ਤਰਨ ਤਾਰਨ: ਸ਼ਹੀਦ ਭਾਈ ਤਾਰੂ ਸਿੰਘ ਜੀ ਦੀ 300 ਸਾਲਾ ਜਨਮ ਸ਼ਤਾਬਦੀ, ਪਿੰਡ ਪੂਹਲਾ ਵਿਖੇ 9 ਅਕਤੂਬਰ ਨੂੰ ਮਨਾਈ ਜਾਣੀ ਹੈ। ਇਸ ਸ਼ਤਾਬਦੀ ਦੇ ਸਬੰਧ ਵਿੱਚ ਇਸ ਧਾਰਮਿਕ ਅਸਥਾਨ 'ਤੇ ਸੰਗਤ ਦੂਰੋਂ-ਦੂਰੋਂ ਦਰਸ਼ਨ ਕਰਨ ਆਉਂਦੀ ਹੈ।
ਦੂਰ ਦੁਰਾਡੇ ਤੋਂ ਆਉਣ ਵਾਲੀ ਸੰਗਤ ਨੂੰ ਉਸ ਵੇਲੇ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਉਹ ਅੰਮ੍ਰਿਤਸਰ ਖੇਮਕਰਨ ਹਾਈਵੇਅ 'ਤੇ ਪੁੱਜਦੇ ਹਨ, ਉਹ ਰਾਹ ਪਿੰਡ ਪੂਹਲਾ ਨੂੰ ਜਾਂਦਾ ਹੈ, ਜੋ ਕਿ ਸਾਰਾ ਕੱਚਾ ਹੈ।
ਇਸ ਬਾਰੇ ਪਿੰਡ ਵਾਸੀ ਹਰਦੀਪ ਸਿੰਘ ਨੇ ਦੱਸਿਆ ਕਿ ਗੁਰਦੁਆਰਾ ਸਾਹਿਬ ਨੂੰ ਜਿਹੜਾ ਰਾਹ ਜਾਂਦਾ ਹੈ, ਉਹ 32 ਫੁੱਟ ਦਾ ਹੈ ਤੇ ਜਿਸ ਵਿੱਚ ਅੱਧਾ ਕਿਲੋ ਮੀਟਰ ਤੱਕ ਦੀ ਸੜਕ ਦਾ ਰਾਹ ਕੱਚਾ ਹੈ। ਇਸ ਵਿਚ ਵੀ ਵੱਡੇ-ਵੱਡੇ ਟੋਏ ਹਨ। ਇਸ ਦੇ ਨਾਲ ਹੀ ਇਕ ਨਖ਼ਾਸੋ ਪਾਣੀ ਵਾਲਾ ਨਾਲਾ ਆਉਂਦਾ ਹੈ ਜਿਸ ਉੱਤੇ ਪੁਲ ਬਣਨ ਵਾਲਾ ਹੈ।
ਉਸ ਵੇਲੇ ਬਹੁਤ ਔਖਾ ਹੁੰਦਾ ਹੈ, ਜਦੋਂ ਮੀਂਹ ਪੈਂਦਾ ਹੈ, ਉਸ ਵੇਲੇ ਛੱਪੜ ਦਾ ਰੂਪ ਧਾਰਨ ਕਰ ਲੈਂਦੇ ਹਨ। ਹੁਣ ਭਾਈ ਤਾਰੂ ਸਿੰਘ ਜੀ ਦੀ 300 ਸਾਲਾ ਜਨਮ ਸ਼ਤਾਬਦੀ 9 ਅਕਤੂਬਰ ਨੂੰ ਆ ਰਹੀ ਹੈ। ਇਸ ਸਬੰਧ ਵਿੱਚ ਸੰਗਤ ਨੇ ਆਉਣਾ ਹੈ। ਉਨ੍ਹਾਂ ਦੀ ਸਰਕਾਰ ਕੋਲੋਂ ਮੰਗ ਹੈ ਕਿ ਜਿਹੜਾ ਰਾਹ ਅੰਮ੍ਰਿਤਸਰ ਰੋਡ ਤੋਂ ਸਿੱਧਾ ਗੁਰਦੁਆਰਾ ਸਾਹਿਬ ਨੂੰ ਆਉਂਦਾ ਹੈ, ਉਸ ਰਾਹ ਨੂੰ ਬਣਾਇਆ ਜਾਵੇ।
ਕੀ ਸਰਕਾਰ ਪਿੰਡ ਵਾਸੀਆਂ ਦੀ ਮੰਗ ਨੂੰ ਸਮੇਂ ਸਿਰ ਪੂਰਾ ਕਰਦੀ ਹੈ ਜਾਂ ਫਿਰ ਅਗਲੀ ਸ਼ਤਾਬਦੀ ਮੌਕੇ ਵੀ ਪਿੰਡ ਵਾਸੀਆਂ ਨੂੰ ਸੜਕ ਬਣਾਉਣ ਦੀ ਮੰਗ ਮੁੜ ਕਰਨੀ ਪਵੇਗੀ।