ETV Bharat / state

ਸਿੰਘੂ ਕਤਲ ਮਾਮਲਾ: ਮ੍ਰਿਤਕ ਦੇ ਪਿੰਡਵਾਸੀਆਂ ਨੇ ਕੀਤਾ ਇਹ ਵੱਡਾ ਐਲਾਨ

ਗੁੱਸੇ ਚ ਆਏ ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਖਬੀਰ ਸਿੰਘ ਵੱਲੋਂ ਜਿਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਭਾਵੇਂ ਕਿ ਉਹ ਲਾਲਚ ਜਾਂ ਨਸ਼ੇ ਦੀ ਲੱਤ ਵਿੱਚ ਕੀਤੀ ਗਿਆ, ਪਰ ਇਹ ਘਟਨਾ ਬੜੀ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਦਿੱਲੀ ਵਿੱਚ ਹੀ ਅੰਤਮ ਸੰਸਕਾਰ ਕਰ ਦਿੱਤਾ ਜਾਵੇ।

ਸਿੰਘੂ ਬਾਰਡਰ ’ਤੇ ਕਤਲ ਮਾਮਲਾ
ਸਿੰਘੂ ਬਾਰਡਰ ’ਤੇ ਕਤਲ ਮਾਮਲਾ
author img

By

Published : Oct 16, 2021, 4:40 PM IST

Updated : Oct 16, 2021, 6:02 PM IST

ਤਰਨਤਾਰਨ: ਪਿਛਲੇ ਦਿਨੀਂ ਸਿੰਘੂ ਬਾਰਡਰ ’ਤੇ ਨੌਜਵਾਨ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ ਗਿਆ ਸੀ, ਇਸ ਮਾਮਲੇ ਵਿੱਚ ਸਰਬਜੀਤ ਸਿੰਘ (Sarabjit Singh) ਨਾਂ ਦੇ ਨਿਹੰਗ ਸਿੱਖ ਦਾ ਨਾਂ ਸਾਹਮਣੇ ਆਇਆ ਹੈ। ਸਰਬਜੀਤ ਸਿੰਘ ਨੇ ਇਸ ਕਤਲੇਆਮ ਦੀ ਜ਼ਿੰਮੇਵਾਰੀ ਲੈਂਦਿਆਂ ਪੁਲਿਸ ਅੱਗੇ ਆਤਮ ਸਮਰਪਣ ਕਰ ਦਿੱਤਾ ਹੈ।ਇਸੇ ਮਾਮਲੇ ਵਿੱਚ ਅੱਜ ਮੁਲਜ਼ਮ ਸਰਬਜੀਤ ਸਿੰਘ (Sarabjit Singh) ਨੂੰ ਕੋਰਟ ਵਿੱਚ ਪੇਸ਼ ਕੀਤਾ ਗਿਆ। ਜਿਸ ਚ ਨਿਹੰਗ ਸਿੱਖ ਨੂੰ 7 ਦਿਨਾਂ ਦੇ ਲਈ ਪੁਲਿਸ ਰਿਮਾਂਡ ’ਤੇ ਭੇਜ ਦਿੱਤਾ ਗਿਆ ਹੈ।

ਸਿੰਘੂ ਬਾਰਡਰ ’ਤੇ ਕਤਲ ਮਾਮਲਾ

ਉੱਥੇ ਹੀ ਦੂਜੇ ਪਾਸੇ ਮ੍ਰਿਤਕ ਨੌਜਵਾਨ ਦੇ ਪਿੰਡ ’ਚ ਉਸਦੇ ਅੰਤਮ ਸਸਕਾਰ ਨੂੰ ਲੈ ਕੇ ਲੋਕਾਂ ਵੱਲੋਂ ਵਿਰੋਧ ਕੀਤਾ ਜਾਣ ਲੱਗ ਪਿਆ ਹੈ। ਦੱਸ ਦਈਏ ਕਿ ਮ੍ਰਿਤਕ ਨੌਜਵਾਨ ਤਰਨਤਾਰਨ ਦੇ ਪਿੰਡ ਚੀਮਾ ਖੁਰਦ ਦਾ ਰਹਿਣ ਵਾਲਾ ਸੀ। ਮ੍ਰਿਤਕ ਲਖਬੀਰ ਸਿੰਘ ’ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਦੇ ਇਲਜ਼ਾਮ ਲੱਗੇ ਸਨ ਜਿਸ ਨੂੰ ਨਿਹੰਗ ਸਿੰਘ ਨੇ ਬੜੀ ਹੀ ਬੇਰਹਿਮੀ ਨਾਲ ਮਾਰ ਦਿੱਤਾ ਗਿਆ ਸੀ। ਉੱਥੇ ਹੀ ਦੂਜੇ ਪਾਸੇ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਖਬੀਰ ਸਿੰਘ ਨਸ਼ੇ ਅਤੇ ਸ਼ਰਾਬ ਪੀਣ ਦਾ ਆਦੀ ਸੀ।

ਘਟਨਾ ਤੋਂ ਬਾਅਦ ਭੜਕੇ ਪਿੰਡ ਵਾਸੀ

ਮਾਮਲੇ ਤੋਂ ਬਾਅਦ ਗੁੱਸੇ ਚ ਆਏ ਕੁਝ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਲਖਬੀਰ ਸਿੰਘ ਵੱਲੋਂ ਜਿਸ ਘਟਨਾ ਨੂੰ ਅੰਜਾਮ ਦਿੱਤਾ ਗਿਆ, ਭਾਵੇਂ ਕਿ ਉਹ ਲਾਲਚ ਜਾਂ ਨਸ਼ੇ ਦੀ ਲੱਤ ਵਿੱਚ ਕੀਤੀ ਗਿਆ, ਪਰ ਇਹ ਘਟਨਾ ਬੜੀ ਹੀ ਮੰਦਭਾਗੀ ਘਟਨਾ ਹੈ। ਉਨ੍ਹਾਂ ਪ੍ਰਸ਼ਾਸਨ ਪਾਸੋਂ ਮੰਗ ਕੀਤੀ ਹੈ ਕਿ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਦਾ ਦਿੱਲੀ ਵਿੱਚ ਹੀ ਅੰਤਮ ਸੰਸਕਾਰ ਕਰ ਦਿੱਤਾ ਜਾਵੇ। ਉਨ੍ਹਾਂ ਕਿਹਾ ਕਿ ਜੇਕਰ ਲਖਬੀਰ ਸਿੰਘ ਦੀ ਮ੍ਰਿਤਕ ਦੇਹ ਪਿੰਡ ਵਿੱਚ ਆਉਂਦੀ ਹੈ ਤਾਂ ਉਨ੍ਹਾਂ ਵੱਲੋਂ ਉਸਦਾ ਅੰਤਮ ਸਸਕਾਰ ਪਿੰਡ ਵਿਚ ਨਹੀਂ ਕਰਨ ਦਿੱਤਾ ਜਾਵੇਗਾ ਅਤੇ ਇਸਦਾ ਖੁੱਲ੍ਹ ਕੇ ਵਿਰੋਧ ਕੀਤਾ ਜਾਵੇਗਾ। ਨਾਲ ਹੀ ਉਨ੍ਹਾਂ ਦੂਜੀਆ ਧਾਰਮਿਕ ਜਥੇਬੰਦੀਆਂ ਨੂੰ ਅਪੀਲ ਕੀਤੀ ਕਿ ਇਸ ਮੁੱਦੇ ’ਤੇ ਕੋਈ ਵੀ ਪ੍ਰਤੀਕਿਰਿਆ ਕਰ ਕੇ ਇਸ ਮਾਮਲੇ ਨੂੰ ਹੋਰ ਭੜਕਾਇਆ ਨਾ ਜਾਵੇ।

ਇਹ ਵੀ ਪੜੋ: ਸਿੰਘੂ ਬਾਰਡਰ ’ਤੇ ਹੱਤਿਆ ਮਾਮਲਾ: 7 ਦਿਨ ਦੇ ਰਿਮਾਂਡ ’ਤੇ ਮੁਲਜ਼ਮ ਸਰਬਜੀਤ

Last Updated : Oct 16, 2021, 6:02 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.