ਹੈਦਰਾਬਾਦ: ਘਰ ਦੇ ਨਾਲ-ਨਾਲ ਆਫ਼ਿਸ ਦਾ ਕੰਮ ਕਰਨ ਕਰਕੇ ਵੀ ਥਕਾਵਟ ਦੀ ਸਮੱਸਿਆਂ ਹੋਣ ਲੱਗਦੀ ਹੈ। ਪਰ ਉਮਰ ਦੇ ਨਾਲ-ਨਾਲ ਥਕਾਵਟ ਦੀ ਸਮੱਸਿਆਂ ਵਧ ਜਾਂਦੀ ਹੈ। ਹਰ ਵਾਰ ਜ਼ਿਆਦਾ ਕੰਮ ਕਰਨਾ ਥਕਾਵਟ ਦਾ ਕਾਰਨ ਨਹੀਂ ਹੋ ਸਕਦਾ ਹੈ, ਸਗੋ ਇਸ ਪਿੱਛੇ ਕਈ ਕਾਰਨ ਜ਼ਿੰਮੇਵਾਰ ਹੋ ਸਕਦੇ ਹਨ। ਇਸ ਲਈ ਥਕਾਵਟ ਦੀ ਸਮੱਸਿਆਂ ਨੂੰ ਨਜ਼ਰਅੰਦਾਜ਼ ਨਹੀਂ ਕਰਨਾ ਚਾਹੀਦਾ।
ਥਕਾਵਟ ਲਈ ਜ਼ਿੰਮੇਵਾਰ ਕਾਰਨ:
ਅਨੀਮੀਆ ਵੀ ਥਕਾਵਟ ਦੇ ਪਿੱਛੇ ਦਾ ਕਾਰਨ ਹੋ ਸਕਦੈ: ਔਰਤਾਂ 'ਚ ਥਕਾਵਟ ਦਾ ਸਭ ਤੋਂ ਵੱਡਾ ਕਾਰਨ ਅਨੀਮੀਆ ਹੁੰਦਾ ਹੈ। ਅਨੀਮੀਆ ਦੇ ਚਲਦਿਆਂ ਸਰੀਰ 'ਚ ਰੈਡ ਬਲੱਡ ਸੈਲ ਬਣਨਾ ਘਟ ਹੋ ਜਾਂਦੇ ਹਨ। ਇਸ ਕਰਕੇ ਕਾਫ਼ੀ ਥਕਾਵਟ ਹੋ ਜਾਂਦੀ ਹੈ। ਅਨੀਮੀਆ ਕਾਰਨ ਕੰਮਜ਼ੋਰੀ ਹੀ ਨਹੀਂ ਸਗੋ ਨੀਂਦ ਵੀ ਘਟ ਹੋਣ ਲੱਗਦੀ ਹੈ ਅਤੇ ਦਿਲ ਦੀ ਧੜਕਣ ਤੇਜ਼ ਹੋ ਜਾਂਦੀ ਹੈ। ਇਸਦੇ ਨਾਲ ਹੀ ਸਿਰਦਰਦ ਵੀ ਹੋਣ ਲੱਗਦਾ ਹੈ। ਇਸ ਲਈ ਥਕਾਵਟ ਦੀ ਸਮੱਸਿਆਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।
ਥਾਈਰੋਇਡ ਦੀ ਸਮੱਸਿਆਂ ਵੀ ਥਕਾਵਟ ਦਾ ਕਾਰਨ: ਥਾਈਰੋਇਡ ਹੋਣ ਨਾਲ ਸਰੀਰ ਦਾ ਹੋਰਮੋਨਲ ਬੈਲੇਂਸ ਖਰਾਬ ਹੋਣ ਲੱਗਦਾ ਹੈ। ਜਿਸ ਕਰਕੇ ਕਈ ਗੰਭੀਰ ਸਮੱਸਿਆਵਾਂ ਹੋਣ ਦਾ ਖਤਰਾ ਰਹਿੰਦਾ ਹੈ। ਥਾਈਰੋਇਡ ਕਾਰਨ ਸਿਰਫ਼ ਥਕਾਵਟ ਹੀ ਨਹੀਂ ਸਗੋ ਭਾਰ ਵੀ ਤੇਜ਼ੀ ਨਾਲ ਘਟਦਾ ਅਤੇ ਵਧਦਾ ਹੈ, ਵਾਲ ਝੜਨ ਲੱਗਦੇ ਹਨ ਅਤੇ ਚਮੜੀ 'ਤੇ ਵੀ ਗਲਤ ਅਸਰ ਪੈ ਜਾਂਦਾ ਹੈ। ਇਸ ਲਈ ਤਰੁੰਤ ਡਾਕਟਰ ਤੋਂ ਜਾਂਚ ਕਰਵਾਓ।
ਸ਼ੂਗਰ ਕਾਰਨ ਹੋ ਸਕਦੀ ਥਕਾਵਟ: ਸ਼ੂਗਰ ਇੱਕ ਬਹੁਤ ਵੱਡੀ ਬਿਮਾਰੀ ਹੈ। ਅੱਜ ਦੇ ਸਮੇਂ 'ਚ ਜ਼ਿਆਦਾਤਰ ਲੋਕ ਇਸ ਬਿਮਾਰੀ ਤੋਂ ਪ੍ਰਭਾਵਿਤ ਹੁੰਦੇ ਹਨ। ਇਸ ਬਿਮਾਰੀ ਕਾਰਨ ਲੋਕਾਂ ਨੂੰ ਹੋਰ ਵੀ ਕਈ ਬਿਮਾਰੀਆਂ ਤੋਂ ਗੁਜ਼ਰਨਾ ਪੈਂਦਾ ਹੈ। ਸ਼ੂਗਰ ਦੇ ਲੱਛਣਾ 'ਚ ਵਾਰ-ਵਾਰ ਪਿਆਸ ਲੱਗਣਾ ਅਤੇ ਪਿਸ਼ਾਬ ਆਉਣਾ ਸ਼ਾਮਲ ਹੈ।
ਤਣਾਅ ਕਾਰਨ ਵੀ ਥਕਾਵਟ ਹੁੰਦੀ: ਤਣਾਅ ਅੱਜ ਦੇ ਸਮੇਂ 'ਚ ਇੱਕ ਆਮ ਸਮੱਸਿਆਂ ਬਣ ਗਈ ਹੈ। ਜਿਸ ਵਿਅਕਤੀ ਨੂੰ ਤਣਾਅ ਹੁੰਦਾ ਹੈ, ਉਸ ਵਿਅਕਤੀ 'ਚ ਪੋਸ਼ਣ ਦੀ ਕਮੀ ਹੋਣ ਲੱਗਦੀ ਹੈ ਅਤੇ ਯਾਦਾਸ਼ਤ 'ਤੇ ਵੀ ਗਲਤ ਅਸਰ ਪੈਂਦਾ ਹੈ। ਇਸ ਲਈ ਥਕਾਵਟ ਦੀ ਸਮੱਸਿਆਂ ਨੂੰ ਕਦੇ ਵੀ ਨਜ਼ਰਅੰਦਾਜ਼ ਨਾ ਕਰੋ।
- Mustard Seeds Benefits: ਚਮੜੀ ਦੇ ਨਾਲ-ਨਾਲ ਹੋਰ ਵੀ ਕਈ ਸਿਹਤ ਸਮੱਸਿਆਵਾਂ ਲਈ ਫਾਇਦੇਮੰਦ ਨੇ ਸਰ੍ਹੋ ਦੇ ਬੀਜ, ਜਾਣੋ ਇਸਦੇ ਅਣਗਿਣਤ ਫਾਇਦੇ
- Steam Benefits: ਸਰਦੀ-ਜ਼ੁਕਾਮ ਅਤੇ ਗਲੇ ਦੀ ਖਰਾਸ਼ ਤੋਂ ਹੋ ਪਰੇਸ਼ਾਨ, ਤਾਂ ਸਟੀਮ ਲੈਣ ਨਾਲ ਮਿਲ ਸਕਦੈ ਨੇ ਕਈ ਫਾਇਦੇ
- Roasted Chana Benefits: ਕਬਜ਼ ਦੀ ਸਮੱਸਿਆਂ ਤੋਂ ਲੈ ਕੇ ਬਲੱਡ ਪ੍ਰੈਸ਼ਰ ਕੰਟਰੋਲ ਕਰਨ ਤੱਕ, ਇੱਥੇ ਜਾਣੋ ਭੁੰਨੇ ਹੋਏ ਚਨੇ ਦੇ ਫਾਇਦੇ
ਵਿਟਾਮਿਨ-ਡੀ ਦੀ ਕਮੀ ਕਾਰਨ ਥਕਾਵਟ: ਕਈ ਲੋਕਾਂ 'ਚ ਵਿਟਾਮਿਨ-ਡੀ ਦੀ ਕਮੀ ਹੋਣ ਲੱਗਦੀ ਹੈ। ਜਿਸ ਕਰਕੇ ਥਕਾਵਟ ਦੀ ਸਮੱਸਿਆਂ ਸ਼ੁਰੂ ਹੋ ਜਾਂਦੀ ਹੈ। ਇਸਦੇ ਨਾਲ ਹੀ ਵਿਟਾਮਿਨ-ਡੀ ਦੀ ਕਮੀ ਹੋਣ ਕਾਰਨ ਹੱਡੀਆਂ ਅਤੇ ਮਸਲਸ ਕੰਮਜ਼ੋਰ ਹੋਣ ਲੱਗਦੇ ਹਨ। ਇਸ ਕਰਕੇ ਥਕਾਵਟ ਹੋਣ 'ਤੇ ਤਰੁੰਤ ਖੂਨ ਦੀ ਜਾਂਚ ਦੇ ਨਾਲ-ਨਾਲ ਵਿਟਾਮਿਨ-ਡੀ, ਥਾਈਰੋਇਡ ਅਤੇ ਅਨੀਮੀਆ ਦੀ ਜਾਂਚ ਕਰਵਾਓ।