ETV Bharat / state

ਘਰੇਲੂ ਝਗੜੇ 'ਚ ਬਜ਼ੁਰਗ ਗ੍ਰੰਥੀ ਦੇ ਕੇਸ ਤੇ ਦਾਹੜੇ ਦੀ ਕੀਤੀ ਬੇਅਦਬੀ - tarn taran disrespect of kes

ਤਰਨ ਤਾਰਨ ਦੇ ਅਧੀਨ ਪੈਂਦੇ ਪਿੰਡ ਮੱਖੀ ਕਲਾਂ ਵਿਖੇ ਇੱਕ ਘਰੇਲੂ ਝਗੜੇ ਵਿੱਚ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਕੁੱਟਮਾਰ ਕਰਨ ਅਤੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ।

ਘਰੇਲੂ ਝਗੜੇ 'ਚ ਬਜ਼ੁਰਗ ਗ੍ਰੰਥੀ ਦੇ ਕੇਸ ਤੇ ਦਾਹੜੇ ਦੀ ਕੀਤੀ ਬੇਅਦਬੀ

author img

By

Published : Jul 31, 2020, 6:36 PM IST

ਤਰਨ ਤਾਰਨ: ਥਾਣਾ ਕੱਚਾ-ਪੱਕਾ ਅਧੀਨ ਆਉਂਦੇ ਪਿੰਡ ਮੱਖੀ ਕਲਾਂ ਵਿਖੇ ਇੱਕ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਸਿੰਘ ਦੀ ਦਾਹੜੀ ਦੇ ਕੇਸਾਂ ਦੀ ਬੇਅਦਬੀ ਦਾ ਮਾਮਲਾ ਸਾਹਮਣੇ ਆਇਆ ਹੈ। ਪਿੰਡ ਮੱਖੀ ਕਲਾਂ ਵਾਸੀ ਨਿਰਮਲ ਸਿੰਘ ਪੁੱਤਰ ਗੁਰਦਿਆਲ ਸਿੰਘ ਨੇ ਦਰਖ਼ਾਸਤ ਵਿੱਚ ਦੱਸਿਆ ਕਿ ਉਹ ਗੁਰਦੁਆਰਾ ਬਾਬਾ ਸ਼ਹੀਦ ਮੱਖੀ ਕਲਾਂ ਵਿਖੇ ਦੇਖ-ਰੇਖ ਅਤੇ ਗ੍ਰੰਥੀ ਵਜੋਂ ਸੇਵਾ ਕਰਦਾ ਹੈ। ਗੁਆਂਢ ਵਿੱਚ ਰਹਿੰਦੇ ਮੇਰੇ ਭਰਾ ਨਾਲ ਮੇਰਾ ਗਲੀ ਵਿੱਚ ਬਣਾਈ ਪਾਰਕ ਕਰਕੇ ਝਗੜਾ ਹੋ ਗਿਆ। ਇਸ ਤੋਂ ਬਾਅਦ ਮੇਰੇ ਭਰਾ ਦੇ ਮੁੰਡਿਆਂ ਗੁਰਸਾਹਿਬ ਸਿੰਘ, ਦੁਪਿੰਦਰ ਸਿੰਘ ਅਤੇ ਪਲਵਿੰਦਰ ਕੌਰ ਪਤਨੀ ਦੁਪਿੰਦਰ ਸਿੰਘ ਨੇ ਮੇਰੀ ਕੁੱਟਮਾਰ ਕੀਤੀ ਅਤੇ ਮੇਰੇ ਕੇਸ ਤੇ ਦਾਹੜੇ ਦੀ ਬੇਅਦਬੀ ਕੀਤੀ ਹੈ।

ਘਰੇਲੂ ਝਗੜੇ 'ਚ ਬਜ਼ੁਰਗ ਗ੍ਰੰਥੀ ਦੇ ਕੇਸ ਤੇ ਦਾਹੜੇ ਦੀ ਕੀਤੀ ਬੇਅਦਬੀ

ਇਸ ਮਾਮਲੇ ਸਬੰਧੀ ਜਾਣਕਾਰੀ ਮਿਲਣ 'ਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਸਤਿਕਾਰ ਕਮੇਟੀ ਭਿੱਖੀਵਿੰਡ ਦੇ ਸਰਕਲ ਸੇਵਾਦਾਰ ਭਾਈ ਰਣਜੀਤ ਸਿੰਘ ਖ਼ਾਲਸਾ, ਭਾਈ ਸੁੱਖਪਾਲ ਸਿੰਘ ਅਲਗੋ ਨੇ ਕਿਹਾ ਕਿ ਅਸੀਂ ਆਪਣੇ ਤੌਰ 'ਤੇ ਜਾਂਚ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਜੇਕਰ ਉਕਤ ਬੰਦੇ ਦੋਸ਼ੀ ਪਾਏ ਗਏ ਤਾਂ ਧਾਰਮਿਕ ਸਜ਼ਾ ਲਗਾ ਕੇ ਨਿਰਮਲ ਸਿੰਘ ਨੂੰ ਇਨਸਾਫ਼ ਦਵਾਇਆ ਜਾਵੇਗਾ।

ਉਥੇ ਹੀ ਜਦੋਂ ਦੂਜੀ ਧਿਰ ਯਾਨਿ ਕਿ ਨਿਰਮਲ ਸਿੰਘ ਦੇ ਭਤੀਜੇ ਦੁਪਿੰਦਰ ਨਾਲ ਗੱਲਬਾਤ ਕੀਤੀ ਤਾਂ ਉਸ ਨੇ ਦੱਸਿਆ ਕਿ ਉਸ ਵੱਲੋਂ ਕੇਸਾਂ ਦੀ ਬੇਅਦਬੀ ਨਹੀਂ ਕੀਤੀ ਗਈ ਹੈ। ਦੁਪਿੰਦਰ ਆਪਣੇ ਤਾਏ ਨਿਰਮਲ ਸਿੰਘ 'ਤੇ ਦੋਸ਼ ਲਾਏ ਹਨ ਕਿ ਉਹ ਚਰਿੱਤਰ ਦਾ ਵਧੀਆ ਵਿਅਕਤੀ ਨਹੀਂ ਹੈ ਅਤੇ ਉਹ ਹੀ ਸਾਡੇ ਪਰਿਵਾਰ ਨੂੰ ਮਾਵਾਂ-ਭੈਣਾਂ ਦੀ ਗਾਲ੍ਹਾਂ ਕੱਢਦਾ ਹੈ।

ਪੁਲਿਸ ਦਰਖ਼ਾਸਤ ਦੇਣ ਬਾਰੇ ਉਸ ਨੇ ਦੱਸਿਆ ਕਿ ਇਸ ਬਾਰੇ ਪੁਲਿਸ ਨੂੰ ਕੋਈ ਵੀ ਦਰਖ਼ਾਸਤ ਨਹੀਂ ਦਿੱਤੀ ਗਈ। ਉਸ ਨੇ ਦੱਸਿਆ ਕਿ ਉਹ ਹਰ-ਰੋਜ਼ ਇਥੇ ਔਰਤਾਂ ਨੂੰ ਲਿਆਂਦਾ ਹੈ ਅਤੇ ਇਤਰਾਜ਼ਯੋਗ ਕੰਮ ਕਰਦਾ ਹੈ। ਦੁਪਿੰਦਰ ਨੇ ਕਿਹਾ ਕਿ ਅਸੀਂ ਇਸ ਬਾਰੇ ਪਿੰਡ ਦੇ ਸਰਪੰਚ ਨੂੰ ਵੀ ਕਹਿ ਚੁੱਕੇ ਹਾਂ।

ਇਸ ਸਾਰੇ ਮਾਮਲੇ ਸਬੰਧੀ ਨਵ-ਨਿਯੁਕਤ ਐਸਐਚਓ ਗੁਰਨੇਕ ਸਿੰਘ ਨੇ ਦੱਸਿਆ ਕਿ ਉਨ੍ਹਾਂ ਕੋਲ ਨਿਰਮਲ ਸਿੰਘ ਨਾਂਅ ਦੇ ਇੱਕ ਵਿਅਕਤੀ ਦੇ ਕੇਸਾਂ ਦੀ ਬੇਅਦਬੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੂੰ ਲੈ ਕੇ ਉਹ ਜਾਂਚ ਕਰ ਰਹੇ ਹਨ ਅਤੇ ਦੋਸ਼ੀ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇਗੀ।

ETV Bharat Logo

Copyright © 2025 Ushodaya Enterprises Pvt. Ltd., All Rights Reserved.