ਤਰਨ ਤਾਰਨ: ਬੀਤੇ ਕੁਝ ਸਮੇਂ ਤੋਂ ਮੰਡੀਆਂ ਵਿੱਚ ਪਈ ਹੋਈ ਕਣਕ ਚੋਰੀ ਹੋਣ ਦੇ ਮਾਮਲੇ ਸਾਹਮਣੇ ਆ ਰਹੇ ਸਨ। ਜਿਸਨੂੰ ਲੈਕੇ ਪੁਲਿਸ ਵੱਲੋਂ ਕਾਰਵਾਈ ਕਰਦਿਆਂ ਵੱਖ ਵੱਖ ਥਾਵਾਂ ਉੱਤੇ ਛਾਪੇਮਾਰੀ ਕੀਤੀ ਗਈ, ਇਸ ਦੌਰਾਨ ਤਰਨਤਾਰਨ ਪੁਲਿਸ ਨੇ ਦੀਆਂ ਵੱਖ-ਵੱਖ ਮੰਡੀਆਂ ਵਿੱਚ ਕਣਕ ਚੋਰੀ ਕਰਨ ਵਾਲੇ 2 ਗਿਰੋਹਾਂ ਦੇ 5 ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਵੱਡੀ ਮਾਤਰਾ ਵਿੱਚ ਬ੍ਰਾਮਦਗੀ ਕੀਤੀ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਅਧਿਕਾਰੀਆਂ ਵੱਲੋਂ ਪ੍ਰੈਸ ਵਾਰਤਾ ਕੀਤੀ ਗਈ। ਜਾਣਕਾਰੀ ਦਿੰਦਿਆਂ ਐਸ.ਐਸ.ਪੀ ਤਰਨ ਤਾਰਨ ਦੱਸਿਆ ਕਿ ਚੋਰੀ ਦੀਆਂ ਵਾਰਦਾਤਾਂ ਨੂੰ ਟਰੇਸ ਕਰਨ ਲਈ ਸਪੇਸ਼ਲ ਮੁਹਿੰਮ ਚਲਾਈ ਗਈ ਜਿਸ ਦੇ ਤਹਿਤ ਵਿਸ਼ਾਲਜੀਤ ਸਿੰਘ ਪੀ.ਪੀ.ਐਸ.ਐਸ.ਪੀ ਇੰਨਵੈਸਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਅਧੀਨ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜੋ ਇਹਨਾਂ ਟੀਮਾਂ ਵੱਲੋਂ ਥੋੜੇ ਸਮੇਂ ਵਿੱਚ ਹੀ ਚੋਰੀ ਕਰਨ ਵਾਲੇ ਗੈਂਗ ਦਾ ਪਰਦਾਫਾਸ਼ ਕਰਕੇ ਦੋਸ਼ੀਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਦੋਸ਼ੀਆਂ ਦੇ ਤੋਂ 4 ਗੱਡੀਆਂ ਅਤੇ ਭਾਰੀ ਮਾਤਰਾ ਵਿਚ ਕਣਕ ਦੀਆਂ ਬੋਰੀਆਂ ਬਰਾਮਦ ਕੀਤੀਆਂ ਹਨ।
- ਵੱਡਾ ਖੁਲਾਸਾ ! ‘ਖਾਲਿਸਤਾਨੀ ਨੈੱਟਵਰਕ ਬਣਾਉਣ ਲਈ ਵਿਦੇਸ਼ੀ ਸਲਾਹਕਾਰਾਂ ਦੀ ਕਰਦੇ ਨੇ ਵਰਤੋਂ’
- PRE MONSOON: ਹੁਣ ਮਾਨਸੂਨ ਦਾ ਕਰਨਾ ਪਵੇਗਾ ਇੰਤਜ਼ਾਰ, ਕੇਰਲ 'ਚ ਪ੍ਰੀ-ਮਾਨਸੂਨ ਬਾਰਿਸ਼ ਲਈ ਯੈਲੋ ਅਲਰਟ
- Operation Blue Star: ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਲੱਗੇ ਖਲਿਸਤਾਨ ਦੇ ਨਾਅਰੇ, ਜਥੇਦਾਰ ਦਾ ਕੌਮ ਦੇ ਨਾਂ ਸੰਦੇਸ਼
ਅਣਪਛਾਤੇ ਵਿਅਕਤੀਆਂ ਵੱਲੋਂ ਬਣਾਏ ਗਿਰੋਹ: ਇਸਦੇ ਚੱਲਦਿਆਂ ਪੁਲਿਸ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਦੋਸ਼ੀ ਸ਼ਮਸ਼ੇਰ ਸਿੰਘ ਉਰਫ ਸ਼ੇਰਾ ਪੁੱਤਰ ਜੋਗਿੰਦਰ ਸਿੰਘ ਵਾਸੀ ਪੀਰ ਮੁਹੰਮਦ ਥਾਣਾ ਮੱਖੂ, ਇਕਬਾਲ ਸਿੰਘ ਉਰਫ ਦਿਲਬਾਗ ਸਿੰਘ ਪੁੱਤਰ ਡਿਪਟੀ ਸਿੰਘ ਵਾਸੀ ਮੱਖੂ ਅਤੇ ਸਿਮਰਨਜੀਤ ਸਿੰਘ ਉਰਫ ਸਿਮਰ ਅਤੇ 7/8 ਹੋਰ ਅਣਪਛਾਤੇ ਵਿਅਕਤੀਆਂ ਵੱਲੋਂ ਬਣਾਏ ਗਿਰੋਹ ਜੋ ਜਿਲ੍ਹਾ ਤਰਨ ਤਾਰਨ ਦੀਆਂ ਵੱਖ ਵੱਖ ਮੰਡੀਆਂ ਵਿੱਚ ਕਣਕ ਚੋਰੀ ਕਰਦੇ ਹਨ।ਪੁਲਿਸ ਨੇ ਜਦੋਂ ਇਹਨਾਂ ਦੋਸ਼ੀਆਂ ਤੋਂ ਪੁੱਛਗਿੱਛ ਕੀਤੀ ਤਾਂ ਉਨਾਂ ਦੱਸਿਆ ਕਿ ਮਖੂ ਮਿਸ਼ਨ ਬਸਤੀ ਵਿੱਚ ਲਾਡੀ ਨਾਮ ਦੇ ਵਿਆਕਤੀ ਕੋਲੋਂ ਦੁਕਾਨਾਂ ਕਿਰਾਏ 'ਤੇ ਲਈਆਂ ਹਨ।ਜਿੱਥੇ ਇਹ ਕਣਕ ਸਟੋਰ ਕਰਦੇ ਸਨ। ਜਿਸ ਜਗ੍ਹਾ ਰੇਡ ਕਰਨ 'ਤੇ 105 ਤੋੜੇ ਕਣਕ ਦੇ ਬ੍ਰਾਮਦ ਕੀਤੇ ਗਏ। ਇਹਨਾਂ ਦੋਸ਼ੀਆਂ ਵੱਲੋਂ ਪਿਛਲੇ 1 ਮਹੀਨੇ ਵਿੱਚ ਹੁਣ ਤੱਕ ਚੋਰੀ ਦੀਆਂ ਕਰੀਬ 8 ਵਾਰਦਾਤਾਂ ਨੂੰ ਅੰਜਾਮ ਦਿੱਤਾ ਜਾ ਚੁੱਕਾ ਹੈ। ਫਿਲਹਾਲ ਪੁਲਿਸ ਵੱਲੋਂ ਇੰਨਾ ਮੁਲਜ਼ਮਾਂ ਨੂੰ ਰਿਮਾਂਡ 'ਤੇ ਲੈਕੇ ਅਗਲੀ ਕਾਰਵਾਈ ਆਰੰਭ ਕੀਤੀ ਜਾ ਰਹੀ ਹੈ।
ਬਣਦੀ ਕਾਰਵਾਈ ਕੀਤੀ: ਉਥੇ ਹੀ ਦੂਜੇ ਪਾਸੇ ਥਾਣਾ ਵੈਰੋਵਾਲ ਦੀ ਟੀਮ ਵੱਲੋਂ ਚੋਰੀ ਮਾਮਲੇ 'ਚ ਦੋਸ਼ੀ ਰਾਜਵਿੰਦਰ ਸਿੰਘ ਉਰਫ ਗੋਪੀ ਅਤੇ 4/5 ਹੋਰ ਅਣਪਛਾਤੇ ਵਿਆਕਤੀਆਂ ਵੱਲੋਂ ਬਣਾਏ ਗਿਰੋਹ ਜੋ ਜਿਲ੍ਹਾ ਤਰਨ ਤਾਰਨ ਦੀਆਂ ਵੱਖ ਵੱਖ ਮੰਡੀਆਂ ਵਿੱਚ ਕਣਕ ਚੋਰੀ ਕਰਦੇ ਹਨ, ਦੋਸ਼ੀ ਕੋਲੋਂ ਇੱਕ ਇਨੋਵਾ ਗੱਡੀ ਸਮੇਤ ਚੋਰੀ ਸ਼ੁਦਾ 7 ਬੋਰੀਆਂ ਕਣਕ ਪ੍ਰਤੀ ਬੋਰੀ 50/50 ਕਿੱਲੋ ਬਰਾਮਦ ਕੀਤੀ ਗਈ ਹੈ।ਇਹਨਾਂ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ।