ਹੈਦਰਾਬਾਦ: ਖੀਰੇ ਨੂੰ ਸਿਹਤ ਲਈ ਫਾਇਦੇਮੰਦ ਮੰਨਿਆ ਜਾਂਦਾ ਹੈ। ਇਸ ਨਾਲ ਸਰੀਰ ਨੂੰ ਕਈ ਬਿਮਾਰੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲਦੀ ਹੈ। ਖੀਰੇ 'ਚ ਪ੍ਰੋਟੀਨ, ਫਾਈਬਰ, ਵਿਟਾਮਿਨ-ਸੀ, ਵਿਟਾਮਿਨ-ਕੇ, ਪੋਟਾਸ਼ੀਅਮ, ਮੈਗਨੀਜ ਵਰਗੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਖੀਰੇ ਦੇ ਪਾਣੀ ਨੂੰ ਜ਼ਰੂਰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਇਸ ਪਾਣੀ ਨਾਲ ਸਰੀਰ 'ਚੋ ਜਹਿਰੀਲੇ ਪਦਾਰਥਾਂ ਨੂੰ ਬਾਹਰ ਕੱਢਣ 'ਚ ਵੀ ਮਦਦ ਮਿਲਦੀ ਹੈ।
ਖੀਰੇ ਦਾ ਪਾਣੀ ਪੀਣ ਦੇ ਫਾਇਦੇ:
ਖੀਰੇ ਦਾ ਪਾਣੀ ਪੀਣ ਨਾਲ ਸਰੀਰ 'ਚ ਪਾਣੀ ਦੀ ਕਮੀ ਦੂਰ ਹੁੰਦੀ: ਖੀਰੇ 'ਚ ਪਾਣੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ। ਇਸ ਨਾਲ ਸਰੀਰ ਨੂੰ ਹਾਈਡ੍ਰੇਟ ਰੱਖਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਖੀਰੇ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰ ਸਕਦੇ ਹੋ। ਇਸ ਨਾਲ ਸਰੀਰ 'ਚੋ ਪਾਣੀ ਦੀ ਕਮੀ ਦੂਰ ਹੋ ਜਾਵੇਗੀ ਅਤੇ ਸਰੀਰ ਨੂੰ ਊਰਜਾ ਮਿਲੇਗੀ।
ਖੀਰੇ ਦਾ ਪਾਣੀ ਭਾਰ ਘਟਾਉਣ 'ਚ ਮਦਦਗਾਰ: ਜੇਕਰ ਤੁਸੀਂ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਖੀਰੇ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰੋ। ਖੀਰੇ 'ਚ ਕੈਲੋਰੀ ਘਟ ਹੁੰਦੀ ਹੈ। ਇਸ ਲਈ ਤੁਸੀਂ ਭਾਰ ਘਟ ਕਰਨ ਲਈ ਖੀਰੇ ਦੇ ਪਾਣੀ ਨੂੰ ਪੀ ਸਕਦੇ ਹੋ। ਇਸ ਨਾਲ ਭਾਰ ਘਟ ਕਰਨ 'ਚ ਮਦਦ ਮਿਲਦੀ ਹੈ।
ਖੀਰੇ ਦਾ ਪਾਣੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦਗਾਰ: ਖੀਰਾ ਐਂਟੀਆਕਸੀਡੈਂਟ ਨਾਲ ਭਰਪੂਰ ਹੁੰਦਾ ਹੈ। ਇਸ 'ਚ ਪੋਟਾਸ਼ੀਅਮ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਜਿਸਦੀ ਮਦਦ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ। ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਹੈ, ਉਨ੍ਹਾਂ ਲਈ ਖੀਰੇ ਦਾ ਪਾਣੀ ਫਾਇਦੇਮੰਦ ਹੋ ਸਕਦਾ ਹੈ।
ਖੀਰੇ ਦਾ ਪਾਣੀ ਹੱਡੀਆ ਲਈ ਫਾਇਦੇਮੰਦ: ਖੀਰੇ 'ਚ ਵਿਟਾਮਿਨ-ਕੇ ਪਾਇਆ ਜਾਂਦਾ ਹੈ, ਜੋ ਹੱਡੀਆ ਨੂੰ ਸਿਹਤਮੰਦ ਰੱਖਣ 'ਚ ਮਦਦਗਾਰ ਹੁੰਦਾ ਹੈ। ਜੇਕਰ ਤੁਸੀਂ ਰੋਜ਼ਾਨਾ ਖੀਰੇ ਦੇ ਪਾਣੀ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ, ਤਾਂ ਇਸ ਨਾਲ ਹੱਡੀਆਂ ਸਿਹਤਮੰਦ ਹੋਣਗੀਆ।