ਤਰਨਤਾਰਨ: ਪੰਜਾਬ ਵਿੱਚ ਆਏ ਦਿਨ ਹੀ ਸੜਕ ਹਾਦਸਿਆਂ ਦੇ ਵੱਖ-ਵੱਖ ਮਾਮਲੇ ਸਾਹਮਣੇ ਆ ਰਹੇ ਹਨ। ਅਜਿਹਾ ਹੀ ਇੱਕ ਮਾਮਲਾ ਪੱਟੀ ਦੇ ਪਿੰਡ ਨੱਥੂ ਕੇ ਬੁਰਜ ਤੋਂ ਸਾਹਮਣੇ ਆਇਆ ਹੈ। ਹਾਦਸੇ ਵਿੱਚ 2 ਨੌਜਵਾਨਾਂ ਦੀ ਮੌਤ ਹੋ ਗਈ ਹੈ, ਇੱਕ ਜ਼ਖਮੀ ਦੱਸਿਆ ਜਾ ਰਿਹਾ ਹੈ।
ਜਾਣਕਾਰੀ ਮੁਤਾਬਕ ਇੱਕ ਨੌਜਵਾਨ ਆਪਣੇ ਭਰਾ ਦੇ ਵਿਆਹ ਵਿੱਚ ਸ਼ਾਮਿਲ ਹੋਣ ਦੇ ਲਈ ਦੁਬਈ ਤੋਂ ਭਾਰਤ ਪਰਤਿਆਂ ਸੀ, ਜਿਸ ਨੂੰ ਲੈਕੇ ਉਸ ਦਾ ਭਰਾ ਅੰਮ੍ਰਿਤਸਰ ਦੇ ਹਵਾਈ ਅਡੇ ਤੋਂ ਪਿੰਡ ਆ ਰਿਹਾ ਸੀ। ਰਾਸਤੇ ਵਿੱਚ ਕਾਰ ਦੀ ਟੱਕਰ ਸੜਕ 'ਤੇ ਖੜੇ ਟਰੱਕ ਨਾਲ ਟਕਰਾ ਗਈ, ਜਿਸ ਕਾਰਨ ਦੋਹਾਂ ਦੀ ਮੌਕੇ ਤੇ ਹੀ ਮੌਤ ਹੋ ਗਈ।
ਇਹ ਵੀ ਪੜ੍ਹੋ: ਸ਼ਿਵਸੈਨਾ ਹਿੰਦੂਸਤਾਨ ਦੇ ਆਗੂ 'ਤੇ ਫਾਇਰਿੰਗ ਮਾਮਲੇ 'ਚ ਪੁਲਿਸ ਨੇ 2 ਦੋਸ਼ੀਆਂ ਦੇ ਜਾਰੀ ਕੀਤੇ ਸਕੈਚ
ਪੁਲਿਸ ਮੁਤਾਬਕ ਘਟਨਾ ਰਾਤ 11 ਵਜੇ ਵਾਪਰੀ ਹੈ। ਇਸ ਘਟਨਾ ਦਾ ਸ਼ਿਕਾਰ ਹੋਏ ਨੌਜਵਾਨਾਂ ਦੀ ਪਛਾਨ ਦੁਬਾਈ ਤੋਂ ਆਏ ਜਗਮੀਤ ਸਿੰਘ ਤੇ ਗੁਰਪਿੰਦਰ ਸਿੰਘ ਵਜੋਂ ਹੋਈ। ਉਥੇ ਹੀ ਘਟਨਾ ਵਿੱਚ ਗੰਭੀਰ ਰੁਪ ਵਿੱਚ ਜ਼ਖਮੀ ਹੋਏ ਦੀ ਪਛਾਨ ਹਰਸ਼ੇਰ ਸਿੰਘ ਹੀਰਾ ਹੈ ਜੋ ਗੁਰਪਿੰਦਰ ਸਿੰਘ ਦਾ ਦੋਸਤ ਹੈ। ਹਰਸ਼ੇਰ ਦਾ ਇਲਾਜ ਅੰਮ੍ਰਿਤਸਰ ਦੇ ਇੱਕ ਨਿਜੀ ਹਸਪਤਾਲ ਵਿੱਚ ਚੱਲ ਰਿਹਾ ਹੈ। ਜਗਮੀਤ ਸਿੰਘ ਦੇ ਭਰਾ ਹਰਮੀਤ ਸਿੰਘ ਨੇ ਦੱਸਿਆ ਕਿ ਹਾਦਸੇ ਦਾ ਸ਼ਿਕਾਰ ਹੋਏ ਦੋਹੇ ਉਸ ਦੇ ਭਰਾ ਸਨ ਜੋ ਉਸ ਦੇ ਵਿਆਹ ਵਿੱਚ ਸ਼ਾਮਿਲ ਹੋਣ ਲਈ ਆ ਰਹੇ ਸਨ।