ਤਰਨਤਾਰਨ: ਯੂਕਰੇਨ ਰੂਸ ਜੰਗ (Ukraine Russia war) ਦੀ ਚਰਚਾ ਚਾਰੇ ਪਾਸੇ ਹੈ। ਪਰ, ਇਸ ਦੌਰਾਨ ਜੇਕਰ ਭਾਰਤ ਵਿੱਚ ਕੋਈ ਸਭ ਤੋ ਵੱਧ ਦੁੱਖੀ ਹੈ, ਤਾਂ ਉਹ ਯੂਕਰੇਨ (Ukraine) ਪੜ੍ਹਾਈ ਕਰਨ ਗਏ ਭਾਰਤੀ ਵਿਦਿਆਰਥੀਆਂ ਦੇ ਮਾਪੇ ਹਨ। ਕਸਬਾ ਵਲਟੋਹਾ ਦੇ 2 ਵਿਦਿਆਰਥੀ ਵੀ ਯੂਕਰੇਨ ਵਿੱਚ ਪੜ੍ਹਾਈ ਕਰਨ ਲਈ ਗਏ ਹਨ। ਇਨ੍ਹਾਂ ਵਿਦਿਆਰਥੀਆਂ ਦੇ ਮਾਪਿਆਂ ਨੇ ਭਾਰਤ ਸਰਕਾਰ (Government of India) ਨੂੰ ਗੁਹਾਰ ਲਗਾਈ ਹੈ ਕਿ ਸਰਕਾਰ ਉਨ੍ਹਾਂ ਦੇ ਬੱਚਿਆਂ ਨੂੰ ਜਲਦ ਤੋਂ ਜਲਦ ਵਤਨ ਵਾਪਸ ਲੈ ਕੇ ਆਵੇ।
ਜਿਕਰਯੋਗ ਹੈ ਕਿ ਇਹ 2 ਵਿਦਿਆਰਥੀ ਇੱਕੋ ਪਰਿਵਾਰ ਦੇ ਹਨ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਦਿਆਰਥੀਆਂ ਦੇ ਪਿਤਾ ਡਾ.ਸੁਰਵਿੰਦਰ ਸਿੰਘ ਖਾਰਾ ਅਤੇ ਮਾਤਾ ਅਮਰਜੀਤ ਕੌਰ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਹਰਸਿਮਰਨ 6 ਸਾਲ ਤੋ ਅਤੇ ਲੜਕਾ ਸੌਰਵਪ੍ਰੀਤ ਸਿੰਘ (Souravpreet Singh) ਦੋ ਸਾਲ ਤੋਂ ਪੜਾਈ ਲਈ ਗਏ ਹੋਏ।
ਉਨ੍ਹਾਂ ਦੱਸਿਆ ਕਿ ਯੁੱਧ ਦੌਰਾਨ ਬੱਚਿਆਂ ਦਾ ਯੂਕਰੇਨ (Ukraine) ਦੇ ਵਿੱਚ ਬਹੁਤ ਹੀ ਜ਼ਿਆਦਾ ਮੰਦਾ ਹਾਲ ਹੈ। ਬੱਚਿਆਂ ਨੂੰ ਬੰਕਰਾਂ ਵਿੱਚ ਰਹਿਣਾ ਪੈ ਰਿਹਾ ਹੈ। ਪਹਿਲਾ ਤਾਂ ਬੱਚੇ ਕਾਫੀ ਘਰਬਾਏ ਹੋਏ ਹਨ ਉਨ੍ਹਾਂ ਕਿਹਾ ਕਿ ਬੱਚਿਆਂ ਨਾਲ ਜਦ ਵੀ ਗੱਲ ਹੁੰਦੀ ਹੈ ਤਾਂ ਉਨ੍ਹਾਂ ਵੱਲੋਂ ਸਾਨੂੰ ਇਹੀ ਕਿਹਾ ਜਾਂਦਾ ਹੈ ਕਿ ਜਿਸ ਜਗ੍ਹਾ ਉਹ ਰਹਿ ਰਹੇ ਹਨ ਉਥੇ ਰਸ਼ੀਆ(Russia) ਨੇ ਕਬਜ਼ਾ ਕਰ ਲਿਆ ਹੈ।
ਕਿਸੇ ਵੇਲੇ ਵੀ ਕੋਈ ਵੀ ਘਟਨਾ ਵਾਪਰ ਸਕਦੀ ਹੈ। ਜਿਸ ਨੂੰ ਲੈ ਕੇ ਉਹ ਕਾਫੀ ਡਰੇ ਹੋਏ ਹਨ। ਉਨ੍ਹਾਂ ਨੇ ਦੇਸ਼ ਦੇ ਪ੍ਰਧਾਨ ਮੰਤਰੀ (Prime Minister) ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਬੱਚਿਆਂ ਨੂੰ ਜਲਦੀ ਤੋਂ ਜਲਦੀ ਯੂਕਰੇਨ (Ukraine) ਚੋਂ ਕੱਢਿਆ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।
ਇਹ ਵੀ ਪੜ੍ਹੋ:- ਯੁੱਧ ਦੇ ਦੌਰਾਨ ਕ੍ਰੇਮਲਿਨ ਬੇਲਾਰੂਸ ਵਿੱਚ ਯੂਕਰੇਨ ਨਾਲ ਗੱਲਬਾਤ ਲਈ ਤਿਆਰ