ਤਰਨਤਾਰਨ: ਪਿੰਡ ਘਰਿਆਲਾ ਵਿਖੇ ਆਮ ਆਦਮੀ ਪਾਰਟੀ ਦੇ ਪਿੰਡ ਦੇ ਮੋਹਤਬਰ ਨੂੰ ਫੂਡ ਸਪਲਾਈ ਇੰਸਪੈਕਟਰ ਵੱਲੋਂ ਫੋਨ 'ਤੇ ਬੋਲੀ ਗਈ ਭੱਦੀ ਸ਼ਬਦਾਵਲੀ ਦੇ ਵਿਰੋਧ ਵਿੱਚ ਪਿੰਡ ਵਾਸੀਆਂ ਨੇ ਇਕੱਤਰ ਹੋ ਕੇ ਫੂਡ ਸਪਲਾਈ ਇੰਸਪੈਕਟਰ ਹਰਕੀਰਤ ਸਿੰਘ ਦੇ ਖ਼ਿਲਾਫ ਜੰਮ ਕੇ ਨਾਅਰੇਬਾਜ਼ੀ ਕੀਤੀ ਅਤੇ ਫੂਡ ਸਪਲਾਈ ਇੰਸਪੈਕਟਰ 'ਤੇ ਕਾਰਵਾਈ ਕਰਨ ਦੀ ਮੰਗ ਉੱਤੇ ਜ਼ੋਰ ਪਾਇਆ। ਸਥਾਨਕ ਲੋਕਾਂ ਨੇ ਕਿਹਾ ਕਿ ਉਹ ਅਨਾਜ ਲਈ ਆਪਣਾ ਸਭ ਕੁਝ ਛੱਡ ਛੱਡਾ ਕੇ ਇੰਨੀ ਦੂਰ ਆਉਂਦੇ ਹਨ, ਪਰ ਡਿਪੂਆਂ ਵਾਲੇ ਸਾਡੀ ਸੁਣਦੇ ਨਹੀਂ। ਜਿਸ ਦੀ ਸ਼ਿਕਾਇਤ ਲਈ ਫੂਡ ਇੰਸਪੈਕਟਰ ਨੂੰ ਫੋਨ ਕੀਤੇ ਗਏ ਜਿਸਦਾ ਕਈ ਵਾਰ ਉਨਾਂ ਨੇ ਜਵਾਬ ਨਹੀਂ ਦਿੱਤਾ ਅਤੇ ਜਦ ਫੋਨ ਚੁੱਕਿਆ ਤਾਂ ਉਹਨਾਂ ਵੱਲੋਂ ਭੱਦੀ ਸ਼ਬਦਾਵਲੀ ਦਾ ਇਸਤਮਾਲ ਕੀਤਾ ਗਿਆ, ਅਤੇ ਮਾਂ ਭੈਣ ਦੀ ਗਾਲ ਕੱਢੀ। ਜਿਸ ਦੇ ਰੋਸ ਵੱਜੋਂ ਇਹ ਕਈ ਦਿਨ੍ਹਾਂ ਤੋਂ ਲੋਕਾਂ ਵੱਲੋਂ ਇਹ ਧਰਨਾ ਲਾਇਆ ਜਾ ਰਿਹਾ ਹੈ।
ਆਮ ਆਦਮੀ ਪਾਰਟੀ ਦੇ ਮੋਹਤਬਰ ਨੂੰ ਕੱਢੀਆਂ ਗਾਲਾਂ: ਰੋਸ ਮੁਜਾਹਰਾ ਕਰਦੇ ਲੋਕਾਂ ਨੇ ਦੱਸਿਆ ਕਿ ਫੂਡ ਇੰਸਪੈਕਟਰ ਹਰਕੀਰਤ ਸਿੰਘ ਵੱਲੋਂ ਆਮ ਆਦਮੀ ਪਾਰਟੀ ਦੇ ਮੋਹਤਬਰ ਨੂੰ ਗਾਲਾਂ ਕੱਢੀਆਂ ਹਨ। ਇਹ ਸਾਰਾ ਮਾਮਲਾ ਵਿਧਾਨ ਸਭਾ ਹਲਕਾ ਖੇਮਕਰਨ ਅਧੀਨ ਪੈਂਦੇ ਪਿੰਡ ਘਰਿਆਲਾ ਵਿਖੇ ਸਾਹਮਣੇ ਆਇਆ ਹੈ। ਜਿਥੇ ਫੂਡ ਇੰਸਪੈਕਟਰ ਦੀ ਗੁੰਡਾਗਰਦੀ ਤੋਂ ਬਾਅਦ ਮਾਹੌਲ ਗਰਮ ਹੋ ਗਿਆ। ਜਦੋਂ ਆਮ ਆਦਮੀ ਪਾਰਟੀ ਦੇ ਪਿੰਡ ਦੇ ਮੋਹਤਬਰ ਜਸਪਾਲ ਸਿੰਘ ਭਾਟੀਆ ਵੱਲੋਂ ਡੀਪੂ ਹੋਲਡਰ ਵੱਲੋਂ ਕਣਕ ਦੀਆਂ ਪਰਚੀਆਂ ਨਾ ਕੱਟਣ ਦੇ ਚਲਦਿਆਂ ਫੂਡ ਸਪਲਾਈ ਇੰਸਪੈਕਟਰ ਨੂੰ ਫੋਨ ਲਾਇਆ ਗਿਆ ਸੀ ਪਰ ਮਾਮਲਾ ਕੁਝ ਹੋਰ ਦਾ ਹੋਰ ਹੋ ਗਿਆ। ਆਪ ਵਰਕਰ ਨੇ ਜਦੋਂ ਫੂਡ ਇੰਸਪੈਕਟਰ ਨੂੰ ਸਵਾਲ ਕੀਤਾ ਕਿ ਲੋਕ ਧੁੱਪ ਵਿਚ ਖੜ੍ਹੇ ਇੰਤਜ਼ਾਰ ਕਰਦੇ ਹਨ ਤੈਨੂੰ ਪਤਾ ਨਹੀਂ ਕਿ ਡਿਊਟੀ ਵੀ ਕਰਨੀ ਹੈ ਤਾਂ ਅੱਗੋਂ ਤੈਸ਼ ਵਿਚ ਆਏ ਫੂਡ ਸਪਲਾਈ ਇੰਸਪੈਕਟਰ ਹਰਕੀਰਤ ਸਿੰਘ ਨੇ ਆਮ ਆਦਮੀ ਪਾਰਟੀ ਦੇ ਮੋਹਤਬਰ ਨੂੰ ਭੱਦੀ ਸ਼ਬਦਾਵਲੀ ਬੋਲਣੀ ਸ਼ੁਰੂ ਕਰ ਦਿੱਤੀ। ਜਿਸ ਤੋਂ ਬਾਅਦ ਰੋਸ ਵਿਚ ਆਏ ਪਿੰਡ ਘਰਿਆਲਾ ਦੇ ਲੋਕਾਂ ਨੇ ਜੰਮ ਕੇ ਫੂਡ ਸਪਲਾਈ ਇੰਸਪੈਕਟਰ ਖਿਲਾਫ ਨਾਅਰੇਬਾਜ਼ੀ ਕੀਤੀ ਅਤੇ ਲਿਖਤੀ ਦਰਖਾਸਤ ਪੁਲਿਸ ਚੌਂਕੀ ਘਰਿਆਲਾ ਵਿਖੇ ਦੇ ਕੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ
- ਗੈਂਗਸਟਰ ਲਾਰੈਂਸ ਬਿਸ਼ਨੋਈ ਨੂੰ ਤਿਹਾੜ 'ਚ ਨਹੀਂ ਰੱਖਣਾ ਚਾਹੁੰਦਾ ਜੇਲ੍ਹ ਪ੍ਰਸ਼ਾਸਨ, ਬਠਿੰਡਾ ਜੇਲ੍ਹ ਭੇਜਣ ਦੀ ਕੀਤੀ ਅਪੀਲ
- BSF Action Against Pakistan Drone: ਬੀਓਪੀ ਰਾਣੀਆ ਇਲਾਕੇ ਵਿੱਚ ਜਵਾਨਾਂ ਵੱਲੋਂ ਡਰੋਨ 'ਤੇ ਫਾਇਰਿੰਗ, 5 ਕਿੱਲੋ ਹੈਰੋਇਨ ਬਰਾਮਦ
- ਪਤਨੀ ਨੇ IAS ਪਤੀ 'ਤੇ ਗੈਰ-ਕੁਦਰਤੀ ਸੈਕਸ ਕਰਨ ਦੇ ਲਾਏ ਇਲਜ਼ਾਮ , ਅਦਾਲਤ ਨੇ ਐੱਫ.ਆਈ.ਆਰ. ਦਰਜ ਕਰਨ ਦਾ ਦਿੱਤਾ ਨਿਰਦੇਸ਼
ਗਲਤ ਇਲਜ਼ਾਮ ਲਾਏ ਜਾ ਰਹੇ: ਓਧਰ ਜਦ ਇਸ ਸਬੰਧੀ ਪੁਲਿਸ ਚੌਂਕੀ ਘਰਿਆਲਾ ਦੇ ਡਿਊਟੀ 'ਤੇ ਤਾਇਨਾਤ ਏਐਸਆਈ ਗੁਰਦਿਆਲ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਪਿੰਡ ਵਾਸੀਆਂ ਵੱਲੋਂ ਉਨ੍ਹਾਂ ਨੂੰ ਲੈ ਕੇ ਖ਼ਿਲਾਫ਼ ਦਰਖਾਸਤ ਮਿਲੀ ਹੈ ਜੋ ਵੀ ਕਨੂੰਨੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਉਧਰ ਇਸ ਮਾਮਲੇ ਨੂੰ ਲੈ ਕੇ ਫੂਡ ਸਪਲਾਈ ਇੰਸਪੈਕਟਰ ਹਰਕੀਰਤ ਸਿੰਘ ਨਾਲ ਫੋਨ 'ਤੇ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਆਪਣੇ ਤੇ ਲਾਏ ਸਾਰੇ ਦੋਸ਼ਾਂ ਨੂੰ ਸਿਰੇ ਤੋਂ ਨਕਾਰਿਆ ਅਤੇ ਕਿਹਾ ਕਿ ਉਸ ਨੇ ਕੇਸ ਨੂੰ ਵੀ ਕੋਈ ਭੱਦੀ ਸ਼ਬਦਾਵਲੀ ਨਹੀਂ ਬੋਲੀ। ਉਸ ਉਤੇ ਗਲਤ ਇਲਜ਼ਾਮ ਲਾਏ ਜਾ ਰਹੇ ਹਨ।