ਤਰਨ ਤਾਰਨ: ਜ਼ਿਲ੍ਹੇ ਦੇ ਪਿੰਡ ਅਕਬਰਪੁਰਾ ਵਿਖੇ ਇੱਕ ਰੂਹ ਕੰਬਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿਸ ਨੂੰ ਵੇਖ ਕੇ ਹਰ ਕਿਸੇ ਦੀਆਂ ਅੱਖਾਂ ਨਮ ਹੋ ਜਾਣਗੀਆਂ। ਦੱਸ ਦੇਈਏ ਕਿ ਪਿੰਡ ਅਕਬਰਪੁਰ ਦੇ ਰਹਿਣ ਵਾਲੇ ਜਸਪਾਲ ਸਿੰਘ ਜੋ ਕਿ ਮਿਹਨਤ ਮਜ਼ਦੂਰੀ ਕਰਨ ਲਈ ਘਰ ਤੋਂ ਬਾਹਰ ਤਾਂ ਨਿਕਲਿਆ ਸੀ ਪਰ ਰਸਤੇ ਵਿੱਚ ਇੱਕ ਲੱਕੜਾਂ ਦੀ ਭਰੀ ਟਰਾਲੀ ਦੀ ਚਪੇਟ ’ਚ ਉਹ ਅਤੇ ਉਸਦਾ ਦੋਸਤ ਆ ਗਏ।
ਇਹ ਹਾਦਸਾ ਇੰਨ੍ਹਾਂ ਭਿਆਨਕ ਸੀ ਕਿ ਉਸਦੇ ਦੋਸਤ ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ ਜਸਪਾਲ ਸਿੰਘ ਗੰਭੀਰ ਜ਼ਖ਼ਮੀ ਹੋ ਗਿਆ। ਪਰਿਵਾਰ ਨੇ ਪੀੜ੍ਹਤ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਘਰ ਦਾ ਸਾਰਾ ਕੁਝ ਦਾਅ ’ਤੇ ਲਾਅ ਦਿੱਤਾ ਹੈ ਪਰ ਅਜੇ ਤੱਕ ਇਲਾਜ ਨਹੀਂ ਹੋ ਸਕਿਆ ਹੈ। ਪਰਿਵਾਰ ਨੇ ਜਸ਼ਪਾਲ ਦੇ ਇਲਾਜ ਲਈ ਜ਼ਮੀਨ ਤੱਕ ਵੇਚ ਦਿੱਤੀ। ਇਲਾਜ ਲਈ ਪੈਸੇ ਨਾ ਹੋਣ ਦੇ ਚੱਲਦੇ ਪਰਿਵਾਰ ਜਸਪਾਲ ਨੂੰ ਘਰ ਲੈ ਆਇਆ ਹੈ ਅਤੇ ਕਰੀਬ ਦੋ ਮਹੀਨੇ ਤੋਂ ਉਹ ਘਰ ਵਿੱਚ ਮੰਜੇ ’ਤੇ ਹੀ ਪਿਆ ਹੈ।
ਪੀੜਤ ਜਸਪਾਲ ਦਾ ਇਲਾਜ ਕਰਵਾਉਂਦੇ ਕਰਵਾਉਂਦੇ ਉਸ ਦੇ ਪਰਿਵਾਰ ਨੇ ਜੋ ਕੋਸ਼ ਘਰ ਵਿੱਚ ਇੱਥੋਂ ਤੱਕ ਕਿ ਆਪਣੀ ਜ਼ਮੀਨ ਤੱਕ ਵੇਚ ਦਿੱਤੀ ਪਰ ਉਸ ਦਾ ਇਲਾਜ ਨਹੀਂ ਹੋ ਸਕਿਆ ਜਿਸ ਤੋਂ ਬਾਅਦ ਡਾਕਟਰਾਂ ਨੇ ਜਸਪਾਲ ਸਿੰਘ ਨੂੰ ਘਰ ਭੇਜ ਦਿੱਤਾ ਦੋ ਮਹੀਨੇ ਤੋਂ ਮੰਜੇ ਤੇ ਰਿੜਕ ਰਹੇ।
ਜਸਪਾਲ ਸਿੰਘ ਦੀ ਪਤਨੀ ਅਮਨਦੀਪ ਕੌਰ ਨੇ ਭਰੇ ਮਨ ਨਾਲ ਦੱਸਿਆ ਕਿ ਉਸ ਦਾ ਪਤੀ ਜੋ ਕਿ ਸੜਕ ਹਾਦਸੇ ਦੌਰਾਨ ਗੰਭੀਰ ਜ਼ਖਮੀ ਹੋ ਗਿਆ ਸੀ ਅਤੇ ਉਸ ਦਾ ਇਲਾਜ ਕਰਵਾਉਂਦੇ ਸਮੇਂ ਘਰ ਦੇ ਜੋ ਟਰੈਕਟਰ ਟਰਾਲੀ, ਗੱਡੀ ਅਤੇ ਜ਼ਮੀਨ ਤੱਕ ਵੇਚ ਦਿੱਤੀ ਪਰ ਅਜੇ ਤੱਕ ਉਸਦਾ ਇਲਾਜ ਨਹੀਂ ਹੋ ਸਕਿਆ ਹੈ।
ਅਮਨਦੀਪ ਕੌਰ ਨੇ ਦੱਸਿਆ ਕਿ ਹੁਣ ਤਾਂ ਘਰ ਵਿੱਚ ਖੰਡ ਜੋਗੇ ਵੀ ਪੈਸੇ ਨਹੀਂ ਰਹੇ ਜਿਸ ਨਾਲ ਉਹ ਇੱਕ ਟਾਇਮ ਦੀ ਚਾਹ ਵੀ ਪੀ ਸਕਣ। ਜਸਪਾਲ ਸਿੰਘ ਦੀ ਛੋਟੀ ਜਿਹੀ ਬੇਟੀ ਨੇ ਸਮਾਜ ਸੇਵੀਆਂ ਤੋਂ ਗੁਹਾਰ ਲਾਉਂਦੇ ਹੋਏ ਕਿਹਾ ਕਿ ਆਪਣੇ ਪਿਤਾ ਦਾ ਇਲਾਜ ਕਰਵਾਉਣ ਦੀ ਮੰਗ ਕੀਤੀ ਹੈ।
ਪਰਿਵਾਰ ਵੱਲੋਂ ਮੱਦਦ ਲਈ ਆਪਣਾ ਮੋਬਾਇਲ ਨੰਬਰ 9592735014 ਵੀ ਦਿੱਤਾ ਗਿਆ ਹੈ ਤਾਂ ਕਿ ਉਨ੍ਹਾਂ ਦੀ ਮੱਦਦ ਹੋ ਸਕੇ।
ਇਹ ਵੀ ਪੜ੍ਹੋ: ਮਨਮੋਹਨ ਸਿੰਘ ਨੇ ਲਿਆ ਮੋਦੀ 'ਤੇ ਵਿਅੰਗ, ਕਿਹਾ- ਸਿਆਸਤਦਾਨਾਂ ਨੂੰ ਜੱਫੀ ਪਾਉਣ ਨਾਲ ਰਿਸ਼ਤੇ ਨਹੀਂ ਸੁਧਰਦੇ