ETV Bharat / state

ਮੰਜੇ ਦਾ ਗੁਸਲਖਾਨਾ ਬਣਾ ਕੇ ਘਰ ਵਿੱਚ ਹੀ ਗੁਜ਼ਾਰਾ ਕਰ ਰਹੀ ਹੈ ਤਿੰਨ ਜਵਾਨ ਧੀਆਂ ਦੀ ਮਾਂ - Village Pakhoke

ਜ਼ਿਲਾ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਪੱਖੋਕੇ ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਗ਼ਰੀਬੀ ਦੀ ਮਾਰ ਝੱਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਇਕ ਬੇਟਾ ਹੈ।

ਮੰਜੇ ਦਾ ਗੁਸਲਖਾਨਾ ਬਣਾ ਕੇ ਘਰ ਵਿੱਚ ਹੀ ਗੁਜ਼ਾਰਾ ਕਰ ਰਹੀ ਹੈ ਜਵਾਨ ਤਿੰਨ ਧੀਆਂ ਦੀ ਮਾਂ

author img

By

Published : Oct 22, 2021, 4:10 PM IST

Updated : Oct 22, 2021, 4:36 PM IST

ਤਰਨ ਤਾਰਨ: ਸਮਾਜ ਵਿੱਚ ਬਹੁਤ ਪਰਿਵਾਰ ਅਜਿਹੇ ਹਨ ਜੋ ਨਰਕ ਭਰੀ ਜ਼ਿਉਣ ਲਈ ਮਜ਼ਬੂਰ ਹਨ ਜਾਂ ਜਿਨ੍ਹਾਂ ਕੋਲ ਕੋਈ ਕਮਾਈ ਦੀ ਸਾਧਨ ਨਹੀਂ ਹੈ। ਗਰੀਬੀ ਇੱਕ ਅਜਿਹਾ ਕੋਹੜ ਹੈ ਜੋ ਸਾਡੇ ਦੇਸ਼ ਅਤੇ ਸਮਾਜ ਨੂੰ ਘੁਣ ਵਾਂਗ ਖਾ ਰਿਹਾ ਹੈ। ਗਰੀਬੀ ਕਾਰਨ ਕਈ ਪਰਿਵਾਰਾਂ ਦੇ ਹਾਲਾਤ ਅਜਿਹੇ ਬਣੇ ਹੋਏ ਨੇ ਜਿਨ੍ਹਾਂ ਕੋਲ ਰਹਿਣ ਲਈ ਨਾ ਤਾਂ ਪੱਕੀ ਛੱਤ ਹੈ ਤੇ ਨਾ ਹੀ ਕਮਾਈ ਦਾ ਕੋਈ ਸਾਧਨ 'ਤੇ ਅਜਿਹੇ ਪਰਿਵਾਰਾਂ ਨੂੰ 2 ਵਕਤ ਦੀ ਰੋਟੀ ਖਾਣ ਅਤੇ ਆਪਣੀ ਦਵਾਈ ਲਈ ਵੀ ਦੂਜਿਆਂ ਵੱਲ ਵੇਖਣਾ ਪੈਂਦਾ ਹੈ।

ਗਰੀਬ ਪਰਿਵਾਰ ਦੇ ਘਰ ਦੇ ਅੰਦਰ ਦਾ ਦ੍ਰਿਸ਼
ਗਰੀਬ ਪਰਿਵਾਰ ਦੇ ਘਰ ਦੇ ਅੰਦਰ ਦਾ ਦ੍ਰਿਸ਼

ਜ਼ਿਲ੍ਹਾ ਤਰਨਤਾਰਨ ਦੇ ਨਾਲ ਲੱਗਦੇ ਪਿੰਡ ਪੱਖੋਕੇ ਵਿੱਚ ਪਰਿਵਾਰ ਝੱਲ ਰਿਹਾ ਹੈ ਗਰੀਬੀ ਦੀ ਮਾਰ

ਅਜਿਹਾ ਹੀ ਇੱਕ ਮਾਮਲਾ ਜ਼ਿਲ੍ਹਾ ਤਰਨਤਾਰਨ (District Tarn Taran) ਦੇ ਨਾਲ ਲੱਗਦੇ ਪਿੰਡ ਪੱਖੋਕੇ (Village Pakhoke) ਦਾ ਸਾਹਮਣੇ ਆਇਆ ਹੈ, ਜਿੱਥੇ ਇੱਕ ਪਰਿਵਾਰ ਗ਼ਰੀਬੀ ਦੀ ਮਾਰ ਝੱਲ ਰਿਹਾ ਹੈ। ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਦੀ ਪਤਨੀ ਦਵਿੰਦਰ ਕੌਰ ਨੇ ਦੱਸਿਆ ਕਿ ਉਸ ਦੀਆਂ ਤਿੰਨ ਧੀਆਂ ਹਨ ਅਤੇ ਇਕ ਬੇਟਾ ਹੈ।

ਮਿੱਟੀ ਦੇ ਚੁੱਲ੍ਹੇ ਵਿੱਚ ਅੱਗ ਬਾਲਦੀ ਹੋਈ ਮਹਿਲਾ

ਦਿਹਾੜੀ 'ਤੇ ਕੰਮ ਕਰਨ ਦੌਰਾਨ ਕੋਠੇ ਤੋਂ ਡਿੱਗ ਕੇ ਟੁੱਟ ਗਿਆ ਸੀ ਚੂਲਾ

ਉਨ੍ਹਾਂ ਕਿਹਾ ਕਿ ਉਸ ਦੇ ਪਤੀ ਦਲਬੀਰ ਸਿੰਘ ਦੀ ਦਿਹਾੜੀ ਕਰਦੇ ਸਮੇਂ ਕੋਠੇ ਤੋਂ ਡਿੱਗ ਪਏ ਸਨ, ਜਿਸ ਕਾਰਨ ਉਸ ਦਾ ਚੂਲਾ ਟੁੱਟ ਗਿਆ ਅਤੇ ਤਿੰਨ ਸਾਲ ਤੋਂ ਉਹ ਮੰਜੇ 'ਤੇ ਹੀ ਬਿਨ੍ਹਾਂ ਦਵਾਈ ਤੋਂ ਤੜਫ਼ ਰਿਹਾ ਹੈ। ਪੀੜਤ ਮਹਿਲਾ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਇੰਨੇ ਜ਼ਿਆਦਾ ਮਾੜੇ ਹਨ ਕਿ ਉਹ ਦੋ ਵਕਤ ਦੀ ਰੋਟੀ ਨੂੰ ਵੀ ਤਰਸ ਰਹੇ ਹਨ।

ਪੀੜ੍ਹਤ ਵਿਅਕਤੀ ਨਾਲ ਪੂਰਾ ਪਰਿਵਾਰ
ਪੀੜ੍ਹਤ ਵਿਅਕਤੀ ਨਾਲ ਪੂਰਾ ਪਰਿਵਾਰ

ਤਿੰਨ ਧੀਆਂ ਨਾਲ ਲੋਕਾਂ ਦੇ ਘਰਾਂ ਵਿੱਚ ਪੋਚਾ ਫੇਰ ਕੇ ਕਮਾਉਂਦੇ ਹਨ ਰੋਟੀ

ਮਹਿਲਾ ਨੇ ਦੱਸਿਆ ਕਿ ਉਹ ਆਪਣੀਆਂ ਤਿੰਨ ਧੀਆਂ ਨਾਲ ਲੋਕਾਂ ਦੇ ਘਰਾਂ ਵਿੱਚ ਪੋਚਾ ਫੇਰ ਕੇ ਰੋਟੀ ਕਮਾ ਕੇ ਲਿਆਉਂਦੇ ਹਨ ਪਰ ਘਰ ਦਾ ਗੁਜਾਰਾ ਕਰਨਾ ਬਹੁਤ ਮੁਸ਼ਕਿਲ ਹੈ, ਕਿਉਂਕਿ ਉਸ ਨੂੰ ਜੋ ਪੈਸੇ ਮਿਲਦੇ ਹਨ ਉਹ ਉਸ ਦੇ ਪਤੀ ਦੇ ਦਵਾਈ 'ਤੇ ਖ਼ਰਚ ਹੋ ਜਾਂਦੇ ਹਨ। ਮਹਿਲਾ ਨੇ ਦੱਸਿਆ ਕਿ ਉਸ ਨੇ ਕਈ ਵਾਰ ਸਰਪੰਚਾਂ ਪੰਚਾਂ ਨੂੰ ਸਹਾਇਤਾ ਕਰਨ ਦੀ ਅਪੀਲ ਕੀਤੀ ਪਰ ਕਿਸੇ ਨੇ ਵੀ ਉਨ੍ਹਾਂ ਦੀ ਸਹਾਇਤਾ ਨਹੀਂ ਕੀਤੀ।

ਮੰਜੇ ਦਾ ਗੁਸਲਖਾਨਾ ਬਣਾ ਕੇ ਘਰ ਵਿੱਚ ਹੀ ਗੁਜ਼ਾਰਾ ਕਰ ਰਹੀ ਹੈ ਜਵਾਨ ਤਿੰਨ ਧੀਆਂ ਦੀ ਮਾਂ

ਗੁਸਲਖਾਨੇ ਦੇ ਕੋਲ ਹੀ ਮਿੱਟੀ ਦਾ ਚੁੱਲ੍ਹਾ ਬਣਾ ਕੇ ਪਕਾਉਣੀ ਪੈਂਦੀ ਹੀ ਰੋਟੀ

ਪੀੜਤ ਮਹਿਲਾ ਨੇ ਭਰੇ ਮਨ ਨਾਲ ਦੱਸਿਆ ਕਿ ਸਾਨੂੰ ਸਾਡੇ ਕੋਲ ਇੱਕ ਕੱਚਾ ਬਰਾਂਡਾ ਹੀ ਹੈ, ਜੋ ਬਿਲਕੁਲ ਹੀ ਕੱਚਾ ਹੈ। ਸਾਨੂੰ ਗੁਸਲਖਾਨੇ ਦੇ ਕੋਲ ਹੀ ਉਨ੍ਹਾਂ ਵੱਲੋਂ ਇੱਕ ਮਿੱਟੀ ਦਾ ਚੁੱਲ੍ਹਾ ਬਣਾ ਕੇ ਉੱਥੇ ਹੀ ਰੋਟੀਆਂ ਪਕਾ ਕੇ ਖਾਣੀਆਂ ਪੈਂਦੀਆਂ ਹਨ, ਕਿਉਂਕਿ ਉਨ੍ਹਾਂ ਦੇ ਘਰ 'ਤੇ ਛੱਤ ਤਾਂ ਹੈ ਪਰ ਕੋਈ ਵੀ ਕਮਰਾ ਨਹੀਂ ਹੈ।

ਖੁੱਲ੍ਹੇ ਅਸਮਾਨ ਹੇਠ ਹੀ ਪੈਂਦਾ ਹੈ ਸੌਣਾ

ਉਨ੍ਹਾਂ ਕਿਹਾ ਕਿ ਸਾਨੂੰ ਖੁੱਲ੍ਹੇ ਅਸਮਾਨ ਹੇਠ ਹੀ ਸੌਣਾ ਪੈਂਦਾ ਹੈ, ਇੱਥੋਂ ਤੱਕ ਕਿ ਸਾਡੇ ਕੋਲ ਨਾ ਹੀ ਕੋਈ ਕਮਰਾ ਹੈ, ਨਾ ਹੀ ਕੋਈ ਘਰ ਨੂੰ ਕੋਈ ਦਰਵਾਜਾ ਲੱਗਿਆ ਹੋਇਆ ਹੈ। ਜਿਸ ਕਰਕੇ ਬਾਰਿਸ਼ ਦੇ ਦਿਨ੍ਹਾਂ ਵਿੱਚ ਉਨ੍ਹਾਂ ਨੂੰ ਇਸੇ ਤਰ੍ਹਾਂ ਈ ਖੁੱਲ੍ਹੇ ਅਸਮਾਨ ਹੇਠ ਰਹਿ ਕੇ ਗੁਜ਼ਾਰਾ ਕਰਨਾ ਪੈਂਦਾ ਹੈ।

ਕਈ ਵਾਰ ਸੌਣਾ ਪੈਂਦਾ ਹੈ ਭੁੱਖੇ

ਪੀੜਤ ਮਹਿਲਾ ਨੇ ਕਿਹਾ ਕਿ ਸਾਡੀ ਗ਼ਰੀਬਾਂ ਦੀ ਕੋਈ ਵੀ ਕੋਈ ਵੀ ਮਦਦ ਨਹੀਂ ਕਰਦਾ ਕਈ ਵਾਰ ਸਾਨੂੰ ਭੁੱਖੇ ਹੀ ਸੌਣਾ ਪੈਂਦਾ ਹੈ। ਪੀੜਤ ਔਰਤ ਦੇ ਪਤੀ ਦਲਬੀਰ ਸਿੰਘ ਨਾਲ ਗੱਲ ਕੀਤੀ ਤਾਂ ਉਸ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਨੇ ਜੇ ਦਵਾਈ ਲਿਆਉਣੀ ਹੁੰਦੀ ਹੈ ਤਾਂ ਲੋਕਾਂ ਦੇ ਘਰਾਂ ਵਿੱਚੋਂ 20-50 ਰੁਪਏ ਮੰਗ ਕੇ ਉਸ ਦੀ ਪਤਨੀ ਦਵਾਈ ਲੈ ਕੇ ਆਉਂਦੀ ਹੈ।

ਪੀੜਤ ਪਰਿਵਾਰ ਨੇ ਸਮਾਜ ਸੇਵੀਆਂ ਤੋਂ ਮੰਗ ਕੀਤੀ ਹੈ ਕਿ ਉਨ੍ਹਾਂ ਦੇ ਦੋ ਵਕਤ ਦੀ ਰੋਟੀ ਦਾ ਹੀ ਇੰਤਜ਼ਾਮ ਕਰ ਦਿੱਤਾ ਜਾਵੇ ਹੋਰ ਉਨ੍ਹਾਂ ਨੂੰ ਹੋਰ ਕੁਝ ਨਹੀਂ ਚਾਹੀਦਾ। ਜੇ ਕੋਈ ਦਾਨੀ ਸੱਜਣ ਇਸ ਪਰਿਵਾਰ ਦੀ ਮਦਦ ਕਰਨਾ ਚਾਹੁੰਦਾ ਹੈ ਤਾਂ ਇਨ੍ਹਾਂ ਦਾ ਮੋਬਾਇਲ ਨੰਬਰ ਹੈ- 8437255016

ਇਹ ਵੀ ਪੜ੍ਹੋ: ਗਰੀਬੀ ਨੇ ਕੀਤਾ ਇਹ ਹਾਲ, ਛੱਤ ਬਣੀ ਤਰਪਾਲ

Last Updated : Oct 22, 2021, 4:36 PM IST
ETV Bharat Logo

Copyright © 2025 Ushodaya Enterprises Pvt. Ltd., All Rights Reserved.