ਤਰਨਤਾਰਨ: ਵਿਧਾਨ ਸਭਾ ਹਲਕਾ ਪੱਟੀ (Assembly constituency) ਦੇ ਅਧੀਨ ਪੈਂਦੇ ਕਸਬਾ ਹਰੀਕੇ ਵਿਖੇ ਇੱਕ ਐਸਾ ਮਾਮਲਾ ਸਾਹਮਣੇ ਆਇਆ ਹੈ। ਜਿਸ ਨੂੰ ਸੁਣ ਕੇ ਤੁਹਾਡੀਆਂ ਵੀ ਅੱਖਾਂ ਨਰਮ ਹੋ ਜਾਣਗੀਆਂ, ਕਿਉਂਕਿ ਇਸ ਪੀੜਤ ਔਰਤ ਸੁਖਰਾਜ ਕੌਰ (Sukhraj Kaur) ਦੀ ਦੁੱਖ ਭਰੀ ਕਹਾਣੀ ਅਜਿਹੀ ਹੈ ਕਿ ਨਾ ਇਸ ਔਰਤ ਦੇ ਸਿਰ ‘ਤੇ ਪਤੀ ਦਾ ਸਾਇਆ ਹੈ ਅਤੇ ਨਾ ਹੀ ਕੋਈ ਇਸ ਔਰਤ ਦਾ ਪੁੱਤ ਹੈ ਅਤੇ ਨਾ ਹੀ ਇਸ ਔਰਤ ਕੋਲ ਕੋਈ ਆਪਣਾ ਮਕਾਨ ਹੈ।
ਕਿਰਾਏ ‘ਤੇ ਧੱਕੇ ਖਾਂਦੀ ਇਸ ਔਰਤ ਨੇ ਆਪਣੀ ਹੱਡਬੀਤੀ ਦੱਸਦੇ ਹੋਏ ਕਿਹਾ ਉਸ ਦੀ ਜਦੋਂ ਵਿਆਹ ਹੋਇਆ ਸੀ ਤਾਂ ਉਸ ਤੋਂ ਬਾਅਦ ਉਹ ਆਪਣੇ ਘਰ ਵਿੱਚ ਬਹੁਤ ਖੁਸ਼ ਸੀ ਅਤੇ ਉਨ੍ਹਾਂ ਦੇ ਘਰ ਇੱਕ ਬੇਟੀ ਨੇ ਜਨਮ ਲਿਆ, ਪਰ ਕੁਝ ਹੀ ਦਿਨਾਂ ਬਾਅਦ ਉਨ੍ਹਾਂ ਦੇ ਪਤੀ ਨੂੰ ਗੰਭੀਰ ਸੱਟ ਲੱਗ ਗਈ, ਜਿਸ ਦੌਰਾਨ ਉਸ ਦਾ ਪਤੀ 17-18 ਸਾਲ ਮੰਜੇ ‘ਤੇ ਰਿਹਾ ਅਤੇ ਇਸੇ ਦੌਰਾਨ ਉਨ੍ਹਾਂ ਦਾ ਘਰ ਬੂਹਾ ਤੱਕ ਵਿਕ ਗਿਆ। ਇੱਥੋਂ ਤੱਕ ਕਿ ਘਰ ਦੇ ਭਾਂਡੇ ਤੱਕ ਵੇਚ ਕੇ ਉਸ ਦਾ ਇਲਾਜ ਕਰਵਾਇਆ, ਪਰ ਉਸ ਦਾ ਪਤੀ ਫਿਰ ਵੀ ਨਹੀਂ ਬਚ ਸਕਿਆ। ਜਿਸ ਤੋਂ ਬਾਅਦ ਉਹ ਅਤੇ ਉਸ ਦੀ ਲੜਕੀ ਕਰਾਇਆ ‘ਤੇ ਧੱਕੇ ਖਾਣ ਲਈ ਮਜ਼ਬੂਰ ਹੋ ਗਏ।
ਪੀੜਤ ਔਰਤ ਨੇ ਦੱਸਿਆ ਕਿ ਉਸ ਦੀ ਲੜਕੀ ਅਤੇ ਉਹ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜ ਕੇ ਜਿੱਥੇ ਆਪਣੇ ਘਰ ਦਾ ਗੁਜ਼ਾਰਾ ਮਸਾਂ ਚਲਾ ਰਹੀ ਸੀ, ਉੱਥੇ ਮਕਾਨ ਮਾਲਕ ਵੱਲੋਂ ਉਸ ਨੂੰ ਮਕਾਨ ਖਾਲੀ ਕਰਨ ਲਈ ਕਿਹਾ ਜਾਂਦਾ ਰਿਹਾ, ਇਸ ਦੌਰਾਨ ਉਸ ਦੀ ਲੜਕੀ ਦਾ ਵਿਆਹ ਉਸ ਵੱਲੋਂ ਤੈਅ ਕੀਤਾ ਗਿਆ ਸੀ, ਹਾਲਾਂਕਿ ਉਸ ਕੋਲ ਕੋਈ ਪੈਸਾ ਨਹੀਂ ਸੀ, ਪਰ ਹਮੇਸ਼ਾ ਹੀ ਦਰਿਆ ਦਿਲ ਪੰਜਾਬੀਆਂ ਨੇ ਇੱਕ ਵਾਰ ਫਿਰ ਤੋਂ ਗੁਰੂ ਸਾਹਿਬ ਦੇ ਆਦੇਸ਼ ‘ਤੇ ਚੱਲਦਿਆਂ ਇਸ ਧੀ ਦੇ ਵਿਆਹ ਦੀ ਜ਼ਿੰਮੇਵਾਰੀ ਚੁੱਕੀ ਅਤੇ ਧੀ ਦਾ ਵਿਆਹ ਕੀਤੀ।
ਪੀੜਤ ਔਰਤ ਨੇ ਦੱਸਿਆ ਕਿ ਅੱਜ ਉਹ ਕਿਰਾਏ ਦੇ ਘਰ ਵਿੱਚ ਇੱਕਲੀ ਰਹੇ ਰਹੀ ਹੈ, ਪਰ ਅੱਜ ਉਸ ਦੇ ਘਰ ਅੰਦਰ ਚਾਹ ਬਣਾਉਣ ਦੇ ਲਈ ਨਾ ਤਾਂ ਚਿੰਨੀ ਹੈ ਅਤੇ ਨਾ ਹੀ ਚਾਹ ਪੱਤੀ ਹੈ। ਪੀੜਤ ਔਰਤ ਨੇ ਦੱਸਿਆ ਕਿ ਉਸ ਦੇ ਘਰ ਦੇ ਹਾਲਾਤ ਅਜਿਹੇ ਹਨ, ਕਿ ਉਸ ਕੋਲ ਰੋਟੀ ਬਣਾਉਣ ਦੇ ਲਈ ਆਟਾ ਤੱਕ ਨਹੀਂ ਹੈ। ਇਸ ਮੌਕੇ ਪੀੜਤ ਔਰਤ ਨੇ ਮਦਦ ਦੀ ਮੰਗ ਕੀਤੀ ਹੈ। ਜਿਸ ਲਈ ਉਨ੍ਹਾਂ ਨੇ ਆਪਣਾ ਫੋਨ ਨੰਬਰ ਵੀ ਦਿੱਤਾ ਹੈ। ਜੋ ਇਸ ਪ੍ਰਕਾਰ ਹੈ। '9023356900' ਉਨ੍ਹਾਂ ਦੱਸਿਆ ਕਿ ਕਈ ਵਾਰ ਉਨ੍ਹਾਂ ਨੂੰ ਰੋਟੀ ਨਾ ਮਿਲਣ ਕਾਰਨ ਭੁੱਖੇ ਵੀ ਸੌਣਾ ਪੈਂਦਾ ਹੈ।
ਇਹ ਵੀ ਪੜ੍ਹੋ: ਚਾਰਧਾਮ ਯਾਤਰਾ 2022: ਬ੍ਰਹਮਾ ਮੁਹੂਰਤ 'ਚ ਖੁੱਲ੍ਹੇ ਬਦਰੀਨਾਥ ਧਾਮ ਦੇ ਕਪਾਟ, ਧਾਮ 'ਜੈ ਬਦਰੀ ਵਿਸ਼ਾਲ' ਦੇ ਜੈਕਾਰਿਆਂ ਨਾਲ ਗੂੰਜਿਆ