ਤਰਨਤਾਰਨ: ਵਿਧਾਨ ਸਭਾ ਹਲਕਾ ਖੇਮਕਰਨ ਦੇ ਅਧੀਨ ਪੈਂਦੇ ਪਿੰਡ ਘਰਿਆਲਾ ਦੇ ਨਾਲ ਲੱਗਦੇ ਪਿੰਡ ਠੱਠਾ ਵਿਖੇ ਇਕ ਮਾਂ ਦੋ ਧੀਆਂ ਨਾਲ ਨਰਕ ਭਰੀ ਜ਼ਿੰਦਗੀ ਬਤੀਤ ਕਰਨ ਲਈ ਮਜ਼ਬੂਰ ਹੈ। ਵਿਧਵਾ ਔਰਤ ਦੇ ਘਰ ਦੇ ਹਾਲਾਤ ਵੇਖ ਕੇ ਹਰ ਕਿਸੇ ਦਾ ਮਨ ਪਸੀਜ ਜਾਵੇਗਾ।
ਗੰਦੇ ਨਾਲੇ ਕੋਲ ਰਹਿਣ ਲਈ ਮਜ਼ਬੂਰ: ਇਸ ਵਿਧਵਾ ਔਰਤ ਦੇ ਘਰ ਦੇ ਹਾਲਾਤ ਇੰਨੇ ਤਰਸਯੋਗ ਬਣੇ ਹੋਏ ਹਨ ਕਿ ਇਹ ਵਿਧਵਾ ਔਰਤ ਵੀਰ ਕੌਰ ਪਤਨੀ ਸਵਰਗੀ ਜਸਵਿੰਦਰ ਸਿੰਘ ਆਪਣੀਆਂ 2 ਛੋਟੀਆਂ ਧੀਆਂ ਨਾਲ ਰੂੜੀਆਂ ਦੇ ਕੰਢੇ ਬੈਠ ਕੇ ਗੰਦੇ ਨਾਲੇ ਦੇ ਬਦਬੂ ਮਾਰਦੇ ਪਾਣੀ ਦੇ ਕੋਲ ਹੀ ਰੋਟੀਆਂ ਪਕਾ ਕੇ ਖਾਂਦੀ ਹੈ। ਇੱਥੋਂ ਤੱਕ ਕਿ ਇਸ ਵਿਧਵਾ ਔਰਤ ਦੇ ਘਰ ਦੇ ਨਾਲ ਲੱਗਦੇ ਗੰਦੇ ਛੱਪੜ ਨਾਲੀਆਂ ਰੂੜੀਆਂ ਵੇਖ ਕੇ ਹਰ ਕਿਸੇ ਦਾ ਜੀਅ ਕਾਹਲਾ ਪੈ ਜਾਵੇਗਾ।
ਕਮਰੇ ਦੀ ਖਸਤਾ ਹਾਲਤ: ਜਿਥੇ ਇਹ ਵਿਧਵਾ ਔਰਤ ਆਪਣੇ ਦੋ ਧੀਆਂ ਨੂੰ ਲੈ ਕੇ ਰੋਟੀ ਤਾਂ ਖਾਣ ਲਈ ਮਜ਼ਬੂਰ ਹੈ ਪਰ ਉੱਥੇ ਹੀ ਨਰਕ ਤੋਂ ਵੀ ਬਦਤਰ ਜ਼ਿੰਦਗੀ ਜੀਅ ਰਹੀ ਵਿਧਵਾ ਔਰਤ ਵੀਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦੇ ਪਤੀ ਦੀ ਕੁਝ ਚਿਰ ਪਹਿਲਾਂ ਨਸ਼ੇ ਦਾ ਆਦੀ ਹੋਣ ਕਾਰਨ ਮੌਤ ਹੋ ਗਈ ਸੀ। ਜਿਸ ਤੋਂ ਬਾਅਦ ਉਹ ਦਰ ਦਰ ਦੀਆਂ ਠੋਕਰਾਂ ਖਾਣ ਲਈ ਮਜ਼ਬੂਰ ਸੀ ਫਿਰ ਕੁਝ ਲੋਕਾਂ ਨੇ ਤਰਸ ਖਾ ਕੇ ਉਸ ਨੂੰ ਇਸ ਜਗ੍ਹਾ 'ਤੇ ਇਕ ਕਮਰਾ ਤਾਂ ਪਾ ਕੇ ਦੇ ਦਿੱਤਾ ਪਰ ਇਹ ਕਮਰੇ ਦੀ ਹਾਲਤ ਏਨੀ ਜ਼ਿਆਦਾ ਮਾੜੀ ਹੈ ਕਿ ਬਾਰਸ਼ ਦੇ ਦਿਨਾਂ ਵਿਚ ਸਾਰਾ ਕਮਰਾ ਹੀ ਚੋਈ ਜਾਂਦਾ ਹੈ ਇੱਥੋਂ ਤਕ ਕਿ ਕਮਰੇ ਵਿਚ ਹੁਣ ਨਾ ਤਾਂ ਕੋਈ ਸਾਡੇ ਪਾਉਣ ਜੋਗਾ ਕੱਪੜਾ ਹੈ। ਇੱਥੋਂ ਤੱਕ ਕਿ ਜੋ ਰਜਾਈਆਂ ਤਲਾਈਆਂ ਚਾਦਰਾਂ ਸਨ ਸਭ ਖ਼ਰਾਬ ਹੋ ਚੁੱਕੀਆਂ ਹਨ।
ਗੁਆਂਢਣ ਨੇ ਦੱਸੇ ਹਲਾਤ: ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਕਮਰੇ ਦੇ ਨਾਲ ਰੂੜੀਆਂ ਨਾਲੀਆਂ ਅਤੇ ਗੰਦੇ ਛੱਪੜ ਦਾ ਪਾਣੀ ਰੋਜ਼ ਬਦਬੂ ਮਾਰਦਾ ਹੈ ਉਹ ਮਜ਼ਬੂਰ ਹੋ ਕੇ ਇੱਥੇ ਰਹਿ ਰਹੇ ਹਨ। ਪੀੜਤ ਔਰਤ ਨੇ ਦੱਸਿਆ ਕਿ ਇਹਨਾ ਰੂੜੀਆਂ ਅਤੇ ਗੰਦੀਆਂ ਨਾਲੀਆਂ ਵਿੱਚੋਂ ਹਰ ਰੋਜ਼ ਜ਼ਹਿਰੀਲੇ ਜਾਨਵਰ ਨਿਕਲਦੇ ਹਨ ਜਿਸ ਕਰਕੇ ਉਨ੍ਹਾਂ ਨੂੰ 24 ਘੰਟੇ ਖ਼ਤਰਾ ਬਣਿਆ ਰਹਿੰਦਾ ਹੈ ਕਿ ਕੋਈ ਜ਼ਹਿਰੀਲੀ ਵਸਤੂਆਂ ਲੜ ਨਾ ਜਾਵੇ।
ਵਿਧਵਾ ਪੈਨਸ਼ਨ ਜਾ ਆਟਾ ਦਾਲ ਸਕੀਮ ਨਹੀਂ : ਵਿਧਵਾ ਔਰਤ ਨੇ ਇਹ ਵੀ ਦੱਸਿਆ ਕਿ ਨਾ ਉਸ ਦਾ ਘਰ ਦੇ ਨਾਲ ਕੋਈ ਗੁਸਲਖਾਨਾ ਅਤੇ ਨਾ ਹੀ ਕੋਈ ਪਖਾਨਾਂ ਉਨ੍ਹਾਂ ਦੇ ਘਰ ਬਣਿਆ ਹੋਇਆ ਹੈ। ਜੋ ਹੈ ਉਹ ਵੀ ਟੁੱਟਾ ਹੋਇਆ ਹੈ, ਨਾ ਘਰ ਦੀ ਕੋਈ ਚਾਰਦੀਵਾਰੀ ਹੈ ਇੱਥੋਂ ਤੱਕ ਕਿ ਕਮਰੇ ਵੱਲ ਨੂੰ ਜਾਣ ਲਈ ਕੋਈ ਰਸਤਾ ਤੱਕ ਨਹੀਂ ਹੈ। ਪੀੜਤ ਔਰਤ ਵੀਰ ਕੌਰ ਨੇ ਦੱਸਿਆ ਕਿ ਇਕ ਤਾਂ ਮੈਂ ਕੁਦਰਤ ਦੀ ਮਾਰ ਹੀ ਝੱਲ ਰਹੀ ਹਾਂ ਪਰ ਅਜੇ ਤੱਕ ਨਾ ਮੇਰੀ ਕੋਈ ਕਿਸੇ ਨੇ ਵਿਧਵਾ ਪੈਨਸ਼ਨ ਲਾ ਕੇ ਦਿੱਤੀ ਹੈ ਅਤੇ ਨਾ ਹੀ ਪਿੰਡ ਦੇ ਕਿਸੇ ਸਰਪੰਚ ਪੰਚ ਕਿਸੇ ਸਰਕਾਰੀ ਬਾਬੂ ਨੇ ਉਸ ਦੀ ਸਾਰ ਲਈ ਹੈ।
ਮਦਦ ਦੀ ਅਪੀਲ: ਪੀੜਤ ਔਰਤ ਵੀਰ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਜਿਸ ਤਰੀਕੇ ਦੇ ਉਨ੍ਹਾਂ ਦੇ ਘਰ ਦੇ ਹਾਲਾਤ ਬਣੇ ਹੋਏ ਹਨ ਉਨ੍ਹਾਂ ਦੇ ਘਰ ਵਿਚ ਨਾ ਤਾਂ ਕੋਈ ਆਉਂਦਾ ਹੈ ਅਤੇ ਨਾਂ ਹੀ ਉਨ੍ਹਾਂ ਕੋਲ ਕੋਈ ਖਲੋਂਦਾ ਹੈ ਕਿਉਂਕਿ ਗੰਦਗੀ ਵੇਖ ਕੇ ਹਰ ਕੋਈ ਮੂੰਹ ਵੱਟ ਕੇ ਉਨ੍ਹਾਂ ਕੋਲੋਂ ਚਲਾ ਜਾਂਦਾ ਹੈ। ਪੀੜਤ ਔਰਤ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੀ ਕੋਈ ਨਾ ਕੋਈ ਸਹਾਇਤਾ ਕੀਤੀ ਜਾਵੇ ਜਿਸ ਨਾਲ ਉਹ ਆਪਣੀ ਜ਼ਿੰਦਗੀ ਸਹੀ ਤਰੀਕੇ ਨਾਲ ਬਤੀਤ ਕਰ ਸਕਣ ਜੇ ਕੋਈ ਸਮਾਜ ਸੇਵੀ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਉਹ ਪਰਿਵਾਰ ਨਾਲ ਇਸ 919041585254 ਦਾ ਮੋਬਾਇਲ ਨੰਬਰ ਉਤੇ ਸੰਪਰਕ ਕਰ ਸਕਦਾ ਹੈ।
ਇਹ ਵੀ ਪੜ੍ਹੋ:- ਲਹਿੰਗੇ ਨੇ ਪਾਇਆ ਪੁਆੜਾ, ਲਾੜੀ ਨੇ ਤੋੜਿਆ ਵਿਆਹ !