ਹੈਦਰਾਬਾਦ: ਇਨ੍ਹੀ ਦਿਨੀ ਲੋਕਾਂ ਦੀ ਜੀਵਨਸ਼ੈਲੀ 'ਚ ਤੇਜ਼ੀ ਨਾਲ ਬਦਲਾਅ ਹੋ ਰਹੇ ਹਨ। ਕੰਮ ਦਾ ਵਧਦਾ ਤਣਾਅ ਅਤੇ ਗਲਤ ਆਦਤਾਂ ਕਾਰਨ ਲੋਕ ਕਈ ਸਿਹਤ ਸਮੱਸਿਆਵਾਂ ਦਾ ਸ਼ਿਕਾਰ ਹੋ ਰਹੇ ਹਨ। ਦਿਲ ਦਾ ਦੌਰਾ ਪੈਣਾ ਵੀ ਇਨ੍ਹਾਂ ਸਮੱਸਿਆਵਾਂ 'ਚੋ ਇੱਕ ਹੈ। ਇਹ ਇੱਕ ਗੰਭੀਰ ਸਮੱਸਿਆਂ ਹੈ। ਇਸ ਵਿੱਚ ਦਿਲ ਸਹੀ ਤਰੀਕੇ ਨਾਲ ਖੂਨ ਪੰਪ ਕਰਨ 'ਚ ਅਸਮਰੱਥ ਹੋ ਜਾਂਦਾ ਹੈ। ਜੇਕਰ ਤੁਸੀਂ ਇਸ ਸਮੱਸਿਆਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਨਹੀਂ ਕਰਦੇ ਹੋ, ਤਾਂ ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਨੂੰ ਸਮੇਂ ਰਹਿੰਦੇ ਹੀ ਰੋਕਿਆ ਜਾ ਸਕਦਾ ਹੈ। ਇਸਦੇ ਲੱਛਣ ਹਰ ਵਿਅਕਤੀ 'ਚ ਅਲੱਗ-ਅਲੱਗ ਹੁੰਦੇ ਹਨ। ਇਸ ਸਮੱਸਿਆਂ ਦੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਖਤਰਨਾਕ ਹੋ ਸਕਦਾ ਹੈ।
ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਦੇ ਲੱਛਣ:
ਸੌਂਦੇ ਸਮੇਂ ਸਾਹ ਦਾ ਫੁੱਲਣਾ: ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਤੋਂ ਪੀੜਿਤ ਲੋਕਾਂ ਨੂੰ ਰਾਤ ਦੇ ਸਮੇਂ ਸਾਹ ਫੁੱਲਣ ਦੀ ਸਮੱਸਿਆਂ ਹੋ ਸਕਦੀ ਹੈ। ਇਹ ਸਮੱਸਿਆਂ ਸੌਂ ਜਾਣ ਦੇ ਕੁਝ ਘੰਟਿਆਂ ਬਾਅਦ ਹੁੰਦੀ ਹੈ ਅਤੇ ਇਸਦੇ ਨਾਲ ਹੀ ਚਿੰਤਾ ਅਤੇ ਬੈਠਣ ਜਾ ਖੜੇ ਹੋਣ ਦਾ ਮਨ ਵੀ ਕਰ ਸਕਦਾ ਹੈ। ਅਜਿਹੇ ਲੱਛਣਾਂ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੇ ਲਈ ਖਤਰਨਾਕ ਹੋ ਸਕਦਾ ਹੈ।
ਸੌਂਦੇ ਸਮੇਂ ਸਾਹ ਲੈਣ 'ਚ ਮੁਸ਼ਕਿਲ: ਨੀਦ ਦੇ ਦੌਰਾਨ ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਦੇ ਲੱਛਣਾਂ ਵਿੱਚੋ ਇੱਕ ਲੱਛਣ ਸਾਹ ਲੈਣ 'ਚ ਮੁਸ਼ਕਿਲ ਆਉਣਾ ਹੈ। ਇਸ ਸਮੱਸਿਆਂ 'ਚ ਲੰਮੇ ਪੈਂਦੇ ਸਮੇਂ ਅਚਾਨਕ ਹੀ ਸਾਹ ਲੈਣ 'ਚ ਮੁਸ਼ਕਲ ਦਾ ਅਨੁਭਵ ਹੋ ਸਕਦਾ ਹੈ। ਅਜਿਹੇ 'ਚ ਆਰਾਮ ਨਾਲ ਸਾਹ ਲੈਣ ਲਈ ਸਿਰਹਾਣੇ ਦਾ ਸਹਾਰਾ ਲਿਆ ਜਾ ਸਕਦਾ ਹੈ ਜਾਂ ਫਿਰ ਤੁਸੀਂ ਥੋੜੀ ਦੇਰ ਸਿੱਧੇ ਹੋ ਕੇ ਬੈਠ ਸਕਦੇ ਹੋ।
- Health Care Tips: ਮਾਪੇ ਹੋ ਜਾਣ ਸਾਵਧਾਨ! ਬੱਚੇ ਹੋ ਰਹੇ ਨੇ ਵਾਰ-ਵਾਰ ਬਿਮਾਰ, ਜਾਣੋ ਇਸ ਪਿੱਛੇ ਕੀ ਨੇ ਕਾਰਨ, ਅੱਜ ਤੋਂ ਹੀ ਕਰੋ ਸੁਧਾਰ
- World Arthritis Day 2023: ਜਾਣੋ ਵਿਸ਼ਵ ਗਠੀਆ ਦਿਵਸ ਦਾ ਇਤਿਹਾਸ ਅਤੇ ਇਸ ਦਿਨ ਨੂੰ ਮਨਾਉਣ ਦਾ ਉਦੇਸ਼
- World Sight Day 2023: ਜਾਣੋ ਵਿਸ਼ਵ ਦ੍ਰਿਸ਼ਟੀ ਦਿਵਸ ਦਾ ਇਤਿਹਾਸ ਅਤੇ ਅੱਖਾਂ ਨਾਲ ਜੁੜੀਆਂ ਸਮੱਸਿਆਵਾਂ ਤੋਂ ਰਾਹਤ ਪਾਉਣ ਲਈ ਆਪਣੀ ਖੁਰਾਕ 'ਚ ਸ਼ਾਮਲ ਕਰੋ ਇਹ ਚੀਜ਼ਾਂ
ਸੌਂਦੇ ਸਮੇਂ ਦਿਲ ਦੀ ਧੜਕਣ ਦਾ ਤੇਜ਼ ਹੋਣਾ: ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਹੋਣ ਕਾਰਨ ਕਈ ਵਾਰ ਸੌਂਦੇ ਸਮੇਂ ਦਿਲ ਦੀ ਧੜਕਣ ਤੇਜ਼ ਹੋ ਸਕਦੀ ਹੈ। ਦਿਲ ਦੀ ਧੜਕਣ ਤੇਜ਼ ਹੋਣ ਕਾਰਨ ਵਿਅਕਤੀ ਦੀ ਨੀਂਦ ਵੀ ਖਰਾਬ ਹੋ ਜਾਂਦੀ ਹੈ। ਇਸ ਲਈ ਅਜਿਹੇ ਲੱਛਣ ਨਜ਼ਰ ਆਉਣ 'ਤੇ ਤਰੁੰਤ ਡਾਕਟਰ ਨਾਲ ਸੰਪਰਕ ਕਰੋ।
ਅਚਾਨਕ ਨੀਂਦ ਦਾ ਖੁੱਲਣਾ: ਦਿਲ ਦਾ ਦੌਰਾ ਪੈਣ ਦੀ ਸਮੱਸਿਆਂ ਕਾਰਨ ਵਿਅਕਤੀ ਦੇ ਸੀਨੇ 'ਚ ਦਰਦ ਹੋ ਸਕਦਾ ਹੈ। ਇਸ ਕਾਰਨ ਅਚਾਨਕ ਨੀਂਦ ਖੁੱਲ ਸਕਦੀ ਹੈ। ਜੇਕਰ ਤੁਹਾਨੂੰ ਅਕਸਰ ਇਹ ਸਮੱਸਿਆਂ ਮਹਿਸੂਸ ਹੁੰਦੀ ਹੈ, ਤਾਂ ਤਰੁੰਤ ਡਾਕਟਰ ਨਾਲ ਸੰਪਰਕ ਕਰੋ।