ਸਟੋਰੀ ਨਾਮ-ਆਮ ਆਦਮੀ ਪਾਰਟੀ ਵੱਲੋ ਪੰਜਾਬ ਦੇ ਯੂਥ ਪ੍ਰਭਾਰੀ ਮਨਜਿੰਦਰ ਸਿੰਘ ਸਿੱਧੂ ਨੂੰ ਟਿੱਕਟ ਦੇਣ ਦਾ ਹਰਵਿੰਦਰ ਕੋਰ ਉਸਮਾਂ ਵੱਲੋ ਕੀਤਾ ਗਿਆਂ ਵਿਰੋਧ ਮਨਜਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਕੋਰ ਉਸਮਾਂ ਨੇ ਵਿਆਹ ਸਮਾਗਮ ਦੋਰਾਣ ਸਰੀਰਕ ਤੋਰ ਤੇ ਛੇੜਛਾੜ ਕਰਨ ਦੇ ਅਰੋਪ ਲਗਾਉਦਿਆਂ ਮਨਜਿੰਦਰ ਖਿਲਾਫ ਕਰਵਾਇਆਂ ਸੀ ਕੇਸ ਦਰਜ ਮਨਜਿੰਦਰ ਸਿੰਘ ਸਿੱਧੂ ਜੇਲ ਵਿੱਚ 6 ਮਹੀਨੇ ਰਹਿਣ ਤੋ ਬਾਅਦ ਜਮਾਨਤ ਤੇ ਹੋਇਆਂ ਹੈ ਅਤੇ ਅੱਜ ਵੀ ਮਾਣਯੋਗ ਅਦਾਲਤ ਵਿੱਚ ਕੇਸ ਵਿਚਾਰ ਅਧੀਨ ਹੈ।
ਐਂਕਰ-ਆਮ ਆਦਮੀ ਪਾਰਟੀ ਵੱੱਲੋ ਸੂਬੇ ਦੇ ਯੂਥ ਵਿੰਗ ਦੇ ਪ੍ਰਭਾਰੀ ਮਨਜਿੰਦਰ ਸਿੰਘ ਸਿੱਧੂ ਨੂੰ ਟਿਕਟ ਦੇਣ ਤੋ ਬਾਅਦ ਹਰਵਿੰਦਰ ਕੋਰ ਉਸਮਾਂ ਉਸਦੇ ਵਿਰੋਧ ਵਿੱਚ ਸ਼ਰੇਆਮ ਆਣ ਖਲੋਤੀ ਹੈ। ਗੋਰਤੱਲਬ ਹੈ ਕਿ ਸਾਲ 2013 ਵਿੱਚ ਮਨਜਿੰਦਰ ਸਿੰਘ ਸਿੱਧੂ ਤੇ ਹਰਵਿੰਦਰ ਕੋਰ ਉਸਮਾਂ ਵੱਲੋ ਇੱਕ ਵਿਆਹ ਸਮਾਗਮ ਦੌਰਾਣ ਆਪਣੇ ਨਾਲ ਕਥਿਤ ਤੌਰ ਤੇ ਸ਼ਰੀਰਕ ਛੇੜਛਾੜ ਦਾ ਇਲਜਾਮ ਲਗਾਇਆਂ ਸੀ ਤੇ ਵਿਆਹ ਪਾਰਟੀ ਦੋਰਾਣ ਹਰਵਿੰਦਰ ਕੋਰ ਵੱਲੋ ਅਤੇ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਵਿਰੋਧ ਕਰਨ ਤੇ ਪੁਲਿਸ ਵੱਲੋਂ ਹਰਵਿੰਦਰ ਕੌਰ ਉਸਮਾਂ ਤੇ ਉਸਦੇ ਪਰਿਵਾਰਕ ਮੈਂਬਰਾਂ ਦੀ ਸ਼ਰੇਆਮ ਕੁੱਟਮਾਰ ਕੀਤੀ ਗਈ ਸੀ, ਜਿਸ ਦੀ ਵੀਡੀਓ ਜਨਤਕ ਤੌਰ ਤੇ ਵਾਈਰਲ ਹੋਣ ਤੋਂ ਬਾਅਦ ਮਾਮਲਾ ਮੀਡੀਆ ਵਿੱਚ ਆਉਣ ਤੇ ਸਰਕਾਰ ਨੇ ਜਿਥੇ ਸਬੰਧਿਤ ਪੁਲਿਸ ਅਧਿਕਾਰੀਆਂ ਖਿਲਾਫ਼ ਬਣਦੀ ਕਾਰਵਾਈ ਕੀਤੀ, ਉਥੇ ਹੀ ਮਨਜਿੰਦਰ ਸਿੰਘ ਸਿੱਧੂ ਤੇ ਉਸਦੇ ਸਾਥੀਆਂ ਦੇ ਖਿਲਾਫ਼ ਵੀ ਹਰਵਿੰਦਰ ਕੌਰ ਨਾਲ ਛੇੜਛਾੜ ਦਾ ਮਾਮਲਾ ਦਰਜ ਕੀਤਾ ਗਿਆ ਸੀ ਅਤੇ ਲਗਾਤਾਰ ਹਰਵਿੰਦਰ ਕੌਰ ਦੇ ਪਰਿਵਾਰ ਵੱਲੋਂ ਸੰਘਰਸ਼ ਤੋਂ ਬਾਅਦ ਪੁਲਿਸ ਵੱਲੋਂ ਮਨਜਿੰਦਰ ਸਿੰਘ ਸਿੱਧੂ ਨੂੰ ਗਿ੍ਰਫ਼ਤਾਰ ਕਰ ਜੇਲ੍ਹ ਭੇਜ ਦਿੱਤਾ ਗਿਆ ਸੀ ਤੇ ਜੇਲ੍ਹ ਵਿੱਚ 6 ਮਹੀਨੇ ਹਵਾਲਾਤੀ ਦੇ ਤੌਰ ਤੇ ਗੁਜ਼ਾਰਣ ਤੋਂ ਬਾਅਦ ਸਿੱਧੂ ਵੱਲੋਂ ਜ਼ਮਾਨਤ ਤੇ ਬਾਹਰ ਆ ਕੇ ਆਮ ਆਦਮੀ ਪਾਰਟੀ ਨਾਲ ਜੁੜ ਕੇ ਸਿਆਸੀ ਗਲਿਆਰਿਆਂ ਵਿੱਚ ਆਪਣਾ ਨਾਮ ਚਮਕਾਉਣਾ ਸ਼ੁਰੂ ਕਰ ਦਿੱਤਾ ਗਿਆ ਸੀ। ਪਾਰਟੀ ਵੱਲੋਂ ਪਹਿਲਾਂ ਉਸਨੂੰ ਜ਼ਿਲ੍ਹਾ ਪੱਧਰ ਅਤੇ ਬਾਅਦ ਵਿੱਚ ਪੰਜਾਬ ਪੱਧਰ ਦੇ ਉਚ ਅਹੁੱਦੇ ਨਵਾਜੇ ਗਏ। ਸਮੇਂ-ਸਮੇਂ ਤੇ ਆਮ ਆਦਮੀ ਪਾਰਟੀ ਵੱਲੋਂ ਰੱਖੇ ਗਏ ਸਮਾਗਮਾਂ ਦੌਰਾਨ ਪੀੜ੍ਹਤ ਹਰਵਿੰਦਰ ਕੌਰ ਵੱਲੋਂ ਇਨਸਾਫ ਲੈਣ ਖਾਤਰ ਆਮ ਆਦਮੀ ਪਾਰਟੀ ਦੇ ਪ੍ਰੋਗਰਾਮਾਂ ਦੇ ਵਿੱਚ ਪੁੱਜੇ ਉੱਚ ਲੀਡਰਾਂ ਤੱਕ ਵੀ ਪਹੁੰਚ ਕੀਤੀ ਗਈ, ਲੇਕਿਨ ਹਰਵਿੰਦਰ ਕੌਰ ਨੂੰ ਇਨਸਾਫ ਕੀ ਮਿਲਣਾ ਸੀ, ਇਨਸਾਫ ਦੀ ਥਾਂ ਸਿੱਧੂ ਦੀ ਤਰੱਕੀ ਹੀ ਹੁੰਦੀ ਨਜ਼ਰ ਆਈ। ਆਮ ਆਦਮੀ ਪਾਰਟੀ ਵੱਲੋਂ ਜਦੋਂਕਿ ਔਰਤਾਂ ਸਮੇਤ ਹਰ ਵਰਗ ਨੂੰ ਇਨਸਾਫ ਦੀ ਗੱਲ ਕੀਤੀ ਜਾ ਰਹੀ ਹੈ, ਉਥੇ ਹੀ ਹਰਵਿੰਦਰ ਕੌਰ ਨੂੰ ਇਨਸਾਫ ਤਾਂ ਕੀ ਮਿਲਣਾ ਸੀ, ਉਸ ਨਾਲ ਕਥਿਤ ਤੌਰ ਤੇ ਛੇੜਛਾੜ ਕਰਨ ਵਾਲੇ ਮਨਜਿੰਦਰ ਸਿੰਘ ਸਿੱਧੂ ਨੂੰ ਪਾਰਟੀ ਨੂੰ ਖਡੂਰ ਸਾਹਿਬ ਹਲਕੇ ਤੋਂ ਲੋਕ ਸਭਾ ਦੀ ਟਿਕਟ ਦੇ ਕੇ ਉਸਦਾ ਹੋਰ ਸਨਮਾਨ ਵਧਾਇਆ ਹੈ, ਉਥੇ ਹੀ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਵੱਲੋਂ
ਵਾਈਸ ਓਵਰ - ਖਡੂਰ ਸਾਹਿਬ ਹਲਕੇ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਕੌਮੀ ਮੀਤ ਪ੍ਰਧਾਨ ਰਮਨਦੀਪ ਸਿੰਘ ਭਰੋਵਾਲ, ਕੌਮੀ ਜਥੇਬੰਧਕ ਸਕੱਤਰ ਕੁਲਦੀਪ ਸਿੰਘ ਔਲਖ ਅਤੇ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ ਭੁਪਿੰਦਰ ਸਿੰਘ ਟੀਟੂ ਨੇ ਕਿਹਾ ਕਿ ਆਮ ਆਦਮੀ ਪਾਰਟੀ ਨੇ ਲੋਕਾਂ ਨੂੰ ਪਿਛਲੀ ਵਾਰ ਝੂਠੇ ਸੁਪਨੇ ਦਿਖਾ ਕੇ ਕੁਝ ਸੀਟਾਂ ਜ਼ਰੂਰ ਹਾਸਲ ਕਰ ਲਈਆਂ ਸਨ, ਲੇਕਿਨ ਇਸ ਵਾਰ ਲੋਕਾਂ ਨੂੰ ਉਨ੍ਹਾਂ ਦੀ ਅਸਲੀਅਤ ਸਾਹਮਣੇ ਆ ਗਈ ਹੈ ਅਤੇ ਉਨ੍ਹਾਂ ਦਾ ਝਾੜੂ ਹੁਣ ਤਿੱਲਾ-ਤਿੱਲਾ ਹੋ ਕੇ ਰਹਿ ਗਿਆ ਹੈ। ਪਾਰਟੀ ਕੋਲ ਸਾਫ-ਸੁਥਰੇ ਅਕਸ਼ ਵਾਲੇ ਉਮੀਦਵਾਰ ਨਹੀਂ ਰਹਿ ਗਏ ਹਨ, ਇਸ ਕਾਰਨ ਹੀ ਉਹ ਘਟੀਆ ਕਿਰਦਾਰ ਵਾਲੇ ਲੋਕਾਂ ਨੂੰ ਟਿਕਟ ਦੇ ਕੇ ਖਾਨਾਪੂਰਤੀ ਕਰ ਰਹੇ ਹਨ।
ਬਾਈਟ- ਰਮਨਦੀਪ ਸਿੰਘ ਭਰੋਵਾਲ, ਕੌਮੀ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਕੁਲਦੀਪ ਸਿੰਘ ਔਲਖ ਕੌਮੀ ਜਥੇਬੰਧਕ ਸਕੱਤਰ, ਭੁਪਿੰਦਰ ਸਿੰਘ ਟੀਟੂ ਜ਼ਿਲ੍ਹਾ ਸੀਨੀਅਰ ਮੀਤ ਪ੍ਰਧਾਨ
ਵਾਈਸ ਓਵਰ- ਉਧਰ, ਸਾਡੇ ਨਾਲ ਗੱਲਬਾਤ ਕਰਦਿਆਂ ਪੀੜ੍ਹਤਾ ਹਰਵਿੰਦਰ ਕੌਰ ਉਸਮਾਂ ਨੇ ਕਿਹਾ ਕਿ ਹਰ ਪਾਰਟੀ ਔਰਤਾਂ ਨੂੰ ਬਣਦਾ ਮਾਣ-ਸਨਮਾਨ ਦੇਣ ਦੀ ਗੱਲ ਕਰਦੀ ਹੈ, ਉਸ ਵੱਲੋਂ ਆਪਣੇ ਨਾਲ ਹੋਈ ਸ਼ਰੀਰਕ ਛੇੜਖਾਨੀ ਬਾਰੇ ਆਮ ਆਦਮੀ ਪਾਰਟੀ ਦੇ ਪ੍ਰਧਾਨ ਅਰਵਿੰਦਰ ਕੇਜਰੀਵਾਲ ਤੋਂ ਲੈ ਕੇ ਹਰ ਵੱਡੇ ਲੀਡਰ ਤੱਕ ਪਹੁੰਚ ਕੀਤੀ, ਲੇਕਿਨ ਉਨ੍ਹਾਂ ਵੱਲੋਂ ਕੋਈ ਵੀ ਇਨਸਾਫ ਦੇਣ ਦੀ ਥਾਂ ਸਿੱਧੂ ਦਾ ਹੀ ਸਾਥ ਦਿੱਤਾ। ਇਸ ਤੋਂ ਇਲਾਵਾ ਉਸ ਵੱਲੋਂ ਕਾਂਗਰਸ, ਅਕਾਲੀ ਦਲ ਤੇ ਹੋਰ ਪਾਰਟੀਆਂ ਕੋਲੋਂ ਵੀ ਸਹਿਯੋਗ ਮੰਗਿਆ, ਸਿਵਾਏ ਉਸਨੂੰ ਝੂਠੇ ਲਾਰਿਆਂ ਤੋਂ ਕੁਝ ਵੀ ਨਹੀਂ ਮਿਲਿਆ। ਉਸਨੇ ਕਿਹਾ ਕਿ ਹਰ ਪਾਰਟੀ ਔਰਤਾਂ ਨੂੰ ਸਹਾਰਾ ਬਣਾ ਕੇ ਵੋਟ ਬਟੋਰਨਾ ਚਾਹੁੰਦੀ ਹੈ, ਲੇਕਿਨ ਹੁਣ ਉਸਨੂੰ ਕਿਸੇ ਵੀ ਪਾਰਟੀ ਤੇ ਯਕੀਨ ਨਹੀਂ ਰਿਹਾ। ਉਸਨੇ ਆਪਣੀ ਔਰਤਾਂ ਭੈਣਾਂ ਨੂੰ ਕਿਹਾ ਕਿ ਉਹ ਉਕਤ ਪਾਰਟੀਆਂ ਦੇ ਝੂਠੇ ਲਾਰਿਆਂ ਦੇ ਵਿੱਚ ਨਾ ਆਉਣ। ਪੀੜ੍ਹਤਾ ਹਰਵਿੰਦਰ ਕੌਰ ਨੇ ਕਿਹਾ ਕਿ ਮਨਜਿੰਦਰ ਸਿੰਘ ਸਿੱਧੂ ਜਿਥੇ ਵੀ ਆਪਣੀ ਜਨਸਭਾ ਕਰੇਗਾ, ਉਥੇ ਹੀ ਉਹ ਆਪਣੇ ਸਾਥੀਆਂ ਸਮੇਤ ਕਾਲੇ ਝੰਡੇ ਲੈ ਕੇ ਪਹੁੰਚ ਕੇ ਉਸਦਾ ਵਿਰੋਧ ਕਰੇਗੀ ਅਤੇ ਉਸਦੀਆਂ ਕਾਲੀਆਂ ਕਰਤੂਤਾਂ ਲੋਕਾਂ ਸਾਹਮਣੇ ਉਜਾਗਰ ਕਰੇਗੀ। ਉਸਨੇ ਕਿਹਾ ਕਿ ਜੋ ਇਨਸਾਨ ਲੀਡਰ ਨਾ ਹੋਣ ਦੇ ਬਾਵਜੂਦ ਵੀ ਔਰਤ ਦੀ ਇੱਜ਼ਤ ਨੂੰ ਹੱਥ ਪਾ ਸਕਦਾ ਹੈ, ਲੀਡਰ ਬਣਨ ਤੋਂ ਬਾਅਦ ਔਰਤਾਂ ਦੀ ਇੱਜ਼ਤ ਕੀ ਮਹਿਫੂਜ ਹੋ ਸਕਦੀ ਹੈ।
ਬਾਈਟ- ਹਰਵਿੰਦਰ ਕੌਰ ਉਸਮਾਂ, ਪੀੜ੍ਹਤਾ
ਵਾਈਸ ਓਵਰ- ਜਦੋਂ ਹਰਵਿੰਦਰ ਕੌਰ ਉਸਮਾਂ ਵੱਲੋਂ ਲਗਾਏ ਗਏ ਆਰੋਪਾਂ ਬਾਰੇ ਆਮ ਆਦਮੀ ਪਾਰਟੀ ਦੇ ਖਡੂਰ ਸਾਹਿਬ ਤੋਂ ਉਮੀਦਵਾਰ ਮਨਜਿੰਦਰ ਸਿੰਘ ਸਿੱਧੂ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਨੇ ਸਾਰੇ ਆਰੋਪਾਂ ਨੂੰ ਬੇਬੁਨਿਆਦ ਦੱਸਦਿਆਂ ਕਿਹਾ ਕਿ ਹਰਵਿੰਦਰ ਕੌਰ ਇੱਕ ਬਲੈਕਮੇਲਰ ਮਹਿਲਾ ਹੈ, ਉਸ ਵੱਲੋਂ ਵਿਆਹ ਸਮਾਗਮ ਦੌਰਾਨ ਵੀ ਉਸ ਉੱਤੇ ਝੂਠੇ ਆਰੋਪ ਲਗਾ ਕੇ ਸਿਆਸੀ ਲਾਹਾ ਲੈਂਦਿਆਂ ਝੂਠਾ ਪਰਚਾ ਦਰਜ ਕਰਵਾਇਆ ਗਿਆ ਸੀ, ਜੋ ਵੀਡੀਓ ਉਸ ਵੱਲੋਂ ਮੌਕੇ ਤੇ ਜਾਰੀ ਕੀਤੀ ਗਈ ਸੀ, ਉਸਨੂੰ ਕੱਟ-ਵੱਢ ਕੇ ਪੇਸ਼ ਕੀਤਾ ਗਿਆ ਸੀ। ਉਸਨੇ ਕਿਹਾ ਕਿ ਵਿਆਹ ਸਮੇਂ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਸ਼ਰਾਬ ਪੀਤੀ ਹੋਈ ਸੀ ਤੇ ਸ਼ਰਾਬ ਪੀਤੀ ਹੋਣ ਕਾਰਨ ਉਸਦੇ ਪਰਿਵਾਰਕ ਮੈਂਬਰਾਂ ਵੱਲੋਂ ਉਨ੍ਹਾਂ ਨਾਲ ਮਾਰਕੁੱਟ ਕੀਤੀ ਜਾ ਰਹੀ ਸੀ, ਜਦ ਪੁਲਿਸ ਬਚਾਉਣ ਆਈ ਤਾਂ ਹਰਵਿੰਦਰ ਕੌਰ ਇੱਕਦਮ ਅੱਗੇ ਆ ਗਈ ਤੇ ਪੁਲਿਸ ਕਰਮਚਾਰੀ ਵੱਲੋਂ ਉਸਨੂੰ ਪਿੱਛੇ ਕਰਨ ਲਈ ਜਦੋਂ ਧੱਕਾ ਮਾਰਿਆ ਗਿਆ ਤਾਂ ਉਸ ਨੂੰ ਹੀ ਆਧਾਰ ਬਣਾ ਕੇ ਸਾਰਾ ਮਾਮਲਾ ਉਸਦੇ ਅਤੇ ਪੁਲਿਸ ਖਿਲਾਫ਼ ਹਰਵਿੰਦਰ ਕੌਰ ਤੇ ਉਸਦੇ ਪਰਿਵਾਰ ਵੱਲੋਂ ਖੜ੍ਹਾ ਕਰ ਦਿੱਤਾ ਗਿਆ।
ਮਨਜਿੰਦਰ ਸਿੰਘ ਸਿੱਧੂ, ਉਮੀਦਵਾਰ ਆਮ ਆਦਮੀ ਪਾਰਟੀ
ਵਾਈਸ ਓਵਰ- ਹੁਣ ਵੇਖਣਾ ਇਹ ਹੋਵੇਗਾ ਕਿ ਆਉਦੇ ਦਿਨਾਂ ਦੌਰਾਨ ਪੀੜ੍ਹਤ ਹਰਵਿੰਦਰ ਕੌਰ ਉਸਮਾਂ ਮਨਜਿੰਦਰ ਸਿੰਘ ਸਿੱਧੂ ਜਿਸ ਵੱਲੋਂ ਕਥਿਤ ਤੌਰ ਤੇ ਉਸ ਨਾਲ ਸ਼ਰੀਰਕ ਛੇੜਛਾੜ ਕੀਤੀ ਹੈ, ਉਸ ਖਿਲਾਫ਼ ਕਿਨ੍ਹਾ ਵੱਡਾ ਸੰਘਰਸ਼ ਛੇੜ੍ਹਦੀ ਹੈ, ਇਹ ਤਾਂ ਸਮਾਂ ਹੀ ਦੱਸੇਗਾ।
ਪਵਨ ਸ਼ਰਮਾ, TarnTaran