ਹੈਦਰਾਬਾਦ: ਮਾਤਾ-ਪਿਤਾ ਹੋਣ ਦੇ ਨਾਤੇ ਆਪਣੇ ਨਵਜੰਮੇ ਬੱਚੇ ਦੀ ਦੇਖਭਾਲ ਕਰਨਾ ਬਹੁਤ ਮਹੱਤਵਪੂਰਨ ਅਤੇ ਚੁਣੌਤੀਪੂਰਨ ਹੈ। ਬੱਚੇ ਦੇ ਜਨਮ ਨਾਲ ਹੀ ਉਸ ਨਾਲ ਜੁੜੀਆਂ ਕਈ ਜ਼ਿੰਮੇਵਾਰੀਆਂ ਵੀ ਵਧ ਜਾਂਦੀਆਂ ਹਨ। ਬੱਚੇ ਦੇ ਸਿਹਤਮੰਦ ਜੀਵਨ ਲਈ ਸਹੀ ਦੇਖਭਾਲ ਬਹੁਤ ਜ਼ਰੂਰੀ ਹੈ, ਪਰ ਅੱਜ ਵੀ ਭਾਰਤ ਵਿੱਚ ਬੱਚਿਆਂ ਨੂੰ ਲੈ ਕੇ ਅਜਿਹੇ ਕਈ ਮਿੱਥ ਹਨ, ਜੋ ਉਨ੍ਹਾਂ ਦੇ ਸਹੀ ਵਿਕਾਸ ਵਿੱਚ ਰੁਕਾਵਟ ਬਣਦੇ ਹਨ ਅਤੇ ਉਨ੍ਹਾਂ ਲਈ ਨੁਕਸਾਨਦੇਹ ਵੀ ਸਾਬਤ ਹੁੰਦੇ ਹਨ। ਆਓ ਜਾਣਦੇ ਹਾਂ ਨਵਜੰਮੇ ਬੱਚਿਆਂ ਨਾਲ ਜੁੜੀਆਂ ਕੁਝ ਅਜਿਹੀਆਂ ਹੀ ਮਿੱਥਾਂ ਅਤੇ ਉਨ੍ਹਾਂ ਦੀ ਸਚਾਈ ਬਾਰੇ।
ਪਹਿਲੀ ਮਿੱਥ: ਨਵਜੰਮੇ ਬੱਚੇ ਨੂੰ ਜਨਮ ਤੋਂ ਤੁਰੰਤ ਬਾਅਦ ਨਹਾਉਣਾ ਚਾਹੀਦਾ ਹੈ।
ਸਚਾਈ: ਜਨਮ ਤੋਂ ਤੁਰੰਤ ਬਾਅਦ ਨਵਜੰਮੇ ਬੱਚੇ ਨੂੰ ਨਹਾਉਣਾ ਨਹੀਂ ਚਾਹੀਦਾ। ਸਗੋਂ ਬੱਚੇ ਨੂੰ ਜਨਮ ਤੋਂ ਕੁਝ ਦਿਨਾਂ ਬਾਅਦ ਨਹਾਉਣ ਨਾਲ ਬੱਚੇ ਦੇ ਸਰੀਰ ਦੇ ਤਾਪਮਾਨ ਨੂੰ ਨਿਯਮਤ ਕਰਨ ਅਤੇ ਖੁਸ਼ਕ ਚਮੜੀ ਨੂੰ ਰੋਕਣ ਵਿੱਚ ਮਦਦ ਮਿਲ ਸਕਦੀ ਹੈ।
ਦੂਜੀ ਮਿੱਥ: ਨਵਜੰਮੇ ਬੱਚੇ ਦੀਆਂ ਅੱਖਾਂ 'ਤੇ ਕਾਜਲ ਲਗਾਉਣਾ ਚਾਹੀਦਾ ਹੈ।
ਸਚਾਈ: ਭਾਰਤ ਵਿੱਚ ਬੁਰੀ ਨਜ਼ਰ ਤੋਂ ਬਚਾਉਣ ਲਈ ਛੋਟੇ ਬੱਚਿਆਂ ਨੂੰ ਕਾਜਲ ਲਗਾਉਣਾ ਆਮ ਗੱਲ ਹੈ, ਪਰ ਤੁਹਾਨੂੰ ਆਪਣੇ ਬੱਚੇ ਦੀਆਂ ਅੱਖਾਂ ਵਿੱਚ ਕਾਜਲ ਲਗਾਉਣ ਤੋਂ ਬਚਣਾ ਚਾਹੀਦਾ ਹੈ। ਦਰਅਸਲ, ਅਜਿਹਾ ਕਰਨ ਨਾਲ ਅੱਖਾਂ ਦੀ ਲਾਗ ਅਤੇ ਹੋਰ ਪੇਚੀਦਗੀਆਂ ਹੋ ਸਕਦੀਆਂ ਹਨ।
ਤੀਜ਼ੀ ਮਿੱਥ: ਨਵਜੰਮੇ ਬੱਚੇ ਦੀ ਸਰ੍ਹੋਂ ਦੇ ਤੇਲ ਨਾਲ ਮਾਲਿਸ਼ ਕਰਨੀ ਚਾਹੀਦੀ ਹੈ।
ਸਚਾਈ: ਨਵਜੰਮੇ ਬੱਚਿਆਂ ਲਈ ਮਾਲਿਸ਼ ਬੇਹੱਦ ਫਾਇਦੇਮੰਦ ਹੋ ਸਕਦੀ ਹੈ ਪਰ ਇਸ ਦੇ ਲਈ ਸਰ੍ਹੋਂ ਦੇ ਤੇਲ ਦੀ ਵਰਤੋਂ ਕਰਨ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਦਰਅਸਲ, ਸਰ੍ਹੋਂ ਦਾ ਤੇਲ ਚਮੜੀ ਦੀ ਜਲਣ ਅਤੇ ਹੋਰ ਸਮੱਸਿਆਵਾਂ ਦਾ ਕਾਰਨ ਬਣ ਸਕਦਾ ਹੈ।
ਚੌਥੀ ਮਿੱਥ: ਜੇਕਰ ਤੁਹਾਨੂੰ ਜ਼ੁਕਾਮ ਜਾਂ ਬੁਖਾਰ ਹੈ ਤਾਂ ਤੁਹਾਨੂੰ ਬੱਚੇ ਨੂੰ ਛਾਤੀ ਦਾ ਦੁੱਧ ਚੁੰਘਾਉਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ।
ਸਚਾਈ: ਜ਼ੁਕਾਮ ਜਾਂ ਬੁਖਾਰ ਹੋਣ 'ਤੇ ਵੀ ਨਵਜੰਮੇ ਬੱਚਿਆਂ ਨੂੰ ਛਾਤੀ ਦਾ ਦੁੱਧ ਪਿਲਾਉਣਾ ਸੁਰੱਖਿਅਤ ਹੈ। ਅਸਲ ਵਿੱਚ ਮਾਂ ਦੇ ਦੁੱਧ ਵਿੱਚ ਐਂਟੀਬਾਡੀਜ਼ ਹੁੰਦੇ ਹਨ ਜੋ ਤੁਹਾਡੇ ਬੱਚੇ ਨੂੰ ਲਾਗ ਤੋਂ ਬਚਾਉਣ ਵਿੱਚ ਮਦਦ ਕਰ ਸਕਦੇ ਹਨ।
ਪੰਜਵੀ ਮਿੱਥ: ਪਹਿਲੇ ਕੁਝ ਮਹੀਨਿਆਂ ਲਈ ਆਪਣੇ ਬੱਚੇ ਨੂੰ ਬਾਹਰ ਲਿਜਾਣ ਤੋਂ ਬਚੋ।
ਸਚਾਈ: ਆਪਣੇ ਬੱਚੇ ਨੂੰ ਬਾਹਰ ਲਿਜਾਣਾ ਉਦੋਂ ਤੱਕ ਸੁਰੱਖਿਅਤ ਹੈ ਜਦੋਂ ਤੱਕ ਤੁਸੀਂ ਆਪਣੇ ਬੱਚੇ ਨੂੰ ਢੁਕਵੇਂ ਕੱਪੜੇ ਪਾਉਣ ਅਤੇ ਭੀੜ ਵਾਲੀਆਂ ਥਾਵਾਂ ਤੋਂ ਬਚਣ ਵਰਗੀਆਂ ਜ਼ਰੂਰੀ ਸਾਵਧਾਨੀਆਂ ਵਰਤਦੇ ਹੋ।
- Pregnancy Tips: ਗਰਭ ਅਵਸਥਾ ਦੌਰਾਨ ਭਾਰ ਵਧਣਾ ਮਾਂ ਅਤੇ ਬੱਚੇ ਦੋਵਾਂ ਲਈ ਖਤਰਨਾਕ, ਜਾਣੋ ਕਿਵੇਂ ਅਤੇ ਇਸ ਤਰ੍ਹਾਂ ਕਰੋ ਬਚਾਅ
- Monsoon Health Tips: ਮੀਂਹ ਦੇ ਮੌਸਮ ਦੌਰਾਨ ਖੁਦ ਨੂੰ ਸਿਹਤਮੰਦ ਰੱਖਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਆਯੁਰਵੈਦਿਕ ਫੂਡਸ
- Gourd For Weight Lose: ਭਾਰ ਘਟਾਉਣ ਤੋਂ ਲੈ ਕੇ ਸਿਹਤਮੰਦ ਚਮੜੀ ਤੱਕ ਕਈ ਸਮੱਸਿਆਵਾਂ ਲਈ ਫਾਇਦੇਮੰਦ ਹੈ ਲੌਕੀ, ਜਾਣੋ ਇਸਦੇ ਹੋਰ ਫਾਇਦੇ
ਛੇਵੀ ਮਿੱਥ: ਤੁਹਾਨੂੰ ਆਪਣੇ ਬੱਚੇ ਨੂੰ ਨਿਸ਼ਚਿਤ ਸਮੇਂ 'ਤੇ ਦੁੱਧ ਪਿਲਾਉਣਾ ਚਾਹੀਦਾ ਹੈ।
ਸਚਾਈ: ਬਹੁਤ ਸਾਰੇ ਲੋਕ ਮੰਨਦੇ ਹਨ ਕਿ ਬੱਚਿਆਂ ਨੂੰ ਇੱਕ ਨਿਸ਼ਚਿਤ ਸਮੇਂ 'ਤੇ ਦੁੱਧ ਪਿਲਾਉਣਾ ਚਾਹੀਦਾ ਹੈ, ਪਰ ਇਹ ਬਿਲਕੁਲ ਸੱਚ ਨਹੀਂ ਹੈ। ਬੱਚੇ ਨੂੰ ਲੋੜ ਪੈਣ 'ਤੇ ਦੁੱਧ ਪਿਲਾਉਣ ਦੀ ਸਲਾਹ ਦਿੱਤੀ ਜਾਂਦੀ ਹੈ। ਇਸ ਦੀ ਮਦਦ ਨਾਲ ਉਨ੍ਹਾਂ ਨੂੰ ਕਾਫੀ ਪੋਸ਼ਕ ਤੱਤ ਮਿਲਦੇ ਹਨ।
ਸੱਤਵੀ ਮਿੱਥ: ਤੁਹਾਨੂੰ ਡਾਇਪਰ ਦੀ ਵਰਤੋਂ ਕਰਨ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਇਸ ਨਾਲ ਧੱਫੜ ਹੋ ਸਕਦੇ ਹਨ।
ਸਚਾਈ: ਨਵਜੰਮੇ ਬੱਚਿਆਂ ਲਈ ਡਾਇਪਰ ਸੁਰੱਖਿਅਤ ਅਤੇ ਆਰਾਮਦਾਇਕ ਹੁੰਦੇ ਹਨ, ਪਰ ਧੱਫੜ ਨੂੰ ਰੋਕਣ ਲਈ ਇਹਨਾਂ ਨੂੰ ਵਾਰ-ਵਾਰ ਬਦਲਣਾ ਅਤੇ ਡਾਇਪਰ ਕਰੀਮ ਦੀ ਵਰਤੋਂ ਕਰਨਾ ਮਹੱਤਵਪੂਰਨ ਹੈ।