ਤਰਨਤਾਰਨ: ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵੱਲੋਂ ਅੱਜ ਡਿਪਟੀ ਕਮਿਸ਼ਨਰ ਦਫਤਰ ਤਰਨਤਾਰਨ ਦੇ ਨੇੜੇ ਹੜ੍ਹ ਪੀੜਤ ਲੋਕਾਂ ਨੂੰ ਪੰਜਾਬ ਸਰਕਾਰ ਵੱਲੋਂ ਆਰਥਿਕ ਸਹਾਇਤਾ ਦਿਵਾਉਣ ਦਾ ਦਬਾਅ ਬਣਾਉਣ ਲਈ ਇੱਕ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਤੋਂ ਇਲਾਵਾ ਪੰਜਾਬ ਕਾਂਗਰਸ ਦੀ ਸੀਨੀਅਰ ਲੀਡਰਸ਼ਿਪ ਵਿਸ਼ੇਸ ਤੌਰ ਉੱਤੇ ਪਹੁੰਚੀ।
ਸਰਕਾਰ ਦੇ ਦਾਅਵੇ ਕਾਗਜ਼ੀ: ਵਿਰੋਧੀਆਂ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਹੜ੍ਹਾਂ ਕਾਰਣ ਹੋਏ ਨੁਕਸਾਨ ਦਾ ਕੋਈ ਮੁਆਵਜ਼ਾ ਪੰਜਾਬ ਸਰਕਾਰ ਵੱਲੋਂ ਪੀੜਤਾਂ ਲਈ ਜਾਰੀ ਨਹੀਂ ਕੀਤਾ ਗਿਆ ਹੈ। ਸਗੋਂ ਪੀੜਤਾਂ ਨਾਲ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਕੋਝੇ ਮਜ਼ਾਕ ਕੀਤੇ ਜਾ ਰਹੇ ਹਨ ਕਿ ਤੁਸੀਂ ਨਵੀਂ ਪਨੀਰੀ ਲੈ ਜਾਓ ਅਤੇ ਦੁਬਾਰਾ ਝੋਨਾ ਬੀਜ ਲਓ, ਜਦੋਂ ਕਿ ਜ਼ਮੀਨੀ ਹਕੀਕਤ ਇਹ ਹੈ ਕਿ ਹੜ੍ਹਾਂ ਤੋਂ ਕਰੀਬ 40 ਦਿਨ ਬਾਅਦ ਵੀ ਬਹੁਤੇ ਕਿਸਾਨਾ ਦੀਆਂ ਜ਼ਮੀਨਾ ਵਿੱਚ 10 ਫੁੱਟ ਪਾਣੀ ਖੜ੍ਹਾ ਹੋਇਆ ਹੈ। ਲੋਕਾਂ ਦੇ ਮਕਾਨ ਢਹਿ ਚੁੱਕੇ ਹਨ, ਉਹਨਾਂ ਦਾ ਕੀਮਤੀ ਸਮਾਨ ਹੜ੍ਹਾਂ ਵਿੱਚ ਰੁੜ ਗਿਆ ਹੈ।
ਪੀੜਤਾਂ ਨੂੰ ਸੀਐੱਮ ਸੁਣਾ ਰਹੇ ਚੁਟਕਲੇ: ਉਨ੍ਹਾਂ ਅੱਗੇ ਕਿਹਾ ਕਿ ਤਰਾਸਦੀ ਦੇ ਮਾਰੇ ਲੋਕਾਂ ਦੀ ਬਾਂਹ ਫੜਨ ਦੀ ਬਜਾਏ ਭਗਵੰਤ ਮਾਨ ਵੱਲੋਂ ਸਟੇਜੀ ਚੁਟਕਲੇ ਸੁਣਾਏ ਜਾ ਰਹੇ ਹਨ ਕਿ, ਉਹ ਬੱਕਰੀ ਮਰੀ ਦਾ ਮੁਆਵਜ਼ਾ ਵੀ ਦੇਣਗੇ ਅਤੇ ਕੁੱਕੜੀ ਮਰੀ ਦਾ ਮੁਆਵਜ਼ਾ ਵੀ ਕਿਸਾਨਾਂ ਨੂੰ ਮਿਲੇਗਾ, ਜਦੋਂ ਕਿ ਲੋਕਾਂ ਦੀਆਂ ਲੱਖਾਂ ਰੁਪਏ ਕੀਮਤ ਦੀਆਂ ਮੱਝਾਂ ਅਤੇ ਗਾਵਾਂ ਹੜ੍ਹਾਂ ਕਾਰਨ ਮਰ ਗਈਆਂ ਹਨ। ਉਨ੍ਹਾਂ ਕਿਹਾ ਕਿ ਹੜ੍ਹ ਦੇ ਕਹਿਰ ਤੋਂ ਸਵਾ ਮਹੀਨਾ ਬਾਅਦ ਵੀ ਮਾਨ ਸਰਕਾਰ ਵੱਲੋਂ ਅੱਜ ਤੱਕ ਕਿਸੇ ਵੀ ਹੜ੍ਹ ਪੀੜਤ ਵਿਅਕਤੀ ਨੂੰ ਇੱਕ ਰੁਪਇਆ ਮੁਆਵਜ਼ਾ ਵੀ ਨਹੀ ਦਿੱਤਾ ਗਿਆ।
- Pakistani Infiltrator Killed: ਪੰਜਾਬ ਦੀ ਸਰਹੱਦ ਅੰਦਰ ਪਾਕਿਸਤਾਨੀ ਵਲੋਂ ਘੁਸਪੈਠ ਕਰਨ ਦੀ ਕੋਸ਼ਿਸ਼, ਬੀਐਸਐਫ ਨੇ ਕੀਤਾ ਢੇਰ
- ਨਿਗਮ ਚੋਣਾਂ ਨੂੰ ਲੈ ਕੇ ਭਖੀ ਸਿਆਸਤ, ਵਾਰਡਬੰਦੀ 'ਤੇ ਵਿਰੋਧੀ ਪਾਰਟੀਆਂ ਨੇ ਚੁੱਕੇ ਸਵਾਲ, ਕਿਹਾ-ਸਰਕਾਰ ਬਿਨ੍ਹਾਂ ਚੋਣਾਂ ਕਰਵਾਏ ਹੀ ਐਲਾਨ ਦੇਵੇ ਮੇਅਰ
- ਖੰਨਾ ਸਰਕਾਰੀ ਹਸਪਤਾਲ 'ਚ ਨਵਜੰਮੇ ਬੱਚਿਆਂ ਲਈ ਨਵੀਂ ਸਹੂਲਤ, ਨਹੀਂ ਜਾਣਾ ਪਵੇਗਾ ਪਟਿਆਲਾ ਤੇ ਚੰਡੀਗੜ੍ਹ
ਸਮੁੱਚੀ ਲੀਡਰਸ਼ਿਪ ਵੱਲੋਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨਾਂ ਨੂੰ ਉਹਨਾਂ ਦੀ ਬਰਬਾਦ ਹੋਈ ਫਸਲ ਦਾ 50 ਹਜ਼ਾਰ ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। ਨੁਕਸਾਨੇ ਪਸ਼ੂਆਂ ਦੇ ਮਾਲਕਾਂ ਨੂੰ 5 ਹਜ਼ਾਰ ਰੁਪਏ। ਜਿਨ੍ਹਾਂ ਪਰਿਵਾਰਾਂ ਦੇ ਲੋਕਾ ਨੇ ਹੜ੍ਹ ਵਿੱਚ ਜਾਨ ਗਵਾਈ ਹੈ ਉਨ੍ਹਾਂ ਦੀ ਆਰਥਿਕ ਮਦਦ ਲਈ ਸੂਬਾ ਸਰਕਾਰ ਘੱਟੋ-ਘੱਟ 5 ਲੱਖ ਰੁਪਏ ਦੀ ਮਦਦ ਕਰੇ। ਢੇਰੀ ਹੋਏ ਮਕਾਨ ਅਤੇ ਦੁਕਾਨਾਂ ਨੂੰ ਬਣਾਉਣ ਲਈ ਵੀ ਸਰਕਾਰ ਮੁਆਵਜ਼ਾ ਦੇਵੇ।