ਤਰਨ ਤਾਰਨ: ਕੇਂਦਰ ਸਰਕਾਰ ਵੱਲੋਂ ਲਾਗੂ ਕੀਤੇ ਖੇਤੀ ਕਾਨੂੰਨਾਂ ਦੇ ਵਿਰੋਧ 'ਚ ਪਿਛਲੇ ਕੁੱਝ ਚਿਰ ਤੋਂ ਕਿਸਾਨ ਦਿੱਲੀ ਬਾਰਡਰਾਂ 'ਤੇ ਸ਼ਾਤਮਈ ਪ੍ਰਦਰਸ਼ਨ ਕਰ ਰਹੇ ਹਨ। ਉਸ ਨੂੰ ਲੈ ਕੇ ਤਰਨ ਤਾਰਨ ਦੇ ਪਿੰਡ ਜਾਤੀਉਮਰਾਂ ਵਿਖੇ ਖੇਤੀ ਕਾਨੂੰਨਾ ਖਿਲਾਫ਼ ਪਿੰਡ ਵਾਸੀਆਂ ਨੇ ਟਰੈਕਟਰ ਮਾਰਚ ਤੇ ਪੈਦਲ ਮਾਰਚ ਕੱਢਿਆ। ਪਿੰਡ ਵਾਸੀਆਂ ਨੇ ਮੋਦੀ ਸਰਕਾਰ ਖਿਲਾਫ਼ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ ਅਤੇ ਇਸ ਰੋਸ਼ ਮਾਰਚ ਵਿੱਚ ਪਿੰਡ ਦੇ ਬੱਚੇ, ਬੀਬੀਆਂ ਨੇ ਵੀ ਹਿੱਸਾ ਲਿਆ।
ਇਸ ਮੌਕੇ ਦਿਲਬਾਗ ਸਿੰਘ, ਹਰੀ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਾਡੇ ਪਿੰਡ ਦੇ ਨੌਜਵਾਨ ਹਵਾਈ ਜਹਾਜ਼ 'ਤੇ ਵੀ ਦਿੱਲੀ ਸੰਘਰਸ਼ ਵਿੱਚ ਸ਼ਾਮਲ ਹੋਣ ਗਏ ਹਨ। ਉਨ੍ਹਾਂ ਨੇ ਨਾਲ ਹੀ ਨੇੜਲੇ ਪਿੰਡਾ ਨੂੰ ਵੀ ਅਪੀਲ ਕੀਤੀ ਹੈ ਕਿ ਸਾਰਿਆਂ ਪਿੰਡਾ 'ਚੋ ਘੱਟੋ-ਘੱਟ 5 ਬੰਦੇ ਦਿੱਲੀ ਧਰਨੇ ਲਈ ਜਾਣ 8 ਦਿਨਾਂ ਲਗਾ ਕੇ ਬਾਅਦ ਅੱਗੇ 5 ਬੰਦੇ ਜਾਣ। ਇਸ ਤਰ੍ਹਾਂ ਕਰਨ ਨਾਲ ਸੰਘਰਸ਼ ਹੋਰ ਤਿੱਖਾ ਹੋਵੇਗਾ ਤੇ ਮੋਦੀ ਸਰਕਾਰ ਦੀਆ ਅੱਖਾਂ ਖੁੱਲ੍ਹ ਜਾਣਗੀਆ।