ ਹੋ ਸਕਦੀ ਹੈ। ਇਨ੍ਹਾਂ ਦੀ ਬਜਾਏ ਗ੍ਰੀਨ ਟੀ ਜਾਂ ਗਰਮ ਪਾਣੀ ਵਿੱਚ ਇੱਕ ਚੱਮਚ ਸ਼ਹਿਦ ਲੈਣਾ ਜ਼ਿਆਦਾ ਫਾਇਦੇਮੰਦ ਹੁੰਦਾ ਹੈ। ਕਿਉਂਕਿ ਇਨ੍ਹਾਂ ਦੇ ਸੇਵਨ ਨਾਲ ਸਰੀਰ ਦੇ ਜ਼ਹਿਰੀਲੇ ਪਦਾਰਥ ਬਾਹਰ ਆ ਜਾਂਦੇ ਹਨ। ਇਸ ਦੇ ਨਾਲ ਹੀ ਇਹ ਇਮਿਊਨਿਟੀ ਨੂੰ ਮਜ਼ਬੂਤ ਰੱਖਣ ਦੇ ਨਾਲ, ਪਾਚਨ 'ਚ ਵੀ ਸੁਧਾਰ ਕਰਦਾ ਹੈ। ਇੰਨਾ ਹੀ ਨਹੀਂ, ਸਵੇਰੇ ਖਾਲੀ ਪੇਟ ਗਰਮ ਪਾਣੀ ਜਾਂ ਗਰਮ ਦੁੱਧ ਦਾ ਸੇਵਨ ਕਰਨਾ ਵੀ ਸਰੀਰ ਲਈ ਲਾਭਦਾਇਕ ਹੁੰਦਾ ਹੈ, ਪਰ ਜੇ ਕਿਸੇ ਨੂੰ ਜ਼ੁਕਾਮ ਜਾਂ ਬਲਗਮ ਦੀ ਸਮੱਸਿਆ ਹੈ, ਤਾਂ ਖਾਲੀ ਪੇਟ ਦੁੱਧ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਇਸ ਤੋਂ ਇਲਾਵਾ, ਕੁੱਝ ਹੋਰ ਪੀਣ ਵਾਲੇ ਪਦਾਰਥ ਹਨ ਜਿਨ੍ਹਾਂ ਦੀ ਵਰਤੋਂ ਚਾਹ ਦੀ ਥਾਂ ਸਰੀਰ ਨੂੰ ਲਾਭ ਪਹੁੰਚਾਉਣ ਲਈ ਕੀਤੀ ਜਾ ਸਕਦੀ ਹੈ।
ਸਵੇਰੇ-ਸਵੇਰੇ ਚਾਹ ਦੀ ਥਾਂ ਕਣਕ ਦੀ ਘਾਹ ਦਾ ਪਾਊਡਰ ( wheat grass) ਪਾਣੀ ਵਿੱਚ ਮਿਲਾ ਕੇ ਪੀਣ ਨਾਲ ਪਾਚਨ ਤੰਤਰ ਨੂੰ ਲਾਭ ਮਿਲਦਾ ਹੈ। ਇਸ ਨਾਲ ਕਬਜ਼, ਖਾਣਾ ਨਾ ਪਚਨ ਦੀ ਸਮੱਸਿਆ ਸਣੇ ਢਿੱਡ ਦੀਆਂ ਬਿਮਾਰੀਆਂ ਤੋਂ ਛੂਟਕਾਰਾ ਮਿਲਦਾ ਹੈ। ਵ੍ਹੀਟ ਗ੍ਰਾਸ ਦੇ ਪਾਊਡਰ ਵਿੱਚ ਐਂਟੀ ਆਕਸੀਡੈਂਟਸਹੁੰਦੇ ਹਨ ਜੋ ਕਿ ਫ੍ਰੀ ਰੈਡੀਕਲਸ ਦੇ ਪ੍ਰਭਾਵਾਂ ਨਾਲ ਸਾਡੇ ਸਰੀਰ ਦੀ ਰੱਖਿਆ ਕਰਦੇ ਹਨ।
ਐਲੋਵੇਰਾ ਦਾ ਜੂਸ ਨੂੰ ਪਾਣੀ ਵਿੱਚ ਮਿਲਾ ਕੇ ਖਾਲੀ ਪੇਟ ਪੀਣਾ ਵੀ ਸਿਹਤ ਲਈ ਚੰਗਾ ਮੰਨਿਆ ਜਾਂਦਾ ਹੈ। ਐਲੋਵੇਰਾ ਵਿੱਚ ਪ੍ਰੋਟੀਨ ਅਤੇ ਵਿਟਾਮਿਨ ਭਰਪੂਰ ਮਾਤਰਾ ਵਿੱਚ ਪਾਏ ਜਾਂਦੇ ਹਨ, ਜੋ ਸਰੀਰ ਨੂੰ ਮਜ਼ਬੂਤ ਰੱਖਣ ਵਿੱਚ ਮਦਦ ਕਰਦੇ ਹਨ। ਇਹ ਸਰੀਰ ਦੀ ਰੋਗ ਪ੍ਰਤੀਰੋਧਕ ਸ਼ਕਤੀ ਨੂੰ ਵਧਾਉਂਦਾ ਹੈ।
ਡਾ. ਮਿਤਾਲੀ ਦੱਸਦੀ ਹੈ ਕਿ ਸਵੇਰੇ ਖਾਲੀ ਪੇਟ ਕਦੇ ਵੀ ਠੰਡੇ ਪਦਾਰਥ ਜਿਵੇਂ ਕਿ ਕੋਲਡਡ੍ਰਿੰਕ, ਸ਼ਰਾਬ ਜਾਂ ਹੋਰਨਾਂ ਪੀਣ ਵਾਲੇ ਪਦਾਰਥ ਨਹੀਂ ਲੈਣੇ ਚਾਹੀਦੇ ਹਨ
ਕਿੰਝ ਹੋਵੇ ਸਵੇਰੇ ਦਾ ਨਾਸ਼ਤਾ
- ਡਾ. ਮਿਤਾਲੀ ਦੱਸਦੀ ਹੈ ਕਿ ਸਵੇਰ ਦਾ ਨਾਸ਼ਤਾ ਦਿਨ ਦਾ ਪਹਿਲਾ ਭੋਜਨ ਹੁੰਦਾ ਹੈ, ਜੋ ਪੂਰਾ ਦਿਨ ਸਾਡੇ ਸਰੀਰ ਦੀ ਊਰਜਾ ਨੂੰ ਸੰਚਾਲਤ ਕਰਦਾ ਹੈ। ਅਜਿਹੇ ਵਿੱਚ ਸਵੇਰੇ ਪੌਸ਼ਟਿਕ ਭੋਜਨ ਲੈਣਾ ਬੇਹਦ ਜ਼ਰੂਰੀ ਹੈ।
- ਸਭ ਤੋਂ ਪਹਿਲਾਂ, ਦਿਨ ਦੀ ਸ਼ੁਰੂਆਤ ਖਾਲੀ ਪੇਟ ਭਿੱਜੇ ਹੋਏ ਬਦਾਮ ਲੈ ਕੇ ਕੀਤੀ ਜਾ ਸਕਦੀ ਹੈ। ਕਿਉਂਕਿ ਭਿੱਜੇ ਹੋਏ ਬਦਾਮਾਂ ਵਿੱਚ ਕਈ ਪੌਸ਼ਟਿਕ ਤੱਤ ਤੇ ਵਿਟਾਮਿਨ ਹੁੰਦੇ ਹਨ ਜੋ ਸਰੀਰ ਨੂੰ ਮਜ਼ਬੂਤ ਬਣਾਉਂਦੇ ਹਨ।
- ਸਵੇਰੇ ਦੇ ਨਾਸ਼ਤੇ ਵਿੱਚ ਓਟਮੀਲ ਦਾ ਸੇਵਨ ਕਰਨਾ ਸਭ ਤੋਂ ਉੱਤਮ ਮੰਨਿਆ ਜਾਂਦਾ ਹੈ। ਓਟਮੀਲ ਵਿੱਚ ਘੁਲਣਸ਼ੀਲ ਫਾਈਬਰ ਹੁੰਦਾ ਹੈ ਜੋ ਕਬਜ਼ ਵਰਗੀਆਂ ਸਮੱਸਿਆਵਾਂ ਤੋਂ ਬਚਾਉਂਦਾ ਹੈ। ਇਹ ਕੋਲੇਸਟ੍ਰੋਲ ਨੂੰ ਘਟਾਉਣ ਵਿੱਚ ਵੀ ਲਾਭਦਾਇਕ ਹੈ।
- ਸਵੇਰੇ ਖਾਲੀ ਪੇਟ ਅੰਡੇ ਖਾਣਾ ਵੀ ਸਰੀਰ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਖਾਲੀ ਪੇਟ ਅੰਡੇ ਦਾ ਸੇਵਨ ਕਰਨ ਨਾਲ ਤੁਸੀਂ ਦਿਨ ਭਰ ਢਿੱਡ ਭਰਿਆ ਹੋਇਆ ਮਹਿਸੂਸ ਕਰਦੇ ਹੋ। ਇਸ ਵਿੱਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਜੋ ਭਾਰ ਘਟਾਉਣ ਵਿੱਚ ਮਦਦ ਕਰਦੀ ਹੈ।
- ਨਾਸ਼ਤੇ ਵਿੱਚ ਸੇਬ, ਕੇਲਾ, ਅਨਾਰ ਤੇ ਸੰਤਰਾ ਆਦਿ ਫਲਾਂ ਦਾ ਸੇਵਨ ਕਰਨਾ ਬੇਹਦ ਫਾਇਦੇਮੰਦ ਹੁੰਦਾ ਹੈ। ਤੁਸੀਂ ਇਨ੍ਹਾਂ ਫਲਾਂ ਦੀ ਸਮੂਦੀ ਬਣਾ ਕੇ ਵੀ ਪੀ ਸਕਦੇ ਹੋਂ।
- ਨਾਸ਼ਤੇ ਵਿੱਚ ਬ੍ਰੈਡ-ਬਟਰ, ਜੈਮ ਤੇ ਪੀਨਟ ਬਟਰ, ਓਟਸ, ਉਪਮਾ, ਸਬਜ਼ੀਆਂ ਦਾ ਜੂਸ ਤੇ ਕੈਲੋਰੀ ਵਾਲੇ ਅਹਾਰ ਦਾ ਸੇਵਨ ਕਰਨਾ ਲਾਭਦਾਇਕ ਹੈ। ਇਹ ਸਰੀਰ ਨੂੰ ਊਰਜਾ ਦੇਣ ਦੇ ਨਾਲ ਨਾਲ ਫਿੱਟ ਰੱਖਣ ਵਿੱਚ ਮਦਦ ਕਰਦੇ ਹਨ।
ਸਵੇਰੇ ਦੇ ਖਾਣੇ 'ਚ ਕਿਹੜੀਆਂ ਚੀਜ਼ਾਂ ਤੋਂ ਕਰਨਾ ਚਾਹੀਦਾ ਹੈ ਪਰਹੇਜ਼
- ਸਵੇਰੇ ਖਾਲੀ ਪੇਟ ਤੇਲ ਜਾਂ ਮਸਾਲੇਦਾਰ ਨਾਸ਼ਤੇ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਕਿਉਂਕਿ ਇਸ ਨਾਲ ਪੂਰਾ ਦਿਨ ਪੇਟ ਵਿੱਚ ਐਸਿਡ ਚਾਂ ਅਪਚ, ਸੀਨੇ 'ਚ ਜਲਨ, ਪੇਟ ਦਰਦ ਆਦਿ ਦੀ ਸਮੱਸਿਆ ਹੋ ਸਕਦੀ ਹੈ।
- ਬੇਹਦ ਤਲੀਆਂ ਚੀਜਾਂ ਆਦਿ ਦਾ ਸੇਵਨ ਨਹੀਂ ਕਰਨਾ ਚਾਹੀਦਾ ਹੈ।
- ਸਵੇਰੇ ਖਾਲੀ ਪੇਟ ਚਾਹ- ਕੌਫੀ ਤੋਂ ਪਰਹੇਜ਼ ਕਰੋ।
- ਖਾਲੀ ਪੇਟ ਕਦੇ ਵੀ ਠੰਡੇ ਪਦਾਰਥ ਜਿਵੇਂ ਕਿ ਕੋਲਡਡ੍ਰਿੰਕ, ਸ਼ਰਾਬ ਜਾਂ ਹੋਰਨਾਂ ਪੀਣ ਵਾਲੇ ਪਦਾਰਥਾਂ ਦੇ ਸੇਵਨ ਤੋਂ ਬਚੋ।
ਇਹ ਵੀ ਪੜ੍ਹੋ : ਦੇਰ ਰਾਤ ਖਾਣ ਤੋਂ ਕਰੋ ਪਰਹੇਜ਼