ਸਿਹਤਮੰਦ ਜੀਵਨ ਲਈ ਸਰੀਰ ਦਾ ਸਹੀ ਢੰਗ ਨਾਲ ਕੰਮ ਕਰਨਾ ਜਿੰਨਾ ਜ਼ਰੂਰੀ ਹੈ, ਉਨਾ ਹੀ ਤੁਹਾਡੀਆਂ ਹੱਡੀਆਂ ਦਾ ਮਜ਼ਬੂਤ ਹੋਣਾ ਵੀ ਜ਼ਰੂਰੀ ਹੈ। ਆਮ ਤੌਰ 'ਤੇ ਇਹ ਵੀ ਕਿਹਾ ਜਾਂਦਾ ਹੈ ਕਿ ਜਿਨ੍ਹਾਂ ਲੋਕਾਂ ਦੀਆਂ ਹੱਡੀਆਂ ਮਜ਼ਬੂਤ ਹੁੰਦੀਆਂ ਹਨ, ਉਨ੍ਹਾਂ ਵਿਚੋਂ ਜ਼ਿਆਦਾਤਰ ਲੋਕ ਸਿਹਤਮੰਦ ਜੀਵਨ ਬਤੀਤ ਕਰਦੇ ਹਨ। ਇਸ ਦੇ ਨਾਲ ਹੀ ਮਾਹਿਰਾਂ ਦਾ ਮੰਨਣਾ ਹੈ ਕਿ ਹੱਡੀਆਂ ਹਰ ਸਮੇਂ ਬਦਲਦੀਆਂ ਰਹਿੰਦੀਆਂ ਹਨ। ਸਰੀਰ ਵਿੱਚ ਪੁਰਾਣੀਆਂ ਹੱਡੀਆਂ ਟੁੱਟ ਜਾਂਦੀਆਂ ਹਨ ਅਤੇ ਨਵੀਆਂ ਹੱਡੀਆਂ ਬਣਨੀਆਂ ਸ਼ੁਰੂ ਹੋ ਜਾਂਦੀਆਂ ਹਨ। ਇਸ ਕਾਰਨ ਸਾਡੀ ਹੱਡੀਆਂ ਦਾ ਭਾਰ ਵੱਧਦਾ ਰਹਿੰਦਾ ਹੈ। 30 ਸਾਲ ਦੀ ਉਮਰ ਤੱਕ ਵਿਅਕਤੀ ਦੀਆਂ ਪੁਰਾਣੀਆਂ ਹੱਡੀਆਂ ਹੌਲੀ-ਹੌਲੀ ਟੁੱਟ ਜਾਂਦੀਆਂ ਹਨ ਅਤੇ ਨਵੀਆਂ ਹੱਡੀਆਂ ਬਣ ਜਾਂਦੀਆਂ ਹਨ। ਹੇਠਾ ਕੁਝ ਖਾਣ-ਪੀਣ ਦੀਆ ਚੀਜ਼ਾਂ ਬਾਰੇ ਦੱਸਿਆ ਗਿਆ ਹੈ, ਜਿਸਨੂੰ ਸੀਮਿਤ ਮਾਤਰਾ ਵਿੱਚ ਖਾਣਾ ਚਾਹੀਦਾ ਹੈ।
ਪਾਲਕ: ਬੇਸ਼ੱਕ ਪਾਲਕ ਬਹੁਤ ਫਾਇਦੇਮੰਦ ਹੁੰਦੀ ਹੈ। ਪਰ ਪਾਲਕ ਵਿੱਚ ਆਕਸਲੇਟ ਦੀ ਮਾਤਰਾ ਵਧੇਰੇ ਹੁੰਦੀ ਹੈ ਜੋ ਕੈਲਸ਼ੀਅਮ ਦੇ ਸੋਖਣ ਨੂੰ ਪ੍ਰਭਾਵਿਤ ਕਰਦੀ ਹੈ। ਤੁਹਾਨੂੰ ਪਾਲਕ ਦੀ ਸਬਜ਼ੀ ਦਾ ਸੇਵਨ ਸੀਮਤ ਮਾਤਰਾ 'ਚ ਕਰਨਾ ਚਾਹੀਦਾ ਹੈ। ਜੇਕਰ ਤੁਹਾਨੂੰ ਪਹਿਲਾਂ ਹੀ ਹੱਡੀਆਂ ਨਾਲ ਜੁੜੀ ਕੋਈ ਸਮੱਸਿਆ ਹੈ ਤਾਂ ਡਾਕਟਰ ਦੀ ਸਲਾਹ ਲੈ ਕੇ ਪਾਲਕ ਦਾ ਸੇਵਨ ਕਰੋ।
ਕੋਲਡ ਡਰਿੰਕ: ਕੋਲਡ ਡਰਿੰਕ ਪੀਣ 'ਚ ਬਹੁਤ ਸੁਆਦੀ ਹੁੰਦਾ ਹੈ। ਪਰ ਕੀ ਤੁਸੀਂ ਜਾਣਦੇ ਹੋ ਕਿ ਇਹ ਕੋਲਡ ਡਰਿੰਕ ਤੁਹਾਡੀਆਂ ਹੱਡੀਆਂ ਨੂੰ ਕਮਜ਼ੋਰ ਕਰ ਸਕਦੀ ਹੈ। ਅਸਲ 'ਚ ਕੋਲਡ ਡਰਿੰਕਸ 'ਚ ਕਾਰਬਨ ਡਾਈਆਕਸਾਈਡ ਅਤੇ ਫਾਸਫੋਰਸ ਪਾਇਆ ਜਾਂਦਾ ਹੈ, ਜਿਸ ਕਾਰਨ ਸਰੀਰ 'ਚ ਕੈਲਸ਼ੀਅਮ ਜਜ਼ਬ ਨਹੀਂ ਹੁੰਦਾ ਅਤੇ ਇਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆ ਹਨ।
- ਜੇਕਰ ਤੁਹਾਡੇ ਵੀ ਪੈਰਾਂ ਵਿੱਚੋਂ ਬਦਬੂ ਆਉਦੀ ਹੈ, ਤਾਂ ਅਪਣਾਓ ਇਹ ਘਰੇਲੂ ਨੁਸਖੇ
- Fried Food: ਸਾਵਧਾਨ! ਤਲਿਆ ਹੋਇਆ ਭੋਜਨ ਖਾਣ ਨਾਲ ਤੁਸੀਂ ਹੋ ਸਕਦੈ ਇਨ੍ਹਾਂ ਬਿਮਾਰੀਆ ਦਾ ਸ਼ਿਕਾਰ
- Restless Syndrome: ਜੇਕਰ ਤੁਹਾਨੂੰ ਬੈਠੇ-ਬੈਠੇ ਪੈਰ ਹਿਲਾਉਣ ਦੀ ਹੈ ਆਦਤ, ਤਾਂ ਸਮਝ ਲਓ ਤੁਸੀਂ ਇਸ ਬਿਮਾਰੀ ਦਾ ਹੋ ਸ਼ਿਕਾਰ, ਇਲਾਜ ਲਈ ਅਪਣਾਓ ਇਹ ਤਰੀਕੇ
ਨਮਕ: ਜ਼ਿਆਦਾ ਨਮਕ ਦਾ ਸੇਵਨ ਕਰਨ ਨਾਲ ਸਰੀਰ ਵਿਚ ਕੈਲਸ਼ੀਅਮ ਦੀ ਮਾਤਰਾ ਘੱਟ ਜਾਂਦੀ ਹੈ, ਜਿਸ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਨਮਕ ਵਿੱਚ ਸੋਡੀਅਮ ਹੁੰਦਾ ਹੈ, ਜੋ ਸਰੀਰ ਵਿੱਚ ਦਾਖਲ ਹੋਣ ਤੋਂ ਬਾਅਦ ਪਿਸ਼ਾਬ ਰਾਹੀਂ ਸਰੀਰ ਵਿੱਚੋਂ ਕੈਲਸ਼ੀਅਮ ਨੂੰ ਬਾਹਰ ਕੱਢ ਦਿੰਦਾ ਹੈ ਅਤੇ ਤੁਹਾਨੂੰ ਹੱਡੀਆਂ ਨਾਲ ਜੁੜੀਆਂ ਸਮੱਸਿਆਵਾਂ ਹੋਣੀਆ ਸ਼ੁਰੂ ਹੋ ਜਾਂਦੀਆ ਹਨ।
ਕੌਫੀ ਅਤੇ ਚਾਹ: ਜ਼ਿਆਦਾ ਕੌਫੀ ਅਤੇ ਚਾਹ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਕਿਉਂਕਿ ਇਸ ਵਿੱਚ ਕੈਫੀਨ ਮੌਜੂਦ ਹੁੰਦਾ ਹੈ ਜੋ ਹੱਡੀਆਂ ਦੀ ਸਿਹਤ ਲਈ ਬਹੁਤ ਨੁਕਸਾਨਦਾਇਕ ਹੁੰਦਾ ਹੈ।
ਜੰਕ ਫੂਡ: ਇਸ ਵਿਚ ਮੌਜੂਦ ਸੈਚੂਰੇਟਿਡ ਫੈਟ, ਖੰਡ, ਨਮਕ ਵਰਗੀਆਂ ਚੀਜ਼ਾਂ ਕੈਲਸ਼ੀਅਮ ਦੇ ਅਵਸ਼ੋਸ਼ਣ ਨੂੰ ਘਟਾ ਕੇ ਹੱਡੀਆਂ ਨੂੰ ਕਮਜ਼ੋਰ ਕਰਦੀਆਂ ਹਨ। ਅਚਾਰ ਖਾਣ ਨਾਲ ਵੀ ਹੱਡੀਆਂ ਕਮਜ਼ੋਰ ਹੁੰਦੀਆਂ ਹਨ। ਕਿਉਂਕਿ ਇਨ੍ਹਾਂ 'ਚ ਨਮਕ ਅਤੇ ਪ੍ਰੀਜ਼ਰਵੇਟਿਵ ਦੀ ਮਾਤਰਾ ਜ਼ਿਆਦਾ ਹੁੰਦੀ ਹੈ। ਇਹ ਹੱਡੀਆਂ ਤੋਂ ਕੈਲਸ਼ੀਅਮ ਨੂੰ ਸੋਖ ਲੈਂਦਾ ਹੈ ਅਤੇ ਇਸ ਨੂੰ ਪਿਸ਼ਾਬ ਰਾਹੀਂ ਬਾਹਰ ਕੱਢਦਾ ਹੈ।