ਤਰਨਤਾਰਨ: ਸ੍ਰੀ ਗੋਇੰਦਵਾਲ ਸਾਹਿਬ ਵਿਖੇ ਸਥਿਤ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ (Gurudwara baoli sahib) ਵਿਖੇ ਹਰ ਸਾਲ ਸ੍ਰੀ ਗੁਰੂ ਅਮਰਦਾਸ ਜੀ (third sikh guru amardas) ਦੀ ਯਾਦ ਵਿੱਚ ਸਲਾਨਾ ਜੋੜ ਮੇਲਾ ਸ਼ਰਧਾ ਅਤੇ ਧੂਮਧਾਮ ਨਾਲ ਲਗਵਾਇਆ ਜਾ ਰਿਹਾ ਹੈ। ਇਹ ਸਲਾਨਾ ਜੋੜ ਮੇਲਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਲਗਵਾਇਆ ਗਿਆ ਹੈ। ਗੌਇੰਦਵਾਲ ਸਹਿਬ ਨੂੰ ਆਉਣ ਵਾਲੇ ਰਸਤਿਆਂ ਵਿੱਚ ਪਿੰਡਾਂ ਦੀਆ ਸੰਗਤਾਂ ਵੱਲੋਂ ਵੱਡੇ ਵੱਡੇ ਪੰਡਾਲ ਲਗਾ ਕੇ ਗੁਰੂਦਵਾਰਾ ਸਾਹਿਬ ਆਉਣ ਵਾਲਿਆਂ ਸੰਗਤਾਂ ਨੂੰ ਹਰੇਕ ਤਰ੍ਹਾਂ ਦਾ ਗੁਰੂ ਕਾ ਲੰਗਰ ਛਕਾਇਆ ਜਾ ਰਿਹਾ ਹੈ।
ਇਸ ਮੌਕੇ ਗੁਰਦੁਆਰਾ ਚੁਬਾਰਾ ਸਾਹਿਬ ਵਿਖੇ ਨਵੀ ਤਿਆਰ ਇਮਾਰਤ ਦਾ ਉਦਘਾਟਨ ਦਾ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਵੱਲੋਂ ਕੀਤਾ ਗਿਆ। ਗੁਰਦੁਆਰਾ ਸਾਹਿਬ ਦੀ ਨਵੀਂ ਇਮਾਰਤ ਦੀ ਸੇਵਾ ਬਾਬਾ ਘੋਲਾ ਸਿੰਘ ਬਾਬਾ ਗੁਰਨਾਮ ਸਿੰਘ ਸਰਹਾਲੀ ਸਾਹਿਬ ਵਾਲਿਆਂ ਵੱਲੋਂ ਕੀਤੀ ਗਈ।
ਇਸ ਜਗ੍ਹਾਂ 'ਤੇ ਗੁਰੂ ਅਮਰਦਾਸ ਜੀ ਨੇ ਧਾਰਮਿਕ ਅਤੇ ਅਧਿਆਤਮਿਕ ਸਿੱਖਿਆ ਦੇਣ ਦੇ ਨਾਲ ਨਾਲ ਸਮਾਜ ਸੁਧਾਰ ਵੱਲ ਵਿਸ਼ੇਸ਼ ਧਿਆਨ ਦੇ ਕੇ ਸਮਾਜ ਨੂੰ ਇੱਕ ਨਵੀਂ ਸੇਧ ਦਿੱਤੀ ਸਿੱਖ ਧਰਮ ਦੇ ਅਹਿਮ ਕੜੀ ਲੰਗਰ ਪ੍ਰਥਾ ਦੀ ਰਸਮ ਨੂੰ ਗੁਰੂ ਸਾਹਿਬ ਨੇ ਹੋਰ ਪ੍ਰਪੱਕ ਕੀਤਾ ਗੁਰੂ ਸਾਹਿਬ ਨੇ ਕਾਰਜ ਕਾਲ ਵਿੱਚ ਗੌਇੰਦਵਾਲ ਸਹਿਬ ਨੂੰ ਪ੍ਰਸਿੱਧ ਨਗਰ ਬਣਾ ਦਿੱਤਾ ਇੱਥੇ ਹੀ ਗੁਰੂ ਸਾਹਿਬ ਭਗਤੀ ਭਜਨ ਬੰਦਗੀ ਕਰਦੇ ਅਤੇ ਸੰਗਤਾਂ ਨੂੰ ਉਪਦੇਸ਼ ਦਿੰਦੇ ਹੋਏ ਸੰਮਤ 1631 ਬਿਕਰਮੀ ਨੂੰ ਜੋਤਿ ਜੋਤ ਸਮਾ ਗਏ ਸਨ।
ਗੌਇੰਦਵਾਲ ਸਹਿਬ ਦੇ ਗੁਰੂਦਵਾਰਾ ਸ੍ਰੀ ਬਾਉਲੀ ਸਾਹਿਬ ਪੂਰੇ ਵਿਸ਼ਵ ਵਿੱਚ ਸਿੱਖੀ ਦੇ ਧੁਰੇ ਵਜੋਂ ਜਾਣੀ ਜਾਂਦੀ ਹੈ। ਇਹ 8 ਗੁਰੂ ਸਾਹਿਬਾਨ ਦੀ ਚਰਨਛੋਹ ਪ੍ਰਾਪਤ ਧਰਤੀ ਹੈ ਇਸ ਪਵਿੱਤਰ ਨਗਰੀ ਨੂੰ ਸ੍ਰੀ ਗੁਰੂ ਅਮਰਦਾਸ ਜੀ ਨੇ ਗੌਇੰਦੇ ਖੱਤਰੀ ਦੇ ਨਾਂ ਤੇ ਸੰਮਤ 1609 ਬਿਕਰਮੀ ਨੂੰ ਵਸਾਇਆ ਸੀ। ਗੁਰੂ ਸਾਹਿਬ ਨੇ ਇਸ ਜਗ੍ਹਾਂ 'ਤੇ ਦੁਨੀਆਂ ਦਾ ਪਹਿਲਾ ਸਿੱਖ ਤੀਰਥ ਭਾਵ 84 ਪੋੜੀਆਂ ਵਾਲੀ ਪਵਿੱਤਰ ਬਾਉਲੀ ਸਾਹਿਬ ਦਾ ਨਿਰਮਾਣ ਕਰਵਾਇਆ ਸੀ। ਇਸ ਦੀ ਕਾਰ ਸੇਵਾ ਚੌਥੀ ਪਾਤਸ਼ਾਹੀ ਸ੍ਰੀ ਗੁਰੂ ਰਾਮਦਾਸ ਜੀ ਵੱਲੋਂ ਆਪਣੇ ਹੱਥੀ ਕੀਤੀ ਸੀ।
ਇਹ ਵੀ ਪੜ੍ਹੋ:- ਸ੍ਰੀ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਸਲਾਨਾ ਜੋੜ ਮੇਲਾ, ਹੁੰਮ ਹੁਮਾ ਕੇ ਪੁੱਜੇ ਸ਼ਰਧਾਲੂ