ETV Bharat / state

ਸਕੂਲ ਬੱਸ ਨਾਲ ਵਾਪਰਿਆਂ ਦਰਦਨਾਕ ਹਾਦਸਾ, ਬੱਸ ਦੇ ਡਰਾਈਵਰ ਸਣੇ ਦੋ ਬੱਚਿਆਂ ਦੀ ਮੌਤ - ਬੱਚਿਆਂ ਦੀ ਮੌਤ

ਤਰਨਤਾਰਨ ਦੇ ਸ਼ੇਖਚੱਕ ਨੇੜੇ ਸਵੇਰੇ ਭਿਆਨਕ ਸੜਕ ਹਾਦਸੇ ਦੌਰਾਨ ਸਕੂਲ ਬੱਸ ਦੇ ਡਰਾਈਵਰ ਸਣੇ ਦੋ ਬੱਚਿਆਂ ਦੀ ਮੌਤ ਹੋ ਗਈ ਹੈ।

Tragic accident with a school bus at Tarn Taran

author img

By

Published : Dec 3, 2022, 10:45 AM IST

Updated : Dec 3, 2022, 11:29 AM IST

ਤਰਨਤਾਰਨ: ਪਿੰਡ ਸ਼ੇਖਚੱਕ ਨੇੜੇ ਸਵੇਰੇ ਭਿਆਨਕ ਸੜਕ ਹਾਦਸੇ ਦੌਰਾਨ ਸਕੂਲ ਬੱਸ ਦੇ ਡਰਾਈਵਰ ਸਣੇ ਦੋ ਦੀ ਮੌਤ ਹੋ ਜਾਣ ਦੀ ਖ਼ਬਰ ਸਾਹਮਣੇ ਆਈ ਹੈ। ਹੋਰ ਜਖ਼ਮੀਆਂ ਬੱਚਿਆਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਇਸ ਮੌਕੇ ਉੱਤੋ ਟਰੱਕ ਡਰਾਈਵਰ ਫ਼ਰਾਰ ਹੋ ਗਿਆ। ਮੌਕੇ ਉੱਤੇ ਫ਼ਤਿਆਬਾਦ ਦੀ ਪੁਲਿਸ ਚੌਂਕੀ ਇੰਚਾਰਜ ਇਕਬਾਲ ਸਿੰਘ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

ਹਾਦਸੇ ਦੌਰਾਨ ਉੱਥੇ ਮੌਜੂਦ ਪ੍ਰਤਖਦਰਸ਼ੀਆਂ ਨੇ ਦੱਸਿਆਂ ਕਿ ਇਹ ਸੜਕ ਹਾਦਸਾ ਸਵੇਰੇ ਕਰੀਬ ਪੌਨੇ ਅੱਠ ਕੁ ਵਜੇ ਵਾਪਰਿਆ ਹੈ। ਸਕੂਲ ਬੱਸ ਤਰਨਤਾਰਨ ਵੱਲ ਜਾ ਰਹੀ ਸੀ। ਸਕੂਲ ਬੱਸ ਅਤੇ ਟਰੱਕ ਦੀ ਆਹਮੋਂ ਸਾਹਮਣੇ ਤੋਂ ਟੱਕਰ ਹੋਈ। ਜ਼ੋਰਦਾਰ ਆਵਾਜ਼ ਨਾਲ ਪਲਾਂ ਵਿੱਚ ਸਭ ਬਿਖਰ ਗਿਆ। ਮੌਕੇ ਉੱਤੇ ਟਰੱਕ ਡਰਾਈਵਰ ਫ਼ਰਾਰ ਹੋ ਗਿਆ।

ਸਕੂਲ ਬੱਸ ਨਾਲ ਵਾਪਰਿਆਂ ਦਰਦਨਾਕ ਹਾਦਸਾ, ਬੱਸ ਦੇ ਡਰਾਈਵਰ ਸਣੇ ਦੋ ਬੱਚਿਆਂ ਦੀ ਮੌਤ

ਹਾਦਸੇ ਵਿੱਚ ਬੱਸ ਡਰਾਈਵਰ ਬੁਰੀ ਤਰ੍ਹਾਂ ਕੁਚਲਿਆ ਗਿਆ ਜਿਸ ਦੀ ਮੌਤ ਹੋ ਗਈ। ਇਸ ਦੇ ਨਾਲ ਹੀ, ਉੱਥੇ ਮੌਜੂਦ ਲੋਕਾਂ ਦਾ ਕਹਿਣਾ ਹੈ ਕਿ ਨਾਲ ਤਿੰਨ ਬੱਚਿਆਂ ਦੀ ਮੌਤ ਹੋਈ ਹੈ। ਪਰ, ਮੌਤਾਂ ਸਬੰਧੀ ਅੰਕੜਿਆਂ ਦੀ ਅਜੇ ਅਧਿਕਾਰਤ ਪੁਸ਼ਟੀ ਹੋਣਾ ਬਾਕੀ। ਹਾਲਾਂਕਿ ਇਕ ਬੱਚੀ ਦੀ ਮੌਤ ਵੀ ਮੌਕੇ ਉੱਤੇ ਹੀ ਹੋ ਗਈ।

ਮੌਕੇ ਉੱਤੇ ਹਾਦਸੇ ਵਾਲੀ ਥਾਂ ਉੱਤੇ ਪੁਲਿਸ ਜਾਂਚ ਅਧਿਕਾਰੀ ਪਹੁੰਚੇ ਹਨ। ਉਨ੍ਹਾਂ ਦੱਸਿਆ ਕਿ ਘਟਨਾ ਸਵੇਰੇ ਹੋਈ ਹੈ ਜਿਸ ਦੌਰਾਨ ਬੱਸ ਅਤੇ ਟਰੱਕ ਦੀ ਆਹਮੋ ਸਾਹਮਣੇ ਟੱਕਰ ਹੋਈ। ਫਿਲਹਾਲ ਸੜਕ ਹਾਦਸੇ ਦਾਕਾਰਨ ਧੁੰਦ ਨੂੰ ਮੰਨਿਆ ਜਾ ਰਿਹਾ ਹੈ। ਇਸ ਵਿੱਚ ਬੱਸ ਡਰਾਇਵਰ ਸਣੇ 2 ਬੱਚਿਆਂ ਦੀ ਮੌਤ ਹੋ ਗਈ। ਬਾਕੀ ਬੱਚੇ ਗੰਭੀਰ ਜਖ਼ਮੀ ਹਨ, ਜੋ ਕਿ ਹਸਰਤਾਲ ਵਿੱਚ ਜ਼ੇਰੇ ਇਲਾਜ ਹਨ।

ਇਹ ਵੀ ਪੜ੍ਹੋ: ਭਾਰਤ-ਪਾਕਿ ਸਰਹੱਦ ਤੋਂ ਪਾਰ ਫਿਰ ਪੰਜਾਬ ਆਏ ਹੈਰੋਇਨ-ਹਥਿਆਰ, 7 ਕਿਲੋ ਹੈਰੋਇਨ ਸਣੇ ਹਥਿਆਰ ਬਰਾਮਦ

Last Updated : Dec 3, 2022, 11:29 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.