ਹੈਦਰਾਬਾਦ: ਸਹੀ ਜੀਵਨਸ਼ੈਲੀ ਅਤੇ ਖੁਰਾਕ ਦਾ ਧਿਆਨ ਰੱਖ ਕੇ ਅਸੀ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਘਟ ਕਰ ਸਕਦੇ ਹਾਂ। ਸਹੀ ਭੋਜਨ ਦੇ ਨਾਲ-ਨਾਲ ਭੋਜਨ ਬਣਾਉਣ ਦਾ ਤਰੀਕਾ ਵੀ ਸਹੀ ਹੋਣਾ ਚਾਹੀਦਾ ਹੈ। ਇਸ ਲਈ ਭੋਜਨ ਬਣਾਉਦੇ ਸਮੇਂ ਸਹੀ ਤੇਲ ਦੀ ਵਰਤੋ ਕਰਨੀ ਚਾਹੀਦੀ ਹੈ। ਅਜਿਹਾ ਕਰਕੇ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਘਟ ਕਰ ਸਕਦੇ ਹੋ।
ਭੋਜਨ ਬਣਾਉਦੇ ਸਮੇਂ ਇਸ ਤੇਲ ਦੀ ਕਰੋ ਵਰਤੋ:
ਜੈਤੂਣ ਦਾ ਤੇਲ: ਜੈਤੂਣ ਦਾ ਤੇਲ ਵੀ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਘਟ ਕਰਨ 'ਚ ਮਦਦਗਾਰ ਹੁੰਦਾ ਹੈ। ਇਸ 'ਚ Monounsaturated ਫੈਟੀ ਐਸਿਡ ਪਾਇਆ ਜਾਂਦਾ ਹੈ। ਇਹ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਸ ਦੀ ਮਦਦ ਨਾਲ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ ਅਤੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਕਾਫ਼ੀ ਹੱਦ ਤੱਕ ਘਟ ਕੀਤਾ ਜਾ ਸਕਦਾ ਹੈ। ਇਸ ਲਈ ਭੋਜਨ ਬਣਾਉਦੇ ਸਮੇਂ ਜੈਤੂਣ ਦੇ ਤੇਲ ਦੀ ਵਰਤੋ ਕਰੋ।
ਸਰ੍ਹੋ ਦਾ ਤੇਲ: ਹਰ ਘਰ 'ਚ ਸਰ੍ਹੋ ਦੇ ਤੇਲ ਦਾ ਜ਼ਿਆਦਾ ਇਸਤੇਮਾਲ ਕੀਤਾ ਜਾਂਦਾ ਹੈ। ਇਸ ਨਾਲ ਸਿਰਫ਼ ਸਵਾਦ ਹੀ ਨਹੀਂ ਸਗੋ ਸਿਹਤ ਨੂੰ ਵੀ ਕਈ ਸਾਰੇ ਫਾਇਦੇ ਮਿਲਦੇ ਹਨ। ਇਸ ਕਰਕੇ ਦਿਲ ਨਾਲ ਜੁੜੀਆਂ ਬਿਮਾਰੀਆਂ ਨੂੰ ਘਟ ਕਰਨ ਲਈ ਤੁਸੀਂ ਸਰ੍ਹੋ ਦੇ ਤੇਲ ਨਾਲ ਭੋਜਨ ਬਣਾ ਸਕਦੇ ਹੋ। ਇਸ 'ਚ ਕਈ ਸਾਰੇ ਐਂਟੀਬੈਕਟੀਰੀਅਲ ਗੁਣ ਪਾਏ ਜਾਂਦੇ ਹਨ। ਜਿਸ ਨਾਲ ਦਿਲ ਨਾਲ ਜੁੜੀਆਂ ਬਿਮਾਰੀਆਂ ਦੇ ਖਤਰੇ ਨੂੰ ਘਟ ਕੀਤਾ ਜਾ ਸਕਦਾ ਹੈ।
ਮੂੰਗਫ਼ਲੀ ਦਾ ਤੇਲ: ਮੂੰਗਫਲੀ ਦਾ ਤੇਲ ਵੀ ਭੋਜਨ ਬਣਾਉਣ ਲਈ ਫਾਇਦੇਮੰਦ ਹੋ ਸਕਦਾ ਹੈ। ਇਸ ਨਾਲ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲ ਸਕਦੀ ਹੈ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਛੁਟਕਾਰਾ ਪਾ ਸਕਦੇ ਹੋ। ਮੂੰਗਫ਼ਲੀ ਦੇ ਤੇਲ 'ਚ ਕਈ ਸਾਰੇ ਐਂਟੀਆਕਸੀਡੈਂਟਸ ਪਾਏ ਜਾਂਦੇ ਹਨ। ਇਸਦੇ ਨਾਲ ਹੀ ਇਹ ਤੇਲ ਵਿਟਾਮਿਨ-ਈ ਨਾਲ ਵੀ ਭਰਪੂਰ ਹੁੰਦਾ ਹੈ। ਜਿਸਦੀ ਮਦਦ ਨਾਲ ਤੁਸੀਂ ਦਿਲ ਨਾਲ ਜੁੜੀਆਂ ਬਿਮਾਰੀਆਂ ਤੋਂ ਕਾਫ਼ੀ ਹੱਦ ਤੱਕ ਆਰਾਮ ਪਾ ਸਕਦੇ ਹੋ।