ETV Bharat / state

ਤਰਨਤਾਰਨ RPG ਹਮਲਾ ਮਾਮਲਾ: ਪੁਲਿਸ ਨੇ ਹਮਲੇ 'ਚ ਸ਼ਾਮਲ 4 ਆਰੋਪੀਆਂ ਨੂੰ ਹਥਿਆਰਾਂ ਸਮੇਤ ਕੀਤਾ ਗ੍ਰਿਫ਼ਤਾਰ - ਤਰਨਤਾਰਨ RPG ਹਮਲਾ ਮਾਮਲਾ ਵਿੱਚ 3 ਆਰੋਪੀ ਕਾਬੂ

ਤਰਨਤਾਰਨ ਦੇ ਸਰਹਾਲੀ ਥਾਣੇ ਉੱਪਰ ਹੋਏ RPG ਹਮਲੇ (Tarn Taran RPG attack case) ਵਿੱਚ ਸ਼ਾਮਲ 04 ਹੋਰ ਆਰੋਪੀਆਂ ਨੂੰ ਤਰਨਤਾਰਨ ਪੁਲਿਸ ਨੇ ਨਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ।

Tarn Taran RPG attack case
Tarn Taran RPG attack case
author img

By

Published : Dec 31, 2022, 8:39 PM IST

ਤਰਨਤਾਰਨ: ਕੁੱਝ ਦਿਨ ਪਹਿਲਾ ਤਰਨਤਾਰਨ ਦੇ ਸਰਹਾਲੀ ਥਾਣੇ ਉੱਪਰ ਹੋਏ RPG ਹਮਲੇ (Tarn Taran RPG attack case) ਵਿੱਚ 7 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਅਟੈਕ ਦੇ ਆਰੋਪੀਆਂ ਨੂੰ ਟਰੇਸ ਕੀਤਾ ਸੀ। ਜਿਸ ਤਹਿਤ ਅੱਜ ਸ਼ਨੀਵਾਰ ਨੂੰ ਤਰਨਤਾਰਨ ਪੁਲਿਸ ਨੇ ਇਸ ਕੇਸ ਨਾਲ ਜੁੜੇ 03 ਹੋਰ ਆਰੋਪੀਆਂ ਨੂੰ 01 ਜ਼ਿੰਦਾ RPG ਸਮੇਤ ਗ੍ਰਿਫ਼ਤਾਰ ਕੀਤਾ ਹੈ।

7 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਹੋਰ ਆਰੋਪੀਆਂ ਨੂੰ ਟਰੇਸ ਕੀਤਾ:- ਇਸ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ ਤਰਨਤਾਰਨ ਨੇ ਦੱਸਿਆ ਗਿਆ ਕਿ ਵਿਸ਼ਾਲਜੀਤ ਸਿੰਘ ਐਸ.ਪੀ ਇੰਨਵੈਸ਼ਟੀਗੇਸ਼ਨ ਤਰਨ ਤਾਰਨ ਦੀ ਨਿਗਰਾਨੀ ਹੇਠ ਮਾੜੇ ਅਨਸਰਾਂ ਖ਼ਿਲਾਫ਼ ਵਿਸ਼ੇਸ ਮੁਹਿੰਮ ਚਲਾਈ ਗਈ ਹੈ। ਜਿਸ ਦੇ ਤਹਿਤ ਤਰਨਤਾਰਨ ਦੇ ਸਰਹਾਲੀ ਥਾਣੇ ਉੱਪਰ ਹੋਏ ਆਰ.ਪੀ.ਜੀ ਅਟੈਕ ਵਿੱਚ ਜਿੱਥੇ ਮੁੱਕਦਮਾ ਨੰਬਰ 187 ਮਿਤੀ 10.12.2022 ਜ਼ੁਰਮ 307-IPC 16 UAPA 1967 (Amendment 2012) 3 Explosive Substances Act 1908 ਥਾਣਾ ਸਰਹਾਲੀ ਵਿੱਚ 7 ਆਰੋਪੀਆਂ ਨੂੰ ਗ੍ਰਿਫ਼ਤਾਰ ਕਰਕੇ ਇਸ ਅਟੈਕ ਦੇ ਹੋਰ ਆਰੋਪੀਆਂ ਨੂੰ ਟਰੇਸ ਕੀਤਾ ਗਿਆ ਸੀ।

ਵੱਖ-ਵੱਖ ਟੀਮਾਂ ਬਣਾ ਕੇ ਆਰੋਪੀਆਂ ਦੀ ਗ੍ਰਿਫ਼ਤਾਰੀ:- ਇਸ ਦੌਰਾਨ ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ ਤਰਨਤਾਰਨ ਨੇ ਦੱਸਿਆ ਕਿ ਇਸ ਕੇਸ ਨਾਲ ਸੰਬੰਧਤ ਮਿਤੀ 27-12- 2022 ਨੂੰ 03 ਹੋਰ ਆਰੋਪੀਆਂ ਨੂੰ 01 ਜ਼ਿੰਦਾ ਆਰ.ਪੀ.ਜੀ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਸੀ। ਜਿਸ ਉੱਤੇ ਅਗਲੇਰੀ ਕਾਰਵਾਈ ਕਰਦੇ ਹੋਏ ਇੰਚਾਰਜ਼ ਸੀ.ਆਈ.ਏ ਸਟਾਫ ਤਰਨ ਤਾਰਨ ਵੱਲੋਂ ਮੁੱਕਦਮਾ ਉਕਤ ਦੀ ਤਫਤੀਸ਼ ਅਤੇ ਬਾਕੀ ਰਹਿੰਦੇ ਆਰੋਪੀਆਂ ਦੀ ਗ੍ਰਿਫ਼ਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਇਲਾਕੇ ਵਿੱਚ ਭੇਜੀਆਂ ਗਈਆ ਸਨ। ਜਿਸ ਉੱਤੇ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਆਰ.ਪੀ.ਜੀ ਦੇ ਮੁੱਖ ਆਰੋਪੀਆਂ ਨੂੰ ਆਪਣੀ ਮੋਟਰ ਉੱਤੇ ਠਹਿਰਾਉਣ ਵਾਲੇ ਆਰੋਪੀ ਹਰਮਨ ਸਿੰਘ ਪੁੱਤਰ ਹੀਰਾ ਸਿੰਘ ਵਾਸੀ ਸੈਦੋਂ ਨੂੰ ਗ੍ਰਿਫ਼ਤਾਰ ਕਰਕੇ ਮਾਨਯੋਗ ਅਦਾਲਤ ਪਾਸੋਂ ਰਿਮਾਂਡ ਹਾਸਲ ਕੀਤਾ ਗਿਆ।

ਉਕਤ ਗ੍ਰਿਫ਼ਤਾਰ ਆਰੋਪੀਆਂ ਵੱਲੋਂ ਆਰ.ਪੀ.ਜੀ ਅਟੈਕ ਲਈ ਆਏ ਪੈਸਿਆ ਦਾ ਲੈਣ-ਦੇਣ ਕੀਤਾ ਗਿਆ:- ਇਸ ਤੋਂ ਇਲਾਵਾ ਸੀ.ਆਈ.ਏ ਸਟਾਫ ਤਰਨ ਤਾਰਨ ਦੀ ਟੀਮ ਵੱਲੋਂ ਤਫਤੀਸ਼ ਦੌਰਾਨ ਕੁਲਦੀਪ ਸਿੰਘ ਉਰਫ ਲੱਡੂ ਪੁੱਤਰ ਰਣਧੀਰ ਸਿੰਘ, ਅਸ਼ੋਕਦੀਪ ਸਿੰਘ ਉਰਫ ਅਰਸ਼ ਉਰਫ ਮੱਛੀ ਪੁੱਤਰ ਪਰਮਜੀਤ ਸਿੰਘ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਖੱਲੀ ਪੁੱਤਰ ਸਰਵਨ ਸਿੰਘ ਵਾਸੀਆਨ ਰੂੜੀਵਾਲਾ ਨੂੰ ਸ਼ੱਕ ਦੀ ਬਿਨਾਹ ਉੱਤੇ ਕਾਬੂ ਕਰਕੇ ਪੁੱਛ-ਗਿੱਛ ਕੀਤੀ ਗਈ। ਜੋ ਦੌਰਾਨੇ ਪੁੱਛ-ਗਿੱਛ ਇਹ ਗੱਲ ਸਾਹਮਣੇ ਆਈ ਕਿ ਉਕਤ ਗ੍ਰਿਫ਼ਤਾਰ ਆਰੋਪੀਆਂ ਵੱਲੋਂ ਆਰ.ਪੀ.ਜੀ ਅਟੈਕ ਲਈ ਆਏ ਪੈਸਿਆ ਦਾ ਲੈਣ-ਦੇਣ ਕੀਤਾ ਗਿਆ ਸੀ।

ਆਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 05 ਦਿਨ ਦਾ ਰਿਮਾਂਡ ਹਾਸਲ:- ਗੁਰਮੀਤ ਸਿੰਘ ਚੌਹਾਨ (ਆਈ.ਪੀ.ਐਸ) ਐਸ.ਐਸ.ਪੀ ਤਰਨਤਾਰਨ ਨੇ ਦੱਸਿਆ ਉਕਤ ਆਰੋਪੀਆਂ ਨੂੰ ਮੁੱਕਦਮਾ ਉਕਤ ਵਿੱਚ ਨਾਮਜ਼ਦ ਕਰਕੇ ਅਗਲੀ ਤਫਤੀਸ਼ ਅਮਲ ਵਿੱਚ ਲਿਆਂਦੀ ਗਈ। ਜਿਸ ਦੌਰਾਨ ਤਫਤੀਸ਼ ਕੁਲਦੀਪ ਸਿੰਘ ਉਰਫ ਲੱਡੂ ਉਕਤ ਪਾਸੋਂ ਇੱਕ ਦੇਸੀ ਘੱਟਾ 315 ਬੋਰ ਸਮੇਤ 03 ਰੋਂਦ ਜ਼ਿੰਦਾ 315 ਬੋਰ,ਅਸ਼ੋਕਦੀਪ ਸਿੰਘ ਉਰਫ ਅਰਸ਼ ਮੱਛੀ ਉਕਤ ਪਾਸੋਂ ਇੱਕ ਦੇਸੀ ਪਿਸਤੋਲ 32 ਬੋਰ ਅਤੇ ਗੁਰਸੇਵਕ ਸਿੰਘ ਉਰਫ ਸੇਵਕ ਉਕਤ ਪਾਸੋਂ ਏਅਰ ਗੰਨ ਦਾ ਸਾਜੋ ਸਾਮਾਨ (ਜਿਸ ਨਾਲ ਇਹ ਦੇਸੀ ਪਿਸਤੋਲ ਤਿਆਰ ਕਰਦੇ ਸਨ) ਬ੍ਰਾਮਦ ਕੀਤਾ ਗਿਆ। ਆਰੋਪੀਆਂ ਨੂੰ ਮਾਨਯੋਗ ਅਦਾਲਤ ਵਿੱਚ ਪੇਸ਼ ਕਰਕੇ 05 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਰਿਮਾਂਡ ਦੌਰਾਨ ਹੋਰ ਵੀ ਕਾਫੀ ਵੱਡੇ ਖੁਲਾਸੇ ਹੋਣ ਦੀ ਸੰਭਾਵਨਾ ਹੈ।

ਇਹ ਵੀ ਪੜੋ:- ਕਾਗਜ਼ ਲੈ ਕੇ ਜਾ ਰਹੇ ਟਰੱਕ ਨੂੰ ਲੱਗੀ ਭਿਆਨਕ ਅੱਗ, ਲੱਖਾਂ ਦਾ ਨੁਕਸਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.