ਤਰਨਤਾਰਨ: ਜਿਲ੍ਹਾ ਤਰਨਤਾਰਨ ਦੀ ਥਾਣਾ ਕੱਚਾ-ਪੱਕਾ ਦੀ ਪੁਲਸ ਨੇ ਚਾਲੂ ਭੱਠੀ ਸਮੇਤ 90 ਕਿਲੋ ਲਾਹਣ ਅਤੇ ਸਾਢੇ ਚਾਰ ਸੌ ਸ਼ਰਾਬ ਦੀਆਂ ਨਾਜ਼ਾਇਜ ਬੋਤਲਾਂ ਸਣੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਇਹ ਜਾਣਕਾਰੀ ਦਿੰਦਿਆਂ ਐੱਸ ਐੱਚ ਓ ਦਵਿੰਦਰ ਸਿੰਘ ਨੇ ਦੱਸਿਆ ਕਿ ਮਾਨਯੋਗ ਐਸਐਸਪੀ ਜੀ ਐੱਸ ਚੌਹਾਨ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਇਹ ਕਾਰਵਾਈ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਪੁਲਿਸ ਵਲੋਂ ਲਗਾਤਾਰ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਜਾ ਰਿਹਾ ਹੈ। ਇਹ ਕਾਰਵਾਈ ਵੀ ਉਸੇ ਕੜੀ ਵਿੱਚ ਕੀਤੀ ਗਈ ਹੈ।
ਉਨ੍ਹਾਂ ਦੱਸਿਆ ਕਿ ਪੁਲਿਸ ਨੇ ਇਸ ਮਾਮਲੇ ਵਿੱਚ ਨਾਜਾਇਜ਼ ਚਾਲੂ ਸ਼ਰਾਬ ਦੀ ਭੱਠੀ, ਸਾਢੇ ਚਾਰ ਸੌ ਸ਼ਰਾਬ ਦੀਆਂ ਨਾਜਾਇਜ਼ ਬੋਤਲਾਂ ਅਤੇ 90 ਕਿਲੋ ਲਾਹਣ ਬਰਾਮਦ ਕੀਤੀ ਹੈ। ਉਨਾਂ ਦੱਸਿਆ ਕਿ ਏਐਸਆਈ ਗੁਰਮੀਤ ਸਿੰਘ ਤੇ ਪੁਲਿਸ ਪਾਰਟੀ ਵਲੋਂ ਅੱਡਾ ਦਿਆਲਪੁਰਾ ਵਿਖੇ ਪਹੁੰਚੇ ਸਨ ਤੇ ਸੂਚਨਾ ਮਿਲੀ ਸੀ ਕਿ ਦਿਆਲਪੁਰਾ ਵਿੱਚ ਨਜਾਇਜ਼ ਸ਼ਰਾਬ ਦੀ ਭੱਠੀ ਚੱਲ ਰਹੀ ਹੈ। ਜਦੋਂ ਗੁਰਮੀਤ ਸਿੰਘ ਨੇ ਮੌਕਾ ਦੇਖਿਆ ਤਾਂ ਸ਼ਰਾਬ ਦੀ ਚਾਲੂ ਭੱਠੀ ਮਿਲੀ।
ਇਹ ਵੀ ਪੜ੍ਹੋ: ਹੁਣ ਪੰਜਾਬ ਦੇ ਪਾਣੀਆਂ ਨੂੰ ਬਚਾੳਣ ਲਈ ਲੱਗੇਗਾ ਪੱਕਾ ਮੋਰਚਾ !
ਨਸ਼ਿਆਂ ਖਿਲਾਫ ਜਾਰੀ ਰਹੇਗੀ ਕਾਰਵਾਈ: ਪੁਲਿਸ ਨੇ ਤੁਰੰਤ ਕਾਰਵਾਈ ਕਰਦਿਆਂ ਜਸਪ੍ਰੀਤ ਸਿੰਘ ਜੱਗਾ ਪੁੱਤਰ ਦਿਲਬਾਗ ਸਿੰਘ ਵਾਸੀ ਦਿਆਲਪੁਰਾ ਨੂੰ ਚਾਲੂ ਭੱਠੀ ਸਮੇਤ ਕਾਬੂ ਕਰ ਲਿਆ। ਥਾਣਾ ਮੁਖੀ ਨੇ ਦੱਸਿਆ ਇਸ ਕਾਰਵਾਈ ਵਿੱਚ 90 ਕਿਲੋ ਲਾਹਣ ਅਤੇ ਸਾਢੇ ਚਾਰ ਸੌ ਬੋਤਲਾਂ ਨਾਜਾਇਜ਼ ਸ਼ਰਾਬ ਬਰਾਮਦ ਕੀਤੀ ਗਈ ਹੈ। ਉਨਾਂ ਅੱਗੇ ਕਿਹਾ ਕੇ ਮੁਲਜ਼ਮ ਜਸਪ੍ਰੀਤ ਸਿੰਘ ਜੱਗਾ ਖ਼ਿਲਾਫ਼ ਮੁਕਦਮਾ ਨੰਬਰ 5 ਦਰਜ ਕਰ ਕ ਐਕਸਾਈਜ਼ ਐਕਟ ਤਹਿਤ ਤਹਿਤ ਕਾਰਵਾਈ ਅਮਲ ਵਿੱਚ ਲਿਆਂਦੀ ਗਈ ਹੈ ਤੇ ਭੁਪਿੰਦਰ ਸਿੰਘ ਜਿਸਦੀ ਹਵੇਲੀ ਦੱਸੀ ਜਾ ਰਹੀ ਹੈ ਉਸ ਸਬੰਧੀ ਤਫਤੀਸ਼ ਕੀਤੀ ਜਾਵੇਗੀ ਅਤੇ ਜਗ੍ਹਾ ਦੀ ਮਾਲਕੀ ਵੇਖੀ ਜਾਏਗੀ। ਉਨ੍ਹਾਂ ਦੱਸਿਆ ਕਿ ਇਹ ਵੀ ਜਾਂਚ ਕੀਤੀ ਜਾ ਰਹੀ ਹੈ ਕਿ ਇਸ ਮਾਮਲੇ ਵਿੱਚ ਹੋਰ ਕਿੰਨੇ ਲੋਕ ਲਿਪਤ ਹਨ। ਉਨ੍ਹਾਂ ਦੇ ਖਿਲਾਫ ਵੀ ਬਣਦੀ ਕਾਰਵਾਈ ਕੀਤੀ ਜਾਵੇਗੀ। ਥਾਣਾ ਮੁਖੀ ਨੇ ਕਿਹਾ ਕਿ ਨਸ਼ਾ ਤਸਕਰਾਂ ਦੇ ਖਿਲਾਫ ਲਗਾਤਾਰ ਕਾਰਵਾਈ ਜਾਰੀ ਹੈ ਅਤੇ ਨਸ਼ਾ ਵੇਚਣ ਵਾਲੇ ਕਿਸੇ ਕੀਮਤ ਉੱਤੇ ਬਖਸ਼ੇ ਨਹੀਂ ਜਾਣਗੇ।