ਹੈਦਰਾਬਾਦ: ਕੜਾਕੇ ਦੀ ਗਰਮੀ ਵਿੱਚ ਫਰਿੱਜ ਦਾ ਠੰਡਾ ਪਾਣੀ ਸਰੀਰ ਨੂੰ ਮੁੜ ਸੁਰਜੀਤ ਕਰਨ ਦਾ ਕੰਮ ਕਰਦਾ ਹੈ। ਗਰਮੀਆਂ ਵਿੱਚ ਪਾਣੀ ਦੀ ਕੋਈ ਕਮੀ ਨਾ ਹੋ ਜਾਵੇ, ਇਸ ਲਈ ਲੋਕ ਲੱਸੀ, ਜੂਸ, ਨਾਰੀਅਲ ਪਾਣੀ ਆਦਿ ਸਮੇਤ ਕਈ ਤਰ੍ਹਾਂ ਦੇ ਪੀਣ ਵਾਲੇ ਪਦਾਰਥ ਪੀਂਦੇ ਹਨ। ਮਾਹਿਰਾਂ ਅਨੁਸਾਰ ਦਿਨ ਵਿੱਚ ਘੱਟ ਤੋਂ ਘੱਟ 8 ਤੋਂ 10 ਗਲਾਸ ਪਾਣੀ ਪੀਣਾ ਜ਼ਰੂਰੀ ਹੈ।
ਗਰਮੀਆਂ ਵਿੱਚ ਠੰਡਾ ਪਾਣੀ ਪੀਣਾ ਖਤਰਨਾਕ: ਗਰਮੀਆਂ ਦੇ ਮੌਸਮ ਵਿੱਚ ਪਿਆਸ ਬੁਝਾਉਣ ਲਈ ਲੋਕਾਂ ਨੂੰ ਠੰਡਾ ਪਾਣੀ ਸਭ ਤੋਂ ਵਧੀਆ ਲੱਗਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਠੰਡਾ ਪਾਣੀ ਗਰਮੀਆਂ ਵਿੱਚ ਰਾਹਤ ਦੇਣ ਦਾ ਕੰਮ ਕਰਦਾ ਹੈ। ਪਰ ਧੁੱਪ ਵਿਚ ਆਉਣ ਤੋਂ ਬਾਅਦ, ਕਸਰਤ ਕਰਨ ਤੋਂ ਬਾਅਦ ਜਾਂ ਖਾਣਾ ਖਾਣ ਤੋਂ ਬਾਅਦ ਠੰਡਾ ਪਾਣੀ ਪੀਣਾ ਸਰੀਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਆਯੁਰਵੇਦ ਵੀ ਠੰਡੇ ਪਾਣੀ ਨੂੰ ਸਿਹਤ ਲਈ ਹਾਨੀਕਾਰਕ ਦੱਸਦੇ ਹਨ। ਖਾਸ ਤੌਰ 'ਤੇ ਫਰਿੱਜ 'ਚੋਂ ਨਿਕਲਿਆ ਠੰਡਾ ਪਾਣੀ ਨਾ ਪੀਣ ਦੀ ਸਲਾਹ ਦਿੱਤੀ ਜਾਂਦੀ ਹੈ। ਆਓ ਜਾਣਦੇ ਹਾਂ ਕਿ ਗਰਮੀਆਂ ਵਿੱਚ ਠੰਡਾ ਪਾਣੀ ਪੀਣ ਨਾਲ ਤੁਸੀਂ ਕਿਹੜੀਆਂ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਸਕਦੇ ਹੋ।
ਪਾਚਨ ਨੂੰ ਨੁਕਸਾਨ ਪਹੁੰਚਾਉਂਦਾ ਹੈ: ਆਯੁਰਵੇਦ ਵਿਚ ਮੰਨਿਆ ਜਾਂਦਾ ਹੈ ਕਿ ਠੰਡਾ ਪਾਣੀ ਪੀਣ ਨਾਲ ਪਾਚਨ ਸ਼ਕਤੀ ਕਮਜ਼ੋਰ ਹੁੰਦੀ ਹੈ। ਪਾਚਨ ਨੂੰ ਅਗਨੀ ਮੰਨਿਆ ਜਾਂਦਾ ਹੈ ਅਤੇ ਠੰਡ ਇਸ ਪ੍ਰਕਿਰਿਆ ਵਿਚ ਰੁਕਾਵਟ ਵਜੋਂ ਕੰਮ ਕਰਦੀ ਹੈ। ਆਯੁਰਵੇਦ ਦੇ ਅਨੁਸਾਰ, ਪਾਚਨ ਦੀ ਸਮੁੱਚੀ ਪ੍ਰਕਿਰਿਆ ਲਈ ਗਰਮੀ ਦੀ ਲੋੜ ਹੁੰਦੀ ਹੈ, ਜੋ ਮੂੰਹ ਤੋਂ ਸ਼ੁਰੂ ਹੋ ਕੇ ਅੰਤੜੀ 'ਤੇ ਖਤਮ ਹੁੰਦੀ ਹੈ। ਇਸਦੇ ਨਾਲ ਹੀ ਕੁਝ ਖੋਜਾਂ ਇਹ ਵੀ ਸੁਝਾਅ ਦਿੰਦੀਆਂ ਹਨ ਕਿ ਠੰਡਾ ਪਾਣੀ ਖੂਨ ਦੀਆਂ ਨਾੜੀਆਂ ਨੂੰ ਸੁੰਗੜਦਾ ਹੈ। ਜਿਸ ਕਾਰਨ ਪਾਚਨ ਨਾਲ ਜੁੜੀਆਂ ਸਮੱਸਿਆਵਾਂ ਹੋਣ ਲੱਗਦੀਆਂ ਹਨ।
ਗਲ਼ੇ ਦੇ ਦਰਦ ਦਾ ਕਾਰਨ ਬਣਦਾ ਹੈ: ਜਦੋਂ ਤੁਸੀਂ ਫਰਿੱਜ ਦਾ ਠੰਡਾ ਪਾਣੀ ਪੀਂਦੇ ਹੋ, ਤਾਂ ਇਹ ਬਲਗਮ ਪੈਦਾ ਕਰਦਾ ਹੈ। ਜਿਸ ਕਾਰਨ ਬਹੁਤ ਸਾਰੇ ਲੋਕਾਂ ਨੂੰ ਸਾਹ ਦੀ ਸਮੱਸਿਆ ਹੋ ਜਾਂਦੀ ਹੈ। ਇਸ ਨਾਲ ਗਲੇ ਵਿੱਚ ਖਰਾਸ਼, ਜ਼ੁਕਾਮ ਅਤੇ ਗਲੇ ਵਿੱਚ ਸੋਜ ਹੋ ਸਕਦੀ ਹੈ।
ਦਿਲ ਦੀ ਧੜਕਣ ਨੂੰ ਪ੍ਰਭਾਵਿਤ ਕਰਦਾ: ਠੰਡੇ ਪਾਣੀ ਦਾ ਸੇਵਨ ਸਰੀਰ ਵਿਚ ਦਿਲ ਦੀ ਧੜਕਣ ਨੂੰ ਹੌਲੀ ਕਰ ਦਿੰਦਾ ਹੈ। ਸਰੀਰ ਦੀਆਂ ਅਣਇੱਛਤ ਕਿਰਿਆਵਾਂ ਨੂੰ ਨਿਯੰਤਰਿਤ ਕਰਨ ਲਈ ਨਸਾਂ ਕੰਮ ਕਰਦੀਆਂ ਹਨ। ਠੰਡੇ ਪਾਣੀ ਦਾ ਸਿੱਧਾ ਅਸਰ ਵੈਗਸ ਨਰਵ 'ਤੇ ਪੈਂਦਾ ਹੈ, ਜਿਸ ਕਾਰਨ ਦਿਲ ਦੀ ਧੜਕਣ ਘੱਟ ਹੋ ਜਾਂਦੀ ਹੈ।
ਸਿਰ ਦਰਦ ਦਾ ਕਾਰਨ ਬਣ ਸਕਦਾ ਹੈ: ਸਿੱਧੀ ਧੁੱਪ ਜਾਂ ਤੇਜ਼ ਗਰਮੀ ਤੋਂ ਬਾਅਦ ਠੰਡਾ ਜਾਂ ਫਰਿਜ਼ ਵਾਲਾ ਪਾਣੀ ਪੀਣ ਨਾਲ ਸਿਰਦਰਦ ਹੋ ਸਕਦਾ ਹੈ। ਠੰਡਾ ਪਾਣੀ ਪੀਣ ਨਾਲ ਰੀੜ੍ਹ ਦੀ ਹੱਡੀ ਦੀਆਂ ਕਈ ਨਾੜਾਂ ਠੰਢੀਆਂ ਹੋ ਜਾਂਦੀਆਂ ਹਨ, ਜਿਸ ਨਾਲ ਦਿਮਾਗ 'ਤੇ ਅਸਰ ਪੈਂਦਾ ਹੈ ਅਤੇ ਸਿਰ ਦਰਦ ਹੁੰਦਾ ਹੈ। ਇਹ ਸਥਿਤੀ ਸਾਈਨਸ ਤੋਂ ਪੀੜਤ ਲੋਕਾਂ ਲਈ ਸਮੱਸਿਆ ਬਣ ਸਕਦੀ ਹੈ।
ਭਾਰ ਵਧ ਸਕਦਾ ਹੈ: ਜੋ ਲੋਕ ਭਾਰ ਘਟਾਉਣ ਦੀ ਕੋਸ਼ਿਸ਼ ਕਰ ਰਹੇ ਹਨ, ਉਨ੍ਹਾਂ ਨੂੰ ਠੰਡਾ ਪਾਣੀ ਬਿਲਕੁਲ ਨਹੀਂ ਪੀਣਾ ਚਾਹੀਦਾ। ਸਰੀਰ ਦੀ ਚਰਬੀ ਠੰਡੇ ਪਾਣੀ ਨਾਲ ਸਖ਼ਤ ਹੋ ਜਾਂਦੀ ਹੈ। ਜਿਸ ਕਰਕੇ ਭਾਰ ਘਟਣ ਦੀ ਜਗ੍ਹਾਂ ਵਧਣਾ ਸ਼ੁਰੂ ਹੋ ਜਾਂਦਾ ਹੈ।
- Obesity: ਸ਼ਾਮ ਦੇ ਸਮੇਂ ਭੁੱਲ ਕੇ ਵੀ ਨਾ ਕਰੋ ਇਹ ਗਲਤੀਆਂ, ਨਹੀਂ ਤਾਂ ਹੋ ਸਕਦੈ ਹੋ ਮੋਟਾਪੇ ਦਾ ਸ਼ਿਕਾਰ
- Ear Problem: ਜਾਣੋ, ਟਿੰਨੀਟਸ ਦੀ ਸਮੱਸਿਆ ਕੀ ਹੈ, ਜਿਸ ਤੋਂ ਪੀੜਿਤ ਲੋਕਾਂ ਨੂੰ ਕੰਨਾਂ ਨਾਲ ਜੁੜੀ ਹੋ ਸਕਦੀ ਸਮੱਸਿਆ, ਛੁਟਕਾਰਾ ਪਾਉਣ ਲਈ ਵਰਤੋਂ ਇਹ ਸਾਵਧਾਨੀਆਂ
- Summer Dinner Tips: ਗਰਮੀਆਂ ਵਿੱਚ ਸਿਹਤਮੰਦ ਰਹਿਣ ਲਈ ਆਪਣੀ ਖੁਰਾਕ 'ਚ ਇਹ ਜ਼ਰੂਰੀ ਚੀਜ਼ਾਂ ਸ਼ਾਮਲ ਕਰਨਾ ਨਾ ਭੁੱਲੋ
ਇਨ੍ਹਾਂ ਹਾਲਾਤਾ ਤੋਂ ਬਾਅਦ ਬਿਲਕੁਲ ਵੀ ਨਾ ਪੀਓ ਠੰਡਾ ਪਾਣੀ:
ਕਸਰਤ ਦੇ ਬਾਅਦ: ਕਸਰਤ ਤੋਂ ਬਾਅਦ ਕਦੇ ਵੀ ਠੰਡਾ ਪਾਣੀ ਨਾ ਪੀਓ। ਦਰਅਸਲ, ਕਸਰਤ ਕਰਨ ਤੋਂ ਬਾਅਦ ਦਿਲ ਦੀ ਧੜਕਣ ਕਾਫੀ ਹੱਦ ਤੱਕ ਵਧ ਜਾਂਦੀ ਹੈ। ਸਰੀਰ ਦਾ ਤਾਪਮਾਨ ਵੀ ਕਾਫੀ ਵਧ ਜਾਂਦਾ ਹੈ। ਅਜਿਹੇ 'ਚ ਜੇਕਰ ਤੁਸੀਂ ਠੰਡਾ ਪਾਣੀ ਪੀਂਦੇ ਹੋ ਤਾਂ ਦਿਲ ਨਾਲ ਜੁੜੀਆਂ ਸਮੱਸਿਆਵਾਂ ਹੋ ਸਕਦੀਆਂ ਹਨ। ਇਸ ਕਾਰਨ ਸਰੀਰ ਦਾ ਤਾਪਮਾਨ ਵੀ ਖਰਾਬ ਹੋ ਜਾਂਦਾ ਹੈ।
ਧੁੱਪ ਵਿੱਚੋ ਆਉਣ ਤੋਂ ਬਾਅਦ: ਜੇਕਰ ਤੁਸੀਂ ਧੁੱਪ ਵਾਲੀ ਜਗ੍ਹਾ ਤੋਂ ਆਏ ਹੋ ਤਾਂ ਤੁਹਾਨੂੰ ਕੁਝ ਸਮੇਂ ਲਈ ਖਾਣ-ਪੀਣ ਤੋਂ ਬਚਣਾ ਚਾਹੀਦਾ ਹੈ। ਠੰਡਾ ਪਾਣੀ ਪੀਣਾ ਚੰਗਾ ਲੱਗਦਾ ਹੈ ਪਰ ਇਸ ਤੋਂ ਬਚਣਾ ਚਾਹੀਦਾ ਹੈ। ਇਹ ਸਰੀਰ ਨੂੰ ਗਰਮ ਅਤੇ ਠੰਡਾ ਬਣਾ ਸਕਦਾ ਹੈ। ਇਸ ਲਈ ਠੰਡੇ ਪਾਣੀ ਨੂੰ ਧੁੱਪ ਵਿੱਚੋਂ ਆਉਣ ਤੋਂ ਤੁਰੰਤ ਬਾਅਦ ਨਹੀਂ ਪੀਣਾ ਚਾਹੀਦਾ ਹੈ, ਨਹੀਂ ਤਾਂ ਬੁਖਾਰ ਵੀ ਹੋ ਸਕਦਾ ਹੈ।
ਖਰਾਬ ਪਾਚਨ: ਜਿਨ੍ਹਾਂ ਲੋਕਾਂ ਦੀ ਪਾਚਨ ਸ਼ਕਤੀ ਖਰਾਬ ਹੈ ਜਾਂ ਪੇਟ ਨਾਲ ਜੁੜੀ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਹੈ, ਉਨ੍ਹਾਂ ਨੂੰ ਠੰਡਾ ਪਾਣੀ ਪੀਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ। ਪੇਟ ਖਰਾਬ ਹੋਣ 'ਤੇ ਫਰਿੱਜ ਦਾ ਪਾਣੀ ਨਹੀਂ ਪੀਣਾ ਚਾਹੀਦਾ। ਇਸ ਨਾਲ ਪਾਚਨ ਤੰਤਰ ਹੌਲੀ ਹੋ ਸਕਦਾ ਹੈ। ਐਸੀਡਿਟੀ ਜਾਂ ਪਾਚਨ ਤੋਂ ਇਲਾਵਾ ਇਸ ਨਾਲ ਹੋਰ ਸਮੱਸਿਆਵਾਂ ਵੀ ਹੋ ਸਕਦੀਆਂ ਹਨ।