ਹੈਦਰਾਬਾਦ: ਅਰਬੀ ਦੀ ਸਬਜ਼ੀ ਕਈ ਲੋਕਾਂ ਨੂੰ ਪਸੰਦ ਹੁੰਦੀ ਹੈ। ਇਸਨੂੰ ਖਾਣ ਨਾਲ ਸਿਹਤ ਨੂੰ ਕਈ ਲਾਭ ਮਿਲਦੇ ਹਨ। ਪਰ ਕੀ ਤੁਸੀਂ ਜਾਣਦੇ ਹੋ ਕਿ ਅਰਬੀ ਦੀ ਸਬਜ਼ੀ ਹੀ ਨਹੀਂ ਸਗੋ ਇਸਦੇ ਪੱਤੇ ਵੀ ਸਿਹਤ ਲਈ ਫਾਇਦੇਮੰਦ ਹੁੰਦੇ ਹਨ। ਇਨ੍ਹਾਂ ਪੱਤਿਆਂ ਨਾਲ ਤੁਸੀਂ ਪਕੌੜੇ, ਸਾਗ ਅਤੇ ਸਬਜ਼ੀ ਆਦਿ ਬਣਾ ਸਕਦੇ ਹੋ। ਇਹ ਪੱਤੇ ਨਾ ਸਿਰਫ਼ ਸਵਾਦ ਵਧਾਉਦੇ ਹਨ, ਸਗੋ ਇਸ ਨਾਲ ਸਰੀਰ ਨੂੰ ਕਈ ਸਿਹਤ ਲਾਭ ਵੀ ਮਿਲਦੇ ਹਨ। ਅਰਬੀ ਦੇ ਪੱਤਿਆਂ 'ਚ ਆਈਰਨ, ਵਿਟਾਮਿਨ-ਸੀ ਅਤੇ ਹੋਰ ਕਈ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸ ਨਾਲ ਸਰੀਰ ਸਿਹਤਮੰਦ ਰਹਿੰਦਾ ਹੈ।
ਅਰਬੀ ਦੇ ਪੱਤਿਆਂ ਦੇ ਫਾਇਦੇ:
ਅਰਬੀ ਦੇ ਪੱਤੀ ਹਾਈ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਫਾਇਦੇਮੰਦ: ਜਿਨ੍ਹਾਂ ਲੋਕਾਂ ਨੂੰ ਹਾਈ ਬਲੱਡ ਪ੍ਰੈਸ਼ਰ ਦੀ ਸਮੱਸਿਆਂ ਹੈ, ਉਨ੍ਹਾਂ ਲੋਕਾਂ ਲਈ ਅਰਬੀ ਦੇ ਪੱਤੇ ਫਾਇਦੇਮੰਦ ਹੋ ਸਕਦੇ ਹਨ। ਇਨ੍ਹਾਂ ਪੱਤਿਆਂ 'ਚ ਓਮੇਗਾ-3 ਫੈਟੀ ਐਸਿਡ ਪਾਇਆ ਜਾਂਦਾ ਹੈ। ਇਸ ਨਾਲ ਹਾਈ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ 'ਚ ਮਦਦ ਮਿਲਦੀ ਹੈ। ਇਸ ਲਈ ਅਰਬੀ ਦੇ ਪੱਤਿਆਂ ਨੂੰ ਆਪਣੀ ਖੁਰਾਕ 'ਚ ਜ਼ਰੂਰ ਸ਼ਾਮਲ ਕਰੋ।
ਅਰਬੀ ਦੇ ਪੱਤੇ ਇਮਿਊਨਟੀ ਵਧਾਉਣ 'ਚ ਮਦਦਗਾਰ: ਇਮਿਊਨਟੀ ਵਧਾਉਣ ਲਈ ਵਿਟਾਮਿਨ-ਸੀ ਭਰਪੂਰ ਭੋਜਨ ਖਾਣ ਦੀ ਸਲਾਹ ਦਿੱਤੀ ਜਾਂਦੀ ਹੈ। ਅਰਬੀ ਦੇ ਪੱਤਿਆਂ 'ਚ ਵਿਟਾਮਿਨ-ਸੀ ਪਾਇਆ ਜਾਂਦਾ ਹੈ। ਇਸ ਲਈ ਤੁਸੀਂ ਆਪਣੀ ਖੁਰਾਕ 'ਚ ਅਰਬੀ ਦੇ ਪੱਤਿਆਂ ਨੂੰ ਸ਼ਾਮਲ ਕਰ ਸਕਦੇ ਹੋ। ਇਸ ਨਾਲ ਇਮਿਊਨਟੀ ਮਜ਼ਬੂਤ ਕਰਨ 'ਚ ਮਦਦ ਮਿਲੇਗੀ ਅਤੇ ਤੁਸੀਂ ਕਈ ਬਿਮਾਰੀਆਂ ਤੋਂ ਬਚ ਸਕੋਗੇ।
ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਅਰਬੀ ਦੇ ਪੱਤੇ ਫਾਇਦੇਮੰਦ: ਅਰਬੀ ਦੇ ਪੱਤੇ ਕਈ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਇਸ 'ਚ ਫੈਟ ਦੀ ਮਾਤਰਾ ਘਟ ਪਾਈ ਜਾਂਦੀ ਹੈ। ਇਹ ਪੱਤੇ ਫਾਈਬਰ ਨਾਲ ਭਰਪੂਰ ਹੁੰਦੇ ਹਨ। ਜਿਸ ਕਰਕੇ ਇਨ੍ਹਾਂ ਪੱਤਿਆਂ ਨੂੰ ਆਪਣੀ ਖੁਰਾਕ 'ਚ ਸ਼ਾਮਲ ਕਰਕੇ ਖਰਾਬ ਕੋਲੇਸਟ੍ਰੋਲ ਨੂੰ ਘਟ ਕਰਨ 'ਚ ਮਦਦ ਮਿਲਦੀ ਹੈ।
ਅਰਬੀ ਦੇ ਪੱਤੇ ਅੱਖਾਂ ਲਈ ਫਾਇਦੇਮੰਦ: ਅਰਬੀ ਦੇ ਪੱਤੇ ਵਿਟਾਮਿਨ-ਏ ਨਾਲ ਭਰਪੂਰ ਹੁੰਦੇ ਹਨ। ਇਸ ਨਾਲ ਅੱਖਾਂ ਨੂੰ ਸਿਹਤਮੰਦ ਰੱਖਣ 'ਚ ਮਦਦ ਮਿਲਦੀ ਹੈ। ਇਸ ਲਈ ਤੁਸੀਂ ਸੀਮਿਤ ਮਾਤਰਾ 'ਚ ਅਰਬੀ ਦੇ ਪੱਤਿਆ ਨੂੰ ਆਪਣੀ ਖੁਰਾਕ ਦਾ ਹਿੱਸਾ ਬਣਾ ਸਕਦੇ ਹੋ। ਇਸ ਨਾਲ ਅੱਖਾਂ ਨਾਲ ਜੁੜੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਮਿਲ ਸਕਦੀ ਹੈ।
- World Rose Day 2023: ਜਾਣੋ ਕੈਂਸਰ ਦੇ ਮਰੀਜ਼ਾਂ ਦੀ ਜ਼ਿੰਦਗੀ 'ਚ ਵਿਸ਼ਵ ਰੋਜ਼ ਦਿਵਸ ਕਿਵੇ ਹੈ ਮਹੱਤਵਪੂਰਨ ਅਤੇ ਇਸਦਾ ਇਤਿਹਾਸ
- Dark Circles: ਡਾਰਕ ਸਰਕਲ ਦੀ ਸਮੱਸਿਆਂ ਤੋਂ ਹੋ ਪਰੇਸ਼ਾਨ, ਤਾਂ ਆਪਣੀ ਖੁਰਾਕ 'ਚ ਇਨ੍ਹਾਂ 5 ਫਲਾਂ ਨੂੰ ਅੱਜ ਤੋਂ ਹੀ ਕਰ ਲਓ ਸ਼ਾਮਲ
- Milk Benefits: ਬੱਚਿਆਂ ਲਈ ਹੀ ਨਹੀਂ ਸਗੋਂ ਔਰਤਾਂ ਲਈ ਵੀ ਦੁੱਧ ਪੀਣਾ ਹੋ ਸਕਦੈ ਫਾਇਦੇਮੰਦ, ਸਰੀਰ ਨੂੰ ਮਿਲਣਗੇ ਅਣਗਿਣਤ ਫਾਇਦੇ
ਭਾਰ ਘਟਾਉਣ 'ਚ ਅਰਬੀ ਦੇ ਪੱਤੇ ਮਦਦਗਾਰ: ਅਰਬੀ ਦੇ ਪੱਤੇ ਭਾਰ ਘਟਾਉਣ 'ਚ ਮਦਦ ਕਰਦੇ ਹਨ। ਜੇਕਰ ਤੁਸੀਂ ਆਪਣਾ ਭਾਰ ਘਟ ਕਰਨਾ ਚਾਹੁੰਦੇ ਹੋ, ਤਾਂ ਆਪਣੀ ਖੁਰਾਕ 'ਚ ਅਰਬੀ ਦੇ ਪੱਤਿਆਂ ਨੂੰ ਸ਼ਾਮਲ ਕਰ ਲਓ। ਇਸ 'ਚ ਪ੍ਰੋਟੀਨ ਦੀ ਮਾਤਰਾ ਜ਼ਿਆਦਾ ਅਤੇ ਫੈਟ ਦੀ ਮਾਤਰਾ ਘਟ ਹੁੰਦੀ ਹੈ। ਇਸ ਤੋਂ ਇਲਾਵਾ ਇਨ੍ਹਾਂ ਪੱਤੀਆਂ 'ਚ ਕੈਲਸ਼ੀਅਮ ਅਤੇ ਪੋਟਾਸ਼ੀਅਮ ਪਾਇਆ ਜਾਂਦਾ ਹੈ। ਜਿਸਦੀ ਮਦਦ ਨਾਲ ਤੁਸੀਂ ਕਈ ਗੰਭੀਰ ਬਿਮਾਰੀਆ ਤੋਂ ਬਚ ਸਕਦੇ ਹੋ।