ਤਰਨਤਾਰਨ: ਸਥਾਨਕ ਪੁਲਿਸ ਨੇ ਜਸਵੰਤ ਸਿੰਘ ਮੁਹੱਲੇ 'ਚ ਬੀਤੀ 19 ਫ਼ਰਵਰੀ ਨੂੰ 2 ਨੌਜਵਾਨਾਂ ਦੇ ਕਤਲ ਦੀ ਗੁੱਥੀ ਸੁਲਝਾਉਣ ਵਿੱਚ ਸਫ਼ਲਤਾ ਪ੍ਰਾਪਤ ਕੀਤੀ ਹੈ। ਇਹ ਕਤਲ 3 ਨਸ਼ੇੜੀ ਨੌਜਵਾਨਾਂ ਵੱਲੋਂ ਕਿਸੇ ਤਕਰਾਰ ਦੇ ਚਲਦਿਆਂ ਕੀਤਾ ਗਿਆ ਸੀ ਜਿਸ 'ਚ ਉਨ੍ਹਾਂ ਨੇ ਆਪਣੇ ਹੀ 2 ਸਾਥੀਆਂ ਨੂੰ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਐੱਸਪੀ ਇਨਵੈਸਟੀਗੇਸ਼ਨ ਹਰਜੀਤ ਸਿੰਘ ਨੇ ਦੱਸਿਆ ਕਿ 19 ਫ਼ਰਵਰੀ ਨੂੰ ਮੁਹੱਲਾ ਜਸਵੰਤ ਸਿੰਘ 'ਚ ਲਖਵਿੰਦਰ ਸਿੰਘ ਲਾਡੀ ਤੇ ਯੋਗਰਾਜ ਸਿੰਘ ਉਰਫ਼ ਕਾਲੀ ਦਾ ਕਤਲ ਕੀਤਾ ਗਿਆ ਸੀ।
ਡੀਐੱਸਪੀ ਕਮਲਜੀਤ ਸਿੰਘ ਦੀ ਅਗਵਾਈ ਹੇਠ ਪੁਲਿਸ ਟੀਮ ਨੂੰ ਤਫ਼ਤੀਸ਼ 'ਚ ਪਤਾ ਲੱਗਾ ਕਿ ਮ੍ਰਿਤਕ ਲਖਵਿੰਦਰ ਸਿੰਘ ਦੇ ਘਰ 5 ਵਿਅਕਤੀ ਨਸ਼ਾ ਕਰ ਰਹੇ ਸਨ। ਉਸ ਦੌਰਾਨ ਉਨ੍ਹਾਂ ਵਿੱਚ ਕਿਸੇ ਗੱਲ ਨੂੰ ਲੈ ਕੇ ਤਕਰਾਰ ਹੋ ਗਈ ਤੇ ਮਨਪ੍ਰੀਤ ਸਿੰਘ ਨੇ ਆਪਣੇ ਸਾਥੀ ਨਰਿੰਦਰ ਤੇ ਸਾਜਨ ਨਾਲ ਮਿਲ ਕੇ ਲਖਵਿੰਦਰ ਤੇ ਯੋਗਰਾਜ ਦਾ ਕਤਲ ਕਰ ਦਿੱਤਾ ਤੇ ਮੌਕੇ ਤੋਂ ਫ਼ਰਾਰ ਹੋ ਗਏ। ਪੁਲਿਸ ਨੇ ਮਨਪ੍ਰੀਤ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਕੇ ਬਾਕੀ 2 ਮੁਲਜ਼ਮਾਂ ਦੀ ਭਾਲ ਕੀਤੀ ਜਾ ਰਹੀ ਹੈ।