ETV Bharat / state

ਪਿੰਡ ਸਭਰਾ ਦੇ ਡਾਕਘਰ 'ਚ ਘਪਲਾ, ਅਧਿਕਾਰੀਆਂ ਨੇ ਸ਼ੁਰੂ ਕੀਤੀ ਜਾਂਚ

ਪੱਟੀ ਦੇ ਪਿੰਡ ਸਭਰਾ ਵਿੱਚ ਬਣੇ ਸਬ ਪੋਸਟ ਆਫ਼ਿਸ ਵਿੱਚ ਘਪਲੇ ਦਾ ਮਾਮਲਾ ਸਾਹਮਣੇ ਆਇਆ ਹੈ। ਉੱਥੇ ਡਿਊਟੀ ਕਰਦੇ ਪੋਸਟ ਮਾਸਟਰ ਸੁਬੇਗ ਸਿੰਘ 'ਤੇ ਪਿੰਡ ਦੇ ਕਈ ਲੋਕਾਂ ਦੀ ਰਕਮ ਧੋਖੇ ਨਾਲ ਗਬਨ ਕਰਨ ਦਾ ਦੋਸ਼ ਹੈ।

ਫ਼ੋਟੋ
author img

By

Published : May 30, 2019, 5:28 AM IST

ਤਰਨਤਾਰਨ: ਸਬ-ਡਿਵੀਸ਼ਨ ਪੱਟੀ ਦੇ ਪਿੰਡ ਸਭਰਾ ਵਿੱਚ ਬਣੇ ਸਬ ਪੋਸਟ ਆਫ਼ਿਸ ਵਿੱਚ ਡਿਊਟੀ ਕਰਦੇ ਪੋਸਟ ਮਾਸਟਰ ਸੁਬੇਗ ਸਿੰਘ ਦੀ ਪਿੰਡ ਦੇ ਕਈ ਲੋਕਾਂ ਦੀ ਰਕਮ ਧੋਖੇ ਨਾਲ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗਬਨ ਕਿੰਨਾ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ। ਫਿਲਹਾਲ ਡਾਕਘਰ ਦੇ ਉਚ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ।

ਵੀਡੀਓ

ਇਸ ਸਬੰਧੀ ਪਿੰਡ ਵਾਸੀਆਂ ਨੇ ਡਾਕਘਰ ਸਭਰਾ ਦੇ ਬਾਹਰ ਇਕੱਠੇ ਹੋ ਕੇ ਦੱਸਿਆ ਕਿ ਇਥੇ ਡਿਊਟੀ ਕਰਦੇ ਪੋਸਟ ਮਾਸਟਰ ਸੁਬੇਗ ਸਿੰਘ ਵਲੋਂ ਡਾਕਘਰ ਵਿੱਚ ਜਮ੍ਹਾਂ ਕਰਵਾਏ ਜਾਂਦੇ ਪੈਸਿਆਂ ਦੀ ਐਂਟਰੀ ਲੈ ਕੇ ਕਾਪੀ ਵਿੱਚ ਮੋਹਰ ਲਗਾਕੇ ਦਰਜ਼ ਕਰ ਦਿੱਤੀ ਜਾਂਦੀ ਸੀ ਪਰ ਇਹ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਕੀਤੇ ਜਾਂਦੇ ਸਨ ਤੇ ਨਾ ਹੀ ਉਨ੍ਹਾਂ ਨੂੰ ਕਾਪੀਆਂ ਵਾਪਿਸ ਕੀਤੀਆਂ ਜਾਂਦੀਆਂ ਸਨ।

ਇਸ ਕਰਕੇ ਉਨ੍ਹਾਂ ਨੂੰ ਖਾਤਿਆਂ ਵਿੱਚ ਜਮ੍ਹਾਂ ਪੈਸਿਆਂ ਦੇ ਵੇਰਵੇ ਨਹੀਂ ਮਿਲਦੇ ਸਨ। ਇਸੇ ਤਰ੍ਹਾਂ ਇੱਕ ਪਰਿਵਾਰ ਦੇ 49,000 ਰੁਪਏ ਖਾਤੇ ਵਿੱਚ ਜਮ੍ਹਾਂ ਸਨ ਜਦੋਂ ਉਨ੍ਹਾਂ ਆਪਣੇ ਪੈਸੇ ਕਢਵਾਉਣੇ ਚਾਹੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚ ਸਿਰਫ 5000 ਰੁਪਏ ਹੀ ਹਨ। ਉਨ੍ਹਾਂ ਇਸ ਦੀ ਸ਼ਿਕਾਇਤ ਪੱਟੀ ਦੇ ਡਾਕਘਰ ਵਿੱਚ ਕੀਤੀ ਤਾਂ ਪੋਸਟ ਮਾਸਟਰ ਇਨ੍ਹਾਂ ਨੂੰ 40,000 ਰੁਪਏ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਨ ਦੀ ਗੱਲ ਕਰਨ ਲੱਗਾ ਪਰ ਪੀੜਿਤ ਪਰਿਵਾਰ ਵਲੋਂ ਕੀਤੀ ਸ਼ਿਕਾਇਤ ਦੇ ਆਧਾਰ 'ਤੇ ਜਦ ਪੱਟੀ ਤੋਂ ਆਏ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਸਾਰਾ ਸੱਚ ਸਾਹਮਣੇ ਆਇਆ।

ਮੌਕੇ 'ਤੇ ਜਾਂਚ ਕਰਨ ਪੁੱਜੇ ਪੱਟੀ ਦੇ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਹ ਡਾਕਘਰ ਵਿੱਚ ਮੌਜੂਦ ਲੋਕਾਂ ਦੀਆਂ ਕਾਪੀਆਂ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ ਅਤੇ ਇਨ੍ਹਾਂ ਦਾ ਸਾਰਾ ਰਿਕਾਰਡ ਚੈੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੁਬੇਗ ਸਿੰਘ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰਕੇ ਲੋਕਾਂ ਦੇ ਜਿੰਨੇ ਪੈਸੇ ਬਣਦੇ ਹਨ ਦਿਵਾਏ ਜਾਣਗੇ।

https://we.tl/t-HZ0buJmblg

ਪੱਟੀ ਦੇ ਸਭਰਾ ਦੇ ਡਾਕਘਰ ਵਿੱਚ ਘਪਲਾ ਆਇਆ ਸਾਹਮਣੇ 
ਡਾਕਘਰ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਸ਼ੁਰੂ 
ਲੋਕ ਕਰ ਰਹੇ ਇਨਸਾਨ ਦੀ ਮੰਗ 

ਐਂਕਰ- ਜ਼ਿਲ੍ਹਾ ਤਰਨਤਾਰਨ ਦੀ ਸਬ-ਡਿਵੀਸ਼ਨ ਪੱਟੀ ਦੇ ਪਿੰਡ ਸਭਰਾ ਵਿੱਚ ਬਣੇ ਸਬ ਪੋਸਟ ਆਫਿਸ ਵਿੱਚ ਡਿਊਟੀ ਕਰਦੇ ਪੋਸਟ ਮਾਸਟਰ ਸੁਬੇਗ ਸਿੰਘ ਦੀ ਪਿੰਡ ਦੇ ਕਈ ਲੋਕਾਂ ਦੀ ਰਕਮ ਧੋਕੇ ਨਾਲ ਗਬਨ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਗਬਨ ਕਿੰਨਾ ਹੈ ਇਹ ਜਾਂਚ ਤੋਂ ਬਾਅਦ ਹੀ ਪਤਾ ਲੱਗ ਸਕੇਗਾ, ਫਿਲਹਾਲ ਡਾਕਘਰ ਦੇ ਉਚ ਅਧਿਕਾਰੀਆਂ ਵਲੋਂ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਸਾਰਾ ਰਿਕਾਰਡ ਕਬਜ਼ੇ ਵਿੱਚ ਲਿਆ ਜਾ ਰਿਹਾ ਹੈ।
ਇਸ ਸਬੰਧੀ ਪਿੰਡ ਵਾਸੀਆਂ ਨੇ ਅੱਜ ਡਾਕਘਰ ਸਭਰਾ ਦੇ ਬਾਹਰ ਇਕੱਠੇ ਹੋ ਕੇ ਦੱਸਿਆ ਕਿ ਇਥੇ ਡਿਊਟੀ ਕਰਦੇ ਪੋਸਟ ਮਾਸਟਰ ਸੁਬੇਗ ਸਿੰਘ ਵਲੋਂ ਡਾਕਘਰ ਵਿੱਚ ਜਮ੍ਹਾਂ ਕਰਵਾਏ ਜਾਂਦੇ ਪੈਸਿਆਂ ਦੀ ਐਂਟਰੀ ਪੈਸ ਲੈ ਕੇ ਕਾਪੀ ਵਿੱਚ ਮੋਹਰ ਲਗਾਕੇ ਦਰਜ਼ ਕਰ ਦਿੱਤੀ ਜਾਂਦੀ ਸੀ, ਪਰ ਇਹ ਪੈਸੇ ਉਨ੍ਹਾਂ ਦੇ ਖਾਤੇ ਵਿੱਚ ਜਮ੍ਹਾਂ ਨਹੀਂ ਸਨ ਕੀਤੇ ਜਾਂਦੇ ਅਤੇ ਨਾ ਹੀ ਉਨ੍ਹਾਂ ਨੂੰ ਕਾਪੀਆਂ ਵਾਪਿਸ ਕੀਤੀਆਂ ਜਾਂਦੀਆਂ ਸਨ ਜਿਸ ਕਰਕੇ ਉਨ੍ਹਾਂ ਨੂੰ ਉਨ੍ਹਾਂ ਦੇ ਖਾਤਿਆਂ ਵਿੱਚ ਜਮ੍ਹਾਂ ਪੈਸਿਆਂ ਦੇ ਵੇਰਵੇ ਨਹੀਂ ਸਨ ਮਿਲਦੇ, ਇਸੇ ਤਰ੍ਹਾਂ ਇੱਕ ਪਰਿਵਾਰ ਜਿੰਨਾਂ ਦੇ 49000 ਰੁਪਏ ਖਾਤੇ ਵਿੱਚ ਜਮ੍ਹਾਂ ਸਨ ਨੇ ਆਪਣੇ ਪੈਸੇ ਕਢਵਾਉਣੇ ਚਾਹੇ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਉਨ੍ਹਾਂ ਦੇ ਖਾਤੇ ਵਿੱਚ ਸਿਰਫ 5000 ਰੁਪਏ ਹੀ ਹਨ ਜਦ ਉਨ੍ਹਾਂ ਇਸਦੀ ਸ਼ਿਕਾਇਤ ਪੱਟੀ ਦੇ ਡਾਕਘਰ ਵਿੱਚ ਕੀਤੀ ਤਾਂ ਪੋਸਟ ਮਾਸਟਰ ਇਨ੍ਹਾਂ ਨੂੰ 40000 ਰੁਪਏ ਦੇ ਕੇ ਮਾਮਲਾ ਰਫ਼ਾ ਦਫ਼ਾ ਕਰਨ ਦੀ ਗੱਲ ਕਰਨ ਲੱਗਾ ਪਰ ਪੀੜਿਤ ਪਰਿਵਾਰ ਵਲੋਂ ਕੀਤੀ ਸ਼ਿਕਾਇਤ ਦੇ ਅਧਾਰ ਤੇ ਜਦ ਪੱਟੀ ਤੋਂ ਆਏ ਵਿਭਾਗ ਦੇ ਅਧਿਕਾਰੀਆਂ ਨੇ ਜਾਂਚ ਕੀਤੀ ਤਾਂ ਪਿੰਡ ਦੇ ਕਈ ਹੋਰ ਲੋਕਾਂ ਨੇ ਦੱਸਿਆ ਕਿ ਉਹ ਆਪਣੀ ਮਿਹਨਤ ਦੇ ਪੈਸੇ ਇਹ ਸੋਚ ਕੇ ਜਮ੍ਹਾਂ ਕਰ ਰਹੇ ਸਨ ਕਿ ਔਖੇ ਵੇਲੇ ਉਨ੍ਹਾਂ ਦੇ ਕੰਮ ਆਉਣਗੇ ਪਰ ਨਾ ਹੀ ਉਨ੍ਹਾਂ ਨੂੰ ਪੈਸੇ ਮਿਲ ਰਹੇ ਹਨ ਨਾ ਹੀ ਡਾਕਘਰ ਦੀਆਂ ਕਾਪੀਆਂ।
ਮੌਕੇ ਤੇ ਜਾਂਚ ਕਰਨ ਪੁਜੇ ਪੱਟੀ ਦੇ ਅਧਿਕਾਰੀ ਮੋਹਨ ਸਿੰਘ ਨੇ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਉਹ ਡਾਕਘਰ ਵਿੱਚ ਮੌਜੂਦ ਲੋਕਾਂ ਦੀਆਂ ਕਾਪੀਆਂ ਆਪਣੇ ਕਬਜ਼ੇ ਵਿੱਚ ਲੈ ਰਹੇ ਹਨ ਅਤੇ ਇਨ੍ਹਾਂ ਦਾ ਸਾਰਾ ਰਿਕਾਰਡ ਚੈੱਕ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਖਪਤਕਾਰ ਨੂੰ ਕਾਪੀਆਂ ਕੋਲ ਰੱਖਣੀਆਂ ਚਾਹੀਦੀਆਂ ਸਨ। ਉਨ੍ਹਾਂ ਕਿਹਾ ਕਿ ਵਿਭਾਗ ਵੱਲੋਂ ਸੁਬੇਗ ਸਿੰਘ ਸਸਪੈਂਡ ਕਰ ਦਿੱਤਾ ਗਿਆ ਹੈ ਅਤੇ ਮਾਮਲੇ ਦੀ ਜਾਂਚ ਕਰ ਜਿੰਨਾ ਲੋਕਾਂ ਦੇ ਜਿੰਨੇ ਪੈਸੇ ਬਣਦੇ ਹਨ ਦਿਵਾਏ ਜਾਣਗੇ। ਉਨ੍ਹਾਂ ਕਿਹਾ ਕਿ ਵਿਭਾਗ ਜਾਂਚ ਕਰਨ ਉਪਰੰਤ ਹੋਰ ਵੀ ਸਖ਼ਤ ਕਾਰਵਾਈ ਅਮਲ ਵਿੱਚ ਲਿਆ ਸਕਦਾ ਹੈ।
ਬਾਈਟ- ਪੀੜਤ ਲੋਕ ਅਤੇ ਜਾਂਚ ਅਧਿਕਾਰੀ ਮੋਹਨ ਸਿੰਘ
ਰਿਪੋਟਰ-ਨਰਿੰਦਰ ਸਿੰਘ
ਨੋਟ- ਵੀਡੀਓ ਦੇ ਸ਼ੁਰੂ ਵਿੱਚ ਦਿਖਾਈ ਦੇ ਰਿਹਾ ਐਨਕਾਂ 
ਲਗਾਈ ਬਜ਼ੁਰਗ ਵਿਅਕਤੀ ਸੁਬੇਗ ਸਿੰਘ ਹੈ।
ETV Bharat Logo

Copyright © 2024 Ushodaya Enterprises Pvt. Ltd., All Rights Reserved.