ਹੈਦਰਾਬਾਦ: ਮਾਨਸੂਨ ਦੇ ਮੌਸਮ ਵਿੱਚ ਸਿਹਤਮੰਦ ਰਹਿਣ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਬਹੁਤ ਜ਼ਰੂਰੀ ਹੈ। ਇਸ ਮੌਸਮ ਵਿੱਚ ਕਈ ਤਰ੍ਹਾਂ ਦੀਆਂ ਬਿਮਾਰੀਆਂ ਵਧਣ ਲੱਗਦੀਆਂ ਹਨ। ਅਜਿਹੇ 'ਚ ਤੁਹਾਨੂੰ ਇਸ ਮੌਸਮ 'ਚ ਕੁਝ ਖਾਸ ਫਲਾਂ ਨੂੰ ਆਪਣੀ ਡਾਇਟ 'ਚ ਸ਼ਾਮਲ ਕਰਨਾ ਚਾਹੀਦਾ ਹੈ। ਇਨ੍ਹਾਂ ਖਾਸ ਫਲਾਂ ਵਿੱਚੋਂ ਇੱਕ ਫਲ ਹੈ ਨਾਸ਼ਪਾਤੀ। ਇਹ ਫਲ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਨਾਸ਼ਪਾਤੀ ਨੂੰ ਖਾਣ ਨਾਲ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ।
ਨਾਸ਼ਪਾਤੀ ਖਾਣ ਨਾਲ ਇਨ੍ਹਾਂ ਬਿਮਾਰੀਆਂ ਤੋਂ ਪਾਇਆ ਜਾ ਸਕਦਾ ਹੈ ਛੁਟਕਾਰਾ:
ਸੋਜ ਨੂੰ ਘਟ ਕਰਦਾ: ਕਈ ਵਾਰ ਪੁਰਾਣੀ ਸੱਟ ਜਾਂ ਕਿਸੇ ਹੋਰ ਕਾਰਨ ਕਰਕੇ ਸੋਜ ਦੀ ਸਮੱਸਿਆਂ ਹੋ ਜਾਂਦੀ ਹੈ। ਇਹ ਸਮੱਸਿਆਂ ਸਰੀਰ ਦੇ ਕਿਸੇ ਵੀ ਅੰਗ ਨੂੰ ਪ੍ਰਭਾਵਿਤ ਕਰ ਸਕਦੀ ਹੈ। ਇਸ ਤੋਂ ਬਚਣ ਲਈ ਤੁਸੀਂ ਆਪਣੀ ਡਾਇਟ 'ਚ ਨਾਸ਼ਪਾਤੀ ਨੂੰ ਸ਼ਾਮਲ ਕਰ ਸਕਦੇ ਹੋ। ਇਸਨੂੰ ਖਾਣ ਨਾਲ ਸਰੀਰ ਦੀ ਸੋਜ ਦੂਰ ਹੋ ਜਾਵੇਗੀ।
ਪਾਚਨ ਤੰਤਰ ਸਿਹਤਮੰਦ: ਨਾਸ਼ਪਾਤੀ ਫਾਇਬਰ ਨਾਲ ਭਰਪੂਰ ਹੁੰਦੀ ਹੈ। ਇਸ ਨਾਲ ਕਬਜ਼ ਦੀ ਸਮੱਸਿਆਂ ਦੂਰ ਹੁੰਦੀ ਹੈ। ਇਸ ਤੋਂ ਇਲਾਵਾ ਨਾਸ਼ਪਾਤੀ ਵਿੱਚ ਮੌਜ਼ੂਦ ਫਾਇਬਰ ਅੰਤੜੀਆ ਦੀ ਸਿਹਤ ਵਿੱਚ ਵੀ ਸੁਧਾਰ ਕਰਦਾ ਹੈ। ਜਿਨ੍ਹਾਂ ਲੋਕਾਂ ਨੂੰ ਪਾਚਨ ਦੀ ਸਮੱਸਿਆਂ ਹੈ, ਉਹ ਆਪਣੀ ਡਾਇਟ 'ਚ ਨਾਸ਼ਪਾਤੀ ਨੂੰ ਸ਼ਾਮਲ ਕਰ ਸਕਦੇ ਹਨ।
ਸ਼ੂਗਰ ਦੇ ਮਰੀਜ਼ਾਂ ਲਈ ਨਾਸ਼ਪਾਤੀ ਫਾਇਦੇਮੰਦ: ਨਾਸ਼ਪਾਤੀ ਸ਼ੂਗਰ ਦੇ ਮਰੀਜ਼ਾਂ ਲਈ ਕਾਫੀ ਫਾਇਦੇਮੰਦ ਹੁੰਦੀ ਹੈ। ਇਸ ਨਾਲ ਸ਼ੂਗਰ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ।
ਭਾਰ ਘਟ ਕਰਨ 'ਚ ਮਦਦਗਾਰ: ਨਾਸ਼ਪਾਤੀ ਵਿੱਚ ਫਾਇਬਰ ਪਾਇਆ ਜਾਂਦਾ ਹੈ। ਇਹ ਢਿੱਡ ਨੂੰ ਲੰਬੇ ਸਮੇਂ ਤੱਕ ਭਰਿਆ ਰੱਖਦਾ ਹੈ। ਇਸ ਵਿੱਚ ਕੈਲੋਰੀ ਦੀ ਮਾਤਰਾ ਵੀ ਘਟ ਹੁੰਦੀ ਹੈ। ਜਿਸ ਨੂੰ ਖਾਣ ਨਾਲ ਭਾਰ ਘਟਾਇਆ ਜਾ ਸਕਦਾ ਹੈ।
- Cooling Natural Drinks: ਕਬਜ਼ ਦੀ ਸਮੱਸਿਆਂ ਤੋਂ ਛੁਟਕਾਰਾ ਪਾਉਣ ਲਈ ਆਪਣੀ ਡਾਇਟ 'ਚ ਸ਼ਾਮਲ ਕਰੋ ਇਹ 3 ਜੂਸ, ਮਿਲਣਗੇ ਕਈ ਸਿਹਤ ਲਾਭ
- Cooking Hacks: ਪਿਆਜ਼ ਕੱਟਦੇ ਸਮੇਂ ਤੁਹਾਡੀਆਂ ਅੱਖਾਂ 'ਚ ਵੀ ਆ ਰਿਹਾ ਹੈ ਪਾਣੀ, ਤਾਂ ਅਪਣਾਓ ਇਹ 5 ਟਿਪਸ, ਨਹੀਂ ਆਉਣਗੇ ਹੰਝੂ
- Liver Disease: ਸਰੀਰ ਦੇ ਇਨ੍ਹਾਂ ਅੰਗਾਂ 'ਚ ਹੋ ਰਹੀ ਹੈ ਸੋਜ, ਤਾਂ ਨਾ ਕਰੋ ਨਜ਼ਰਅੰਦਾਜ਼, ਤੁਸੀਂ ਜਿਗਰ ਦੀ ਇਸ ਬਿਮਾਰੀ ਦਾ ਹੋ ਚੁੱਕੇ ਹੋ ਸ਼ਿਕਾਰ
ਦਿਲ ਦੀ ਸਿਹਤ ਲਈ ਫਾਇਦੇਮੰਦ: ਨਾਸ਼ਪਾਤੀ ਕਈ ਪੌਸ਼ਟਿਕ ਤੱਤਾ ਨਾਲ ਭਰਪੂਰ ਹੁੰਦੀ ਹੈ। ਨਾਸ਼ਪਾਤੀ ਖਾਣ ਨਾਲ ਦਿਨ ਨਾਲ ਜੁੜੀਆਂ ਕਈ ਸਮੱਸਿਆਵਾਂ ਨੂੰ ਘਟ ਕੀਤਾ ਜਾ ਸਕਦਾ ਹੈ। ਇਸ ਨਾਲ ਹਾਈ ਬਲੱਡ ਪ੍ਰੇਸ਼ਰ ਨੂੰ ਵੀ ਕੰਟਰੋਲ ਕੀਤਾ ਜਾ ਸਕਦਾ ਹੈ।