ਹੈਦਰਾਬਾਦ: ਸਰੀਰ ਨੂੰ ਸਹਿਤਮੰਦ ਬਣਾਏ ਰੱਖਣ ਲਈ ਭਰਪੂਰ ਮਾਤਰਾ 'ਚ ਪੌਸ਼ਟਿਕ ਤੱਤਾਂ ਦੀ ਜ਼ਰੂਰਤ ਹੁੰਦੀ ਹੈ। ਦੁੱਧ ਵੀ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦਾ ਹੈ। ਜ਼ਿਆਦਾਤਰ ਲੋਕ ਰਾਤ ਨੂੰ ਦੁੱਧ ਪੀਣਾ ਪਸੰਦ ਕਰਦੇ ਹਨ। ਜਦਕਿ ਕੁਝ ਅਜਿਹੇ ਲੋਕ ਵੀ ਹੁੰਦੇ ਹਨ, ਜੋ ਨਾਸ਼ਤੇ 'ਚ ਦੁੱਧ ਪੀਂਦੇ ਹਨ। ਦੁੱਧ 'ਚ ਕੈਲਸ਼ੀਅਮ, ਵਿਟਾਮੀਨ A, B6, D, ਪ੍ਰੋਟੀਨ, ਮੈਗਨੀਸ਼ੀਅਮ, ਫਾਸਫੋਰਸ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਪਰ ਕੁਝ ਚੀਜ਼ਾਂ ਨਾਲ ਦੁੱਧ ਦਾ ਕਦੇ ਵੀ ਸੇਵਨ ਨਹੀਂ ਕਰਨਾ ਚਾਹੀਦਾ।
ਦੁੱਧ ਨਾਲ ਕਦੇ ਵੀ ਨਾ ਖਾਓ ਇਹ ਚੀਜ਼ਾਂ:
ਦੁੱਧ ਨਾਲ ਦਹੀ ਨਾ ਖਾਓ: ਆਯੂਰਵੇਦ ਅਨੁਸਾਰ, ਦੁੱਧ ਦੇ ਨਾਲ ਕਦੇ ਵੀ ਦਹੀ ਨਾ ਖਾਓ ਅਤੇ ਨਾ ਹੀ ਦੁੱਧ ਪੀਣ ਤੋਂ ਬਾਅਦ ਦਹੀ ਖਾਓ। ਦੁੱਧ ਨਾਲ ਦਹੀ ਦਾ ਇਸਤੇਮਾਲ ਕਰਨਾ ਖਤਰਨਾਕ ਹੋ ਸਕਦਾ ਹੈ। ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ ਅਤੇ ਪੇਟ ਖਰਾਬ ਹੋ ਸਕਦਾ ਹੈ।
ਦੁੱਧ ਨਾਲ ਖੱਟੇ ਫਲ ਨਾ ਖਾਓ: ਦੁੱਧ ਦੇ ਨਾਲ ਖੱਟੇ ਫਲ ਨਹੀਂ ਖਾਣੇ ਚਾਹੀਦੇ। ਜੇਕਰ ਤੁਸੀਂ ਦੁੱਧ ਅਤੇ ਖੱਟੇ ਫਲ ਦਾ ਇਕੱਠੇ ਸੇਵਨ ਕਰਦੇ ਹੋ, ਤਾਂ ਇਸ ਨਾਲ ਪੇਟ 'ਚ ਦਰਦ ਅਤੇ ਉਲਟੀ ਦੀ ਸਮੱਸਿਆਂ ਹੋ ਸਕਦੀ ਹੈ। ਖੱਟੇ ਫਲ ਖਾਣ ਤੋਂ ਦੋ ਘੰਟੇ ਬਾਅਦ ਹੀ ਦੁੱਧ ਪੀਣਾ ਸਹੀ ਹੈ।
ਦੁੱਧ ਨਾਲ ਗੁੜ ਨਾ ਖਾਓ: ਕਈ ਲੋਕ ਦੁੱਧ ਨੂੰ ਮਿੱਠਾ ਕਰਨ ਲਈ ਖੰਡ ਦੀ ਜਗ੍ਹਾਂ ਗੁੜ ਮਿਲਾ ਲੈਂਦੇ ਹਨ। ਗੁੜ ਸਿਹਤ ਲਈ ਫਾਇਦੇਮੰਦ ਹੁੰਦਾ ਹੈ, ਪਰ ਇਸਨੂੰ ਦੁੱਧ ਨਾਲ ਖਾਣਾ ਨੁਕਸਾਨਦੇਹ ਹੋ ਸਕਦਾ ਹੈ। ਇਸ ਨਾਲ ਪੇਟ ਖਰਾਬ ਹੋ ਸਕਦਾ ਹੈ।
ਦੁੱਧ ਨਾਲ ਮੱਛੀ ਨਾ ਖਾਓ: ਮੱਛੀ ਸਿਹਤ ਲਈ ਫਾਇਦੇਮੰਦ ਹੁੰਦੀ ਹੈ, ਪਰ ਦੁੱਧ ਨਾਲ ਇਸਨੂੰ ਖਾਣ ਤੋਂ ਬਚਣਾ ਚਾਹੀਦਾ ਹੈ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਜਿਵੇਂ ਕਿ ਪੇਟ 'ਚ ਦਰਦ ਅਤੇ Food Poisoning ਹੋ ਸਕਦੀ ਹੈ ਅਤੇ ਚਮੜੀ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
ਦੁੱਧ ਨਾਲ ਮਸਾਲੇਦਾਰ ਭੋਜਨ ਨਾ ਖਾਓ: ਜੇਕਰ ਤੁਸੀਂ ਦੁੱਧ ਨਾਲ ਮਸਾਲੇਦਾਰ ਭੋਜਨ ਖਾਂਦੇ ਹੋ, ਤਾਂ ਅੱਜ ਤੋਂ ਹੀ ਅਜਿਹਾ ਕਰਨਾ ਬੰਦ ਕਰ ਦਿਓ। ਕਿਉਕਿ ਇਹ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੇ ਹਨ। ਇਸ ਨਾਲ ਪਾਚਨ ਸੰਬੰਧੀ ਸਮੱਸਿਆਵਾਂ ਹੋ ਸਕਦੀਆਂ ਹਨ।
- Eyes Care Tips: ਫੋਨ ਜਾਂ ਲੈਪਟਾਪ ਚਲਾਉਦੇ ਸਮੇਂ ਅੱਖਾਂ 'ਚ ਹੋ ਰਹੀ ਹੈ ਪਰੇਸ਼ਾਨੀ, ਤਾਂ ਅਪਣਾਓ ਇਹ ਤਰੀਕੇ, ਮਿਲੇਗਾ ਆਰਾਮ
- Monsoon Health Tips: ਮੀਂਹ ਦੇ ਮੌਸਮ 'ਚ ਖੁਦ ਨੂੰ ਸਿਹਤਮੰਦ ਰੱਖਣਾ ਚਾਹੁੰਦੇ ਹੋ, ਤਾਂ ਅਪਣਾ ਲਓ ਇਹ 5 ਆਦਤਾਂ
- How to Handle Emotion: ਹਰ ਕਿਸੇ ਦੀ ਕਹੀ ਗੱਲ ਬੁਰੀ ਲੱਗ ਜਾਂਦੀ ਹੈ, ਤਾਂ ਇਨ੍ਹਾਂ 4 ਗੱਲਾਂ ਨੂੰ ਬਣਾ ਲਓ ਆਪਣੀ ਜ਼ਿੰਦਗੀ ਦਾ ਹਿੱਸਾ
ਦੁੱਧ ਨਾਲ ਪ੍ਰੋਟੀਨ ਭਰਪੂਰ ਚੀਜ਼ਾਂ ਕਦੇ ਨਾ ਖਾਓ: ਦੁੱਧ ਵਿੱਚ ਪ੍ਰੋਟੀਨ ਭਰਪੂਰ ਮਾਤਰਾ 'ਚ ਪਾਇਆ ਜਾਂਦਾ ਹੈ। ਇਸ ਲਈ ਜੇਕਰ ਤੁਸੀਂ ਦੁੱਧ ਨਾਲ ਹੋਰ ਪ੍ਰੋਟੀਨ ਭਰਪੂਰ ਚੀਜ਼ਾਂ ਖਾ ਲੈਂਦੇ ਹੋ, ਤਾਂ ਇਸ ਨਾਲ ਪਾਚਨ ਤੰਤਰ ਖਰਾਬ ਹੋ ਸਕਦਾ ਹੈ ਅਤੇ ਭਾਰ ਵੀ ਵਧ ਸਕਦਾ ਹੈ।