ਤਰਨਤਾਰਨ: ਬੀਤੀ ਦਿਨੀਂ ਟਰੱਕ ਡਰਾਈਵਰ (Truck driver)ਵੱਲੋਂ ਇਕ ਨੌਜਵਾਨ ਨੂੰ ਟਰੱਕ ਥੱਲੇ ਦੇ ਕੇ ਕੁਚਲ ਦਿੱਤਾ ਸੀ। ਜਿਸ ਦੌਰਾਨ ਨੌਜਵਾਨ ਦੀ ਮੌਤ (The death of a young man) ਹੋ ਗਈ ਸੀ।ਇਹ ਘਟਨਾ ਬੀਤੀ 12 ਮਈ ਦੀ ਹੈ।ਟਰੱਕ ਡਰਾਈਵਰ ਦੀ ਪਹਿਚਾਣ ਪਿੰਦਰ ਸਿੰਘ ਉਰਫ ਨਿੱਕਾ ਸਿੰਘ ਵਾਸੀ ਸੇਰੋਂ ਥਾਣਾ ਸਰਹਾਲੀ ਕਲਾਂ ਵਜੋਂ ਹੋਈ। ਜਿਸ ਦੇ ਖਿਲਾਫ਼ ਸਿਟੀ ਥਾਣਾ ਤਰਨਤਾਰਨ ਵਿਖੇ ਮਿਤੀ 13-5-2021 ਨੂੰ ਐਫ ਆਈ ਆਰ ਨੰਬਰ 0120 ਧਾਰਾ 304 ਏ,279,337,338,427 ਤਹਿਤ ਮੁਕੱਦਮਾ ਦਰਜ ਹੈ ਪਰ ਹੁਣ ਤੱਕ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਹੈ।
ਮ੍ਰਿਤਕ ਦੇ ਭਰਾ ਨਰੇਸ਼ ਕੁਮਾਰ ਨੇ ਦੱਸਿਆ ਹੈ ਕਿ ਮੇਰੇ ਭਰਾ ਨੂੰ ਟਰੱਕ ਡਰਾਈਵਰ ਨੇ ਕੁਚਲ ਕੇ ਮਾਰ ਦਿੱਤਾ ਸੀ ਪਰ ਇੰਨੇ ਦਿਨ ਬੀਤਣ ਤੋਂ ਬਾਅਦ ਪੁਲਿਸ (Police)ਵੱਲੋਂ ਕੋਈ ਠੋਸ ਕਾਰਵਾਈ ਨਹੀਂ ਕੀਤੀ ਗਈ।ਭਰਾ ਨੇ ਪੁਲਿਸ ਤੋਂ ਮੰਗ ਕੀਤੀ ਹੈ ਕਿ ਸਖਤ ਕਾਰਵਾਈ ਕੀਤੀ ਜਾਵੇ।
ਮ੍ਰਿਤਕ ਦੀ ਪਤਨੀ ਨੇ ਕਿਹਾ ਮੇਰੇ ਪਤੀ ਦੀ ਮੌਤ ਨੂੰ ਇੰਨੇ ਦਿਨ ਬੀਤ ਗਏ ਹਨ ਪੁਲਿਸ ਹੁਣ ਤੱਕ ਕਾਤਲ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਹੈ। ਪਤਨੀ ਨੇ ਇਲਜ਼ਾਮ ਲਗਾਉਂਦੇ ਹੋਏ ਕਿਹਾ ਹੈ ਕਿ ਰਾਜਨੀਤੀ ਪਾਰਟੀ ਮੁਲਜ਼ਮਾ ਦੀ ਮਦਦ ਕਰ ਰਹੀ ਹੈ।
ਮ੍ਰਿਤਕ ਦੀ ਪਤਨੀ ਨੇ ਕਿਹਾ ਹੈ ਕਿ ਜੇਕਰ ਮੈਨੂੰ ਇਨਸਾਫ਼ ਨਾ ਮਿਲਿਆ ਤਾਂ ਮੈਂ ਥਾਣੇ ਦੇ ਬਾਹਰ ਆਪਣੇ ਛੋਟੇ ਛੋਟੇ ਬੱਚਿਆਂ ਨੂੰ ਲੈ ਕੇ ਧਰਨਾ ਦੇਵਾਂਗੀ।ਇਸ ਬਾਰੇ ਪੁਲਿਸ (Police) ਅਧਿਕਾਰੀ ਨੇ ਕਿਹਾ ਹੈ ਕਿ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਲਦ ਹੀ ਮੁਲਜ਼ਮ ਗ੍ਰਿਫ਼ਤਾਰ ਕੀਤੇ ਜਾਣਗੇ।
ਇਹ ਵੀ ਪੜੋ:Murder Cases:ਕਤਲ ਦੇ ਮਾਮਲੇ 'ਚ ਫਰਾਰ ਮੁਲਜ਼ਮ ਲੁੱਟ ਖੋਹ ਕਰਦਾ ਕਾਬੂ