ਹੈਦਰਾਬਾਦ: ਆਲੂਬੁਖਾਰਾ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਇਹ ਫਲ ਸਿਹਤ ਲਈ ਕਾਫ਼ੀ ਫਾਇਦੇਮੰਦ ਹੁੰਦਾ ਹੈ। ਇਸਨੂੰ ਖਾਣ ਨਾਲ ਸਰੀਰ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਪਾਈ ਜਾ ਸਕਦੀ ਹੈ। ਇਸ ਲਈ ਆਲੂਬੁਖਾਰਾ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਆਲੂਬੁਖਾਰਾ ਦੇ ਫਾਇਦੇ:
ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਆਲੂਬੁਖਾਰਾ ਫਾਇਦੇਮੰਦ: ਆਲੂਬੁਖਾਰਾ 'ਚ ਪੋਟਾਸ਼ਿਅਮ ਪਾਇਆ ਜਾਂਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਜੇਕਰ ਤੁਸੀਂ ਬਲੱਡ ਪ੍ਰੈਸ਼ਰ ਦੇ ਮਰੀਜ਼ ਹੋ, ਤਾਂ ਇਸ ਫਲ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਕਬਜ਼ ਦੀ ਸਮੱਸਿਆਂ ਤੋਂ ਰਾਹਤ ਦਿਵਾਉਣ 'ਚ ਆਲੂਬੁਖਾਰਾ ਮਦਦਗਾਰ: ਜਿਨ੍ਹਾਂ ਲੋਕਾਂ ਨੂੰ ਕਬਜ਼ ਦੀ ਸਮੱਸਿਆਂ ਹੈ, ਉਹ ਲੋਕ ਆਲੂਬੁਖਾਰਾ ਜ਼ਰੂਰ ਖਾਣ। ਇਸ ਫਲ ਨਾਲ ਕਬਜ਼ ਦੀ ਸਮੱਸਿਆਂ ਤੋਂ ਰਾਹਤ ਮਿਲਦੀ ਹੈ। ਆਲੂਬੁਖਾਰਾ ਫਾਈਬਰ ਨਾਲ ਭਰਪੂਰ ਹੁੰਦਾ ਹੈ। ਇਸ ਨੂੰ ਖਾਣ ਕਰਕੇ ਪੇਟ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ।
ਯਾਦਾਸ਼ਤ ਤੇਜ਼ ਕਰਨ ਲਈ ਆਲੂਬੁਖਾਰਾ ਫਾਇਦੇਮੰਦ: ਆਲੂਬੁਖਾਰਾ 'ਚ ਐਂਟੀਆਕਸੀਡੈਂਟ ਗੁਣ ਪਾਏ ਜਾਂਦੇ ਹਨ। ਇਸਨੂੰ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਆਲੂਬੁਖਾਰਾ ਨੂੰ ਤੁਸੀਂ ਨਾਸ਼ਤੇ 'ਚ ਖਾ ਸਕਦੇ ਹੋ। ਇਸ ਨਾਲ ਯਾਦਾਸ਼ਤ ਤੇਜ਼ ਹੋਵੇਗੀ।
- World Lymphoma Awareness Day: ਜਾਣੋ ਵਿਸ਼ਵ ਲਿਮਫੋਮਾ ਜਾਗਰੂਕਤਾ ਦਿਵਸ ਦਾ ਇਤਿਹਾਸ, ਉਦੇਸ਼ ਅਤੇ ਥੀਮ
- Signs Of a Fake Friends: ਤੁਹਾਨੂੰ ਵੀ ਆਪਣੇ ਦੋਸਤਾਂ 'ਤੇ ਹੈ ਸ਼ੱਕ, ਤਾਂ ਇਸ ਤਰ੍ਹਾਂ ਪਤਾ ਕਰੋ ਉਨ੍ਹਾਂ ਦੀ ਦੋਸਤੀ ਨਕਲੀ ਹੈ ਜਾਂ ਅਸਲੀ
- Stale Foods Side Effects: ਸਾਵਧਾਨ! ਠੰਡਾ ਭੋਜਨ ਖਾਣ ਦੀ ਗਲਤੀ ਤਾਂ ਨਹੀਂ ਕਰ ਰਹੇ, ਸਿਹਤ ਨੂੰ ਹੋ ਸਕਦੈ ਇਹ ਨੁਕਸਾਨ
ਹੱਡੀਆਂ ਲਈ ਆਲੂਬੁਖਾਰਾ ਫਾਇਦੇਮੰਦ: ਆਲੂਬੁਖਾਰਾ ਹੱਡੀਆਂ ਦੀ ਸਿਹਤ ਲਈ ਵੀ ਫਾਇਦੇਮੰਦ ਹੁੰਦਾ ਹੈ। ਜੇਕਰ ਤੁਸੀਂ ਇਸ ਫਲ ਨੂੰ ਰੋਜ਼ਾਨਾ ਆਪਣੀ ਖੁਰਾਕ 'ਚ ਸ਼ਾਮਲ ਕਰਦੇ ਹੋ, ਤਾਂ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕਦੇ ਹੋ ਅਤੇ ਹੱਡੀਆਂ ਵੀ ਮਜ਼ਬੂਤ ਹੁੰਦੀਆਂ ਹਨ।
ਚਮੜੀ ਲਈ ਆਲੂਬੁਖਾਰਾ ਫਾਇਦੇਮੰਦ: ਆਲੂਬੁਖਾਰਾ 'ਚ ਵਿਟਾਮਿਨ ਅਤੇ ਮਿਨਰਲਸ ਪਾਏ ਜਾਂਦੇ ਹਨ। ਇਸ ਨਾਲ ਚਮੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ ਅਤੇ ਝੁਰੜੀਆਂ ਦੀ ਸਮੱਸਿਆਂ ਤੋਂ ਛੁਟਕਾਰਾ ਮਿਲ ਸਕਦਾ ਹੈ। ਇਸਦੇ ਨਾਲ ਹੀ ਚਿਹਰੇ ਨਾਲ ਜੁੜੀਆਂ ਕਈ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।